ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਡੀਪੀਆਈਆਈਟੀ ਨੇ ₹10,000 ਕਰੋੜ ਦੇ ਸਟਾਰਟਅੱਪ ਇੰਡੀਆ ਫੰਡ ਆਫ ਫੰਡਸ 2.0 ਵਿੱਚ ਪੂੰਜੀ ਤੈਨਾਤੀ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਸੰਚਾਲਨ ਸਬੰਧੀ ਦਿਸ਼ਾ ਨਿਰਦੇਸ਼ਨ ਜਾਰੀ ਕੀਤੇ

Posted On: 25 APR 2026 7:09PM by PIB Chandigarh

ਸਟਾਰਟਅੱਪ ਇੰਡੀਆ ਐੱਫਓਐੱਫ 2.0 ਨੂੰ ਸੇਬੀ  ਵੱਲੋ ਰਜਿਸਟਰਡ ਏਆਈਐੱਫ ਦੇ ਜ਼ਰੀਏ ਲਾਗੂ ਕੀਤਾ ਜਾਵੇਗਾ, ਜਿਸ ਨਾਲ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਸਟਾਰਟਅੱਪ ਫੰਡਿੰਗ ਤੱਕ ਪਹੁੰਚ ਦਾ ਵਿਸਥਾਰ ਕੀਤਾ ਜਾ ਸਕੇ

ਸਟਾਰਟਅੱਪ ਇੰਡੀਆ ਐੱਫਓਐੱਫ 2.0 ਦੇ ਲਾਗੂਕਰਨ ਦੀ ਅਗਵਾਈ ਸਿਡਬੀ ਕਰੇਗਾ; ਡੀਪੀਆਈਆਈਟੀ ਆਪਣੀ ਪਹੁੰਚ ਅਤੇ ਸਮਰੱਥਾ ਦੇ ਵਿਸਥਾਰ ਦੇ ਲਈ ਹੋਰ ਏਜੰਸੀ ਨੂੰ ਸ਼ਾਮਲ ਕਰੇਗਾ।

ਸਟਾਰਟਅੱਪ ਇੰਡੀਆ ਐੱਫਓਐੱਫ 2.0 ਉਤਪ੍ਰੇਰਕ ਫੰਡ ਦੇ ਤੌਰ ’ਤੇ ਕਾਰਜ ਕਰੇਗਾ, ਨਿੱਜੀ ਪੂੰਜੀ ਜੁਟਾਉਣ ਨੂੰ ਲਾਜ਼ਮੀ ਬਣਾਏਗਾ ਅਤੇ ਈਕੋਸਿਸਟਮ ਦੇ ਵਿਕਾਸ ਵਿਚ ਸਹਿਯੋਗ ਕਰੇਗਾ

ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਨੇ ਸਟਾਰਟਅੱਪ ਇੰਡੀਆ ਫੰਡ ਆਫ ਫੰਡਸ 2.0 (ਐੱਫਓਐੱਫ 2.0) ਦੇ ਲਈ ਸੰਚਾਲਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਹ ਦਿਸ਼ਾ ਨਿਰਦੇਸ਼ 10,000 ਕਰੋੜ ਰੁਪਏ ਦੇ ਫੰਡ ਦਾ ਸੰਚਾਲਨ ਕਰਨ ਦੇ ਲਈ ਇੱਕ ਢਾਂਚਾਗਤ ਫ੍ਰੇਮਵਰਕ ਪ੍ਰਦਾਨ ਕਰਦੇ ਹਨ, ਜਿਸ ਵਿੱਚ ਫੰਡ ਦੀ ਵਰਤੋਂ, ਸੰਚਾਲਨ ਅਤੇ ਨਿਗਰਾਨੀ ਦੇ ਲਈ ਸਪਸ਼ਟ ਤੌਰ ’ਤੇ ਪਰਿਭਾਸ਼ਿਤ ਵਿਧੀਆਂ ਸ਼ਾਮਲ ਹਨ। ਇਸ ਦਾ ਉਦੇਸ਼ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਵਿਚ ਪੂੰਜੀ ਦੇ ਪ੍ਰਵਾਹ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ।

ਇਹ ਯੋਜਨਾ ਸੇਬੀ ਵਿਚ ਰਜਿਸਟਰਡ ਸ਼੍ਰੇਣੀਆਂ I ਅਤੇ II ਦੇ ਵਿਕਲਪਿਕ ਨਿਵੇਸ਼ ਫੰਡਾਂ (ਏਆਈਐੱਫ) ਦੇ ਪ੍ਰਤੀ ਵਚਨਬੱਤਾਵਾਂ ਰਾਹੀਂ ਲਾਗੂ ਕੀਤੀ ਜਾਵੇਗੀ, ਜੋ ਡੀਪੀਆਈਆਈਟੀ ਵੱਲੋਂ ਮਾਨਤਾ ਪ੍ਰਾਪਤ ਸਟਾਰਟਅੱਪਸ ਵਿਚ ਨਿਵੇਸ਼ ਕਰਨਗੇ। ਅਜਿਹਾ ਕਰਨ ਨਾਲ ਪੂੰਜੀ ਅਲਾਟਮੈਂਟ ਵਿੱਚ ਅਨੁਸ਼ਾਸਨ, ਨਿੱਜੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਕਈ ਖੇਤਰਾਂ, ਪੜਾਵਾਂ ਅਤੇ ਭੂਗੋਲਿਕ ਖੇਤਰਾਂ ਵਿਚ ਵਿੱਤ ਪੋਸ਼ਣ ਦੀ ਵਿਆਪਕ ਪਹੁੰਚ ਯਕੀਨੀ ਬਣਾਉਣ ਦੀ ਉਮੀਦ ਹੈ।

ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਸਿਡਬੀ) ਸ਼ੁਰੂਆਤੀ ਲਾਗੂਕਰਨ ਏਜੰਸੀ ਦੇ ਤੌਰ ’ਤੇ ਕੰਮ ਕਰੇਗਾ ਅਤੇ ਇੱਕ ਸੁਚਾਰੂ ਏਆਈਐੱਫ ਚੋਣ ਅਤੇ ਨਿਰਗਾਨੀ ਪ੍ਰਕਿਰਿਆ ਦੇ ਜ਼ਰੀਏ ਲਾਗੂ ਕਰੇਗਾ। ਡੀਪੀਆਈਆਈਟੀ ਪਹੁੰਚ ਵਧਾਉਣ, ਖੇਤਰੀ ਮੁਹਾਰਤ ਨੂੰ ਬੇਹਤਰ ਕਰਨ ਅਤੇ ਅਜਿਹੀਆਂ ਯੋਜਨਾਵਾਂ ਦੇ ਪ੍ਰਬੰਧਨ ਦੇ ਲਈ ਸੰਸਥਾਗਤ ਸਮਰੱਥਾਵਾਂ ਦਾ ਨਿਰਮਾਣ ਕਰਨ ਦੇ ਲਈ ਵਾਧੂ  ਲਾਗੂਕਰਨ ਏਜੰਸੀ ਨੂੰ ਵੀ ਸ਼ਾਮਲ ਕਰੇਗਾ।

ਈਕੋਸਿਸਟਮ ਵਿਚ ਮੌਜੂਦ ਵਿਸ਼ੇਸ਼ ਕਮੀਆਂ ਨੂੰ ਦੂਰ ਕਰਨ ਦੇ ਲਈ, ਸੰਚਾਲਨ ਸਬੰਧੀ ਦਿਸ਼ਾ ਨਿਰਦੇਸ਼ਾਂ ਵਿਚ ਏਆਈਐੱਫ (ਵਿਕਲਿਪਕ ਪੂੰਜੀ ਨਿਵੇਸ਼) ਦੀ ਸੰਰਚਨਾਤਮਕ ਤੌਰ ’ਤੇ ਵੰਡ ਕੀਤੀ ਗਈ ਹੈ, ਜਿਸ ਵਿੱਚ ਡੂੰਘੇ ਤਕਨੋਲੋਜੀ-ਕੇਂਦਰਿਤ ਫੰਡ, ਸ਼ੁਰੂਆਤੀ ਵਿਕਾਸ ਵਾਲੇ ਸਟਾਰਟਅੱਪ ਨੂੰ ਸਹਿਯੋਗ ਦੇਣ ਵਾਲੇ ਮਾਇਕ੍ਰੋ ਵੈਂਚਰ ਕੈਪੀਟਲ ਫੰਡ, ਨਵੀਨਤਾਕਾਰੀ ਅਤੇ ਤਕਨਾਲੋਜੀ ਅਧਾਰਿਤ ਮੈਨੂਫੈਕਚਰਿੰਗ ਖੇਤਰਾਂ ’ਤੇ ਕੇਂਦ੍ਰਿਤ ਫੰਡ ਅਤੇ ਖੇਤਰ ਅਤੇ ਪੜਾਅ-ਸਬੰਧੀ ਫੰਡ ਸ਼ਾਮਲ ਹਨ। ਹਰੇਕ ਸੈਕਸ਼ਨ ਦੇ ਲਈ ਨਿਰਧਾਰਿਤ ਮਾਪਦੰਡ ਹਨ, ਜਿਨ੍ਹਾਂ ਵਿੱਚ ਫੰਡ ਸੀਮਾ, ਸਰਕਾਰੀ ਯੋਗਦਾਨ ਸੀਮਾ, ਕਾਰਜਕਾਲ ਅਤੇ ਘੱਟ ਤੋਂ ਘੱਟ ਨਿੱਜੀ ਪੂੰਜੀ ਜੁਟਾਉਣ ਦਾ ਅਨੁਪਾਤ ਸ਼ਾਮਲ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਬਜ਼ਾਰ ਅਨੁਸ਼ਾਸਨ ਬਣਾਏ ਰੱਖਦੇ ਹੋਏ ਪੂੰਜੀ ਨੂੰ ਪ੍ਰਾਥਮਿਕਤਾ ਵਾਲੇ ਖੇਤਰਾਂ ਵਿਚ ਨਿਰਦੇਸ਼ਿਤ ਕੀਤਾ ਜਾਵੇ।

