ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਚੰਡੀਗੜ੍ਹ ਵਿਖੇ (24-26 ਅਪ੍ਰੈਲ 2026) ਆਯੋਜਿਤ ਚਿੰਤਨ ਸ਼ਿਵਿਰ ਵਿੱਚ ਸਮਾਈਲ-ਬੇਗਰੀ ਸਰਵੇ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ

Posted On: 25 APR 2026 10:42AM by PIB Chandigarh

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ 24 ਤੋਂ 26 ਅਪ੍ਰੈਲ 2026 ਤੱਕ ਚੰਡੀਗੜ੍ਹ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਆਯੋਜਿਤ ਚਿੰਤਨ ਸ਼ਿਵਿਰ ਦੌਰਾਨ ਸਮਾਈਲ-ਬੇਗਰ ਸਰਵੇ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ।

ਇਹ ਮੋਬਾਈਲ ਐਪਲੀਕੇਸ਼ਨ  ਸਮਾਈਲ-ਬੇਗਰੀ ਸਬ-ਸਕੀਮ (SMILE-Beggary Sub-Scheme) (ਬੇਗਰੀ ਵਿੱਚ ਲੱਗੇ ਵਿਅਕਤੀਆਂ ਦਾ ਵਿਆਪਕ ਪੁਨਰਵਾਸ) ਦੇ ਤਹਿਤ ਵਿਕਸਿਤ ਕੀਤੀ ਗਈ ਹੈ। ਇਸ ਦਾ ਉਦੇਸ਼ ਰੀਅਲ-ਟਾਈਮ ਡੇਟਾ ਸੰਗ੍ਰਹਿ ਅਤੇ ਬਿਹਤਰ ਨਿਗਰਾਨੀ ਰਾਹੀਂ ਜ਼ਮੀਨੀ ਪੱਧਰ 'ਤੇ ਲਾਗੂਕਰਨ ਨੂੰ ਮਜ਼ਬੂਤ ​​ਕਰਨਾ ਹੈ। ਇਹ ਐਪਲੀਕੇਸ਼ਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਰਵੇਖਣ ਡੇਟਾ ਨੂੰ ਡਿਜੀਟਲ ਤੌਰ 'ਤੇ ਇਕੱਠਾ ਕਰਨ ਦੇ ਯੋਗ ਬਣਾਏਗੀ, ਜਿਸ ਨਾਲ  ਸ਼ੁੱਧਤਾ, ਪਾਰਦਰਸ਼ਿਤਾ ਅਤੇ ਸਮੇਂ ਸਿਰ ਰਿਪੋਰਟਿੰਗ ਨੂੰ ਯਕੀਨੀ ਹੋਵੇਗੀ।

ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਦੇਰ ਨਾਲ ਅਤੇ ਅਨਿਯਮਿਤ ਡੇਟਾ ਰਿਪੋਰਟਿੰਗ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ, ਨਾਲ ਹੀ ਇਹ ਸ਼ਹਿਰਾਂ ਵਿੱਚ ਅਸਲ-ਸਮੇਂ ਦੀ ਨਿਗਰਾਨੀ, ਡੇਟਾ ਵਿਸ਼ਲੇਸ਼ਣ ਅਤੇ ਪ੍ਰਦਰਸ਼ਨ ਟ੍ਰੈਕਿੰਗ ਲਈ ਮੰਤਰਾਲੇ ਦੀ ਸਮਰੱਥਾ ਨੂੰ ਵੀ ਵਧਾਉਂਦੀ ਹੈ।

ਇਸ ਮੌਕੇ ‘ਤੇ ਬੋਲਦੇ ਹੋਏ, ਇਹ ਦੱਸਿਆ ਗਿਆ ਕਿ ਇਹ ਪਹਿਲਕਦਮੀ ਸਰਕਾਰ ਦੇ "ਭਿਖਾਰੀ-ਮੁਕਤ ਭਾਰਤ" ਦੇ ਟੀਚੇ ਦੇ ਅਨੁਸਾਰ ਹੈ। ਇਹ ਮੋਬਾਈਲ ਐਪਲੀਕੇਸ਼ਨ ਯੋਜਨਾ ਦੇ ਸਮੁੱਚੇ ਨਿਗਰਾਨੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰੇਗੀ। ਮੰਤਰਾਲੇ ਨੇ ਪਛਾਣੇ ਗਏ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਸਨਮਾਨ ਅਤੇ ਆਤਮ-ਵਿਸ਼ਵਾਸ ਨਾਲ ਜੀਵਨ ਜਿਊਣ ਵਿੱਚ ਯੋਗ ਬਣਾਉਣ ਲਈ ਤਕਨਾਲੋਜੀ-ਅਧਾਰਿਤ ਸਮਾਧਾਨਾਂ ਦਾ ਲਾਭ ਉਠਾਉਣ ਅਤੇ ਸੰਸਥਾਗਤ ਵਿਧੀਆਂ ਨੂੰ ਮਜ਼ਬੂਤ ​​ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

 

***************

ਸਿਰਾਜ/ਏਕੇ


(Release ID: 2255530) ਵਿਜ਼ੀਟਰ ਕਾਊਂਟਰ : 3