ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਬਾਅਦ ਨਿਰਯਾਤ ਈਕੋਸਿਸਟਮ ਨੂੰ ਮਜ਼ਬੂਤੀ ਦੇਣ ਲਈ ਨਿਰਯਾਤ ਪ੍ਰੋਤਸਾਹਨ ਕੌਂਸਲਾਂ ਅਤੇ ਉਦਯੋਗ ਜਗਤ ਦੇ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ


ਸ਼੍ਰੀ ਪੀਯੂਸ਼ ਗੋਇਲ ਨੇ ਵਿਕਸਿਤ ਭਾਰਤ ਵਿਜ਼ਨ ਦੇ ਤਹਿਤ ਵਰ੍ਹੇ 2030 ਤੱਕ 2 ਟ੍ਰਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਲਕਸ਼ ਨੂੰ ਪ੍ਰਾਪਤ ਕਰਨ ਲਈ ਮੁਕਤ ਵਪਾਰ ਸਮਝੌਤਿਆਂ (ਐੱਫਟੀਏ) ਦਾ ਲਾਭ ਲੈਣ ਦਾ ਸੱਦਾ ਦਿੱਤਾ

ਡੀਜੀਐੱਫਟੀ ਦੇ ਨਿਰਯਾਤ ਸੁਧਾਰ ਫ੍ਰੇਮਵਰਕ ਪੇਸ਼ ਕੀਤਾ: ਉਦਯੋਗ ਨੇ ਐੱਮਐੱਸਐੱਮਈ ਦੀਆਂ ਚੁਣੌਤੀਆਂ ਨੂੰ ਸਪਸ਼ਟ ਕੀਤਾ, ਸਰਕਾਰ ਨੇ ਸਮਰਥਨ ਅਤੇ ਵਪਾਰ ਸੁਗਮਤਾ ਉਪਾਵਾਂ ਦਾ ਭਰੋਸਾ ਦਿੱਤਾ

ਨਿਰਯਾਤ ਪ੍ਰੋਤਸਾਹਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ; ਸ਼੍ਰੀ ਪੀਯੂਸ਼ ਗੋਇਲ ਨੇ ਈਪੀਸੀ ਕੰਪਨੀਆਂ ਨੂੰ ਨਿਰਯਾਤਕਾਂ ਦਾ ਅਧਾਰ ਵਧਾਉਣ ਅਤੇ ਨਵੇਂ ਬਜ਼ਾਰਾਂ ਦੀ ਖੋਜ ਕਰਨ ਦੀ ਤਾਕੀਦ ਕੀਤੀ

Posted On: 28 APR 2026 11:35AM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 27 ਅਪ੍ਰੈਲ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਨਿਰਯਾਤ ਪ੍ਰੋਤਸਾਹਨ ਕੌਂਸਲਾਂ (ਈਪੀਸੀ) ਅਤੇ ਉਦਯੋਗ ਸੰਗਠਨਾਂ ਨਾਲ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਬਦਲਦੇ ਆਲਮੀ ਵਪਾਰ ਦ੍ਰਿਸ਼ ਦੇ ਸੰਦਰਭ ਵਿੱਚ ਭਾਰਤ ਦੇ ਨਿਰਯਾਤ ਈਕੋਸਿਸਟਮ ਨੂੰ ਮਜ਼ਬੂਤ ਕਰਨ ਨਾਲ ਜੁੜੀਆਂ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤ ਮੰਡਪਮ ਵਿੱਚ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ‘ਤੇ ਹਸਤਾਖਰ ਸਮਾਗਮ ਦੌਰਾਨ ਆਯੋਜਿਤ ਇਸ ਬੈਠਕ ਵਿੱਚ 30 ਈਪੀਸੀ ਅਤੇ ਚੋਟੀ ਦੇ ਉਦਯੋਗ ਚੈਂਬਰਾਂ ਦੇ ਨਾਲ-ਨਾਲ ਵਣਜ ਵਿਭਾਗ ਅਤੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਗੋਇਲ ਨੇ ਦੱਸਿਆ ਕਿ ਵਿੱਤੀ ਵਰ੍ਹੇ 2025- 26 ਵਿੱਚ ਭਾਰਤ ਦਾ ਕੁੱਲ ਮਾਲ ਅਤੇ ਸੇਵਾ ਨਿਰਯਾਤ ਰਿਕਾਰਡ 860.09 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਕਿ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 4.22 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਰੁਕਾਵਟਾਂ ਦੇ ਬਾਵਜੂਦ ਇੰਜੀਨੀਅਰਿੰਗ ਦਾ ਸਮਾਨ, ਇਲੈਕਟ੍ਰੌਨਿਕਸ, ਫਾਰਮਾਸਿਊਟੀਕਲਜ਼, ਰਸਾਇਣ, ਰਤਨ ਅਤੇ ਗਹਿਣੇ ਅਤੇ ਖੇਤਬਾੜੀ ਅਧਾਰਿਤ ਉਤਪਾਦਾਂ ਵਰਗੇ ਖੇਤਰਾਂ ਨੇ ਨਿਰਯਾਤ ਦੀ ਗਤੀ ਨੂੰ ਬਣਾਈ ਰੱਖਿਆ ਹੈ।

 

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਪ੍ਰਾਪਤੀ ਵਿਕਸਿਤ ਭਾਰਤ ਦੀ ਕਲਪਨਾ ਦੇ ਤਹਿਤ ਵਰ੍ਹੇ 2030 ਤੱਕ 2 ਟ੍ਰਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਦਾ ਟੀਚਾ ਹਾਸਲ ਕਰਨ ਲਈ ਇੱਕ ਅਧਾਰ ਦਾ ਕੰਮ ਕਰੇਗੀ। ਉਨ੍ਹਾਂ ਨੇ ਨਿਰਯਾਤਕਾਂ ਅਤੇ ਉਦਯੋਗ ਜਗਤ ਨੂੰ ਤਾਕੀਦ ਕੀਤੀ ਹੈ ਕਿ ਉਹ ਵਿਕਸਿਤ ਅਰਥਵਿਵਸਥਾਵਾਂ ਨਾਲ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ (ਐੱਫਟੀਏ) ਦਾ ਪੂਰਾ ਲਾਭ ਲੈ ਕੇ ਬਜ਼ਾਰ ਪਹੁੰਚ ਵਧਾਉਣ, ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਦੀ ਸਮੇਂ ਸਿਰ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ।

 

ਬੈਠਕ ਦੌਰਾਨ, ਵਿਦੇਸ਼ ਵਪਾਰ ਦੇ ਡਾਇਰੈਕਟਰ ਜਨਰਲ ਨੇ ਨਿਰਯਾਤ ਪ੍ਰਦਰਸ਼ਨ, ਵਰਤਮਾਨ ਵਿੱਚ ਜਾਰੀ ਸੁਧਾਰਾਂ ਤੇ ਮਾਪਣਯੋਗ ਨਿਰਯਾਤ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਢਾਂਚਾਗਤ ਫ੍ਰੇਮਵਰਕ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਪੇਸ਼ਕਾਰੀ ਵਿੱਚ ਇੱਕ ਵਿਆਪਕ ਨਿਰਯਾਤ ਸੁਧਾਰ ਢਾਂਚੇ ਦੀ ਰੂਪ-ਰੇਖਾ ਪੇਸ਼ ਕੀਤੀ ਗਈ, ਜਿਸ ਵਿੱਚ ਖੇਤਰੀ ਨਿਰਯਾਤ ਪ੍ਰਦਰਸ਼ਨ, ਈਪੀਸੀ ਲਈ ਕੇਪੀਆਈ-ਅਧਾਰਿਤ ਢਾਂਚਾ, ਈ-ਕਾਮਰਸ ਨਿਰਯਾਤ ਨੂੰ ਪ੍ਰੋਤਸਾਹਨ, ਜ਼ਿਲ੍ਹਿਆਂ ਨੂੰ ਨਿਰਯਾਤ ਕੇਂਦਰ ਵਜੋਂ ਵਿਕਸਿਤ ਕਰਨਾ, ਪ੍ਰਸਤਾਵਿਤ ਡਿਜੀਟਲ ਵਪਾਰ ਅਕਾਦਮੀ, ਪੱਛਮੀ ਏਸ਼ੀਆ ਸੰਕਟ ਬਾਰੇ ਸਰਕਾਰ ਦੀ ਪ੍ਰਤੀਕਿਰਿਆ, ਨਿਰਯਾਤ ਪ੍ਰੋਤਸਾਹਨ ਮਿਸ਼ਨ ਦੇ ਤਹਿਤ ਹੋਈ ਪ੍ਰਗਤੀ ਅਤੇ ਨਿਰਯਾਤ ਜ਼ਿੰਮੇਵਾਰੀ ਮੁਕਤੀ ਪ੍ਰਮਾਣ-ਪੱਤਰ (ਈਓਡੀਸੀ) ਨੂੰ ਜਲਦੀ ਹੀ ਜਾਰੀ ਕਰਨ ਲਈ ਚੱਲ ਰਹੇ ਵਿਸ਼ੇਸ਼ ਅਭਿਆਨ ਸ਼ਾਮਲ ਸਨ। ਡੀਜੀਐੱਫਟੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਈਪੀਸੀ ਨੂੰ ਬਜ਼ਾਰ ਵਿਭਿੰਨਤਾ ਨੂੰ ਹੁਲਾਰਾ ਦੇਣ, ਵੱਧ ਤੋਂ ਵੱਧ ਐੱਮਐੱਸਐੱਮਈ ਨੂੰ ਨਿਰਯਾਤ ਈਕੋਸਿਸਟਮ ਵਿੱਚ ਸ਼ਾਮਲ ਕਰਨ, ਤਕਨਾਲੋਜੀ ਦੀ ਜ਼ਿਆਦਾ ਵਰਤੋਂ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਸਰਕਾਰ ਦੇ ਨਾਲ ਇਕ ਸਮਾਨ ਭਾਗੀਦਾਰੀ ਵਜੋਂ ਕੰਮ ਕਰਨਾ ਚਾਹੀਦਾ ਹੈ ਕਿ ਨੀਤੀਗਤ ਉਪਾਅ ਰਾਸ਼ਟਰੀ ਪੱਧਰ ‘ਤੇ ਮਾਪਣਯੋਗ ਨਤੀਜਿਆਂ ਵਿੱਚ ਤਬਦੀਲ ਹੋਣ।  

 

ਉਦਯੋਗ ਵਫਦਾਂ ਨੇ ਅਨੁਪਾਲਣਾ ਲਾਗਤ, ਪ੍ਰੀਖਣ ਜ਼ਰੂਰਤਾਂ ਅਤੇ ਨਿਰਯਾਤ ਬਜ਼ਾਰਾਂ ਵਿੱਚ ਪ੍ਰਵੇਸ਼ ਕਰਨ ਵਿੱਚ ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਸਬੰਧਿਤ ਮੁੱਦੇ ਚੁੱਕੇ। ਸ਼੍ਰੀ ਪੀਯੂਸ਼ ਗੋਇਲ ਨੇ ਵਰਤਮਾਨ ਵਿੱਚ ਜਾਰੀ ਯੋਜਨਾਵਾਂ ਦੇ ਤਹਿਤ ਸਹਾਇਤਾ ਅਤੇ ਪ੍ਰਵੇਸ਼ ਰੁਕਾਵਟਾਂ ਨੂੰ ਘਟਾਉਣ ਅਤੇ ਵਪਾਰ ਕਰਨ ਵਿੱਚ ਸੋਖ ਵਧਾਉਣ ਲਈ ਟੀਚਾਬੱਧ ਦਖਲਅੰਦਾਜ਼ੀਆਂ ਸਮੇਤ ਨਿਰੰਤਰ ਸਰਕਾਰੀ ਸਮਰਥਨ ਦਾ ਭਰੋਸਾ ਦਿੱਤਾ।

 

ਬੈਠਕ ਵਿੱਚ ਹਿੱਸਾ ਲੈਣ ਵਾਲੀਆਂ ਮੁੱਖ ਸੰਸਥਾਵਾਂ ਵਿੱਚ ਭਾਰਤੀ ਨਿਰਯਾਤ ਸੰਗਠਨਾਂ ਦਾ ਸੰਗਠਨ (FIEO); ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (GJEPC); ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ (AEPC); ਚਮੜਾ ਨਿਰਯਾਤ ਪ੍ਰੀਸ਼ਦ (CLE); ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ; ਬੇਸਿਕ ਕੈਮੀਕਲਜ਼, ਕੌਸਮੈਟਿਕਸ ਐਂਡ ਡਾਈਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ (CHEMEXCIL); ਕੌਟਨ ਟੈਕਸਟਾਈਲਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ (TEXPROCIL); ਮੈਨਮੇਡ ਐਂਡ ਟੈਕਨੀਕਲ ਟੈਕਸਟਾਈਲਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ (MATEXIL); ਹੋਰ ਪ੍ਰਮੁੱਖ ਟੈਕਸਟਾਈਲ EPC; ਕਾਰਪੇਟ ਐਕਸਪੋਰਟ ਪ੍ਰਮੋਸ਼ਨ ਕੌਂਸਲ (CEPC); ਐਕਸਪੋਰਟ ਪ੍ਰਮੋਸ਼ਨ ਕੌਂਸਲ ਫਾਰ ਹੈਂਡੀਕ੍ਰਾਫਟਸ (EPCH); ਖੇਤੀਬਾੜੀ ਅਤੇ ਸਹਾਇਕ ਸੰਸਥਾਵਾਂ ਜਿਨ੍ਹਾਂ ਵਿੱਚ ਸੀਫੂਡ ਐਕਸਪੋਰਟਰਜ਼ ਐਸੋਸੀਏਸ਼ਨ ਆਫ਼ ਇੰਡੀਆ (SEAI); ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (APEDA); ਸ਼ੈਲੇਕ ਐਂਡ ਫੌਰੈਸਟ ਪ੍ਰੋਡਕਟਸ ਐਕਸਪੋਰਟ ਪ੍ਰਮੋਸ਼ਨ ਕੌਂਸਲ (SHEFEXCIL); ਇੰਡੀਅਨ ਆਇਲ ਸੀਡਜ਼ ਐਂਡ ਪ੍ਰੋਡਿਊਸ ਐਕਸਪੋਰਟ ਪ੍ਰਮੋਸ਼ਨ ਕੌਂਸਲ (IOPEPC); ਫਾਰਮਾਸਿਊਟੀਕਲਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ (PHARMEXCIL); ਨੈਸ਼ਨਲ ਐਸੋਸੀਏਸ਼ਨ ਆਫ਼ ਸੌਫਟਵੇਅਰ ਐਂਡ ਸਰਵਿਸ ਕੰਪਨੀਆਂ (NASSCOM); ਫੈੱਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟ੍ਰੀ (FICCI); ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟ੍ਰੀ ਆਫ਼ ਇੰਡੀਆ (ASSOCHAM); PHD ਚੈਂਬਰ ਆਫ਼ ਕਾਮਰਸ ਐਂਡ ਇੰਡਸਟ੍ਰੀ (PHDCCI); ਅਤੇ ਕਈ ਹੋਰ ਪ੍ਰਮੁੱਖ ਸੈਕਟਰਲ ਐਸੋਸੀਏਸ਼ਨਾਂ ਸ਼ਾਮਲ ਸਨ।

 

ਚਰਚਾ ਵਿੱਚ ਨਿਰਯਾਤ ਪ੍ਰੋਤਸਾਹਨ ਮਿਸ਼ਨ (ਈਪੀਐੱਮ) ਦੇ ਤਹਿਤ ਹੋਈ ਪ੍ਰਗਤੀ ਦੀ ਵੀ ਜਾਣਕਾਰੀ ਦਿੱਤੀ ਗਈ। ਇਹ ਨਿਰਯਾਤਕਾਂ ਨੂੰ ਸਮਰਥਨ ਦੇਣ ਲਈ ਸਰਕਾਰ ਦੀ ਪ੍ਰਮੁੱਖ ਯੋਜਨਾ ਹੈ। ਸ਼੍ਰੀ ਪੀਯੂਸ਼ ਗੋਇਲ ਨੇ ਈਪੀਸੀ ਨੂੰ ਸਰਗਰਮ ਨਿਰਯਾਤਕਾਂ ਦੀ ਗਿਣਤੀ ਵਧਾਉਣ ਲਈ ਕਦਮ ਚੁੱਕਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਨਿਰਯਾਤ ਵਾਧੇ ਨੂੰ ਗਤੀ ਦੇਣ ਲਈ ਨਵੇਂ ਬਜ਼ਾਰਾਂ ਵਿੱਚ ਪ੍ਰਵੇਸ਼ ਕਰਨ ਅਤੇ ਮੌਜੂਦਾ ਬਜ਼ਾਰਾਂ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਨਿਰਯਾਤਕਾਂ ਨੂੰ ਸਰਕਾਰ ਦੇ ਸਮਰਥਨ ‘ਤੇ ਵੀ ਜ਼ੋਰ ਦਿੱਤਾ। 

 

ਸ਼੍ਰੀ ਪੀਯੂਸ਼ ਗੋਇਲ ਨੇ ਟਿਕਾਊ ਸੁਧਾਰਾਂ, ਟੀਚਾਬੱਧ ਸਮਰਥਨ ਉਪਾਵਾਂ ਅਤੇ ਉਦਯੋਗ ਨਾਲ ਨੇੜਲੇ ਸਹਿਯੋਗ ਰਾਹੀਂ ਇੱਕ ਸੁਗਮ ਵਪਾਰ ਈਕੋਸਿਸਟਮ ਨੂੰ ਮਜ਼ਬੂਤੀ ਦੇਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਤਾਂ ਜੋ ਨਿਰਯਾਤ ਵਾਧੇ ਨੂੰ ਗਤੀ ਦਿੱਤੀ ਜਾ ਸਕੇ ਅਤੇ ਭਾਰਤ ਨੂੰ ਇੱਕ ਭਰੋਸੇਯੋਗ ਗਲੋਬਲ ਸਪਲਾਈ ਭਾਗੀਦਾਰ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਸਕੇ। 

 

*********

ਅਭਿਸ਼ੇਕ ਦਿਆਲ/ ਗਰਿਮਾ ਸਿੰਘ/ਇਸ਼ਿਤਾ ਬਿਸਵਾਸ /ਬਲਜੀਤ ਸਿੰਘ


(Release ID: 2256535) ਵਿਜ਼ੀਟਰ ਕਾਊਂਟਰ : 4