ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਸਵੈ-ਸਹਾਇਤਾ ਸਮੂਹ ਬਚਤ ਖਾਤਾ ਲਾਂਚ ਕੀਤਾ

प्रविष्टि तिथि: 30 APR 2026 3:15PM by PIB Chandigarh

ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਦੇ ਅਧੀਨ ਇੱਕ ਪੂਰੀ ਮਲਕੀਅਤ ਵਾਲੀ ਕੇਂਦਰ ਸਰਕਾਰ ਦੀ ਸੰਸਥਾ ਇੰਡੀਆ ਪੋਸਟ ਪੇਮੈਂਟਸ ਬੈਂਕ-ਆਈਪੀਪੀਬੀ ਨੇ ਅੱਜ ਸਵੈ-ਸਹਾਇਤਾ ਸਮੂਹ ਬਚਤ ਖਾਤਿਆਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਯੋਜਨਾ ਦਾ ਉਦੇਸ਼ ਦੇਸ਼ ਭਰ ਦੇ ਗ੍ਰਾਮੀਣ ਖੇਤਰਾਂ ਵਿੱਚ ਵਿੱਤੀ ਸਮਾਵੇਸ਼ ਨੂੰ ਵਧਾਉਣਾ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹਾਂ ਨੂੰ ਸਸ਼ਕਤ ਬਣਾਉਣਾ ਹੈ।

ਆਈਪੀਪੀਬੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਆਰ. ਵਿਸ਼ਵੇਸ਼ਵਰਨ ਨੇ ਸਵੈ-ਸਹਾਇਤਾ ਸਮੂਹ ਬਚਤ ਖਾਤੇ ਦੀ ਸ਼ੁਰੂਆਤ ਬਾਰੇ ਬੋਲਦਿਆਂ, ਕਿਹਾ ਕਿ ਆਈਪੀਪੀਬੀ ਦਾ ਮਿਸ਼ਨ ਹਰੇਕ ਭਾਰਤੀ ਲਈ ਬੈਂਕਿੰਗ ਨੂੰ ਸਰਲ, ਪਹੁੰਚਯੋਗ ਅਤੇ ਸਮਾਵੇਸ਼ੀ ਬਣਾਉਣਾ ਹੈ। ਸਵੈ-ਸਹਾਇਤਾ ਸਮੂਹ ਬਚਤ ਖਾਤਾ ਮਹਿਲਾਵਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹਾਂ ਨੂੰ ਭਰੋਸੇਯੋਗ ਅਤੇ ਕਿਫਾਇਤੀ ਬੈਂਕਿੰਗ ਹੱਲ ਪ੍ਰਦਾਨ ਕਰਕੇ ਸਸ਼ਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸਾਡੇ ਡੋਰਸਟੈੱਪ ਬੈਂਕਿੰਗ ਮਾਡਲ (ਇੱਕ ਸੇਵਾ ਜਿੱਥੇ ਬੈਂਕ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਘਰਾਂ ਜਾਂ ਕਾਰਜ ਸਥਾਨਾਂ 'ਤੇ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦੇ ਹਨ, ਬਿਨਾਂ ਕਿਸੇ ਬੈਂਕ ਸ਼ਾਖਾ ਵਿੱਚ ਗਏ) ਅਤੇ ਡਿਜੀਟਲ ਬੁਨਿਆਦੀ ਢਾਂਚੇ ਰਾਹੀਂ, ਸਾਡਾ ਉਦੇਸ਼ ਸਵੈ-ਸਹਾਇਤਾ ਸਮੂਹਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਵਧੇਰੇ ਸਰਗਰਮੀ ਨਾਲ ਹਿੱਸਾ ਲੈਣ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੇ ਯੋਗ ਬਣਾਉਣਾ ਹੈ।"

