ਵਿੱਤ ਮੰਤਰਾਲਾ
ਡੀਐੱਫਐੱਸ ਸਕੱਤਰ ਨੇ ਜਨਤਕ ਖੇਤਰ ਦੀ ਬੀਮਾ/ਪੁਨਰਬੀਮਾ ਕੰਪਨੀਆਂ ਦੇ ਦ੍ਰਿਸ਼ਟੀਕੋਣ ਰਣਨੀਤੀ ਦਸਤਾਵੇਜ਼ਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
ਸ਼੍ਰੀ ਐੱਮ. ਨਾਗਰਾਜੂ ਨੇ ਜਨਸੰਖਿਆ ਦੇ ਵਿਆਪਕ ਵਰਗ ਤੱਕ ਬੀਮਾ ਕਵਰੇਜ ਦਾ ਵਿਸਤਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕੰਪਨੀਆਂ ਨੂੰ ਸਲਾਹ ਦਿੱਤੀ ਕਿ ਉਹ ਬੀਮੇ ਦੇ ਦਾਇਰੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਨੂੰ ਤਰਜੀਹ ਦੇਣ
Posted On:
04 MAY 2026 9:04PM by PIB Chandigarh
ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਸਕੱਤਰ ਸ਼੍ਰੀ ਐੱਮ. ਨਾਗਰਾਜੂ ਦੀ ਪ੍ਰਧਾਨਗੀ ਹੇਠ ਅੱਜ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਤਿੰਨ ਜਨਤਕ ਖੇਤਰ ਦੀਆਂ ਬੀਮਾ/ ਪੁਨਰਬੀਮਾ ਕੰਪਨੀਆਂ, ਯਾਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ), ਭਾਰਤੀ ਜਨਰਲ ਬੀਮਾ ਨਿਗਮ (ਜੀਆਈਸੀ ਆਰਈ) ਅਤੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਿਡ (ਓਆਈਸੀਐੱਲ) ਦੇ ਦ੍ਰਿਸ਼ਟੀਕੋਣ ਰਣਨੀਤੀ ਦਸਤਾਵੇਜ਼ਾਂ ਦੀ ਵਿਆਪਕ ਸਮੀਖਿਆ ਕੀਤੀ ਗਈ।
ਦਰਮਿਆਨੀ ਮਿਆਦ (ਤਿੰਨ ਵਰ੍ਹੇ) ਅਤੇ ਲੰਬੀ-ਮਿਆਦ (ਪੰਜ ਸਾਲ) ਲਈ ਦ੍ਰਿਸ਼ਟੀਕੋਣ ਰਣਨੀਤੀ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਗਈ। ਚਰਚਾ ਦੌਰਾਨ, ਸਕੱਤਰ (ਡੀਐੱਫਐੱਸ) ਨੇ ਸੰਚਾਲਨ ਕੁਸ਼ਲਤਾ ਵਧਾਉਣ ਅਤੇ ਵਿੱਤੀ ਸਥਿਰਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਰਣਨੀਤਕ ਦਿਸ਼ਾ-ਨਿਰਦੇਸ਼ ਦਿੱਤੇ, ਨਾਲ ਹੀ ਲਗਾਤਾਰ ਵਿਕਾਸ ਨੂੰ ਅੱਗੇ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਕੁੱਲ ਸੇਵਾ ਵੰਡ ਨੂੰ ਬਿਹਤਰ ਬਣਾਉਣ ਲਈ ਮਨੁੱਖੀ ਸੰਸਾਧਨ ਅਤੇ ਸੂਚਨਾ ਤਕਨਾਲੋਜੀ ਰਣਨੀਤੀਆਂ ਨੂੰ ਹੋਰ ਵਿਕਸਿਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।

ਸਕੱਤਰ (ਡੀਐੱਫਐੱਸ) ਨੇ ਇਸ ਵਿਸ਼ੇ ‘ਤੇ ਜ਼ੋਰ ਦਿੱਤਾ ਕਿ ਕੰਪਨੀਆਂ ਦੀਆਂ ਨੀਤੀਆਂ ਕੁੱਲ ਬੀਮਾ ਕਵਰੇਜ ਅਤੇ ਘਣਤਾ ਵਧਾਉਣ ਦੀ ਦਿਸ਼ਾ ਵੱਲ ਹੋਣੀ ਚਾਹੀਦੀ ਹੈ, ਨਾਲ ਹੀ ਬਜ਼ਾਰ ਵਿੱਚ ਹਿੱਸੇਦਾਰੀ ਬਣਾਏ ਰੱਖਣਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਜਨਸੰਖਿਆ ਦੇ ਇੱਕ ਵਿਆਪਕ ਵਰਗ ਤੱਕ ਬੀਮਾ ਕਵਰੇਜ ਦਾ ਵਿਸਤਾਰ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਅਤੇ ਕੰਪਨੀਆਂ ਨੂੰ ਸਲਾਹ ਦਿੱਤੀ ਕਿ ਉਹ ਵੱਡੀਆਂ ਪੌਲਿਸੀਆਂ ‘ਤੇ ਮੁੱਖ ਤੌਰ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਵੱਧ ਤੋਂ ਵੱਧ ਲੋਕਾਂ ਨੂੰ ਬੀਮੇ ਦੇ ਦਾਇਰੇ ਵਿੱਚ ਲਿਆਉਣ ਨੂੰ ਤਰਜੀਹ ਦੇਣ। ਕੰਪਨੀਆਂ ਨੂੰ ਨੁਕਸਾਨ ਅਨੁਪਾਤ ਨੂੰ ਘੱਟ ਕਰਨ ਲਈ ਨਿਵੇਸ਼ ਅਤੇ ਬੀਮਾ ਰਣਨੀਤੀਆਂ ਤਿਆਰ ਕਰਨ ਦੀ ਸਲਾਹ ਦਿੱਤੀ ਗਈ।
ਹੋਰ ਪ੍ਰਮੁੱਖ ਖੇਤਰ ਜਿਨ੍ਹਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਉਹ ਹੇਠ ਲਿਖੇ ਹਨ:
-
ਨਵੇਂ ਅਤੇ ਨਵੀਨਤਾਕਾਰੀ ਅਨੁਕੂਲਿਤ ਉਤਪਾਦਾਂ ਦਾ ਵਿਕਾਸ,
-
ਨਿਰਧਾਰਿਤ ਸਾਈਬਰ ਸੁਰੱਖਿਆ ਫ੍ਰੇਮਵਰਕ ਦੀ ਪਾਲਣਾ ਕਰਦੇ ਹੋਏ ਡਿਜੀਟਲ ਅਤੇ ਤਕਨੀਕੀ ਸਮਰੱਥਾਵਾਂ ਨੂੰ ਬਿਹਤਰ ਕਰਨਾ.
-
ਔਨਲਾਈਨ ਪਲੈਟਫਾਰਮ ਰਾਹੀਂ ਬੀਮਾ ਸੇਵਾਵਾਂ ਦਾ ਵਿਸਤਾਰ,
-
ਜਨਤਾ ਦੀਆਂ ਸ਼ਿਕਾਇਤਾਂ ਦਾ ਸਮੇਂ ‘ਤੇ ਸਮਾਧਾਨ,
-
ਵੰਡ ਨੈੱਟਵਰਕ ਦਾ ਵਿਸਤਾਰ ਅਤੇ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਪਲੈਟਫਾਰਮ ਰਾਹੀਂ ਸੰਚਾਰ ਅਤੇ ਪ੍ਰਚਾਰ ਨੂੰ ਪ੍ਰੋਤਸਾਹਨ।
ਇਸ ਮੀਟਿੰਗ ਵਿੱਚ ਸ਼੍ਰੀ ਸੰਜੈ ਲੋਹੀਆ (ਵਿਸ਼ੇਸ਼ ਸਕੱਤਰ, ਡੀਐੱਫਐੱਸ), ਡਾ. ਦੇਬਾਸਿਸ ਪ੍ਰੁਸਟੀ (ਐਡੀਸ਼ਨਲ ਸਕੱਤਰ, ਡੀਐੱਫਐੱਸ), ਐੱਲਆਈਸੀ ਦੇ ਸੀਈਓ ਅਤੇ ਐੱਮਡੀ ਸ਼੍ਰੀ ਆਰ. ਦੋਰਾਈਸਵਾਮੀ, ਜੀਆਈਸੀ ਆਰਈ ਦੇ ਈਡੀ ਸ਼੍ਰੀ ਹਿਤੇਸ਼ ਜੋਸ਼ੀ, ਓਆਈਸੀਐੱਲ ਦੇ ਸੀਐੱਮਡੀ ਸ਼੍ਰੀ ਸੰਜੈ ਜੋਸ਼ੀ ਅਤੇ ਇਸ ਵਿਭਾਗ ਅਤੇ ਕੰਪਨੀਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
******
ਏਡੀ/ਬਲਜੀਤ
(Release ID: 2258042)
ਵਿਜ਼ੀਟਰ ਕਾਊਂਟਰ : 3