ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਮਾਜਿਕ ਨਿਆਂ ਪ੍ਰਦਾਨ ਕਰਨ ਨੂੰ ਹੁਲਾਰਾ ਦੇਣ ਲਈ ਐੱਮਓਐੱਸਜੇਈ ਵਲੋਂ ਚੰਡੀਗੜ੍ਹ ਵਿੱਚ 3 ਰੋਜ਼ਾ ਰਾਸ਼ਟਰੀ ਚਿੰਤਨ ਸ਼ਿਵਿਰ- ਅੰਤਯੋਦਯ ਕਾ ਸੰਕਲਪ, ਅੰਮ੍ਰਿਤ ਕਾਲ ਕਾ ਪ੍ਰਤੀਬਿੰਬ- ਦੀ ਆਰੰਭਤਾ


ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਚੰਡੀਗੜ੍ਹ ਵਿੱਚ ਰਾਸ਼ਟਰੀ ਚਿੰਤਨ ਸ਼ਿਵਿਰ ਦਾ ਉਦਘਾਟਨ ਕੀਤਾ

ਸਮਾਜਿਕ ਨਿਆਂ ਭਾਰਤ ਦੇ ਲੋਕਤੰਤਰੀ ਸਿਧਾਂਤਾਂ ਦਾ ਕੇਂਦਰ ਹੈ ਅਤੇ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਤਰਜੀਹ ਦਿੱਤੀ ਚਾਹੀਦੀ ਹੈ: ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ

ਵਿਕਸਿਤ ਭਾਰਤ 2047 ਕਤਾਰ ਵਿੱਚ ਆਖਰੀ ਵਿਅਕਤੀ ਲਈ ਸਵੈਮਾਣ, ਪਹੁੰਚਯੋਗਤਾ ਅਤੇ ਨਿਰੰਤਰਤਾ 'ਤੇ ਸਿਰਜਿਆ ਜਾਣਾ ਚਾਹੀਦਾ ਹੈ: ਡਾ. ਵੀਰੇਂਦਰ ਕੁਮਾਰ

ਇਹ ਚਿੰਤਨ ਸ਼ਿਵਿਰ ਅਮਲ ਯੋਗ ਨਤੀਜਿਆਂ ਅਤੇ ਕਾਰਵਾਈਯੋਗ ਸਿਫ਼ਾਰਸ਼ਾਂ 'ਤੇ ਚਰਚਾ ਲਈ ਹੈ: ਸ਼੍ਰੀ ਬੀ. ਐੱਲ. ਵਰਮਾ

ਸਮਾਵੇਸ਼ ਪੋਰਟਲ, ਐੱਨਐੱਮਬੀਏ 2.0, ਸੇਤੁ ਅਤੇ ਸਮਾਇਲ ਬੈੱਗਰੀ ਐਪਸ ਸ਼ਿਵਿਰ ਵਿੱਚ ਲਾਂਚ ਕੀਤੇ ਗਏ

ਚਿੰਤਨ ਸ਼ਿਵਿਰ ਵਿੱਚ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ 'ਤੇ ਕੀਤੇ ਗਏ ਯਤਨਾਂ ਲਈ ਨਸ਼ਾ ਮੁਕਤੀ ਮਿੱਤਰਾਂ ਨੂੰ ਸਨਮਾਨਿਤ ਕੀਤਾ ਗਿਆ

