ਕਿਰਤ ਤੇ ਰੋਜ਼ਗਾਰ ਮੰਤਰਾਲਾ
ਤਿਰੂਵਨੰਤਪੁਰਮ ਵਿੱਚ ਦੂਜੀ ਬ੍ਰਿਕਸ ਐਂਪਲੌਇਮੈਂਟ ਵਰਕਿੰਗ ਗਰੁੱਪ ਮੀਟਿੰਗ ਦੀ ਬੈਠਕ ਸੰਪੰਨ
ਭਾਰਤ ਦੀ 2026 ਦੀ ਬ੍ਰਿਕਸ ਚੇਅਰਸ਼ਿਪ ਦੀ ਥੀਮ –ਲਚਕਤਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦਾ ਨਿਰਮਾਣ –ਤੋਂ ਪ੍ਰੇਰਿਤ
ਬ੍ਰਿਕਸ ਦੇਸ਼ਾਂ ਨਾਲ ਸਬੰਧਿਤ ਕਿਰਤ ਅਤੇ ਰੁਜ਼ਗਾਰ ਦੇ ਮੁੱਦਿਆਂ ਨਾਲ ਜੁੜੇ 4 ਮੁੱਖ ਵਿਸ਼ਿਆਂ ‘ਤੇ ਕੇਂਦ੍ਰਿਤ, ਦੋ ਦਿਨਾਂ ਤੱਕ ਸਾਰਥਕ ਚਰਚਾਵਾਂ ਹੋਈਆਂ
ਇਨ੍ਹਾਂ ਚਰਚਾਵਾਂ ਦਾ ਮੁੱਖ ਉਦੇਸ਼ ਡਿਜੀਟਲ ਤਕਨੀਕਾਂ, ਸਮਾਜਿਕ ਸੁਰੱਖਿਆ ਅਤੇ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣਾ ਅਤੇ ਕੌਸ਼ਲ ਵਿਕਾਸ ਨੂੰ ਮਜ਼ਬੂਤ ਕਰਨਾ ਸੀ
Posted On:
07 MAY 2026 7:48PM by PIB Chandigarh
ਬ੍ਰਿਕਸ ਵਿੱਚ ਭਾਰਤ ਦੀ ਪ੍ਰਧਾਨਗੀ ਵਿੱਚ ਆਯੋਜਿਤ ਬ੍ਰਿਕਸ ਐਂਪਲੌਇਮੈਂਟ ਵਰਕਿੰਗ ਗਰੁੱਪ (EWG) ਦੀ ਦੂਜੀ ਬੈਠਕ ਅੱਜ ਤਿਰੂਵਨੰਤਪੁਰਮ ਵਿੱਚ ਸਫਲਤਾਪੂਰਵਕ ਪੂਰੀ ਹੋਈ। ਇਹ ਮੀਟਿੰਗ ਭਾਰਤ ਦੀ 2026 ਦੀ ਬ੍ਰਿਕਸ ਚੇਅਰਸ਼ਿਪ ਦੀ ਥੀਮ –ਲਚਕਤਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦੇ ਨਿਰਮਾਣ ਤੋਂ ਪ੍ਰੇਰਿਤ ਸੀ।
ਇਸ ਮੀਟਿੰਗ ਵਿੱਚ ਦੋ ਦਿਨਾਂ ਤੱਕ ਗਹਿਨ ਅਤੇ ਸਾਰਥਕ ਵਿਚਾਰ –ਵਟਾਂਦਰਾ ਹੋਇਆ, ਜਿਸ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਪ੍ਰਮੁੱਖ ਪ੍ਰਤੀਨਿਧੀਆਂ; ਅੰਤਰਰਾਸ਼ਟਰੀ ਕਿਰਤ ਸੰਗਠਨ (ILO), ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਐਸੋਸੀਏਸ਼ਨ (ISSA), ਅਤੇ ਸੰਯੁਕਤ ਰਾਸ਼ਟਰ ਵਰਗੇ ਗਿਆਨ ਭਾਈਵਾਲਾਂ; ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਪ੍ਰਤੀਨਿਧੀਆਂ ਨੂੰ ਇਕੱਠਾ ਕੀਤਾ ਗਿਆ।
