ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਚੰਡੀਗੜ੍ਹ ਵਿੱਚ ਐੱਮਓਐੱਸਜੇਈ ਦਾ ਰਾਸ਼ਟਰੀ ਚਿੰਤਨ ਸ਼ਿਵਿਰ ਦੂਜੇ ਦਿਨ ਰਾਜਾਂ ਅਤੇ ਕੇਂਦਰ ਦਰਮਿਆਨ ਕੇਂਦ੍ਰਿਤ ਵਿਚਾਰ-ਵਟਾਂਦਰੇ ਨਾਲ 'ਦ੍ਰਿਸ਼ਟੀਕੋਣ ਤੋਂ ਅਮਲ' ਵੱਲ ਵਧਿਆ


ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਚਿੰਤਨ ਸ਼ਿਵਿਰ ਦੇ ਦੂਜੇ ਦਿਨ ਰਾਜ-ਕੇਂਦਰ ਦੇ ਵਿਆਪਕ ਵਿਚਾਰ-ਵਟਾਂਦਰੇ 'ਤੇ ਕੇਂਦ੍ਰਿਤ ਸੈਸ਼ਨਾਂ ਵਿੱਚ ਸ਼ਾਮਲ ਹੋਏ

ਕੇਂਦਰੀ ਰਾਜ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਨੇ ਰਾਸ਼ਟਰੀ ਚਿੰਤਨ ਸ਼ਿਵਿਰ ਦੇ ਦੂਜੇ ਦਿਨ ਹੋਈ ਚਰਚਾ ਨੂੰ "ਗਿਆਨ ਭਰਪੂਰ ਅਤੇ ਹਕੀਕਤ 'ਤੇ ਅਧਾਰਿਤ" ਦੱਸਿਆ

ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਦੀ ਅਗਵਾਈ ਹੇਠ ਸਵੇਰ ਦੇ ਯੋਗਾ ਸੈਸ਼ਨ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਦਿਨ ਭਰ ਚੱਲਣ ਵਾਲੀ ਵਿਸ਼ਾਗਤ ਚਰਚਾ ਲਈ ਮਾਹੌਲ ਸਿਰਜਿਆ

ਪੰਜ ਬ੍ਰੇਕਆਉਟ ਸਮੂਹ ਸਕਾਲਰਸ਼ਿਪ ਸੁਧਾਰ, ਨਸ਼ਾ ਮੁਕਤ ਭਾਰਤ, ਕਿਰਤ ਵਿੱਚ ਮਾਣ, ਮਾਣ ਨਾਲ ਬੁਢਾਪਾ ਅਤੇ ਦਿਵਯਾਂਗ ਬੱਚਿਆਂ ਲਈ ਸ਼ੁਰੂਆਤੀ ਦਖਲ 'ਤੇ ਸ਼ਾਮਲ ਹੋਏ