Posted On: 24 APR 2026 7:46PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਅੱਜ ਚੰਡੀਗੜ੍ਹ ਵਿੱਚ ਤਿੰਨ ਰੋਜ਼ਾ ਰਾਸ਼ਟਰੀ ਚਿੰਤਨ ਸ਼ਿਵਿਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਭਾਰਤ ਦੇ ਸਮਾਜਿਕ ਨਿਆਂ ਪ੍ਰਦਾਨ ਕਰਨ ਵਾਲੇ ਢਾਂਚੇ ਨੂੰ ਮਜ਼ਬੂਤ ​​ਕਰਨ 'ਤੇ ਕੇਂਦ੍ਰਿਤ ਜ਼ੋਰ ਦੇਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਗਿਆ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਵਲੋਂ ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਦੀ ਮੌਜੂਦਗੀ ਵਿੱਚ ਸਾਂਝੇ ਤੌਰ 'ਤੇ ਉਦਘਾਟਨ ਕੀਤਾ ਗਿਆ ਇਹ ਸ਼ਿਵਿਰ "ਅੰਤਯੋਦਯ ਕਾ ਸੰਕਲਪ, ਅੰਮ੍ਰਿਤ ਕਾਲ ਕਾ ਪ੍ਰਤੀਬਿੰਬ - ਵਿਕਸਿਤ ਭਾਰਤ@2047" ਥੀਮ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਖਰੀ ਮੀਲ ਤੱਕ ਅਮਲ, ਤਕਨਾਲੋਜੀ-ਸਮਰਥਿਤ ਸ਼ਾਸਨ ਅਤੇ ਹਾਸ਼ੀਏ 'ਤੇ ਭਾਈਚਾਰਿਆਂ ਦੇ ਸਮਾਵੇਸ਼ੀ ਸਸ਼ਕਤੀਕਰਨ 'ਤੇ ਜ਼ੋਰ ਦਿੱਤਾ ਜਾਵੇਗਾ ਸ਼੍ਰੀ ਨਾਰਾਇਣ ਸਿੰਘ ਕੁਸ਼ਵਾਹਾ, ਸਮਾਜਿਕ ਨਿਆਂ ਅਤੇ ਦਿਵਿਯਾਂਗ ਭਲਾਈ ਮੰਤਰੀ, ਮੱਧ ਪ੍ਰਦੇਸ਼ ਸਰਕਾਰ; ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ, ਸਮਾਜਿਕ ਨਿਆਂ, ਅਧਿਕਾਰਤਾ, ਐੱਸਸੀ ਅਤੇ ਬੀਸੀ ਭਲਾਈ ਅਤੇ ਅੰਤਯੋਦਯ ਮੰਤਰੀ, ਹਰਿਆਣਾ ਸਰਕਾਰ; ਸ਼੍ਰੀ ਰਵਿੰਦਰ ਇੰਦਰਾਜ ਸਿੰਘ, ਸਮਾਜਿਕ ਭਲਾਈ, ਐੱਸਸੀ ਅਤੇ ਐੱਸਟੀ ਭਲਾਈ ਅਤੇ ਸਹਿਕਾਰਤਾ ਮੰਤਰੀ, ਦਿੱਲੀ (ਐੱਨਸੀਟੀ) ਸਰਕਾਰ; ਕੁਮਾਰੀ ਪੀ ਲਾਲਰਿਨਪੁਈ, ਸਮਾਜਿਕ ਭਲਾਈ, ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਮਿਜ਼ੋਰਮ ਸਰਕਾਰ; ਅਤੇ ਸ਼੍ਰੀ ਨਰੇਂਦਰ ਕਸ਼ਯਪ, ਪਿਛੜਾ ਵਰਗ ਭਲਾਈ ਅਤੇ ਦਿਵਿਯਾਂਗ ਸਸ਼ਕਤੀਕਰਨ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ ਵੀ ਇਸ ਮੌਕੇਤੇ ਮੌਜੂਦ ਸਨ

ਇਸ ਮੌਕੇ 'ਤੇ, ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਦੀ ਮੌਜੂਦਗੀ ਵਿੱਚ ਮੰਤਰਾਲੇ ਦੀਆਂ ਮੁੱਖ ਪਹਿਲਕਦਮੀਆਂ, ਪ੍ਰਮੁੱਖ ਯੋਜਨਾਵਾਂ ਅਤੇ ਪ੍ਰਾਪਤੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਇਸ ਮੌਕੇ 'ਤੇ ਬੋਲਦੇ ਹੋਏ, ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਰਾਸ਼ਟਰੀ ਚਿੰਤਨ ਸ਼ਿਵਿਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਦੇ ਮੁੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਸਮਾਵੇਸ਼ੀ ਵਿਕਾਸ ਵੱਲ ਸਮੂਹਿਕ ਯਤਨਾਂ ਨੂੰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜਿਕ ਨਿਆਂ ਭਾਰਤ ਦੇ ਲੋਕਤੰਤਰੀ ਸਿਧਾਂਤਾਂ ਦੇ ਮੂਲ ਵਿੱਚ ਹੈ ਅਤੇ "ਅੰਤਯੋਦਯ ਕਾ ਸੰਕਲਪ, ਅੰਮ੍ਰਿਤ ਕਾਲ ਕਾ ਪ੍ਰਤੀਬਿੰਬ - ਵਿਕਾਸ ਭਾਰਤ @2047" ਦੇ ਸੰਕਲਪ ਨੂੰ ਉਦੋਂ ਹੀ ਸਾਕਾਰ ਕੀਤਾ ਜਾ ਸਕਦਾ ਹੈ, ਜਦੋਂ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਲੋਕਾਂ ਦੀਆਂ ਚਿੰਤਾਵਾਂ ਨੂੰ ਨੀਤੀ ਅਤੇ ਸ਼ਾਸਨ ਦੇ ਕੇਂਦਰ ਵਿੱਚ ਰੱਖਿਆ ਜਾਵੇ

ਸ਼੍ਰੀ ਕਟਾਰੀਆ ਨੇ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਨਜ਼ਦੀਕੀ ਤਾਲਮੇਲ, ਅਤੇ ਸਰਗਰਮ ਭਾਈਚਾਰਕ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਬਿਨਾਂ ਕਿਸੇ ਭੇਦਭਾਵ ਜਾਂ ਦੇਰੀ ਦੇ ਪਹੁੰਚ ਸਕਣ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਚਿੰਤਨ ਸ਼ਿਵਿਰ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨ, ਬੇਦਖਲੀ ਅਤੇ ਵਾਂਝੇ ਵਰਗੀਆਂ ਚੁਣੌਤੀਆਂ ਦਾ ਹੱਲ ਕਰਨ ਅਤੇ ਜ਼ਮੀਨੀ ਪੱਧਰ 'ਤੇ ਸਵੈਮਾਣ, ਭਾਗੀਦਾਰੀ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ, ਸਮਾਂਬੱਧ ਸਿਫ਼ਾਰਸ਼ਾਂ ਵੱਲ ਲੈ ਜਾਵੇਗਾ ਉਨ੍ਹਾਂ ਅੱਗੇ ਕਿਹਾ ਕਿ ਵਿਕਸਿਤ ਭਾਰਤ 2047 ਦਾ ਦ੍ਰਿਸ਼ਟੀਕੋਣ ਉਦੋਂ ਤੱਕ ਸਾਕਾਰ ਨਹੀਂ ਹੋ ਸਕਦਾ ਜਦੋਂ ਤੱਕ ਸਮਾਜ ਦੇ ਹਰ ਹਾਸ਼ੀਏ 'ਤੇ ਧੱਕੇ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਨਹੀਂ ਲਿਆਂਦਾ ਜਾਂਦਾ ਉਨ੍ਹਾਂ ਨੇ ਸਮਾਵੇਸ਼ੀ ਨੀਤੀਆਂ, ਮੌਕਿਆਂ ਤੱਕ ਬਰਾਬਰ ਪਹੁੰਚ ਅਤੇ ਸਮੂਹਿਕ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਦੀ ਵਿਕਾਸ ਯਾਤਰਾ ਵਿੱਚ ਕੋਈ ਵੀ ਪਿੱਛੇ ਨਾ ਰਹੇ