ਮੀਟਿੰਗ ਦਾ ਪਹਿਲਾ ਦਿਨ ਤਿੰਨ ਤਰਜੀਹਾਂ ਵਾਲੇ ਖੇਤਰਾਂ ‘ਤੇ ਕੇਂਦ੍ਰਿਤ ਸੀ: ਸਮਾਜਿਕ ਸੁਰੱਖਿਆ ਅਤੇ ਰਸਮੀਕਰਣ ਨੂੰ ਅੱਗੇ ਵਧਾਉਣਾ, ਮਹਿਲਾਵਾਂ ਦੀ ਕਿਰਤ ਸ਼ਕਤੀ ਵਿੱਚ ਭਾਈਵਾਲੀ ਵਧਾਉਣਾ ਅਤੇ ਰੁਜ਼ਗਾਰ –ਯੋਗਤਾ ਅਤੇ ਹੁਨਰ ਵਿਕਾਸ ‘ਤੇ ਸਹਿਯੋਗ ਨੂੰ ਮਜ਼ਬੂਤ ਕਰਨਾ। ਮੈਂਬਰ ਦੇਸ਼ ਇੱਕ ਸਾਂਝਾ ਦ੍ਰਿਸ਼ਟੀਕੋਣ ‘ਤੇ ਸਹਿਮਤ ਹੋਏ, ਜਿਸ ਦੇ ਤਹਿਤ ਯੋਗਦਾਨ-ਅਧਾਰਿਤ ਅਤੇ ਗੈਰ –ਯੋਗਦਾਨ-ਅਧਾਰਿਤ ਵਿਧੀਆਂ ਰਾਹੀਂ ਸਾਰੇ ਤਰ੍ਹਾਂ ਦੇ ਕਾਰਜਾਂ ਲਈ ਸਮਾਜਿਕ ਸੁਰੱਖਿਆ ਕਵਰੇਜ ਦਾ ਹੌਲੀ-ਹੌਲੀ ਵਿਸਥਾਰ ਕੀਤਾ ਜਾਵੇਗਾ। ਮਹਿਲਾਵਾਂ ਦੀ ਭਾਈਵਾਲੀ ਦੇ ਵਿਸ਼ੇ ‘ਤੇ ਮੈਂਬਰਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾ ਕਿਰਤ ਸ਼ਕਤੀ ਭਾਈਵਾਲੀ ਦਰ (FLFPR) ਵਿਕਾਸ ਦਾ ਇੱਕ ਮਹੱਤਵਪੂਰਨ ਪੈਮਾਨਾ ਹੈ, ਜੋ ਸਿੱਧੇ ਤੌਰ ‘ਤੇ ਉਤਪਾਦਕਤਾ, ਆਰਥਿਕ ਲਚਕਤਾ ਅਤੇ ਸਮਾਵੇਸ਼ੀ ਕਿਰਤ ਬਜ਼ਾਰਾਂ ਵਿੱਚ ਯੋਗਦਾਨ ਦਿੰਦਾ ਹੈ। ਰੁਜ਼ਗਾਰ –ਯੋਗਤਾ ਅਤੇ ਸਕਿੱਲ ਮੈਪਿੰਗ ਅਧੀਨ, ਜੀਵਨ ਭਰ ਸਿੱਖਣ, ਵੋਕੇਸ਼ਨਲ ਟ੍ਰੇਨਿੰਗ ਅਤੇ ਹੁਨਰ ਅਤੇ ਰੁਜ਼ਗਾਰ ਦੇ ਦਰਮਿਆਨ ਬਿਹਤਰ ਤਾਲਮੇਲ ਬਿਠਾਉਣ ਦੇ ਮਹੱਤਵ ‘ਤੇ ਵਿਆਪਕ ਸਹਿਮਤੀ ਬਣੀ। ਕਾਰੋਬਾਰਾਂ ਦੇ ਸੰਦਰਭ ਵਰਗੀਕਰਣ ‘ਤੇ ਭਾਰਤ ਦੇ ਚੱਲ ਰਹੇ ਵਿਵਹਾਰਕਤਾ ਅਧਿਐਨ -ਜੋ ਆਈਐੱਲਓ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ-ਉਸ ਨੂੰ ਹੁਨਰ ਅਤੇ ਯੋਗਤਾਵਾਂ ਦੀ ਇੱਕ ਸਾਂਝੀ ਭਾਸ਼ਾ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਪਹਿਲ ਦੇ ਰੂਪ ਵਿੱਚ ਪ੍ਰਸ਼ੰਸਾ ਕੀਤੀ ਗਈ।
ਵਫਦ ਨੇ ਸਹਿਯੋਗ ਅਤੇ ਦੱਖਣ-ਦੱਖਣ ਸਹਿਯੋਗ ਦੀ ਉਸ ਭਾਵਨਾ ਦੀ ਸ਼ਲਾਘਾ ਕੀਤੀ, ਜੋ ਪਹਿਲੇ ਦਿਨ ਦੀਆਂ ਚਰਚਾਵਾਂ ਦੀ ਮੁੱਖ ਵਿਸ਼ੇਸ਼ਤਾ ਰਹੀ। ਸ਼ਾਮ ਦੇ ਸਮੇਂ, ਵਫਦ ਲਈ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਰਤਨਾਟਯਮ, ਮੋਹਿਨੀਅੱਟਮ (Mohiniattam), ਕਲਾਰਿਪਯੱਟੂ (Kalaripayattu), ਮਯੂਰਾ ਨ੍ਰਿਤਮ (Mayoora Nritham), ਮਾਰਗਮਕਲੀ (Margamkali),ਅਤੇ ਓਪੱਨਾ (Oppana) ਵਰਗੀਆਂ ਜੀਵੰਤ ਲੋਕ ਅਤੇ ਸ਼ਾਸਤਰੀ ਕਲਾ ਸ਼ੈਲੀਆਂ ਰਾਹੀਂ ਕੇਰਲ ਦੀ ਸਮ੍ਰਿੱਧ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨੇ ਉਮੀਦਵਾਰਾਂ ਨੂੰ ‘ਪ੍ਰਮਾਤਮਾ ਦੇ ਆਪਣੇ ਦੇਸ਼’ (God's Own Country) ਦਾ ਇੱਕ ਸੁਖਾਵਾਂ ਸੱਭਿਆਚਾਰਕ ਅਨੁਭਵ ਪ੍ਰਦਾਨ ਕੀਤਾ।
ਮੀਟਿੰਗ ਦੇ ਦੂਜੇ ਦਿਨ ਵੀ ਚਰਚਾਵਾਂ ਜਾਰੀ ਰਹੀਆਂ, ਜਿਨ੍ਹਾਂ ਵਿੱਚ ਵਫਦ ਨੇ ਬ੍ਰਿਕਸ ਦੇਸ਼ਾਂ ਦੀਆਂ ਤਰਜੀਹਾਂ ਦੇ ਦਰਮਿਆਨ ਤਾਲਮੇਲ ‘ਤੇ ਜ਼ੋਰ ਦਿੱਤਾ। ਇਸ ਗੱਲ ਬਾਰੇ ਆਮ ਸਹਿਮਤੀ ਸੀ ਕਿ ਮਜ਼ਬੂਤ ਸਹਿਯੋਗ, ਗਿਆਨ-ਸਾਂਝਾ ਕਰਨ ਦੇ ਮਜ਼ਬੂਤ ਵਿਧੀ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ, ਤਾਂ ਜੋ ਰਸਮੀ ਅਤੇ ਗਿਗ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਦੇਣ, ਕਿਰਤ ਬਜ਼ਾਰਾਂ ਵਿੱਚ ਲਿੰਗ ਅਧਾਰਿਤ ਅਸਮਾਨਤਾ ਨੂੰ ਦੂਰ ਕਰਨ ਅਤੇ ਤੇਜ਼ੀ ਨਾਲ ਬਦਲਦੀਆਂ ਹੁਨਰ ਜ਼ਰੂਰਤਾਂ ਨੂੰ ਪੂਰਾ ਕਰਨ ਵਰਗੀਆਂ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ।
ਇਸ ਤੋਂ ਬਾਅਦ, ਚੌਥੇ ਤਰਜੀਹੀ ਖੇਤਰ ਬਾਰੇ ਚਰਚਾ ਹੋਈ: ਸਾਰੇ ਕਾਮਿਆਂ ਲਈ ਡਿਜੀਟਲ ਤਕਨੀਕਾਂ ਦਾ ਲਾਭ ਲੈਣਾ, ਜਿਸ ਵਿੱਚ ਗਿਗ ਅਤੇ ਪਲੈਟਫਾਰਮ ਕਾਮੇ ਵੀ ਸ਼ਾਮਲ ਹਨ। ਮੈਂਬਰ ਦੇਸ਼ਾਂ ਨੇ ਸਵੀਕਾਰ ਕੀਤਾ ਕਿ ਡਿਜੀਟਲੀਕਰਣ ਕੰਮ ਦੇ ਸਰੂਪ ਮੌਲਿਕ ਰੂਪ ਨਾਲ ਬਦਲ ਰਿਹਾ ਹੈ ਅਤੇ ਇਹ ਪਹੁੰਚ ਨੂੰ ਬਿਹਤਰ ਬਣਾਉਣ, ਪਾਰਦਰਸ਼ਿਤਾ ਵਧਾਉਣ ਅਤੇ ਸਮਾਜਿਕ ਸੁਰੱਖਿਆ ਅਤੇ ਰੁਜ਼ਗਾਰ ਨਾਲ ਸਬੰਧਿਤ ਸੇਵਾਵਾਂ ਦੀ ਸਮਾਵੇਸ਼ੀ ਡਿਲੀਵਰੀ ਯਕੀਨੀ ਬਣਾਉਣ ਦੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦਾ ਹੈ। ਨਾਲ ਹੀ, ਦੇਸ਼ਾਂ ਨੇ ਉੱਭਰ ਰਹੇ ਜੋਖਮਾਂ ਨਾਲ ਨਜਿੱਠਣ ਅਤੇ ਇਹ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਕਿ ਡਿਜੀਟਲ ਪਰਿਵਰਤਨ ਸਮਾਵੇਸ਼ੀ, ਨਿਆਂਸੰਗਤ ਅਤੇ ਵਰਕਰ- ਕੇਂਦ੍ਰਿਤ ਬਣਿਆ ਰਹੇ। ਚਰਚਾਵਾਂ ਦਾ ਮੁੱਖ ਕੇਂਦਰ ਰਜਿਸਟਰਡ ਸਿਸਟਮਸ, ਬੈਨਿਫਿਟ ਟ੍ਰਾਂਸਫਰ ਸਿਸਟਮ, ਡੇਟਾ-ਸੰਚਾਲਿਤ ਸ਼ਾਸਨ ਅਤੇ ਤਕਨਾਲੋਜੀ-ਸਮਰੱਥ ਸਮਾਧਾਨਾਂ ਨਾਲ ਸਬੰਧਿਤ ਸਰਬੋਤਮ ਅਭਿਆਸਾਂ ਦਾ ਅਦਾਨ-ਪ੍ਰਦਾਨ ਰਿਹਾ।
ਇਸ ਮੀਟਿੰਗ ਵਿੱਚ ਗਿਆਨ-ਸਾਂਝਾਕਰਨ ਲਈ ਇੱਕ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬ੍ਰਿਕਸ ਦੇਸ਼ਾਂ ਨੇ ਆਪਣੇ-ਆਪਣੇ ਰਾਸ਼ਟਰੀ ਸੰਦਰਭਾਂ ਨਾਲ ਜੁੜੀਆਂ ਨਵੀਆਂ ਪਹਿਲਕਦਮੀਆਂ ਅਤੇ ਤਜ਼ਰਬਿਆਂ ਨੂੰ ਪੇਸ਼ ਕੀਤਾ। ਇਨ੍ਹਾਂ ਵਿੱਚ ਭਾਰਤ ਦੀ ਐੱਨਸੀਐੱਸ ਅਤੇ ਈ-ਸ਼੍ਰਮ (e-Shram), ਮਿਸਰ ਦੀਆਂ ਮੋਬਾਈਲ ਟ੍ਰੇਨਿੰਗ ਯੂਨਿਟਾਂ, UAE ਦੀ ਵੇਤਨ ਸੁਰੱਖਿਆ ਪ੍ਰਣਾਲੀ ਅਤੇ ਬੇਰੁਜ਼ਗਾਰੀ ਬੀਮਾ ਯੋਜਨਾ, ਅਤੇ ਬ੍ਰਾਜ਼ੀਲ ਦਾ 'ਸਮਾਨ ਵੇਤਨ ਕਾਨੂੰਨ' (Equal Pay Law) ਆਦਿ ਸ਼ਾਮਲ ਸਨ। ਇਨ੍ਹਾਂ ਅਦਾਨ-ਪ੍ਰਦਾਨਾਂ ਨੇ ਸਾਂਝੀਆਂ ਕਿਰਤ ਬਜ਼ਾਰ ਚੁਣੌਤੀਆਂ ਨਾਲ ਨਜਿੱਠਣ ਵਿੱਚ 'ਸਹਿਕਰਮੀ-ਸਿਖਲਾਈ' (peer learning) ਅਤੇ ਆਪਸੀ ਸਹਿਯੋਗ ਦੇ ਮਹੱਤਵ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ।
ਮੀਟਿੰਗ ਦੀ ਸਮਾਪਤੀ ਬ੍ਰਿਕਸ ਮੈਂਬਰ ਦੇਸ਼ਾਂ ਦੀ ਸਮਾਵੇਸ਼ੀ, ਲਚਕੀਲੇ ਅਤੇ ਭਵਿੱਖ ਲਈ ਤਿਆਰ ਕਿਰਤ ਬਜ਼ਾਰਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਦੇ ਨਾਲ ਹੋਇਆ, ਜੋ ਸਹਿਯੋਗ, ਸਹਿਮਤੀ ਅਤੇ ਸਾਂਝੀ ਜਾਣਕਾਰੀ ‘ਤੇ ਅਧਾਰਿਤ ਹੋਵੇਗਾ।
*****
ਰਿਣੀ ਚੌਧਰੀ /ਐਂਜੇਲੀਨਾ ਅਲੈਗਜ਼ੈਂਡਰ /ਬਲਜੀਤ ਸਿੰਘ
(Release ID: 2259074)
ਵਿਜ਼ੀਟਰ ਕਾਊਂਟਰ : 7