Posted On: 25 APR 2026 6:51PM by PIB Chandigarh

ਵਿਸ਼ਾਗਤ ਵਿਚਾਰ-ਵਟਾਂਦਰੇ, ਸਮਾਵੇਸ਼ੀ ਸੇਵਾ ਪ੍ਰਦਾਨ ਕਰਨ ਲਈ ਭਾਈਚਾਰਕ ਸ਼ਮੂਲੀਅਤ ਅਤੇ ਜਨਤਕ-ਨਿਜੀ-ਲੋਕ ਭਾਈਵਾਲੀ 'ਤੇ ਕੇਂਦ੍ਰਿਤ ਅੰਤਯੋਦਯ ਕਾ ਸੰਕਲਪ, ਅੰਮ੍ਰਿਤ ਕਾਲ ਕਾ ਪ੍ਰਤੀਬਿੰਬ ਵਿਸ਼ੇ 'ਤੇ ਤਿੰਨ-ਦਿਨਾਂ ਰਾਸ਼ਟਰੀ ਚਿੰਤਨ ਸ਼ਿਵਿਰ –ਵਿਕਸਿਤ ਭਾਰਤ@2047 ਅੱਜ ਚੰਡੀਗੜ੍ਹ ਵਿੱਚ ਆਪਣੇ ਦੂਜੇ ਦਿਨ ਵਿੱਚ ਦਾਖਲ ਹੋਇਆ, ਜਿਸ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਭਾਈਚਾਰਕ ਸ਼ਮੂਲੀਅਤ, ਜਨਤਕ-ਨਿਜੀ-ਲੋਕ ਭਾਈਵਾਲੀ ਅਤੇ ਸਮਾਜਿਕ ਨਿਆਂ ਯੋਜਨਾਵਾਂ ਦੀ ਆਖਰੀ-ਮੀਲ ਤੱਕ ਡਿਲੀਵਰੀ ਨੂੰ ਮਜ਼ਬੂਤ ​​ਕਰਨ 'ਤੇ ਜ਼ੋਰ ਦਿੱਤਾ ਗਿਆ। ਸਮਾਵੇਸ਼ੀ ਅਤੇ ਜਵਾਬਦੇਹ ਸ਼ਾਸਨ 'ਤੇ ਸ਼ੁਰੂਆਤੀ ਜ਼ੋਰ ਦਿੰਦਿਆਂ ਇਸ ਵਿਚਾਰ-ਵਟਾਂਦਰੇ ਨੇ ਦੇਸ਼ ਭਰ ਦੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਮਾਂਬੱਧ, ਅਮਲ ਯੋਗ ਸਮਾਧਾਨਾਂ 'ਤੇ ਕੰਮ ਕਰਨ ਲਈ ਇਕਜੁੱਟ ਕੀਤਾ।

ਦਿਨ ਦੀ ਸ਼ੁਰੂਆਤ ਇੱਕ ਸਾਂਝੇ ਯੋਗ ਸੈਸ਼ਨ ਨਾਲ ਹੋਈ ਜਿਸ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ (ਐੱਮਓਐੱਸਜੇਈ) ਦੇ ਸੀਨੀਅਰ ਅਧਿਕਾਰੀ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਅਤੇ ਹੋਰ ਭਾਗੀਦਾਰਾਂ ਨੇ ਹਿੱਸਾ ਲਿਆ, ਜਿਸ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ। ਇਸ ਪ੍ਰੋਗਰਾਮ ਨੇ ਦਿਨ ਦੀ ਕਾਰਵਾਈ ਲਈ ਇੱਕ ਸਿਹਤ-ਮੁਖੀ ਅਤੇ ਭਾਗੀਦਾਰੀ ਵਾਲਾ ਮਾਹੌਲ ਸਿਰਜਿਆ, ਅਤੇ ਸਮਾਜਿਕ ਨਿਆਂ ਪ੍ਰਦਾਨ ਕਰਨ ਵਿੱਚ ਮੰਤਰਾਲੇ ਦੀ ਸੰਪੂਰਨ ਅਤੇ ਵਿਅਕਤੀ-ਕੇਂਦ੍ਰਿਤ ਪਹੁੰਚ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ।

"ਸਮਾਜਿਕ ਭਾਗੀਦਾਰੀ ਦਾ ਲਾਭ ਲੈਣ ਅਤੇ ਜਨਤਕ-ਨਿਜੀ-ਲੋਕ ਭਾਈਵਾਲੀ (ਪੀਪੀਪੀਪੀ) ਮਾਡਲ ਦੀ ਸੰਭਾਵਨਾ ਦੀ ਪੜਚੋਲ ਕਰਨਾ ਜ਼ਿਆਦਾ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਲਈ" ਵਿਸ਼ੇ 'ਤੇ ਆਯੋਜਿਤ ਨਾਸ਼ਤੇ ਦੇ ਸੈਸ਼ਨ ਦੌਰਾਨ, ਭਾਗੀਦਾਰਾਂ ਨੇ ਚਰਚਾ ਕੀਤੀ ਕਿ ਕਿਵੇਂ ਸਥਾਨਕ ਭਾਈਚਾਰੇ, ਸਿਵਿਲ ਸੋਸਾਇਟੀ ਸੰਗਠਨ ਅਤੇ ਨਿਜੀ ਖੇਤਰ ਦੇ ਸੰਸਥਾਨ ਸਰਕਾਰ ਦੇ ਯਤਨਾਂ ਵਿੱਚ ਪੂਰਕ ਭੂਮਿਕਾ ਨਿਭਾ ਕੇ ਸਭ ਤੋਂ ਹਾਸ਼ੀਏ 'ਤੇ ਪਈ ਆਬਾਦੀ ਤੱਕ ਪਹੁੰਚ ਸਕਦੇ ਹਨ।ਇਸ ਅਦਾਨ-ਪ੍ਰਦਾਨ ਨੇ ਵਿਵਹਾਰਕ ਪੀਪੀਪੀਪੀ ਮਾਡਲਾਂ ਨੂੰ ਉਜਾਗਰ ਕੀਤਾ ਜੋ ਨਸ਼ਾ ਛੁਡਾਓ, ਬਜ਼ੁਰਗ ਦੇਖਭਾਲ, ਸਕਾਲਰਸ਼ਿਪ ਡਿਲੀਵਰੀ, ਸਫਾਈ ਕਰਮਚਾਰੀਆਂ ਲਈ ਸਹਾਇਤਾ ਅਤੇ ਕਮਜ਼ੋਰ ਸਮੂਹਾਂ ਦੇ ਮੁੜ-ਵਸੇਬੇ 'ਤੇ ਕੰਮ ਨੂੰ ਮਜ਼ਬੂਤ ​​ਕਰ ਸਕਦੇ ਹਨ।