ਆਪਣੇ ਉਦਘਾਟਨੀ ਭਾਸ਼ਣ ਵਿੱਚ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚਿੰਤਨ ਸ਼ਿਵਿਰ ਨੀਤੀ ਨਿਰਮਾਤਾਵਾਂ ਅਤੇ ਪ੍ਰਸ਼ਾਸਕਾਂ ਦੀ ਇੱਕ ਨਿਯਮਤ ਮੀਟਿੰਗ ਨਹੀਂ ਸੀ, ਸਗੋਂ ਵਿਚਾਰਾਂ, ਵਚਨਬੱਧਤਾ ਅਤੇ ਸਾਂਝੇ ਰਾਸ਼ਟਰੀ ਉਦੇਸ਼ ਦਾ ਇੱਕ ਸਮੂਹਿਕ ਪਲੇਟਫਾਰਮ ਸੀ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ 2047 ਦਾ ਦ੍ਰਿਸ਼ਟੀਕੋਣ ਨਿਆਂ, ਸਮਾਨਤਾ, ਮਾਣ ਅਤੇ ਮੌਕੇ ਦੀ ਨੀਂਹ 'ਤੇ ਟਿਕਿਆ ਹੋਇਆ ਹੈ ਅਤੇ ਇਹ ਕਿ ਸਮਾਵੇਸ਼ੀ ਵਿਕਾਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤਰੱਕੀ ਉਨ੍ਹਾਂ ਲੋਕਾਂ ਤੱਕ ਪਹੁੰਚੇ ਜੋ ਇਤਿਹਾਸਕ ਤੌਰ 'ਤੇ ਹਾਸ਼ੀਏ 'ਤੇ ਰਹਿ ਗਏ ਹਨ

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਿਵਿਰ ਦੌਰਾਨ ਨੀਤੀਗਤ ਵਿਚਾਰ-ਵਟਾਂਦਰੇ ਤਿੰਨ ਮੁੱਖ ਥੰਮ੍ਹਾਂ - ਮਾਣ, ਪਹੁੰਚਯੋਗਤਾ ਅਤੇ ਨਿਰੰਤਰਤਾ ਤੋਂ ਸੇਧਿਤ ਹੋਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਭਾਵੇਂ ਇਹ ਸਿੱਖਿਆ ਦੀ ਇੱਛਾ ਰੱਖਣ ਵਾਲਾ ਵਿਦਿਆਰਥੀ ਹੋਵੇ, ਦੇਖਭਾਲ ਦੀ ਮੰਗ ਕਰਨ ਵਾਲਾ ਸੀਨੀਅਰ ਨਾਗਰਿਕ ਹੋਵੇ, ਜਾਂ ਆਤਮ-ਨਿਰਭਰਤਾ ਲਈ ਯਤਨਸ਼ੀਲ ਅਪੰਗਤਾ ਵਾਲਾ ਵਿਅਕਤੀ ਹੋਵੇ, ਜਨਤਕ ਨੀਤੀ ਨੂੰ ਭਲਾਈ ਤੋਂ ਪਰੇ ਸਸ਼ਕਤੀਕਰਨ ਵੱਲ ਵਧਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਣਾਲੀਆਂ ਮਨੁੱਖੀ, ਜਵਾਬਦੇਹ ਅਤੇ ਸਮਾਵੇਸ਼ੀ ਹੋਣ

