ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਬਿਗ ਕੈਟਸ ਦੇ ਨਿਵਾਸ ਸਥਾਨਾਂ ਦੀ ਬਹਾਲੀ, ਤਕਨਾਲੋਜੀ-ਅਧਾਰਿਤ ਨਿਗਰਾਨੀ ਅਤੇ ਭਾਈਚਾਰਕ ਸੰਭਾਲ ਲਈ ਕਾਰਪੋਰੇਟ ਫੰਡਿੰਗ ਦੀ ਲੋੜ : ਸ਼੍ਰੀ ਭੂਪੇਂਦਰ ਯਾਦਵ
Posted On:
11 MAY 2026 3:02PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਕਿਹਾ ਕਿ ਭਾਰਤ 1 ਅਤੇ 2 ਜੂਨ ਨੂੰ ਨਵੀਂ ਦਿੱਲੀ ਵਿੱਚ ਪਹਿਲੇ ਅੰਤਰਰਾਸ਼ਟਰੀ ਬਿਗ ਕੈਟ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਨੇ ਉਦਯੋਗ ਜਗਤ ਨੂੰ ਬਿਗ ਕੈਟ ਸੰਭਾਲ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਸ਼੍ਰੀ ਭੂਪੇਂਦਰ ਯਾਦਵ 'ਗਲੋਬਲ ਅਰਥਵਿਵਸਥਾ, ਉਦਯੋਗ ਅਤੇ ਸਮਾਜ ਦਾ ਭਵਿੱਖ ਅਤੇ ਵਿਜ਼ਨ ਫੌਰ ਇੰਡੀਆ @100' ਵਿਸ਼ੇ 'ਤੇ ਭਾਰਤੀ ਉਦਯੋਗ ਸੰਘ - ਸੀਆਈਆਈ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਸ਼੍ਰੀ ਯਾਦਵ ਨੇ ਕਿਹਾ ਕਿ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੁਨੀਆ ਦੀਆਂ ਸੱਤ ਵਿਸ਼ਾਲ ਬਿੱਲੀਆਂ (ਬਿਗ ਕੈਟ) - ਬਾਘ, ਸ਼ੇਰ, ਚੀਤਾ, ਤੇਂਦੂਆ, ਬਰਫ਼ ਦਾ ਤੇਂਦੂਆ, ਜੈਗੁਆਰ ਅਤੇ ਪਯੂਮਾ - ਦੀ ਸੰਭਾਲ ਲਈ ਪਹਿਲ ਹੈ। ਇੰਟਰਨੈਸ਼ਨਲ ਬਿਗ ਕੈਟ ਅਲਾਇੰਸ, ਇੱਕ ਅੰਤਰ-ਸਰਕਾਰੀ ਅੰਤਰਰਾਸ਼ਟਰੀ ਸੰਗਠਨ, ਦਾ ਮੁੱਖ ਦਫਤਰ ਭਾਰਤ ਵਿੱਚ ਹੈ। ਸ਼੍ਰੀ ਯਾਦਵ ਨੇ ਉਦਯੋਗ ਦੇ ਨੇਤਾਵਾਂ ਨੂੰ ਕਾਰਪੋਰੇਟ ਫੰਡਿੰਗ ਅਤੇ ਭਾਈਵਾਲੀ ਰਾਹੀਂ ਵਿਸ਼ਵਵਿਆਪੀ ਬਿਗ ਕੈਟ ਦੇ ਸੰਭਾਲ ਯਤਨਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।

ਬਿਗ ਕੈਟ ਦੀ ਸੰਭਾਲ ਵਿੱਚ ਉਦਯੋਗ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਨੇ ਕਿਹਾ ਕਿ ਨਿਵਾਸ ਸਥਾਨਾਂ ਦੀ ਬਹਾਲੀ, ਤਕਨਾਲੋਜੀ-ਅਧਾਰਿਤ ਨਿਗਰਾਨੀ ਅਤੇ ਸਰਵੇਖਣ, ਭਾਈਚਾਰਕ ਸੰਭਾਲ, ਸਮਰੱਥਾ ਨਿਰਮਾਣ ਅਤੇ ਸੰਭਾਲ ਜਾਗਰੂਕਤਾ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਮਦਦ ਕਰਨ ਲਈ ਕਾਰਪੋਰੇਟ ਫੰਡਿੰਗ ਜ਼ਰੂਰੀ ਹੈ।
