ਵਿੱਤ ਮੰਤਰਾਲਾ
ਡੀਜੀਜੀਆਈ ਅਹਿਮਦਾਬਾਦ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਨੇ ਲਗਭਗ 1,825 ਕਰੋੜ ਦੇ ਜੀਐੱਸਟੀ ਰਿਫੰਡ ਧੋਖਾਧੜੀ ਦੇ ਮਾਸਟਰਮਾਈਂਡ ਨੂੰ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ
Posted On:
20 APR 2026 6:37PM by PIB Chandigarh
ਅਹਿਮਦਾਬਾਦ ਸਥਿਤ ਡੀਜੀਜੀਆਈ ਦੀ ਖੇਤਰੀ ਯੂਨਿਟ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਜੀਐੱਸਟੀ ਰਿਫੰਡ ਧੋਖਾਧੜੀ ਦੇ ਮਾਸਟਰਮਾਈਂਡ ਕਪਿਲ ਚੁਘ ਨੂੰ ਗ੍ਰਿਫਤਾਰ ਕਰ ਲਿਆ ਹੈ। ਕਈ ਆਰਥਿਕ ਅਪਰਾਧਿਕ ਮਾਮਲਿਆਂ ਵਿੱਚ ਵਾਂਛਿਤ ਇਹ ਦੋਸ਼ੀ 19 ਅਪ੍ਰੈਲ 2026 ਨੂੰ ਦੁਬਈ ਤੋਂ ਵਾਪਸ ਆ ਰਿਹਾ ਸੀ, ਤਦ ਆਈਜੀਆਈ ਏਅਰਪੋਰਟ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਂਚ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦੇ ਹੋਏ ਕਪਿਲ ਚੁਘ ਨੇ ਡੀਜੀਜੀਆਈ, ਏਜੇਯੂ, ਅਹਿਮਦਾਬਾਦ ਦੁਆਰਾ ਜਾਰੀ 22 ਸੰਮਨਾਂ ਦੀ ਅਣਦੇਖੀ ਕੀਤੀ ਅਤੇ ਕਦੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਕਈ ਰਾਜਾਂ ਅਤੇ ਖੇਤਰਾਂ ਵਿੱਚ ਲਗਭਗ 1,825 ਕਰੋੜ ਰੁਪਏ ਦੀ ਜੀਐੱਸਟੀ ਧੋਖਾਧੜੀ ਨੂੰ ਅੰਜਾਮ ਦੇ ਕੇ ਉਹ ਕਾਨੂੰਨ ਦੇ ਸ਼ਿੰਕਜੇ ਤੋਂ ਬਚਣ ਲਈ ਦੁਬਈ ਭੱਜ ਗਿਆ ਸੀ।
ਇਸ ਮਾਮਲੇ ਵਿੱਚ ਕੀਤੀ ਗਈ ਜਾਂਚ ਤੋਂ ਪਤਾ ਚਲਿਆ ਹੈ ਕਿ ਕਪਿਲ ਚੁਘ ਨੇ ਆਪਣੇ ਸਹਿਯੋਗੀ ਵਿਪਿਨ ਸ਼ਰਮਾ ਦੇ ਨਾਲ ਮਿਲ ਕੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਧੋਖਾਧੜੀ ਦਾ ਲਾਭ ਚੁੱਕਣ ਅਤੇ ‘ਜ਼ੀਰੋ-ਰੇਟਿਡ ਸਪਲਾਈ’ ਦੇ ਬਹਾਨੇ ਰਿਫੰਡ ਦਾਅਵਿਆਂ ਰਾਹੀਂ ਉਸ ਨੂੰ ਨਕਦ ਵਿੱਚ ਬਦਲਣ ਦੀ ਇੱਕ ਸੁਚੱਜੀ ਵਿਵਸਥਾ ਤਿਆਰ ਕੀਤੀ ਸੀ। ਕਪਿਲ ਚੁਘ ਇਸ ਪੂਰੇ ਨੈੱਟਵਰਕ ਦੇ ਮਾਸਟਰਮਾਈਂਡ ਅਤੇ ਇੱਕ ਅਦਾਲਤ ਆਰਥਿਕ ਅਪਰਾਧੀ ਦੇ ਰੂਪ ਵਿੱਚ ਉਭਰਿਆ ਹੈ, ਜਿਸ ਨੇ ਡਮੀ ਫਾਰਮਾ, ਕਰਮਚਾਰੀਆਂ ਅਤੇ ਆਪਣੇ ਕਰੀਬੀ ਸਹਿਯੋਗੀਆਂ ਰਾਹੀਂ ਪੂਰੇ ਨੈੱਟਵਰਕ ਨੂੰ ਕੰਟਰੋਲ ਕੀਤਾ। ਇਹ ਸੰਸਥਾਵਾਂ ਦੂਸਰਿਆਂ ਦੇ ਕੇਵਾਈਸੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਬਣਾਈ ਗਈਆਂ ਸਨ ਅਤੇ ਘੋਸ਼ਿਤ ਪੱਤਿਆਂ ‘ਤੇ ਨਾ ਤਾਂ ਇਨ੍ਹਾਂ ਦਾ ਕੋਈ ਕੰਮਕਾਜ ਸੀ ਅਤੇ ਨਾ ਹੀ ਉੱਥੇ ਕੋਈ ਬੁਨਿਆਦੀ ਢਾਂਚਾ, ਜਨਤਕ ਸ਼ਕਤੀ ਜਾਂ ਅਸਲ ਵਪਾਰਕ ਗਤੀਵਿਧੀ ਪਾਈ ਗਈ। ਇਨ੍ਹਾਂ ਡਮੀ ਸੰਸਥਾਵਾਂ ਦੇ ਮਾਲਕ/ਨਿਰਦੇਸ਼ਕ ਸਿਰਫ਼ ਨਾਮ ਲਈ ਸਨ, ਜਿਨ੍ਹਾਂ ਨੂੰ ਨਿਸ਼ਚਿਤ ਮਾਸਿਕ ਨਕਦ ਭੁਗਤਾਨ ਕੀਤਾ ਜਾਂਦਾ ਸੀ। ਜੀਐੱਸਟੀ ਰਜਿਸਟ੍ਰੇਸ਼ਨ, ਇਨਵੌਇਸ ਜਨਰੇਸ਼ਨ, ਬੈਂਕਿੰਗ ਸੰਚਾਲਨ, ਰਿਟਰਨ ਫਾਈਲਿੰਗ ਅਤੇ ਰਿਫੰਡ ਦਾਅਵੇ ਜਮ੍ਹਾ ਕਰਨ ਜਿਹੀਆਂ ਸਾਰੀਆਂ ਗਤੀਵਿਧੀਆਂ ਮਾਸਟਰਮਾਈਂਡ ਦੁਆਰਾ ਇੱਕ ਹੀ ਥਾਂ ਤੋਂ ਕੰਟਰੋਲ ਕੀਤੀਆਂ ਜਾਂਦੀਆਂ ਸਨ।
ਧੋਖਾਧੜੀ ਦੀ ਕਾਰਜ ਪ੍ਰਣਾਲੀ ਦੇ ਤਹਿਤ, ਬਿਨਾ ਕਿਸੇ ਮਾਲ ਦੀ ਸਪਲਾਈ ਦੇ ਜਾਅਲੀ ਬਿਲਾਂ ਦੇ ਜ਼ਰੀਏ ਗੈਰ-ਕਾਨੂੰਨੀ ਆਈਟੀਸੀ ਜੈਨਰੇਟ ਕੀਤਾ ਗਿਆ। ਭਾਰੀ-ਭਰਕਮ ਆਈਟੀਸੀ ਪ੍ਰਾਪਤ ਕਰਨ ਲਈ ਇਨਵੌਇਸ ਵਿੱਚ ਮਹਿੰਗੇ ਤੰਬਾਕੂ ਉਤਪਾਦਾਂ ਦਾ ਵਪਾਰ ਦਿਖਾਇਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਬਿਲਾਂ ਨੂੰ ਕਈ ਵਿਚੌਲਿਆ ਫਰਮਾਂ ਦਰਮਿਆਨ ਘੁਮਾ ਕੇ ਲੈਣ-ਦੇਣ ਦੀ ਇੱਕ ਜਟਿਲ ਲੜੀ ਤਿਆਰ ਕੀਤੀ ਗਈ ਸੀ।