ਪਹੁੰਚਯੋਗਤਾ ਅਤੇ ਨਿਰੰਤਰਤਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਲੋਕਾਂ ਲਈ ਲਾਭ ਨੀਤੀ ਦਸਤਾਵੇਜ਼ਾਂ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ ਅਤੇ ਪ੍ਰਕਿਰਿਆਤਮਕ ਰੁਕਾਵਟਾਂ ਤੋਂ ਬਿਨਾਂ ਇੱਛਤ ਲਾਭਪਾਤਰੀਆਂ ਤੱਕ ਪਹੁੰਚਣੇ ਚਾਹੀਦੇ ਹਨ ਉਨ੍ਹਾਂ ਨੇ ਤਕਨਾਲੋਜੀ-ਸਮਰੱਥ ਅਤੇ ਏਕੀਕ੍ਰਿਤ ਪਹੁੰਚਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਸਰਲ ਸਕਾਲਰਸ਼ਿਪ ਪ੍ਰਣਾਲੀਆਂ, ਸੀਨੀਅਰ ਨਾਗਰਿਕਾਂ ਲਈ ਸੇਵਾ ਪਹੁੰਚ, ਅਤੇ ਵਾਂਝੇ ਨੌਜਵਾਨਾਂ ਲਈ ਸਹਾਇਤਾ ਢਾਂਚੇ ਸ਼ਾਮਲ ਹਨ, ਨੂੰ ਲੰਬੇ ਸਮੇਂ ਦੇ ਅਤੇ ਪਰਿਵਰਤਨਸ਼ੀਲ ਸਸ਼ਕਤੀਕਰਨ ਦੇ ਜ਼ਰੂਰੀ ਤੱਤਾਂ ਵਜੋਂ ਦਰਸਾਇਆ ਗਿਆ ਹੈ

ਇਸ ਮੌਕੇ 'ਤੇ ਬੋਲਦਿਆਂ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਨੇ ਕਿਹਾ ਕਿ ਚਿੰਤਨ ਸ਼ਿਵਿਰ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜਿਸ ਦੇ ਤਹਿਤ ਕੇਂਦਰ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਭਲਾਈ ਯੋਜਨਾਵਾਂ ਦੀ ਸਪੁਰਦਗੀ ਨੂੰ ਮਜ਼ਬੂਤ ​​ਕਰਨ ਲਈ ਇੱਕ ਟੀਮ ਵਜੋਂ ਇਕੱਠੇ ਹੁੰਦੇ ਹਨ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ "ਵਿਕਸਿਤ ਭਾਰਤ @2047" ਲਈ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ, ਜਿਸ ਦੇ ਮੂਲ ਵਿੱਚ ਸਮਾਜਿਕ ਨਿਆਂ ਹੈ, ਅਤੇ ਹਰੇਕ ਨਾਗਰਿਕ, ਖਾਸ ਕਰਕੇ ਵਾਂਝੇ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਸਮਾਨਤਾ, ਮਾਣ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਸ਼੍ਰੀ ਵਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੰਤਰਾਲਾ ਚੰਗੀ ਤਰ੍ਹਾਂ ਤਿਆਰ ਕੀਤੀਆਂ ਨੀਤੀਆਂ, ਨਿਸ਼ਾਨਾਬੱਧ ਪ੍ਰੋਗਰਾਮਾਂ ਅਤੇ ਪ੍ਰਭਾਵਸ਼ਾਲੀ ਸੇਵਾ ਪ੍ਰਦਾਨ ਕਰਨ ਦੇ ਢੰਗਾਂ ਰਾਹੀਂ ਇਸ ਦ੍ਰਿਸ਼ਟੀਕੋਣ ਨੂੰ ਠੋਸ ਨਤੀਜਿਆਂ ਵਿੱਚ ਅਨੁਵਾਦ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ

ਸ਼੍ਰੀ ਵਰਮਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜਿਕ ਨਿਆਂ ਦੇ ਖੇਤਰ ਵਿੱਚ ਮੰਤਰਾਲੇ ਦੀਆਂ ਪ੍ਰਮੁੱਖ ਤਰਜੀਹਾਂ ਵਾਂਝਿਆਂ ਤੱਕ ਪਹੁੰਚਣਾ, ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਕਰਨਾ, ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਅਤੇ ਲਾਭਪਾਤਰੀ-ਕੇਂਦ੍ਰਿਤ ਸ਼ਾਸਨ ਨੂੰ ਯਕੀਨੀ ਬਣਾਉਣਾ ਹੈ ਉਨ੍ਹਾਂ ਕਿਹਾ ਕਿ ਚਿੰਤਨ ਸ਼ਿਵਿਰ ਸਿਰਫ਼ ਚਰਚਾ ਲਈ ਨਹੀਂ ਸਗੋਂ ਵਿਸ਼ਾਗਤ ਸਮੂਹ ਕਾਰਜ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਕਾਰਵਾਈਯੋਗ ਸਿਫਾਰਸ਼ਾਂ ਦੀ ਤਿਆਰੀ ਰਾਹੀਂ ਲਾਗੂ ਕਰਨ ਯੋਗ ਨਤੀਜਿਆਂ 'ਤੇ ਪਹੁੰਚਣ ਲਈ ਤਿਆਰ ਕੀਤਾ ਗਿਆ ਹੈ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਸਕੱਤਰ ਸ਼੍ਰੀ ਸੁਧਾਂਸ਼ ਪੰਤ ਨੇ ਕਿਹਾ ਕਿ ਇਹ ਚਿੰਤਨ ਸ਼ਿਵਿਰ ਆਖਰੀ ਵਿਅਕਤੀ ਤੱਕ ਪਹਿਲਾਂ ਪਹੁੰਚਣ ਅਤੇ ਵਿਕਾਸ ਨੂੰ ਸਮਾਵੇਸ਼ੀ ਅਤੇ ਪਰਿਵਰਤਨਸ਼ੀਲ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ

ਦਿਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਦੇ ਸਕੱਤਰ, ਸ਼੍ਰੀਮਤੀ ਵੀ. ਵਿਦਿਆਵਤੀ ਨੇ ਕਿਹਾ, "ਵਿਕਸਿਤ ਭਾਰਤ 2047 ਦਾ ਦ੍ਰਿਸ਼ਟੀਕੋਣ ਇੱਕ ਸਮਾਵੇਸ਼ੀ ਭਾਰਤ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਿੱਥੇ ਸਮਾਜ ਦੇ ਸਾਰੇ ਵਰਗ, ਦਿਵਿਯਾਂਗ ਵਿਅਕਤੀਆਂ ਸਮੇਤ ਪੂਰੀ ਤਰ੍ਹਾਂ ਸ਼ਾਮਲ ਹਨ ਅਤੇ ਵਿਕਾਸ ਦੇ ਸਾਰੇ ਪਹਿਲੂਆਂ ਵਿੱਚ ਹਿੱਸਾ ਲੈਣ ਲਈ ਸਸ਼ਕਤ ਹਨ"

ਉਦਘਾਟਨੀ ਸੈਸ਼ਨ ਦਾ ਇੱਕ ਮੁੱਖ ਆਕਰਸ਼ਣ ਪਹੁੰਚਯੋਗਤਾ, ਪਾਰਦਰਸ਼ਤਾ ਅਤੇ ਸੇਵਾ ਪ੍ਰਦਾਨ ਕਰਨ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਕਈ ਡਿਜੀਟਲ ਪਲੇਟਫਾਰਮਾਂ ਅਤੇ ਗਿਆਨ ਸਰੋਤਾਂ ਦੀ ਸ਼ੁਰੂਆਤ ਸੀ ਇਨ੍ਹਾਂ ਵਿੱਚ ਸਸ਼ਕਤੀਕਰਨ ਅਤੇ ਸਮਾਜਿਕ ਸਦਭਾਵਨਾ ਦੇ ਕਈ ਖੇਤਰਾਂ ਲਈ ਸਿੰਗਲ ਪਹੁੰਚ ਵਿਧੀ ਵਜੋਂ ਸਮਾਵੇਸ਼ ਪੋਰਟਲ, ਨਸ਼ਾ ਮੁਕਤ ਭਾਰਤ ਅਭਿਆਨ ਨੂੰ ਮਜ਼ਬੂਤ ​​ਕਰਨ ਲਈ ਐੱਨਐੱਮਬੀਏ 2.0 ਐਪ, ਸਕਾਲਰਸ਼ਿਪ-ਸਬੰਧਤ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਸੇਤੁ ਐਪ ਅਤੇ ਕਮਜ਼ੋਰ ਸਮੂਹਾਂ ਦੇ ਆਊਟਰੀਚ ਅਤੇ ਮੁੜਵਸੇਬੇ ਲਈ ਸਮਾਇਲ ਐਪ ਸ਼ਾਮਲ ਸਨ

