ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਧਰਤੀ ਮਾਤਾ ਵੱਲੋਂ ਸਮੁੱਚੀ ਮਨੁੱਖਤਾ ਨੂੰ ਇੱਕੋ ਪਰਿਵਾਰ ਦੇ ਮੈਂਬਰ ਵਜੋਂ ਸਵੀਕਾਰ ਕਰਨ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
प्रविष्टि तिथि:
19 MAY 2026 9:05AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ। ਇਸ ਦਾ ਅਰਥ ਹੈ ਕਿ ਧਰਤੀ ਮਾਤਾ ਸਮੁੱਚੀ ਮਨੁੱਖਤਾ ਨੂੰ ਇੱਕ ਪਰਿਵਾਰ ਮੰਨਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਧਰਤੀ ਮਾਂ ਦੇ ਲਈ ਇਹ ਪੂਰਾ ਸੰਸਾਰ ਇੱਕ ਘਰ ਦੇ ਵਾਂਗ ਹੈ, ਜਿੱਥੇ ਹਰੇਕ ਸਭਿਆਚਾਰ ਦਾ ਆਪਣਾ ਮਹੱਤਵ ਅਤੇ ਸਤਿਕਾਰ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
“ਧਰਤੀ ਮਾਤਾ ਪੂਰੀ ਮਨੁੱਖਤਾ ਨੂੰ ਇੱਕ ਪਰਿਵਾਰ ਮੰਨਦੀ ਹੈ। ਉਸਦੇ ਲਈ ਇਹ ਪੂਰਾ ਸੰਸਾਰ ਇੱਕ ਘਰ ਦੀ ਤਰ੍ਹਾਂ ਹੈ, ਜਿੱਥੇ ਹਰ ਸਭਿਆਚਾਰ ਦਾ ਆਪਣਾ ਮਹੱਤਵ ਅਤੇ ਸਤਿਕਾਰ ਹੈ।
जनं बिभ्रती बहुधा विवाचसं नानाधर्माणं पृथिवी यथौकसम्।
सहस्रं धारा द्रविणस्य मे दुहां ध्रुवेव धेनुरनपस्फुरन्ती ॥"
ਧਰਤੀ ਮਾਤਾ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਅਤੇ ਵੱਖ-ਵੱਖ ਧਰਮਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਇੱਕੋ ਪਰਿਵਾਰ ਦੇ ਮੈਂਬਰਾਂ ਵਜੋਂ ਅਪਣਾਉਂਦੀ ਹੈ। ਪ੍ਰਮਾਤਮਾ ਕਰੇ ਕਿ ਇਹ ਧਰਤੀ ਮਾਂ ਸਾਡੇ ਲਈ ਖ਼ੁਸ਼ਹਾਲੀ ਦੀਆਂ ਹਜ਼ਾਰਾਂ ਧਾਰਾਵਾਂ ਵਹਾਉਂਦੀ ਰਹੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਸ਼ਾਂਤ ਅਤੇ ਪਿਆਰ ਕਰਨ ਵਾਲੀ ਗਊ ਮਾਤਾ ਦੁੱਧ ਪ੍ਰਦਾਨ ਕਰਦੀ ਹੈ।
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2262675)
आगंतुक पटल : 52
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam