ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਯੋਜਿਤ ਮਹਿਲਾ ਸੰਮੇਲਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


प्रविष्टि तिथि: 28 APR 2026 9:41PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਆਯੋਜਿਤ ਮਹਿਲਾ ਸੰਮੇਲਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ, ਮਹਿਲਾ ਸ਼ਕਤੀ ਦੀ ਪ੍ਰੇਰਨਾਦਾਇਕ ਭਾਗੀਦਾਰੀ ਅਤੇ ਕਾਸ਼ੀ ਦੇ ਨਿਰੰਤਰ ਵਿਕਾਸ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:

"ਵਾਰਾਣਸੀ ਵਿੱਚ ਮਹਿਲਾ ਸੰਮੇਲਨ ਵਿੱਚ ਸਾਡੀ ਮਹਿਲਾ ਸ਼ਕਤੀ ਦੀ ਭਾਗੀਦਾਰੀ ਬਹੁਤ ਪ੍ਰੇਰਨਾਦਾਇਕ ਰਹੀ।"

"ਸਾਡੀ ਸਰਕਾਰ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਭੈਣਾਂ-ਧੀਆਂ ਨੂੰ ਰੱਖਿਆ ਗਿਆ ਹੈ। ਕਾਸ਼ੀ ਵਿੱਚ ਮਹਿਲਾ ਸੰਮੇਲਨ ਦਾ ਮੌਕਾ ਵੀ ਨਾਰੀ-ਸ਼ਕਤੀ ਦੇ ਸਤਿਕਾਰ ਅਤੇ ਵਿਕਾਸ ਦਾ ਉਤਸਵ ਹੈ।"

"ਉੱਤਰ ਪ੍ਰਦੇਸ਼ ਵਿੱਚ ਬਨਾਸ ਡੇਅਰੀ ਨਾਲ ਜੁੜੀਆਂ ਲੱਖਾਂ ਭੈਣਾਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੀਆਂ ਹਨ। ਅੱਜ ਇਨ੍ਹਾਂ ਭੈਣਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬੋਨਸ ਮਿਲਿਆ ਹੈ। ਮੈਂ ਇਨ੍ਹਾਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।"

"ਦੇਸ਼ ਦੀਆਂ ਭੈਣਾਂ-ਧੀਆਂ ਨੇ ਮਹਿਲਾ ਰਾਖਵੇਂਕਰਨ ’ਤੇ ਬ੍ਰੇਕ ਲਗਾਉਣ ਵਾਲੇ ਭਾਈ-ਭਤੀਜਾਵਾਦੀ ਅਤੇ ਤੁਸ਼ਟੀਕਰਨ ਵਿੱਚ ਡੁੱਬੀਆਂ ਪਾਰਟੀਆਂ ਦੇ ਮਾੜੇ ਇਰਾਦਿਆਂ ਨੂੰ ਪਛਾਣ ਲਿਆ ਹੈ । ਅਸਾਮ, ਕੇਰਲਮ, ਪੁਡੂਚੇਰੀ, ਬੰਗਾਲ ਅਤੇ ਤਾਮਿਲਨਾਡੂ ਵਿੱਚ ਰਿਕਾਰਡ ਵੋਟਿੰਗ ਇਹਨਾਂ ਨੂੰ ਸਜ਼ਾ ਦੇਣ ਲਈ ਹੀ ਹੈ।"

"ਕਨੈਕਟੀਵਿਟੀ ਹੋਵੇ, ਸਿਹਤ ਸੰਭਾਲ ਵਾਤਾਵਰਨ ਹੋਵੇ ਜਾਂ ਫਿਰ ਕਾਸ਼ੀ ਦੀ ਵਿਰਾਸਤ ਦੀ ਸਾਂਭ-ਸੰਭਾਲ, ਇੱਥੋਂ ਦੇ ਲੋਕਾਂ ਦਾ ਜੀਵਨ ਆਸਾਨ ਬਣਾਉਣ ਲਈ ਅਸੀਂ ਕੋਈ ਕਸਰ ਨਹੀਂ ਛੱਡ ਰਹੇ ਹਾਂ।"

****

ਐਮਜੇਪੀਐੱਸ/ਪੀਆਰਕੇ


(रिलीज़ आईडी: 2256530) आगंतुक पटल : 44
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Telugu , Kannada , Malayalam