ਸ਼੍ਰੀ ਯਾਦਵ ਨੇ ਸਾਰਿਆਂ ਨੂੰ ਬਿਗ ਕੈਟਸ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਵਿੱਖ ਦੀ ਰੱਖਿਆ ਕਰਕੇ, ਅਸੀਂ ਆਪਣੇ ਭਵਿੱਖ ਦੀ ਵੀ ਰੱਖਿਆ ਕਰ ਰਹੇ ਹਾਂ, ਕਿਉਂਕਿ ਵੱਡੇ ਸ਼ਿਕਾਰੀ ਅਤੇ ਸੁਰੱਖਿਅਤ ਜੰਗਲੀ ਜੀਵ ਪ੍ਰਜਾਤੀਆਂ ਦੇ ਰੂਪ ਵਿੱਚ, ਬਿਗ ਕੈਟਸ ਵਾਤਾਵਰਣ ਸੰਤੁਲਨ ਬਣਾਈ ਰੱਖਦੇ ਹਨ ਅਤੇ ਜ਼ਮੀਨ, ਜੈਵ ਵਿਭਿੰਨਤਾ ਅਤੇ ਜਲ ਸਰੋਤਾਂ ਦੇ ਵਿਸ਼ਾਲ ਖੇਤਰਾਂ ਦੀ ਰੱਖਿਆ ਕਰਦੇ ਹਨ। ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤੀ ਉਦਯੋਗ ਸੰਘ ਅਤੇ ਅੰਤਰਰਾਸ਼ਟਰੀ ਬਿਗ ਕੈਟਸ ਅਲਾਇੰਸ ਵਿਚਕਾਰ ਪਹਿਲਾਂ ਹੀ ਇੱਕ ਸਮਝੌਤਾ ਪੱਤਰ ਮੌਜੂਦ ਹੈ।
ਭਾਰਤ ਦੀ ਵਿਕਾਸ ਯਾਤਰਾ ਅਤੇ India@100 ਵਿਜ਼ਨ 'ਤੇ ਬੋਲਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਹਰੀ ਤਕਨਾਲੋਜੀਆਂ, ਡਿਜੀਟਲ ਅਰਥਵਿਵਸਥਾਵਾਂ, ਭੂ-ਰਾਜਨੀਤਿਕ ਤਬਦੀਲੀਆਂ ਅਤੇ ਜਲਵਾਯੂ ਚੁਣੌਤੀਆਂ ਕਾਰਨ ਦੁਨੀਆ ਇੱਕ ਬਦਲਦੇ ਯੁੱਗ ਦਾ ਗਵਾਹ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਮਾਇਨਿਆਂ ਨਾਲ, ਇਹ ਸਿਰਫ਼ ਤਬਦੀਲੀ ਦਾ ਯੁੱਗ ਨਹੀਂ ਹੈ, ਸਗੋਂ ਇੱਕ ਯੁੱਗਕਾਲੀ ਤਬਦੀਲੀ ਹੈ।
ਕੇਂਦਰੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਭਾਰਤ ਨਵੀਨਤਾ ਅਤੇ ਕਠਨਾਈਆਂ ਨਾਲ ਲੜ ਕੇ ਜਲਦੀ ਉਭਰਨ ਦੀ ਸਮਰੱਥਾ, ਆਰਥਿਕ ਵਿਕਾਸ ਅਤੇ ਸਥਿਰਤਾ, ਅਤੇ ਵਿਕਾਸ ਅਤੇ ਸਮਾਜਿਕ ਸਮਾਵੇਸ਼ ਨਾਲ ਭਰਪੂਰ ਹੈ ਇੱਕ ਵਿਸ਼ਵ ਨੇਤਾ ਵਜੋਂ ਉਭਰਨ ਲਈ ਵਿਲੱਖਣ ਸਥਿਤੀ ਵਿੱਚ ਹੈ । ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਵਜੋਂ ਉਭਰਿਆ ਹੈ ਅਤੇ ਨਵਿਆਉਣਯੋਗ ਊਰਜਾ ਵਿਸਥਾਰ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਸਟਾਰਟਅੱਪ ਵਿਕਾਸ ਅਤੇ ਨਿਰਮਾਣ ਰਾਹੀਂ ਵਿਸ਼ਵਵਿਆਪੀ ਤਬਦੀਲੀ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾ ਰਿਹਾ ਹੈ।

ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਹੁਣ ਨਵਿਆਉਣਯੋਗ ਊਰਜਾ ਸਥਾਪਿਤ ਸਮਰੱਥਾ ਵਿੱਚ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਹੈ ਅਤੇ ਦੇਸ਼ ਦੀ ਕੁੱਲ ਸੂਰਜੀ ਊਰਜਾ ਸਮਰੱਥਾ ਮਾਰਚ 2026 ਤੱਕ 150 ਗੀਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ, ਜੋ ਕਿ 2014 ਵਿੱਚ 2.82 ਗੀਗਾਵਾਟ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸਥਾਪਿਤ ਬਿਜਲੀ ਸਮਰੱਥਾ ਦਾ ਲਗਭਗ 50 ਪ੍ਰਤੀਸ਼ਤ ਹੁਣ ਨੌਨ-ਫੌਸਿਲ ਫਿਊਲ ਸਰੋਤਾਂ ਤੋਂ ਆਉਂਦਾ ਹੈ, ਜੋ ਕਿ 2030 ਦੀ ਸਮਾਂ ਸੀਮਾ ਤੋਂ ਬਹੁਤ ਪਹਿਲਾਂ ਪ੍ਰਾਪਤ ਕਰ ਲਿਆ ਗਿਆ ਹੈ।
ਵਾਤਾਵਰਣ ਮੰਤਰੀ ਨੇ ਕਿਹਾ ਕਿ ਭਾਰਤ ਨੇ 2005 ਅਤੇ 2020 ਦੇ ਵਿਚਕਾਰ ਆਪਣੇ ਜੀਡੀਪੀ ਦੀ ਨਿਕਾਸ ਤੀਬਰਤਾ ਨੂੰ 36 ਪ੍ਰਤੀਸ਼ਤ ਘਟਾ ਦਿੱਤਾ ਹੈ ਅਤੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੇ ਜਲਵਾਯੂ ਪਰਿਵਰਤਨ ਫਰੇਮਵਰਕ ਕਨਵੈਨਸ਼ਨ (ਵਾਯੂਮੰਡਲ ਵਿੱਚ ਗ੍ਰੀਨ ਹਾਊਸ ਗੈਸਾਂ ਦੇ ਪੱਧਰ ਨੂੰ ਸਥਿਰ ਕਰਨ ਲਈ ਇੱਕ ਅੰਤਰਰਾਸ਼ਟਰੀ ਸਮਝੌਤਾ) ਅਤੇ ਪੈਰਿਸ ਸਮਝੌਤੇ ਦੇ ਢਾਂਚੇ ਦੇ ਤਹਿਤ ਆਪਣੀ ਪਹਿਲੀ ਦੋ-ਸਾਲਾ ਪਾਰਦਰਸ਼ਿਤਾ ਰਿਪੋਰਟ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਅਨੁਸਾਰ, ਭਾਰਤ ਨੇ ਪ੍ਰਤੀ ਵਿਅਕਤੀ ਨਿਕਾਸ ਨੂੰ ਘਟਾ ਕੇ ਅਤੇ ਸਮੇਂ ਤੋਂ ਪਹਿਲਾਂ ਗੈਰ-ਜੀਵਾਸ਼ਮ ਬਾਲਣ ਕੁਸ਼ਲਤਾ ਟੀਚਿਆਂ ਨੂੰ ਪੂਰਾ ਕਰਕੇ ਨਿਕਾਸ ਤੀਬਰਤਾ ਵਿੱਚ 37.38 ਪ੍ਰਤੀਸ਼ਤ ਦੀ ਕਮੀ ਪ੍ਰਾਪਤ ਕੀਤੀ ਹੈ।
India@100 ਦੇ ਥੰਮ੍ਹਾਂ ਦੀ ਰੂਪਰੇਖਾ ਪੇਸ਼ ਕਰਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਆਰਥਿਕ ਪਰਿਵਰਤਨ, ਮਨੁੱਖੀ ਪੂੰਜੀ ਅਤੇ ਹੁਨਰ ਵਿਕਾਸ, ਟਿਕਾਊ ਵਿਕਾਸ, ਸਮਾਜਿਕ ਸਮਾਵੇਸ਼ ਅਤੇ ਭਾਰਤ ਦੀ ਵਿਸ਼ਵਵਿਆਪੀ ਭੂਮਿਕਾ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਦੇਸ਼ ਦੀ ਯਾਤਰਾ ਨੂੰ ਪਰਿਭਾਸ਼ਿਤ ਕਰੇਗੀ। ਉਨ੍ਹਾਂ ਕਿਹਾ ਕਿ ਸਾਡਾ ਦ੍ਰਿਸ਼ਟੀਕੋਣ ਸਪੱਸ਼ਟ ਹੈ: ਕਿ ਸਾਨੂੰ ਇੱਕ ਵਿਕਸਤ, ਸਮਾਵੇਸ਼ੀ, ਨਵੀਨਤਾਕਾਰੀ, ਟਿਕਾਊ ਅਤੇ ਆਤਮ-ਵਿਸ਼ਵਾਸੀ ਭਾਰਤ ਦਾ ਨਿਰਮਾਣ ਕਰਨਾ ਹੈ ਜੋ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਅਰਥਪੂਰਨ ਯੋਗਦਾਨ ਪਾਵੇ।
**********
ਵੀਐਮ/ਜੀਐਸ/ਬਲਜੀਤ ਸਿੰਘ
(Release ID: 2260343)
ਵਿਜ਼ੀਟਰ ਕਾਊਂਟਰ : 5