ਕਾਗਜ਼ਾਂ ‘ਤੇ ਦਿਖਾਏ ਗਏ ਇਸ ਜਾਅਲੀ ਵਪਾਰ ਦੇ ਜ਼ਰੀਏ ਅਯੋਗ ਆਈਟੀਸੀ ਨੂੰ ਇੱਕ ਕੰਪਨੀ ਤੋਂ ਦੂਜੀ ਕੰਪਨੀ ਵਿੱਚ ਭੇਜਿਆ ਗਿਆ। ਇਸ ਪੂਰੀ ਸਾਜ਼ਿਸ਼ ਦਾ ਮਕਸਦ ਆਈਟੀਸੀ ਨੂੰ ਉਨ੍ਹਾਂ ਖਾਸ ਫਰਮਾਂ ਵਿੱਚ ਇਕੱਠਾ ਕਰਨਾ ਸੀ ਜਿਨ੍ਹਾਂ ਨੂੰ ਨਿਰਯਾਤਕ ਦੇ ਰੂਪ ਵਿੱਚ ਦਿਖਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਵਧੇਰੇ ਕਾਂਡਲਾ ਵਿਸ਼ੇਸ਼ ਆਰਥਿਕ ਖੇਤਰ (ਕੇਏਐੱਸਈਜ਼ੈੱਡ) ਨਾਲ ਸਬੰਧਿਤ ਸਨ।
ਇਸ ਫਰਜੀਵਾੜੇ ਦੇ ਨਾਲ-ਨਾਲ, ਦੋਸ਼ੀਆਂ ਨੇ ਸਥਾਨਕ ਪੱਧਰ ‘ਤੇ ਬਨਾ ਇਨਵੌਇਸ ਦੇ ਸਸਤਾ ਅਤੇ ਗੁਣਵੱਤਾਹੀਣ ਤੰਬਾਕੂ ਖਰੀਦਿਆ। ਇਸ ਮਾਲ ਨੂੰ ‘ਕਿਮਾਨ ਅਤੇ ਜ਼ਰਦਾ’ ਜਿਹੇ ਮਹਿੰਗੇ ਬ੍ਰਾਂਡਿਡ ਉਤਪਾਦਾਂ ਦੇ ਨਾਮ ‘ਤੇ ਜਾਅਲੀ ਤਰੀਕੇ ਨਾਲ ਉੱਚ ਕੀਮਤਾਂ ‘ਤੇ ਨਿਰਯਾਤ ਕੀਤਾ ਗਿਆ। ਜਦੋਂ ਕਿ ਅਸਲੀਅਤ ਵਿੱਚ ਉਨ੍ਹਾਂ ਕੋਲ ਇਸ ਨੂੰ ਬਣਾਉਣ ਦੀ ਨਾ ਤਾਂ ਕੋਈ ਫੈਕਟਰੀ ਸੀ ਅਤੇ ਨਾ ਹੀ ਮਸ਼ਨਰੀ। ਜੀਐੱਸਟੀ ਰਿਟਰਨ ਵਿੱਚ ਦਿਖਾਇਆ ਗਿਆ ਟਰਨਓਵਰ ਪੂਰੀ ਤਰ੍ਹਾਂ ਜਾਅਲੀ ਸੀ,ਜਿਸ ਦਾ ਇਕਲੌਤਾ ਮਕਸਦ ਸਰਕਾਰੀ ਖਜਾਨੇ ਤੋਂ ਰਿਫੰਡ ਪ੍ਰਾਪਤ ਕਰਨਾ ਸੀ। ਇਸ ਤੋਂ ਬਾਅਦ ਐੱਲਯੂਟੀ ਸੁਵਿਧਾ ਦਾ ਫਾਇਦਾ ਚੁੱਕਦੇ ਹੋਏ ਬਿਨਾ ਟੈਕਸ ਚੁਕਾਏ ਮਾਲ ਬਾਹਰ ਭੇਜਿਆ ਗਿਆ ਅਤੇ ਆਈਟੀਸੀ ਰਿਫੰਡ ਦਾ ਦਾਅਵਾ ਕੀਤਾ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਈ-ਵੇਅ ਬਿਲਾਂ ਵਿੱਚ ਜਾਅਲੀ ਵਾਹਨ ਨੰਬਰਾਂ ਦੀ ਵਰਤੋਂ ਕੀਤੀ ਗਈ ਅਤੇ ਪੂਰੇ ਵਪਾਰ ਨੂੰ ਅਸਲੀ ਦਿਖਾਉਣ ਲਈ ਟ੍ਰਾਂਸਪੋਰਟ ਦੇ ਕਾਗਜ਼ ