ਖੇਤੀਬਾੜੀ ਮੰਤਰਾਲਾ
ਸਰਕਾਰ ਨੇ 2025-26 ਦੇ ਕਣਕ ਉਤਪਾਦਨ ਦ੍ਰਿਸ਼ ਨੂੰ ਸਪਸ਼ਟ ਕੀਤਾ: ਮੌਸਮ ਵਿੱਚ ਬਦਲਾਅ ਦੇ ਬਾਵਜੂਦ ਫਸਲ ਮਜ਼ਬੂਤ ਬਣੀ ਹੋਈ ਹੈ
ਕਿਸੇ ਵੀ ਪ੍ਰਮੁੱਖ ਕੀੜਿਆਂ ਜਾਂ ਬਿਮਾਰੀਆਂ ਦੀ ਘਟਨਾ ਦਰਜ ਨਹੀਂ, ਖਰੀਦ ਰੁਝਾਨ ਮਜ਼ਬੂਤ ਉਤਪਾਦਨ ਦਾ ਸੰਕੇਤ ਦਿੰਦੇ ਹਨ
Posted On:
26 APR 2026 9:45AM by PIB Chandigarh
2025-26 ਦੇ ਲਈ ਕਣਕ ਉਤਪਾਦਨ ਦ੍ਰਿਸ਼ ਦੇ ਸਬੰਧ ਵਿੱਚ ਕੁਝ ਮੀਡੀਆ ਰਿਪੋਰਟਾਂ ਦੇ ਜਵਾਬ ਵਿੱਚ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਮੌਜੂਦਾ ਕਣਕ ਦੇ ਮੌਸਮ ਨੂੰ ਮਿਸ਼ਰਿਤ ਪਰ ਮਜ਼ਬੂਤ ਕਿਹਾ ਜਾ ਸਕਦਾ ਹੈ, ਇਹ ਸਥਿਤੀ ਇੱਕ ਪਾਸੇ ਜਿੱਥੇ ਜਲਵਾਯੂ ਸਬੰਧੀ ਪ੍ਰਤੀਕੂਲਤਾਵਾਂ ਤੋਂ ਪ੍ਰਭਾਵਿਤ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੁਆਰਾ ਅਪਣਾਏ ਗਏ ਪ੍ਰਭਾਵਸ਼ਾਲੀ ਅਨੁਕੂਲ ਉਪਾਵਾਂ ਦੇ ਕਾਰਨ ਫਸਲ ਦੀ ਸਮੁੱਚੀ ਸਥਿਤੀ ਮਜਬੂਤ ਬਣੀ ਹੋਈ ਹੈ।
ਲਗਭਗ 33.4 ਕਰੋੜ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਕਣਕ ਦੀ ਫਸਲ ਵਿੱਚ ਇਸ ਮੌਸਮ ਵਿੱਚ ਕੀੜਿਆਂ ਅਤੇ ਬਿਮਾਰੀਆਂ ਦਾ ਕੋਈ ਪ੍ਰਕੋਪ ਨਹੀਂ ਦੇਖਿਆ ਗਿਆ। ਦੇਸ਼ ਵਿੱਚ ਕਣਕ ਦੀ ਜਲਦੀ ਅਤੇ ਸਮੇਂ ‘ਤੇ ਬਿਜਾਈ ਦੇ ਕਾਰਨ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਰਕਬੇ ਵਿੱਚ ਵਾਧਾ ਹੋਇਆ ਹੈ।
ਫਸਲ ਦੀ ਵਾਢੀ ਦੇ ਅੰਤਿਮ ਪੜਾਅ ਵਿੱਚ, ਫਰਵਰੀ ਮਹੀਨੇ ਵਿੱਚ ਅਸਾਧਾਰਨ ਤੌਰ ‘ਤੇ ਉੱਚ ਤਾਪਮਾਨ ਦੇ ਕਾਰਨ ਫਸਲ ਗਰਮੀ ਨਾਲ ਪ੍ਰਭਾਵਿਤ ਹੋਈ, ਜਿਸ ਨਾਲ ਅਨਾਜ ਭਰਨ ਦੀ ਮਿਆਦ ਅਤੇ ਉਪਜ ਘੱਟ ਹੋ ਗਈ। ਇਸ ਤੋਂ ਇਲਾਵਾ, ਕੁਝ ਖੇਤਰਾਂ ਵਿੱਚ ਫਸਲ ਪੱਕਣ ਦੇ ਸਮੇਂ ਬੇਮੌਸਮੀ ਮੀਂਹ ਅਤੇ ਗੜੇਮਾਰੀ ਨਾਲ ਅਨਾਜ ਦੀ ਗੁਣਵੱਤਾ ਅਤੇ ਉਪਜ ਨੂੰ ਸਥਾਨਕ ਪੱਧਰ ‘ਤੇ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।