ਦਿਸ਼ਾ-ਨਿਰਦੇਸ਼ਾਂ ਵਿਚ ਏਆਈਐੱਫ ਦੇ ਲਈ ਦੋ-ਪੜਾਵਾਂ ਚੋਣ ਪ੍ਰਕਿਰਿਆ ਨਿਰਧਾਰਿਤ ਕੀਤੀ ਗਈ ਹੈ। ਲਾਗੂਕਰਨ ਏਜੰਸੀ ਸ਼ੁਰੂਆਤੀ ਜਾਂਚ-ਪੜਤਾਲ ਕਰੇਗੀ, ਜਿਸ ਤੋਂ ਬਾਅਦ ਵੈਂਚਰ ਕੈਪੀਟਲ ਨਿਵੇਸ਼ ਕਮੇਟੀ ਵੱਲੋਂ ਮੁਲਾਂਕਣ ਕੀਤਾ ਜਾਵੇਗਾ। ਇਹ ਕਮੇਟੀ ਟੀਮ ਦੇ ਟ੍ਰੈਕ ਰਿਕਾਰਡ, ਫੰਡ ਪ੍ਰਬੰਧਨ ਦੀ ਸਮਰੱਥਾ ਅਤੇ ਨਿਵੇਸ਼ ਰਣਨੀਤੀ ਦੇ ਅਧਾਰ ’ਤੇ ਪ੍ਰਸਤਾਵਾਂ ਦਾ ਮੁਲਾਂਕਣ ਕਰੇਗੀ। ਕਮੇਟੀ ਵਿੱਚ ਉਦਯੋਗ, ਸਿੱਖਿਆ ਜਗਤ ਅਤੇ ਇਨੋਵੇਸ਼ਨ ਈਕੋਸਿਸਟਮ ਦੇ ਪ੍ਰਤਿਸ਼ਠਿਤ ਅਗਵਾਈ ਕਰਤਾ ਸ਼ਾਮਲ ਹਨ, ਜਿਨ੍ਹਾਂ ਵਿੱਚ ਵੱਲਭ ਭੰਸਾਲੀ, ਡਾ. ਅਸ਼ੋਕ ਝੁਨਝੁਨਵਾਲਾ, ਡਾ. ਰੇਣੂ ਸਵਰੂਪ, ਡਾ. ਚਿੰਤਨ ਵੈਸ਼ਨਵ ਅਤੇ ਰਾਜੇਸ਼ ਗੋਪੀਨਾਥਨ ਸ਼ਾਮਲ ਹਨ। ਇਨ੍ਹਾਂ ਦੇ ਨਾਲ ਹੀ, ਲਾਗੂਕਰਨ ਏਜੰਸੀ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ, ਜੋ ਡੀਪ ਟੇਕ, ਮੈਨੂਫੈਕਚਰਿੰਗ, ਨੀਤੀ ਅਤੇ ਵੈਂਚਰ ਈਕੋਸਿਸਟਮ ਵਿੱਚ ਵੱਖ-ਵੱਖ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ।

ਸਟਾਰਟਅੱਪ ਇੰਡੀਆ ਐੱਫਓਐੱਫ 2.0 ਨੂੰ ਪ੍ਰਤੱਖ ਨਿਵੇਸ਼ਕ ਦੀ ਬਜਾਏ ਉਤਪ੍ਰੇਰਕ ਦੇ ਤੌਰ ’ਤੇ ਕਾਰਜ ਕਰਨ ਦੇ ਲਈ ਵਿਕਸਿਤ ਕੀਤਾ ਗਿਆ ਹੈ, ਜਿਸ ਨਾਲ ਨਿੱਜੀ ਪੂੰਜੀ ਭਾਗੀਦਾਰੀ ਦੇ ਮਾਧਿਅਮ ਨਾਲ ਕਈ ਗੁਣਾ ਅਸਰ ਹੋ ਸਕੇ। ਦਿਸ਼ਾ ਨਿਰਦੇਸ਼ਾਂ ਵਿਚ ਘੱਟ ਤੋਂ ਘੱਟ ਨਿੱਜੀ ਪੂੰਜੀ ਜੁਟਾਉਣ ਨੂੰ ਲਾਜ਼ਮੀ ਕੀਤਾ ਗਿਆ ਹੈ, ਜਿਸ ਨਾਲ ਬਜ਼ਾਰ-ਅਧਾਰਿਤ ਨਿਵੇਸ਼ ਅਨੁਸ਼ਾਸਨ ਨੂੰ ਮਜਬੂਤ ਕੀਤਾ ਜਾ ਸਕੇ। ਇਸ ਦੇ ਨਾਲ ਹੀ, ਆਉਣ ਵਾਲੇ ਰਿਟਰਨ ਦਾ ਇੱਕ ਹਿੱਸਾ ਮੈਂਟਰਸ਼ਿਪ, ਸਾਂਝੇ ਇੰਫ੍ਰਾਸਟ੍ਰਕਚਰ ਅਤੇ ਈਕੋਸਿਸਟਮ ਦੇ ਵਿਕਾਸ ਜਿਹੇ ਈਕੋਸਿਸਟਮ ਸਮਰੱਥਾ-ਨਿਰਮਾਣ ਪਹਿਲੂਆਂ ਦੇ ਲਈ ਅਲਾਟ ਕਰਨ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ।

ਇਸ ਯੋਜਨਾ ਵਿੱਚ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਗਤ ਨਿਵੇਸ਼ਕਾਂ ਦੇ ਸਹਿ-ਨਿਵੇਸ਼ ਅਤੇ ਯੋਗਦਾਨ ਦਾ ਪ੍ਰਾਵਧਾਨ ਹੈ। ਆਪ੍ਰੇਸ਼ਨਲ ਫ੍ਰੇਮਵਰਕ ਲਾਗੂ ਕਰਨ ਦੇ ਅਨੁਭਵ ਦੇ ਅਧਾਰ ’ਤੇ ਵਿਕਸਿਤ ਹੋਣ ਦੇ ਲਈ ਲਚੀਲਾਪਨ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਉਭਰਦੇ ਈਕੋਸਿਸਟਮ ਦੀਆਂ ਜਰੂਰਤਾਂ ਦੇ ਪ੍ਰਤੀ ਜਵਾਬਦੇਹੀ ਯਕੀਨੀ ਹੁੰਦੀ ਹੈ।

ਸਟਾਰਟਅੱਪ ਇੰਡੀਆ ਐੱਫਓਐੱਫ 2.0, ਆਪਣੇ ਢਾਂਚਾਗਤ ਲਾਗੂਕਰਨ ਡਿਜਾਈਨ ਦੇ ਜ਼ਰੀਏ ਘਰੇਲੂ ਵੈਂਚਰ ਕੈਪੀਟਲ ਦੀ ਗਹਿਰਾਈ ਅਤੇ ਗੁਣਵੱਤਾ ਨੂੰ ਮਹੱਤਵਪੂਰਨ ਤੌਰ ‘ਤੇ ਵਧਾਉਣ, ਨਵੀਨਤਾ-ਸੰਚਾਲਿਤ ਉੱਦਮਾਂ ਦਾ ਸਹਿਯੋਗ ਕਰਨ ਅਤੇ ਇੱਕ ਮੋਹਰੀ ਵਿਸ਼ਵਵਿਆਪੀ ਸਟਾਰਟਅੱਪ ਹੱਬ ਦੇ ਤੌਰ ’ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ।

ਸਟਾਰਟਅੱਪ ਇੰਡੀਆ ਐੱਫਓਐੱਫ 2.0 ਦੇ ਸੰਚਾਲਨ ਦਿਸ਼ਾ ਨਿਰਦੇਸ਼ਾਂ ਦਾ ਲਿੰਕ:

https://www.dpiit.gov.in/static/uploads/2026/04/8949d8e0dabf11cb9291b00ec1d1f727.pdf

***************

ਅਭਿਸ਼ੇਕ ਦਿਆਲ/ਅਭੀਜਿਤ ਨਾਰਾਇਣਨ/ਇਸ਼ਿਤਾ ਬਿਸਵਾਸ/ਬਲਜੀਤ


(Release ID: 2255987) ਵਿਜ਼ੀਟਰ ਕਾਊਂਟਰ : 6