ਦੂਜੇ ਦਿਨ ਦੇ ਸੈਸ਼ਨਾਂ ਦੌਰਾਨ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਮੰਤਰੀ ਡਾ. ਵੀਰੇਂਦਰ ਕੁਮਾਰ ਕਾਰਵਾਈ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਥੀਮੈਟਿਕ ਵਿਚਾਰ-ਵਟਾਂਦਰੇ 'ਚ ਨੇੜਿਓਂ ਸ਼ਿਰਕਤ ਕੀਤੀ। ਸ਼ਿਵਿਰ ਦੇ ਮੁੱਖ ਉਦੇਸ਼ਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੁਹਰਾਇਆ ਕਿ ਸਮਾਜਿਕ ਖੇਤਰ ਵਿੱਚ 'ਵਿਕਸਿਤ ਭਾਰਤ 2047' ਦਾ ਦ੍ਰਿਸ਼ਟੀਕੋਣ ਲਾਈਨ ਵਿੱਚ ਖੜ੍ਹੇ ਆਖਰੀ ਵਿਅਕਤੀ ਲਈ ਮਾਣ, ਪਹੁੰਚਯੋਗਤਾ ਅਤੇ ਸਥਿਰਤਾ ਦੇ ਤਿੰਨ ਥੰਮ੍ਹਾਂ 'ਤੇ ਅਧਾਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ-ਮਸ਼ਵਰੇ ਦਾ ਉਦੇਸ਼ ਭਲਾਈ ਤੋਂ ਸਸ਼ਕਤੀਕਰਣ  ਵੱਲ ਤਬਦੀਲੀ ਹਾਸਲ ਕਰਨਾ ਹੈ - ਇਹ ਯਕੀਨੀ ਬਣਾਉਣਾ ਹੈ ਕਿ ਕਾਗਜ਼ 'ਤੇ ਪ੍ਰਵਾਨਿਤ ਲਾਭ ਵਿਦਿਆਰਥੀਆਂ, ਬਜ਼ੁਰਗ ਨਾਗਰਿਕਾਂ, ਦਿਵਯਾਂਗਜਨਾਂ ਅਤੇ ਜ਼ਮੀਨੀ ਪੱਧਰ 'ਤੇ ਹੋਰ ਹਾਸ਼ੀਏ 'ਤੇ ਧੱਕੇ ਸਮੂਹਾਂ ਲਈ ਸਹਿਜ ਅਤੇ ਉਪਭੋਗਤਾ-ਅਨੁਕੂਲ ਸੇਵਾਵਾਂ ਵਿੱਚ ਤਬਦੀਲ ਹੋਣ।