ਹਾਲਾਂਕਿ, ਕਈ ਪ੍ਰਤੀਪੂਰਕ ਕਾਰਕਾਂ ਜਿਵੇਂ ਕਿ ਉਹ ਕਾਰਨ ਸਮੁੱਚੇ ਉਤਪਾਦਨ ਦ੍ਰਿਸ਼ਟੀਕੋਣ ਸਾਵਧਾਨੀ ਨਾਲ ਆਸ਼ਾਵਾਦੀ ਬਣਿਆ ਹੋਇਆ ਹੈ।
-
ਕਣਕ ਦੀ ਫਸਲ ਵਿੱਚ ਕਿਸੇ ਵੀ ਬਿਮਾਰੀ ਜਾਂ ਕੀੜੇ ਦੇ ਕਾਰਨ ਉਪਜ ਵਿੱਚ ਕਮੀ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਨਾਲ ਹੀ, ਫਸਲ ਦੇ ਵਾਧੇ ਦੇ ਪੜਾਵਾਂ ਦੇ ਦੌਰਾਨ ਖਰਪਤਵਾਰਾਂ ਦਾ ਪ੍ਰਕੋਪ ਵੀ ਘੱਟ ਰਿਹਾ।
-
ਜਲਦੀ/ਸਮੇਂ ‘ਤੇ ਬਿਜਾਈ ਵਿੱਚ ਬਹੁਤ ਵਾਧਾ ਹੋਇਆ ਹੈ, ਜਿਸ ਨਾਲ ਫਸਲ ਨੂੰ ਅਨਾਜ ਭਰਨ ਦੌਰਾਨ ਅੰਤਿਮ ਗਰਮੀ ਤੋਂ ਬੱਚਣ ਵਿੱਚ ਮਦਦ ਮਿਲਦੀ ਹੈ।
-
2025-26 ਦੌਰਾਨ ਬੀਜੇ ਗਏ ਵਾਧੂ 0.6 ਮਿਲੀਅਨ ਹੈਕਟੇਅਰ ਰਕਬੇ ਨਾਲ ਸਥਾਨਕ ਪੱਧਰ ‘ਤੇ ਹੋਏ ਨੁਕਸਾਨ ਦੀ ਅੰਸ਼ਿਕ ਤੌਰ ‘ਤੇ ਭਰਪਾਈ ਹੋਣ ਦੀ ਉਮੀਦ ਹੈ।
-
ਇਸ ਤੋਂ ਇਲਾਵਾ, ਵਧੀ ਹੋਈ ਵੈਰੀਏਟਲ ਰਿਪਲੇਸਮੈਂਟ ਰੇਟ (ਵੀਆਰਆਰ) ਨੇ ਉੱਚ ਉਪਜ ਦੇਣ ਵਾਲੀ, ਜਲਵਾਯੂ-ਲਚਕੀਲੀ ਅਤੇ ਬਿਮਾਰੀ-ਰੋਧਕ ਕਿਸਮਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਂਦੀ ਹੈ, ਜੋ ਗਰਮੀ ਅਤੇ ਜੈਵਿਕ ਤਣਾਅ ਦਾ ਸਾਹਮਣਾ ਕਰਨ ਲਈ ਬਿਹਤਰ ਤੌਰ ‘ਤੇ ਲੈਸ ਹਨ।
ਉਪਰੋਕਤ ਨੂੰ ਦੇਖਦੇ ਹੋਏ, ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਮੌਸਮ ਸਬੰਧੀ ਅਸਮਾਨਤਾਵਾਂ ਦੇ ਪ੍ਰਤੀਕੂਲ ਪ੍ਰਭਾਵਾਂ ਦੀ ਭਰਪਾਈ ਬਹੁਤ ਹੱਦ ਤੱਕ ਵਧੇ ਹੋਏ ਖੇਤਰ, ਜਲਦੀ ਬਿਜਾਈ ਅਤੇ ਬਿਹਤਰ ਕਿਸਮਾਂ ਨੂੰ ਅਪਣਾਉਣ ਨਾਲ ਹੋ ਜਾਵੇਗੀ, ਜਿਸ ਨਾਲ 2024-25 ਦੀ ਫਸਲ ਦੇ ਮੌਸਮ ਦੀ ਤੁਲਨਾ ਵਿੱਚ ਸਥਿਰ ਰਾਸ਼ਟਰੀ ਕਣਕ ਉਤਪਾਦਨ ਨੂੰ ਸਮਰਥਨ ਮਿਲੇਗਾ।
