ਸੱਭਿਆਚਾਰ ਮੰਤਰਾਲਾ
ਸਵੱਛਤਾ ਪਖਵਾੜਾ ਦਾ ਆਯੋਜਨ- ਸੱਭਿਆਚਾਰ ਮੰਤਰਾਲਾ ਦੇਸ਼-ਵਿਆਪੀ ਸਵੱਛਤਾ ਅਤੇ ਜਾਗਰੂਕਤਾ ਗਤੀਵਿਧੀਆਂ ਕਰੇਗਾ
प्रविष्टि तिथि:
29 APR 2026 12:16PM by PIB Chandigarh
ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ, 16 ਅਪ੍ਰੈਲ ਤੋਂ 30 ਅਪ੍ਰੈਲ 2026 ਤੱਕ ‘ਸਵੱਛਤਾ ਪਖਵਾੜਾ’ ਮਨਾ ਰਿਹਾ ਹੈ। ਇਸ ਅਧੀਨ ਮੰਤਰਾਲੇ, ‘ਸਵੱਛ ਭਾਰਤ ਮਿਸ਼ਨ’ ਦੇ ਤਹਿਤ ਇੱਕ ਕਲੀ ਅਤੇ ਗ੍ਰੀਨ ਭਾਰਤ ਦੇ ਦ੍ਰਿਸ਼ਟੀਕੋਣ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਨੂੰ ਮੁੜ ਦੁਹਰਾ ਰਿਹਾ ਹੈ।
ਇਸ ਆਯੋਜਨ ਦੇ ਹਿੱਸੇ ਵਜੋਂ, ਮੰਤਰਾਲੇ ਅਧੀਨ ਆਉਣ ਵਾਲੇ ਸੰਗਠਨਾਂ ਦੁਆਰਾ ਪਹਿਲਾਂ ਹੀ ਕਈ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਅਧਿਕਾਰੀਆਂ ਅਤੇ ਸਟਾਫ ਨੂੰ ਇੱਕ ‘ਸਵੱਛਤਾ ਸਹੁੰ’ ਚੁਕਾਈ ਗਈ, ਜਿਸ ਵਿੱਚ ਸਫਾਈ ਬਣਾਈ ਰੱਖਣ ਪ੍ਰਤੀ ਵਿਅਕਤੀਗਤ ਅਤੇ ਸਮੂਹਿਕ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਗਿਆ। ਸਹੁੰ ਦੌਰਾਨ, ਭਾਗੀਦਾਰਾਂ ਨੇ ਦੂਜਿਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ ਅਤੇ ਇੱਕ ਸਵੱਛ ਰਾਸ਼ਟਰ ਬਣਾਉਣ ਵਿੱਚ ਭਾਈਚਾਰਕ ਭਾਗੀਦਾਰੀ ਦੇ ਮਹੱਤਵ ਨੂੰ ਉਜਾਗਰ ਕੀਤਾ। ਸੱਭਿਆਚਾਰ ਮੰਤਰਾਲੇ ਵਿੱਚ ਸਾਫ-ਸਫਾਈ ਅਤੇ ਸਵੱਛਤਾ ਪ੍ਰਤੀ ਜਾਗਰੂਕਤਾ 'ਤੇ ਇੱਕ ਕੁਇਜ਼ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ।
‘ਭਾਰਤ ਦੀ ਰਾਸ਼ਟਰੀ ਲਾਇਬ੍ਰੇਰੀ (National Library of India)’ ਨੇ ਕਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਸਵੱਛਤਾ ਸਹੁੰ ਦਿਲਾਉਣਾ, ਲੇਖ ਲਿਖਣ ਵਰਗੇ ਜਾਗਰੂਕਤਾ-ਅਧਾਰਿਤ ਮੁਕਾਬਲੇ ਅਤੇ ਆਪਣੇ ਪਰਿਸਰ ਦੇ ਅੰਦਰ ਸਵੱਛਤਾ ਅਭਿਆਨ ਚਲਾਉਣਾ ਸ਼ਾਮਲ ਹੈ। ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਅਤੇ ਦੇਸ਼ ਭਰ ਵਿੱਚ ਸਥਿਤ ਇਸ ਦੀਆਂ ਇਕਾਈਆਂ ਨੇ ਗਤੀਵਿਧੀਆਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਸਵੱਛਤਾ ਸਹੁੰ ਸਮਾਰੋਹ, ਸਫਾਈ ਅਭਿਆਨ, ਜਾਗਰੂਕਤਾ ਰੈਲੀਆਂ, ਕੁਇਜ਼ਾਂ, ਪੇਂਟਿੰਗ ਮੁਕਾਬਲੇ ਅਤੇ ਭਾਈਚਾਰਕ ਸ਼ਮੂਲੀਅਤ ਦੇ ਪ੍ਰੋਗਰਾਮ ਸ਼ਾਮਲ ਹਨ; ਜਿਨ੍ਹਾਂ ਦਾ ਮੁੱਖ ਉਦੇਸ਼ ਵਿਵਹਾਰਕ ਤਬਦੀਲੀ ਅਤੇ ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਮੰਤਰਾਲੇ ਦੇ ਅਧੀਨ ਆਉਣ ਵਾਲੇ ਸੰਗਠਨਾਂ ਨੇ ਇਸ ਪਖਵਾੜੇ ਦੌਰਾਨ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ;
ਮੰਤਰਾਲੇ ਦੇ ਅਧੀਨ ਸੰਗਠਨਾਂ ਨੇ ਪਖਵਾੜਾ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਸ਼ਾਮਲ ਹਨ:
-
ਇਤਿਹਾਸਕ ਸਥਾਨਾਂ, ਮਿਊਜ਼ੀਅਮਾਂ, ਕੈਂਪਸਾਂ, ਜਨਤਕ ਸਥਾਨਾਂ ਅਤੇ ਨਦੀ ਦੇ ਕਿਨਾਰਿਆਂ ‘ਤੇ ਵੱਡੇ ਪੱਧਰ ‘ਤੇ ਸ਼੍ਰਮਦਾਨ ਅਤੇ ਸਵੱਛਤਾ ਅਭਿਆਨ
-
ਜਨਤਾ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਵੱਛਤਾ ਰੈਲੀਆਂ, ਪੈਦਲ ਯਾਤਰਾਵਾਂ, ਵਾਕਥੌਨ ਅਤੇ ਪਲੌਗਿੰਗ ਗਤੀਵਿਧਿਆਂ
-
ਜਨਤਾ ਵਿੱਚ ਸਫਾਈ ਸੰਦੇਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਸਟ੍ਰੀਟ ਨਾਟਕ (ਨੁੱਕੜ ਨਾਟਕ), ਸੱਭਿਆਚਾਰਕ ਪ੍ਰੋਗਰਾਮ ਅਤੇ ਜਾਗਰੂਕਤਾ ਮੁਹਿੰਮਾਂ
-
ਰੀਸਾਈਕਲਿੰਗ, ਰੀ-ਯੂਜ਼ ਅਤੇ ਟਿਕਾਊ ਢੰਗਾਂ ਨਾਲ ਹੁਲਾਰਾ ਦੇਣ ਵਾਲੀ ਵੇਸਟ ਟੂ ਵੈਲਥ ਅਤੇ ਵੇਸਟ ਟੂ ਆਰਟ ਵਰਕਸ਼ਾਪਸ
-
ਵਿਸ਼ੇਸ਼ ਪਹਿਲਕਦਮੀਆਂ ਜਿਵੇਂ ਕਿ ਸਮੁੰਦਰੀ ਕੰਢਿਆਂ ਦੀ ਸਫਾਈ, ਜਲ ਸਰੋਤਾਂ ਦੀ ਸਫਾਈ, ਅਤੇ ਜਨਤਕ ਪਖਾਨਿਆਂ ਸਮੇਤ ਜਨਤਕ ਸਹੂਲਤਾਂ ਦੀ ਦੇਖਭਾਲ ਵਰਗੀਆਂ ਵਿਸ਼ੇਸ਼ ਪਹਿਲਕਦਮੀਆਂ
-
"ਏਕ ਪੇੜ ਮਾਂ ਕੇ ਨਾਮ" ਵਰਗੇ ਵਿਸ਼ਿਆਂ ਅਧੀਨ ਪੌਦੇ ਲਗਾਉਣ ਦੀਆਂ ਮੁਹਿੰਮਾਂ ਅਤੇ ਹਰਿਆਲੀ ਪਹਿਲਕਦਮੀਆਂ
-
ਵਿਦਿਆਰਥੀਆਂ, ਸਟਾਫ ਅਤੇ ਸੈਲਾਨੀਆਂ ਨੂੰ ਸ਼ਾਮਲ ਕਰਨ ਲਈ ਲੇਖ ਲਿਖਣ, ਕੁਇਜ਼, ਪੇਂਟਿੰਗ ਅਤੇ ਸਲੋਗਨ ਲਿਖਣ ਵਰਗੇ ਮੁਕਾਬਲੇ
-
ਸਿੰਗਲ ਯੂਜ਼ ਪਲਾਸਟਿਕ ਨੂੰ ਘੱਟ ਕਰਨ ਅਤੇ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਵਾਲੀਆਂ ਮੁਹਿੰਮਾਂ
-
ਸਕੂਲਾਂ, ਸਥਾਨਕ ਸੰਸਥਾਵਾਂ ਅਤੇ ਨਗਰਪਾਲਿਕਾ ਅਧਿਕਾਰੀਆਂ ਦੇ ਸਹਿਯੋਗ ਨਾਲ ਭਾਈਚਾਰਕ ਪਹੁੰਚ ਪ੍ਰੋਗਰਾਮ
-
ਸਵੱਛਤਾ ਦੀ ਸੱਭਿਆਚਾਰਕ ਸੰਭਾਲ ਅਤੇ ਵਾਤਾਵਰਣ ਸਥਿਰਤਾ ਨਾਲ ਜੋੜਨ ਵਾਲੀ ਇਤਿਹਾਸਕ ਸੈਰ, ਵਿਆਖਿਆਨ ਅਤੇ ਵਰਕਸ਼ਾਪਾਂ
ਵਿਕਟੋਰੀਆ ਮੈਮੋਰੀਅਲ ਹਾਲ, ਇੰਡੀਅਨ ਮਿਊਜ਼ੀਅਮ, ਸਲਾਰ ਜੰਗ ਮਿਊਜ਼ੀਅਮ, ਨੈਸ਼ਨਲ ਸਕੂਲ ਆਫ਼ ਡਰਾਮਾ, ਜ਼ੋਨਲ ਕਲਚਰਲ ਸੈਂਟਰ ਅਤੇ ਹੋਰ ਸੰਸਥਾਵਾਂ ਇਸ ਪਖਵਾੜੇ ਦੇ ਹਿੱਸੇ ਵਜੋਂ ਇਨ੍ਹਾਂ ਪਹਿਲਕਦਮੀਆਂ ਨੂੰ ਲਾਗੂ ਕਰ ਰਹੀਆਂ ਹਨ। ਮੰਤਰਾਲੇ ਦੇ ਅਧੀਨ ਆਉਣ ਵਾਲੀਆਂ ਹੋਰ ਸੰਸਥਾਵਾਂ ਵੀ ਅੰਦਰੂਨੀ ਸਫਾਈ ਦੇ ਉਪਾਅ ਕਰਨਗੀਆਂ, ਜਿਸ ਵਿੱਚ ਪੁਰਾਣੇ ਰਿਕਾਰਡਾਂ ਨੂੰ ਨਸ਼ਟ ਕਰਨਾ, ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਨੂੰ ਬਿਹਤਰ ਬਣਾਉਣਾ ਅਤੇ ਦਫਤਰੀ ਪਰਿਸਰਾਂ ਦੀ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।
ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ਼ ਸਰੀਰਕ ਸਫਾਈ ਨੂੰ ਵਧਾਉਣਾ ਹੈ, ਸਗੋਂ ਨਾਗਰਿਕਾਂ ਵਿੱਚ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਫ਼ ਅਤੇ ਟਿਕਾਊ ਢੰਗ ਨਾਲ ਸੁਰੱਖਿਅਤ ਰੱਖਣ ਲਈ ਜ਼ਿੰਮੇਵਾਰੀ ਅਤੇ ਸਮੂਹਿਕ ਕਾਰਵਾਈ ਦੀ ਸਥਾਈ ਭਾਵਨਾ ਪੈਦਾ ਕਰਨਾ ਵੀ ਹੈ।
ਸੱਭਿਆਚਾਰ ਮੰਤਰਾਲਾ ਸਾਰੇ ਹਿਤਧਾਰਕਾਂ, ਜਿਨ੍ਹਾਂ ਵਿੱਚ ਨਾਗਰਿਕਾਂ, ਸੱਭਿਆਚਾਰਕ ਸੰਸਥਾਵਾਂ ਅਤੇ ਯੁਵਾ ਸੰਗਠਨਾਂ ਸ਼ਾਮਲ ਹਨ, ਨੂੰ ਤਾਕੀਦ ਕਰਦਾ ਹੈ ਕਿ ਉਹ ਸਵੱਛਤਾ ਪਖਵਾੜੇ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇੱਕ ਸਾਫ਼ ਅਤੇ ਸਿਹਤਮੰਦ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ।
*****
ਐੱਮ. ਅੱਨਾਦੁਰਈ/ਬਲਜੀਤ ਸਿੰਘ
(रिलीज़ आईडी: 2256727)
आगंतुक पटल : 67