ਇਸ ਮੌਕੇ 'ਤੇ, ਡਿਮੈਂਸ਼ੀਆ ਕੇਅਰ ਹੋਮਜ਼ ਲਈ ਘੱਟੋ-ਘੱਟ ਮਾਪਦੰਡਾਂ ਅਤੇ ਭਿਖਾਰੀ ਵਸੇਬਿਆਂ ਲਈ ਮਾਡਲ ਦਿਸ਼ਾ-ਨਿਰਦੇਸ਼ਾਂ 'ਤੇ ਇੱਕ ਪ੍ਰਕਾਸ਼ਨ ਵੀ ਜਾਰੀ ਕੀਤਾ ਗਿਆ ਤਾਂ ਜੋ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਸਥਾਗਤ ਦੇਖਭਾਲ, ਮੁੜਵਸੇਬਾ ਢਾਂਚੇ ਅਤੇ ਸੇਵਾ ਗੁਣਵੱਤਾ ਨੂੰ ਮਜ਼ਬੂਤ ​​ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ ਸਮਾਜਿਕ ਖੇਤਰ ਵਿੱਚ ਸਮਰੱਥਾ ਨਿਰਮਾਣ, ਸਿਖਲਾਈ ਅਤੇ ਖੋਜ ਪਹਿਲਕਦਮੀਆਂ ਦਾ ਵਿਸਤਾਰ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ (ਐੱਨਆਈਐੱਸਡੀ) ਅਤੇ ਭਾਈਵਾਲ ਸੰਸਥਾਵਾਂ ਦਰਮਿਆਨ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਗਏ

ਇਸ ਮੌਕੇ 'ਤੇ, ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਸ਼ਾ ਮੁਕਤੀ ਮਿੱਤਰਾਂ ਨੂੰ ਵੀ ਉਨ੍ਹਾਂ ਦੇ ਸ਼ਲਾਘਾਯੋਗ ਯਤਨਾਂ ਅਤੇ ਜਾਗਰੂਕਤਾ ਫੈਲਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਲਈ ਜ਼ਮੀਨੀ ਪੱਧਰ 'ਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੇ ਸਮਰਪਣ ਅਤੇ ਸਰਗਰਮ ਸ਼ਮੂਲੀਅਤ ਨੂੰ ਨਸ਼ਾ-ਮੁਕਤ ਸਮਾਜ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਵਜੋਂ ਸਵੀਕਾਰ ਕੀਤਾ ਗਿਆ

ਚਿੰਤਨ ਸ਼ਿਵਿਰ ਅਗਲੇ ਦੋ ਦਿਨਾਂ ਤੱਕ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਪ੍ਰੋਗਰਾਮਾਂ ਦੀ ਸਪੁਰਦਗੀ ਨੂੰ ਮਜ਼ਬੂਤ ​​ਕਰਨ ਲਈ ਕਾਰਵਾਈਯੋਗ ਸਿਫ਼ਾਰਸ਼ਾਂ 'ਤੇ ਕੇਂਦ੍ਰਿਤ ਵਿਸ਼ਾ ਅਧਾਰਤ ਵਿਚਾਰ-ਵਟਾਂਦਰੇ, ਬ੍ਰੇਕਆਉਟ ਸੈਸ਼ਨਾਂ ਅਤੇ ਸਮੂਹ ਪੇਸ਼ਕਾਰੀਆਂ ਦੇ ਨਾਲ ਜਾਰੀ ਰਹੇਗਾ

 

************

Siraj


(Release ID: 2255456) ਵਿਜ਼ੀਟਰ ਕਾਊਂਟਰ : 4