ਖਰੀਦ ਅਤੇ ਆਮਦ ਦੇ ਰੁਝਾਨ
ਖਰੀਦ ਸਬੰਧੀ ਅੰਕੜਿਆਂ ਦੇ ਪ੍ਰਮੁੱਖ ਰਾਜਾਂ ਵਿੱਚ ਮਜ਼ਬੂਤ ਉਤਪਾਦਨ ਪੱਧਰ ਦਾ ਵੀ ਸੰਕੇਤ ਮਿਲਦਾ ਹੈ:
-
ਹਰਿਆਣਾ ਦੀ ਮੰਡੀਆਂ ਵਿੱਚ ਕਣਕ ਦੀ ਆਮਦ ਸਰਕਾਰ ਦੇ 75 ਲੱਖ ਮੀਟ੍ਰਿਕ ਟਨ ਦੇ ਖਰੀਦ ਟੀਚੇ ਨੂੰ ਪਾਰ ਕਰ ਚੁੱਕੀ ਹੈ, ਜਿਸ ਵਿੱਚੋਂ 56.13 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਪਹਿਲਾਂ ਹੀ ਹੋ ਚੁੱਕੀ ਹੈ। ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਖਰੀਦ ਵਿੱਚ ਲਗਭਗ 9 ਲੱਖ ਮੀਟ੍ਰਿਕ ਟਨ ਦਾ ਵਾਧਾ ਹੋਇਆ ਹੈ।
-
ਮੱਧ ਪ੍ਰਦੇਸ਼ ਵਿੱਚ, ਸ਼ੁਰੂਆਤੀ ਖਰੀਦ ਟੀਚਾ 78 ਐੱਲਐੱਮਟੀ ਸੀ, ਲੇਕਿਨ ਉੱਚ ਉਤਪਾਦਨ ਅਨੁਮਾਨਾਂ ਦੇ ਕਾਰਨ ਰਾਜ ਸਰਕਾਰ ਦੀਆਂ ਬੇਨਤੀਆਂ ਤੋਂ ਬਾਅਦ ਇਸ ਨੂੰ ਅਧਿਕਾਰਤ ਤੌਰ ‘ਤੇ ਵਧਾ ਕੇ 100 ਐੱਲਐੱਮਟੀ ਕਰ ਦਿੱਤਾ ਗਿਆ ਹੈ।
-
ਮਹਾਰਾਸ਼ਟਰ ਵਿੱਚ 2025-26 ਲਈ ਕਣਕ ਦਾ ਉਤਪਾਦਨ ਲਗਭਗ 22.90 ਲੱਖ ਟਨ ਰਹਿਣ ਦਾ ਅਨੁਮਾਨ ਹੈ, ਜੋ ਹਾਲ ਹੀ ਦੇ ਵਰ੍ਹਿਆਂ ਵਿੱਚ ਲਗਾਤਾਰ ਵਾਧਾ ਦਰਸਾਉਂਦਾ ਹੈ। ਅਪ੍ਰੈਲ 2026 ਦੇ ਅੰਤ ਤੱਕ, ਰਾਜ ਵਿੱਚ ਕਣਕ ਦੀ ਆਮਦ ਸਥਿਰ ਬਣੀ ਹੋਈ ਹੈ, ਵਿਸ਼ੇਸ਼ ਤੌਰ ‘ਤੇ ਮਰਾਠਾਵਾੜਾ ਅਤੇ ਵਿਦਰਭ ਖੇਤਰਾਂ ਤੋਂ।
ਉਪਰੋਕਤ ਦੇ ਸੰਦਰਭ ਵਿੱਚ ਇਹ ਮੁੜ ਦੁਹਰਾਇਆ ਜਾਂਦਾ ਹੈ ਕਿ ਜੇਕਰ ਕੁਝ ਖੇਤਰਾਂ ਵਿੱਚ ਮੌਸਮ ਸਬੰਧੀ ਸਥਾਨਕ ਪ੍ਰਭਾਵ ਦੇਖੇ ਗਏ ਹਨ, ਪਰ ਵਰ੍ਹੇ 2025-26 ਦੇ ਲਈ ਸਮੁੱਚੇ ਕਣਕ ਉਤਪਾਦਨ ਦ੍ਰਿਸ਼ ਸਥਿਰ ਅਤੇ ਮਜ਼ਬੂਤ ਬਣਇਆ ਹੋਇਆ ਹੈ। ਇਹ ਸਥਿਤੀ ਵਧੇ ਹੋਏ ਰਕਬੇ, ਉੱਨਤ ਖੇਤੀਬਾੜੀ ਵਿਧੀਆਂ ਦੇ ਵਿਆਪਕ ਉਪਯੋਗ ਅਤੇ ਬਿਹਤਰ ਕਿਸਮਾਂ ਨੂੰ ਅਪਣਾਏ ਜਾਣ ਨਾਲ ਸਮਰਥਿਤ ਹਨ।
****
ਆਰਸੀ/ਐੱਮਐੱਸ/ਏਕੇ
(Release ID: 2255985)
ਵਿਜ਼ੀਟਰ ਕਾਊਂਟਰ : 8