ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਯੂਐੱਮ) ਨੇ ਨੋਇਡਾ ਵਿੱਚ ਨਿਰੀਖਣ ਮੁਹਿੰਮ ਚਲਾਈ, ਤੀਬਰ ਰੋਕਥਾਮ ਅਤੇ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ
प्रविष्टि तिथि:
09 MAY 2026 4:11PM by PIB Chandigarh
ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਯੂਐੱਮ) ਨੇ 08.05.2026 ਨੂੰ ਨੋਇਡਾ, ਐੱਨਸੀਆਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਇੱਕ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ, ਜਿਸ ਵਿੱਚ ਸੜਕਾਂ 'ਤੇ ਦਿਖਾਈ ਦੇਣ ਵਾਲੀ ਧੂੜ ਦੇ ਪੱਧਰ ਦਾ ਮੁਲਾਂਕਣ ਕਰਨ ਅਤੇ ਸ਼ਹਿਰ ਵਿੱਚ ਸੜਕਾਂ ਦੀ ਸਫਾਈ ਅਤੇ ਸਫਾਈ ਕਾਰਜਾਂ ਦੀ ਸਮੀਖਿਆ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਕਮਿਸ਼ਨ ਦੁਆਰਾ ਗਠਿਤ ਕੁੱਲ 19 ਫਲਾਇੰਗ ਸਕੁਐਡ ਨੋਇਡਾ ਅਥਾਰਿਟੀ ਦੇ ਅਧਿਕਾਰ ਖੇਤਰ ਅਧੀਨ 46 ਸੜਕਾਂ ਨੂੰ ਕਵਰ ਕਰਦੇ ਹੋਏ ਪੂਰੇ ਨੋਇਡਾ ਵਿੱਚ ਤਾਇਨਾਤ ਕੀਤੇ ਗਏ ਸਨ। ਨਿਰੀਖਣ ਦੌਰਾਨ, ਸੈਕਟਰ 20, 21, 59, 62, 80, 82, 83, 84, 87, 88, 138, 140, 141, ਅਤੇ 145 ਸਮੇਤ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਧੂੜ ਅਤੇ ਉਸਾਰੀ ਅਤੇ ਮਲਬੇ ਦੇ ਇਕੱਠੇ ਹੋਣ (ਸੀ ਐਂਡ ਡੀ) ਦੇ 28 ਮਾਮਲੇ ਪਾਏ ਗਏ। ਨਿਰੀਖਣ ਵਿੱਚ ਨਿਯਮਿਤ ਸਫਾਈ ਮੁਹਿੰਮਾਂ, ਧੂੜ ਕੰਟਰੋਲ ਉਪਾਵਾਂ, ਅਤੇ ਕੁਝ ਖੇਤਰਾਂ ਵਿੱਚ ਸੀ ਐਂਡ ਡੀ ਰਹਿੰਦ-ਖੂੰਹਦ ਦੇ ਵਿਗਿਆਨਿਕ ਪ੍ਰਬੰਧਨ ਅਤੇ ਨਿਪਟਾਰੇ ਵਿੱਚ ਕਮੀਆਂ ਦਾ ਖੁਲਾਸਾ ਹੋਇਆ।
ਕਮਿਸ਼ਨ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਯਮਿਤ ਮਕੈਨੀਕਲ ਸਫਾਈ, ਨਿਸ਼ਾਨਾਬੱਧ ਪਾਣੀ ਦੇ ਛਿੜਕਾਅ, ਅਤੇ ਇਕੱਠੇ ਹੋਏ ਨਿਰਮਾਣ ਅਤੇ ਮਲਬੇ ਦੇ ਸਮੇਂ ਸਿਰ ਕਲੈਕਸ਼ਨ ਅਤੇ ਨਿਪਟਾਰੇ ਰਾਹੀਂ ਧੂੜ ਨਿਯੰਤਰਣ ਉਪਾਵਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਨੋਇਡਾ ਅਥਾਰਿਟੀ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਅਣਅਧਿਕਾਰਤ ਡੰਪਿੰਗ ਨੂੰ ਰੋਕਣ ਅਤੇ ਨਿਰਧਾਰਿਤ ਵਾਤਾਵਰਣ ਨਿਯਮਾਂ ਦੀ ਨਿਰੰਤਰ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਅਤੇ ਲਾਗੂ ਕਰਨ ਦੇ ਢੰਗਾਂ ਨੂੰ ਮਜ਼ਬੂਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।
ਕਮਿਸ਼ਨ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਧੂੜ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਅਤੇ ਸਬੰਧਿਤ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ। ਅਧਿਕਾਰੀਆਂ ਨੂੰ ਜਵਾਬਦੇਹੀ ਤੈਅ ਕਰਨ ਅਤੇ ਅਜਿਹੀਆਂ ਕਮੀਆਂ ਲਈ ਜ਼ਿੰਮੇਵਾਰ ਪਾਏ ਜਾਣ ਵਾਲਿਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਸ਼ਹਿਰੀ ਖੇਤਰਾਂ ਵਿੱਚ ਧੂੜ-ਮਿੱਟੀ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਬਣੀ ਹੋਈ ਹੈ ਅਤੇ ਇਸ ਨੂੰ ਹੱਲ ਕਰਨ ਲਈ ਨਿਰੰਤਰ ਅਤੇ ਨਿਸ਼ਾਨਾਬੱਧ ਯਤਨਾਂ ਦੀ ਲੋੜ ਹੈ। ਕਮਿਸ਼ਨ ਨੇ ਜ਼ਮੀਨੀ ਪੱਧਰ 'ਤੇ ਨਿਰੰਤਰ ਨਿਗਰਾਨੀ, ਬਿਹਤਰ ਰੱਖ-ਰਖਾਅ ਅਭਿਆਸਾਂ ਅਤੇ ਧੂੜ ਨਿਯੰਤਰਣ ਉਪਾਵਾਂ ਨੂੰ ਜਵਾਬਦੇਹੀ-ਅਧਾਰਿਤ ਲਾਗੂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਕਮਿਸ਼ਨ ਨੇ ਇਹ ਦੁਹਰਾਇਆ ਕਿ ਹਵਾ ਪ੍ਰਦੂਸ਼ਣ ਦੇ ਮੁੱਖ ਖੇਤਰਾਂ ਦੀ ਪਛਾਣ ਕਰਨ ਅਤੇ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਨੂੰ ਘਟਾਉਣ ਲਈ ਜਾਰੀ ਯਤਨਾਂ ਦੇ ਤਹਿਤ ਦਿੱਲੀ-ਐੱਨਸੀਆਰ ਵਿੱਚ "ਆਪ੍ਰੇਸ਼ਨ ਕਲੀਨ ਏਅਰ" ਮੁਹਿੰਮਾਂ ਜਾਰੀ ਰਹਿਣਗੀਆਂ। ਸਬੰਧਿਤ ਏਜੰਸੀਆਂ ਅਤੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਨਿਰੀਖਣ ਮੁਹਿੰਮਾਂ ਦੇ ਨਤੀਜਿਆਂ ਦੇ ਅਧਾਰ 'ਤੇ ਜ਼ਰੂਰੀ ਸੁਧਾਰਾਤਮਕ ਕਾਰਵਾਈ ਕੀਤੀ ਜਾਵੇਗੀ।
****
ਵੀਐਮ/ਜੀਐੱਸ/ਏਕੇ
(रिलीज़ आईडी: 2259754)
आगंतुक पटल : 50