ਭਾਰਤ ਵਿੱਚ ਗ੍ਰਾਮੀਣ ਆਰਥਿਕ ਪਰਿਵਰਤਨ ਨੂੰ ਅੱਗੇ ਵਧਾਉਣ ਵਿੱਚ ਸਵੈ-ਸਹਾਇਤਾ ਸਮੂਹਾਂ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਹ ਗ੍ਰਾਮੀਣ ਵਿਕਾਸ ਮੰਤਰਾਲੇ ਅਧੀਨ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਅਤੇ ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦੁਆਰਾ ਸਮਰਥਤ ਪ੍ਰੋਗਰਾਮਾਂ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਨਾਲ ਜੁੜੇ ਹੋਏ ਹਨ। ਡਾਕ ਵਿਭਾਗ ਦੇ ਵਿਆਪਕ ਡਾਕ ਨੈੱਟਵਰਕ ਅਤੇ ਡਿਜੀਟਲ ਸਮਰੱਥਾਵਾਂ ਦਾ ਲਾਭ ਉਠਾਉਂਦੇ ਹੋਏ, ਆਈਪੀਪੀਬੀ ਦਾ ਉਦੇਸ਼ ਡਿਜੀਟਲ ਸਾਧਨਾਂ ਰਾਹੀਂ ਸਵੈ-ਸਹਾਇਤਾ ਸਮੂਹਾਂ ਨੂੰ ਦਰਵਾਜ਼ੇ 'ਤੇ ਬੈਂਕਿੰਗ ਅਤੇ ਵਿੱਤੀ ਪਹੁੰਚ ਪ੍ਰਦਾਨ ਕਰਨਾ ਹੈ, ਜਿਸ ਨੂੰ ਡਾਕ ਕਰਮਚਾਰੀਆਂ ਅਤੇ ਗ੍ਰਾਮੀਣ ਡਾਕ ਸੇਵਕਾਂ ਦੇ ਇੱਕ ਵੱਡੇ ਨੈਟਵਰਕ ਦੁਆਰਾ ਸਮਰਥਤ ਕੀਤਾ ਜਾਂਦਾ ਹੈ।

ਇੰਡੀਆ ਪੋਸਟ ਪੇਮੈਂਟਸ ਬੈਂਕ ਸਵੈ-ਸਹਾਇਤਾ ਸਮੂਹ ਬਚਤ ਖਾਤਾ ਇਨ੍ਹਾਂ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ:

  • ਕਿਫਾਇਤੀ ਜ਼ੀਰੋ-ਬੈਲੇਂਸ, ਜ਼ੀਰੋ-ਫ਼ੀਸ ਖਾਤਾ

  • ਡਿਜੀਟਲ ਤੌਰ 'ਤੇ ਸਮਰੱਥ, ਸਰਲ ਜੁਆਇਨਿੰਗ ਪ੍ਰਕਿਰਿਆ

  • ਡਾਕਘਰਾਂ ਅਤੇ ਡਾਕ ਕਰਮਚਾਰੀਆਂ/ਗ੍ਰਾਮੀਣ ਡਾਕ ਸੇਵਕਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਸੇਵਾਵਾਂ

ਪ੍ਰਮੁੱਖ ਵਿਸ਼ੇਸ਼ਤਾਵਾਂ:

  • ਕੋਈ ਘੱਟੋ-ਘੱਟ ਸ਼ੁਰੂਆਤੀ ਜਮ੍ਹਾਂ ਰਕਮ ਦੀ ਲੋੜ ਨਹੀਂ

  • ਕੋਈ ਮਹੀਨਾਵਾਰ ਔਸਤ ਬਕਾਇਆ ਰਕਮ ਦੀ ਲੋੜ ਨਹੀਂ

  • 2 ਲੱਖ ਰੁਪਏ ਦੀ ਵੱਧ ਤੋਂ ਵੱਧ ਜਮ੍ਹਾਂ ਸੀਮਾ

  • ਲਾਗੂ ਬੱਚਤ ਦਰਾਂ ਅਨੁਸਾਰ ਤਿਮਾਹੀ ਵਿਆਜ ਭੁਗਤਾਨ

  • ਨਕਦ ਜਮ੍ਹਾਂ ਰਕਮਾਂ ਅਤੇ ਕਢਵਾਉਣ 'ਤੇ ਕੋਈ ਫੀਸ ਨਹੀਂ

  • ਮੁਫ਼ਤ ਮਹੀਨਾਵਾਰ ਖਾਤਾ ਸਟੇਟਮੈਂਟ

  • ਕੋਈ ਖਾਤਾ ਬੰਦ ਕਰਨ ਦੀ ਫੀਸ ਨਹੀਂ

  • ਕੋਈ ਕਯੂਆਰ ਕਾਰਡ ਜਾਰੀ ਕਰਨ ਦੀ ਫੀਸ ਨਹੀਂ

ਸਵੈ-ਸਹਾਇਤਾ ਸਮੂਹਾਂ (ਐਸਐੱਚਜੀਸ) ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ, ਆਈਪੀਪੀਬੀ ਸਵੈ-ਸਹਾਇਤਾ ਸਮੂਹ ਬਚਤ ਖਾਤਾ ਇੱਕ ਸਧਾਰਨ, ਪਹੁੰਚਯੋਗ ਅਤੇ ਜ਼ੀਰੋ-ਲਾਗਤ ਵਾਲਾ ਬੈਂਕਿੰਗ ਹੱਲ ਹੈ ਜੋ ਸਮਾਵੇਸ਼ੀ ਵਿਕਾਸ ਅਤੇ ਟਿਕਾਊ ਰੋਜ਼ੀ-ਰੋਟੀ ਦੀਆਂ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਹੈ।

ਇੰਡੀਆ ਪੋਸਟ ਪੇਮੈਂਟਸ ਬੈਂਕ

ਭਾਰਤ ਸਰਕਾਰ ਦੀ ਇੰਡੀਆ ਪੋਸਟ ਪੇਮੈਂਟਸ ਬੈਂਕ ਵਿੱਚ 100% ਹਿੱਸੇਦਾਰੀ ਹੈ, ਜੋ ਕਿ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਅਧੀਨ ਸਥਾਪਿਤ ਕੀਤੀ ਗਈ ਹੈ। ਆਈਪੀਪੀਬੀ 1 ਸਤੰਬਰ, 2018 ਨੂੰ ਸ਼ੁਰੂ ਕੀਤੀ ਗਿਆ ਸੀ। ਦੇਸ਼ ਦੇ ਆਮ ਆਦਮੀ ਨੂੰ ਪਹੁੰਚਯੋਗ, ਕਿਫਾਇਤੀ ਅਤੇ ਭਰੋਸੇਮੰਦ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਸ ਬੈਂਕ ਦੀ ਸਥਾਪਨਾ ਕੀਤੀ ਗਈ ਸੀ। ਇਸਦਾ ਮੁੱਖ ਉਦੇਸ਼ ਬੈਕਿੰਗ ਸੁਵਿਧਾਵਾਂ ਤੋਂ ਵੰਚਿਤ ਅਤੇ ਕਮਜ਼ੋਰ ਲੋਕਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਆਖਰੀ ਮੀਲ ਤੱਕ ਸੁਵਿਧਾਵਾਂ ਪਹੁੰਚਾਉਣਾ ਹੈ। ਇਸ ਦੇ ਲਈ ਇਹ ਗ੍ਰਾਮੀਣ ਖੇਤਰਾਂ ਵਿੱਚ ਲਗਭਗ 1,40,000 ਡਾਕਘਰਾਂ ਸਹਿਤ ਲਗਭਗ 1,65,000 ਡਾਕਘਰਾਂ ਅਤੇ ਕਰੀਬ 3,00,000 ਡਾਕ ਕਰਮਚਾਰੀਆਂ ਦੇ ਇੱਕ ਵਿਸ਼ਾਲ ਡਾਕ ਨੈੱਟਵਰਕ ਦਾ ਇਸਤੇਮਾਲ ਕਰਦਾ ਹੈ।

 