ਚਿੰਤਨ ਸ਼ਿਵਿਰ ਪ੍ਰਕਿਰਿਆ ਦੀ ਆਪਣੀ ਰੂਪ-ਰੇਖਾ ਤਹਿਤ ਡੀਓਐੱਸਜੇਈ ਸਕੱਤਰ ਸ਼੍ਰੀ ਸੁਧਾਂਸ਼ ਪੰਤ ਨੇ ਜ਼ਿਕਰ ਕੀਤਾ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਵਿਭਾਗ (ਡੀਈਪੀਡਬਲਿਊਡੀ) ਦੇ ਸੱਤ ਅਤੇ ਦਿਵਯਾਂਗਜਨਾਂ ਦੇ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇ 3 ਵਿਸ਼ਿਆਂ ਸਮੇਤ 10 ਮੁੱਖ ਵਿਸ਼ਿਆਂ ਦੀ ਪਛਾਣ ਕੀਤੀ ਗਈ ਹੈ। ਭਾਗੀਦਾਰਾਂ ਨੂੰ ਪੰਜ ਵਿਸ਼ਾ-ਅਧਾਰਿਤ ਸਮੂਹਾਂ ਵਿੱਚ ਵੰਡਿਆ ਗਿਆ ਹੈ, ਹਰੇਕ ਨੂੰ ਇੱਕ ਲੀਡ ਕੋਆਰਡੀਨੇਟਰ ਅਤੇ ਰਿਪੋਰਟਰ ਰਾਹੀਂ ਨਿਰਦੇਸ਼ਿਤ ਕੀਤਾ ਗਿਆ ਹੈ, ਤਾਂ ਜੋ ਆਮ ਚਰਚਾਵਾਂ ਦੀ ਬਜਾਏ ਮੁੱਖ ਨੀਤੀ ਮੁੱਦਿਆਂ, ਅਮਲ ਪਾੜੇ, ਸਭ ਤੋਂ ਵਧੀਆ ਅਭਿਆਸਾਂ ਅਤੇ ਸਮਾਂ-ਹੱਦਾਂ ਦੇ ਨਾਲ ਸਪਸ਼ਟ ਕਾਰਵਾਈ ਬਿੰਦੂਆਂ ਨੂੰ ਹਾਸਲ ਕਰਨ ਵਾਲੀਆਂ ਸੰਖੇਪ ਪੇਸ਼ਕਾਰੀਆਂ ਵੱਲ ਕੰਮ ਕੀਤਾ ਜਾ ਸਕੇ।

ਦੂਜੇ ਦਿਨ ਲਈ ਬ੍ਰੇਕਆਊਟ ਸੈਸ਼ਨ ਦੌਰਾਨ, ਪੰਜ ਵਿਸ਼ਾਗਤ ਸਮੂਹਾਂ ਨੇ ਵਿਕਸਿਤ ਭਾਰਤ 2047 ਢਾਂਚੇ ਦੇ ਤਹਿਤ ਆਪਣੇ ਪਹਿਲੇ ਵਿਸ਼ਿਆਂ ਦੇ ਸੈੱਟ ਨਾਲ ਜੋੜਿਆ।

ਸਮੂਹ I ਨੇ "ਸ਼ਿਕਸ਼ਾ ਸੇ ਸਮ੍ਰਿੱਧੀ: ਸਕਾਲਰਸ਼ਿਪ ਡਿਲੀਵਰੀ ਅਤੇ ਵਿਦਿਅਕ ਪਹੁੰਚ ਨੂੰ ਮਜ਼ਬੂਤ ​​ਕਰਨਾ" ਬਾਰੇ ਚਰਚਾ ਕੀਤੀ, ਜਿਸ ਵਿੱਚ ਸਮੇਂ ਸਿਰ ਅਤੇ ਸਹਿਜ ਸਕਾਲਰਸ਼ਿਪ ਪਹੁੰਚ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਕਸਾਰ ਅਮਲ, ਤੇਜ਼ ਤਸਦੀਕ ਅਤੇ ਵੰਡ, ਬਿਹਤਰ ਸ਼ਿਕਾਇਤ ਨਿਪਟਾਰਾ ਅਤੇ ਵਿਦਿਆਰਥੀਆਂ ਦੀ ਭਲਾਈ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ।

ਗਰੁੱਪ II ਨੇ "ਨਸ਼ਾ ਮੁਕਤ ਭਾਰਤ: ਨਸ਼ਾ ਮੁਕਤੀ ਅਤੇ ਮੁੜ-ਵਸੇਬਾ ਈਕੋਸਿਸਟਮ ਨੂੰ ਮਜ਼ਬੂਤ ​​ਕਰਨਾ" 'ਤੇ ਕੰਮ ਕੀਤਾ, ਇਲਾਜ ਅਤੇ ਮੁੜ-ਵਸੇਬਾ ਸਹੂਲਤਾਂ ਦੇ ਵਿਸਥਾਰ, ਡਿਜੀਟਲ ਨਿਗਰਾਨੀ, ਅੰਤਰ-ਖੇਤਰੀ ਤਾਲਮੇਲ ਅਤੇ ਭਾਈਚਾਰਕ-ਅਧਾਰਿਤ ਪਹੁੰਚ ਦੀ ਪੜਚੋਲ ਕੀਤੀ।

ਗਰੁੱਪ III ਨੇ "ਸ਼੍ਰਮ ਕੀ ਗਰਿਮਾ: ਕਿਰਤ ਵਿੱਚ ਮਾਣ" 'ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਮੈਨਹੋਲ ਤੋਂ ਮਸ਼ੀਨ-ਹੋਲ ਪ੍ਰਣਾਲੀਆਂ ਵਿੱਚ ਤਬਦੀਲੀ, ਮਿਸ਼ਨ ਜ਼ੀਰੋ ਸੈਨੀਟੇਸ਼ਨ ਨਾਲ ਸਬੰਧਿਤ ਮੌਤਾਂ, ਅਤੇ ਸੈਨੀਟੇਸ਼ਨ ਕਰਮਚਾਰੀਆਂ ਲਈ ਸੁਰੱਖਿਆ, ਮਾਣ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ।

ਗਰੁੱਪ IV ਨੇ "ਭਾਰਤ ਵਿੱਚ ਸੰਪੂਰਨ ਪਹੁੰਚ ਅਤੇ ਬੁਨਿਆਦੀ ਢਾਂਚਾ ਸਹਾਇਤਾ ਪ੍ਰਣਾਲੀਆਂ ਨਾਲ ਉਮਰ ਵਧਾਉਣ" ਬਾਰੇ ਚਰਚਾ ਕੀਤੀ, ਜਿਸ ਵਿੱਚ ਬਜ਼ੁਰਗਾਂ ਦੀ ਦੇਖਭਾਲ ਦੇ ਬੁਨਿਆਦੀ ਢਾਂਚੇ, ਸਮਾਜਿਕ ਅਤੇ ਵਿੱਤੀ ਸੁਰੱਖਿਆ ਅਤੇ ਅੰਬ੍ਰੇਲਾ ਯੋਜਨਾਵਾਂ ਅਤੇ ਕਾਨੂੰਨੀ ਢਾਂਚੇ ਦੀ ਬਿਹਤਰ ਵਰਤੋਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਗਰੁੱਪ V ਨੇ "ਨੰਨ੍ਹੇ ਕਦਮ ਸਵਾਵਲੰਬਨ ਕੀ ਔਰ: ਸ਼ੁਰੂਆਤੀ ਦਖਲ" 'ਤੇ ਚਰਚਾ ਕੀਤੀ, ਜਿਸ ਵਿੱਚ ਦਿਵਯਾਂਗ ਬੱਚਿਆਂ ਅਤੇ ਵਿਕਾਸ ਸਬੰਧੀ ਚੁਣੌਤੀਆਂ ਲਈ ਸ਼ੁਰੂਆਤੀ ਪਛਾਣ, ਦਖਲ ਅਤੇ ਭਾਈਚਾਰਕ ਪੱਧਰ 'ਤੇ ਸੇਵਾਵਾਂ ਦੇ ਆਪਸੀ ਮੇਲ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਇਨ੍ਹਾਂ ਸਮੂਹ ਚਰਚਾਵਾਂ ਦੌਰਾਨ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਖੇਤਰ-ਪੱਧਰੀ ਰੁਕਾਵਟਾਂ ਸਾਂਝੀਆਂ ਕੀਤੀਆਂ ਅਤੇ ਸੁਧਾਰੇ ਗਏ ਸਕਾਲਰਸ਼ਿਪ ਰਿਲੀਜ਼ ਸਿਸਟਮ, ਏਕੀਕ੍ਰਿਤ ਨਸ਼ਾ ਛੁਡਾਓ ਨਿਗਰਾਨੀ ਪਲੈਟਫਾਰਮ, ਸੀਨੀਅਰ ਕੇਅਰ ਮਾਡਲ ਅਤੇ ਸ਼ੁਰੂਆਤੀ ਦਖਲ ਰਣਨੀਤੀਆਂ ਵਰਗੀਆਂ ਦੁਹਰਾਉਣ ਯੋਗ ਨਵੀਨਤਾਵਾਂ ਦਾ ਪ੍ਰਦਰਸ਼ਨ ਕੀਤਾ। ਖ਼ਾਸ ਤੌਰ 'ਤੇ ਹਿੱਸੇਦਾਰ-ਤੈਅ ਕਾਰਜ ਬਿੰਦੂ ਤਿਆਰ ਕਰਨ 'ਤੇ ਜ਼ੋਰ ਦਿੱਤਾ ਗਿਆ ਜੋ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ, ਸਮਾਵੇਸ਼ ਅਤੇ ਸੇਤੂ ਵਰਗੇ ਡਿਜੀਟਲ ਪਲੈਟਫਾਰਮਾਂ ਨਾਲ ਅੱਗੇ ਵਧਾਇਆ ਜਾ ਸਕਦੇ ਹਨ, ਅਤੇ ਕੇਂਦਰ-ਰਾਜ ਤਾਲਮੇਲ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ।

"ਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਮੰਤਰਾਲੇ ਦੇ ਆਖਰੀ-ਮੀਲ ਤੱਕ ਡਿਲੀਵਰੀ ਅਤੇ ਅਮਲ ਵਿਧੀਆਂ ਨੂੰ ਮਜ਼ਬੂਤ ​​ਕਰਨਾ" ਵਿਸ਼ੇ 'ਤੇ ਆਯੋਜਿਤ ਦੁਪਹਿਰ ਦੇ ਖਾਣੇ ਨੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹਾ-ਪੱਧਰੀ ਡਿਲੀਵਰੀ ਚੁਣੌਤੀਆਂ, ਪ੍ਰਕਿਰਿਆ ਸਰਲੀਕਰਣ ਅਤੇ ਡੇਟਾ-ਅਧਾਰਿਤ ਨਿਗਰਾਨੀ 'ਤੇ ਵਿਚਾਰ-ਵਟਾਂਦਰਾ ਕਰਨ ਦਾ ਇੱਕ ਹੋਰ ਮੌਕਾ ਪ੍ਰਦਾਨ ਕੀਤਾ। ਵਿਚਾਰ-ਵਟਾਂਦਰੇ ਨੇ ਸੁਮੇਲ ਅਧਾਰਿਤ ਸਕਾਲਰਸ਼ਿਪ ਪ੍ਰਣਾਲੀਆਂ, ਸੁਚਾਰੂ ਨਸ਼ਾ ਛੁਡਾਓ ਅਤੇ ਮੁੜ-ਵਸੇਬਾ ਮਾਰਗਾਂ, ਅਤੇ ਮਜ਼ਬੂਤ ​​ਨਿਗਰਾਨੀ ਢਾਂਚੇ ਦੀ ਲੋੜ ਨੂੰ ਦੁਹਰਾਇਆ ਜੋ ਕੇਂਦਰ, ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਜ਼ਿੰਮੇਵਾਰੀਆਂ ਨੂੰ ਸਪਸ਼ਟ ਤੌਰ 'ਤੇ ਨਿਰਧਾਰਿਤ ਕਰਦੇ ਹਨ।

ਦਿਨ ਦੇ ਆਪਣੇ ਸਮਾਪਤੀ ਭਾਸ਼ਣ ਵਿੱਚ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਨੇ ਵਿਚਾਰ-ਵਟਾਂਦਰੇ ਨੂੰ "ਖੇਤਰੀ ਹਕੀਕਤਾਂ ਵਿੱਚ ਗਿਆਨ ਭਰਪੂਰ ਅਤੇ ਹਕੀਕਤ 'ਤੇ ਅਧਾਰਿਤ" ਦੱਸਿਆ ਅਤੇ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਉਨ੍ਹਾਂ ਦੇ ਸਪਸ਼ਟ ਇਨਪੁਟਸ ਅਤੇ ਰਚਨਾਤਮਕ ਸੁਝਾਵਾਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਚਿੰਤਨ ਸ਼ਿਵਿਰ "ਸਿਰਫ ਤਿੰਨ ਦਿਨਾਂ ਦਾ ਪ੍ਰੋਗਰਾਮ ਨਹੀਂ ਹੈ, ਸਗੋਂ ਆਖਰੀ ਮੀਲ ਦੀ ਸਪੁਰਦਗੀ ਨੂੰ ਮਜ਼ਬੂਤ ​​ਕਰਨ ਲਈ ਇੱਕ ਸਮੂਹਿਕ ਸੰਕਲਪ ਹੈ ਤਾਂ ਜੋ ਹਰ ਵਜ਼ੀਫਾ, ਬਜ਼ੁਰਗ ਨਾਗਰਿਕ ਲਈ ਹਰ ਮਦਦ, ਨਸ਼ਾ ਮੁਕਤ ਭਾਰਤ ਅਧੀਨ ਜਾਂ ਦਿਵਯਾਂਗਜਨਾਂ ਲਈ ਹਰ ਦਖਲ ਮਾਣ ਨਾਲ ਅਤੇ ਬਿਨਾ ਦੇਰੀ ਦੇ ਇੱਛਤ ਲਾਭਪਾਤਰੀ ਤੱਕ ਪਹੁੰਚ ਸਕੇ" ਅਤੇ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਮੂਹ ਚਰਚਾ ਤੋਂ ਉਭਰਨ ਵਾਲੀਆਂ ਸਿਫਾਰਸ਼ਾਂ ਮੰਤਰਾਲੇ ਅਤੇ ਰਾਜਾਂ ਨੂੰ ਵਿਚਾਰਾਂ ਤੋਂ ਅਮਲ ਤੱਕ ਇਕਜੁੱਟਤਾ ਨਾਲ ਅੱਗੇ ਵਧਣ ਵਿੱਚ ਸਹਾਇਤਾ ਕਰਨਗੀਆਂ।

ਦੂਜੇ ਦਿਨ ਦੇ ਵਿਚਾਰ-ਵਟਾਂਦਰੇ ਤੋਂ ਉਭਰਨ ਵਾਲੀਆਂ ਸਿਫ਼ਾਰਸ਼ਾਂ ਨੂੰ ਆਖਰੀ ਦਿਨ ਹੋਰ ਉਪਯੋਗੀ ਬਣਾਇਆ ਜਾਵੇਗਾ, ਜਦੋਂ ਸਮੂਹ 'ਅੰਤਯੋਦਯ ਤੋਂ ਆਤਮ ਨਿਰਭਰ ਭਾਰਤ, ਸਮਾਵੇਸ਼-ਪਛਾਣ-ਏਕੀਕਰਣ, ਆਰਥਿਕ ਸਸ਼ਕਤੀਕਰਣ , ਦਿਵਯਾਂਗਜਨਾਂ ਲਈ ਪਹੁੰਚਯੋਗਤਾ ਅਤੇ ਪ੍ਰਮਾਣੀਕਰਣ ਨਾਲ ਸਬੰਧਿਤ ਆਪਣੇ ਦੂਜੇ ਵਿਸ਼ਿਆਂ 'ਤੇ ਵਿਚਾਰ ਕਰਨਗੇ ਅਤੇ ਇਸ ਤਰ੍ਹਾਂ 2047 ਤੱਕ ਇੱਕ ਵਧੇਰੇ ਨਿਆਂਪੂਰਨ, ਸਮਾਵੇਸ਼ੀ ਅਤੇ ਪਹੁੰਚਯੋਗ ਵਿਕਸਿਤ ਭਾਰਤ ਵਿੱਚ ਯੋਗਦਾਨ ਪਾ ਸਕਣਗੇ।

 

************

ਸੀਰਾਜ/ਏਕੇ


(Release ID: 2255577) ਵਿਜ਼ੀਟਰ ਕਾਊਂਟਰ : 7