ਆਈਪੀਪੀਬੀ ਦੀ ਪਹੁੰਚ ਅਤੇ ਸੰਚਾਲਨ ਮਾਡਲ ਇੰਡੀਆ ਸਟੈਕ ਦੇ ਪ੍ਰਮੁੱਖ ਥੰਮ੍ਹਾਂ 'ਤੇ ਅਧਾਰਤ ਹੈ - ਇੱਕ ਕੋਰ ਬੈਂਕਿੰਗ ਸਿਸਟਮ-ਏਕੀਕ੍ਰਿਤ ਸਮਾਰਟਫੋਨ ਅਤੇ ਬਾਇਓਮੈਟ੍ਰਿਕ ਡਿਵਾਈਸ ਰਾਹੀਂ ਗਾਹਕਾਂ ਨੂੰ ਘਰ ਬੈਠੇ ਸਰਲ ਅਤੇ ਸੁਰੱਖਿਅਤ ਕਾਗਜ਼ ਰਹਿਤ, ਨਕਦ ਰਹਿਤ ਅਤੇ ਮੌਜੂਦਗੀ ਰਹਿਤ ਬੈਂਕਿੰਗ ਪ੍ਰਦਾਨ ਕਰਦਾ ਹੈ। ਕਿਫਾਇਤੀ ਨਵੀਨਤਾ ਅਤੇ ਆਮ ਜਨਤਾ ਲਈ ਬੈਂਕਿੰਗ ਸਰਲ ਬਨਾਉਣ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਆਈਪੀਪੀਬੀ ਭਾਰਤ ਦੇ 5,57,000 ਪਿੰਡਾਂ ਅਤੇ ਕਸਬਿਆਂ ਵਿੱਚ 13 ਕਰੋੜ ਤੋਂ ਵੱਧ ਗਾਹਕਾਂ ਨੂੰ 13 ਭਾਸ਼ਾਵਾਂ ਵਿੱਚ ਇੱਕ ਅਨੁਭਵੀ ਇੰਟਰਫੇਸ ਰਾਹੀਂ ਸਰਲ ਅਤੇ ਕਿਫਾਇਤੀ ਬੈਂਕਿੰਗ ਪ੍ਰਦਾਨ ਕਰਦਾ ਹੈ। 

ਇੰਡੀਆ ਪੋਸਟ ਪੇਮੈਂਟਸ ਬੈਂਕ ਨਕਦੀ ਰਹਿਤ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਅਤੇ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਸਦਾ ਮੰਨਣਾ ਹੈ ਕਿ ਭਾਰਤ ਸਿਰਫ਼ ਉਦੋਂ ਹੀ ਖੁਸ਼ਹਾਲ ਹੋਵੇਗਾ ਜਦੋਂ ਹਰ ਨਾਗਰਿਕ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਅਤੇ ਸਸ਼ਕਤ ਬਣਨ ਦਾ ਬਰਾਬਰ ਮੌਕਾ ਮਿਲੇਗਾ। ਇਸਦਾ ਆਦਰਸ਼ ਵਾਕ ਸੱਚ ਹੈ: ਹਰ ਗਾਹਕ ਮਹੱਤਵਪੂਰਨ ਹੈ, ਹਰ ਲੈਣ-ਦੇਣ ਸਾਰਥਕ ਹੈ, ਅਤੇ ਹਰ ਜਮ੍ਹਾਂ ਰਕਮ ਕੀਮਤੀ ਹੈ।

ਸਾਨੂੰ ਇੱਥੇ ਫਾਲੋ ਕਰੋ :

ਈਮੇਲ: marketing@ippbonline.in

ਵੈੱਬਸਾਈਟ: www.ippbonline.bank.in

ਸੋਸ਼ਲ ਮੀਡੀਆ ਹੈਂਡਲਜ

ਟਵਿਟਰ - https://twitter.com/IPPBOnline

ਇਸਟਾਗਰਾਮ - https://www.instagram.com/ippbonline

ਲਿੰਕਡਿਨ - https://www.linkedin.com/company/india-post-paymentsbank

ਫੇਸਬੁੱਕ - https://www.facebook.com/ippbonline

ਯੁਟਿਯੁਬ- https://www.youtube.com/@IndiaPostPaymentsBank

 

************

ਐਨਜੇ/ ਏਆਰਜੇ/ਬਲਜੀਤ


(रिलीज़ आईडी: 2257844) आगंतुक पटल : 26
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Gujarati , Telugu , Kannada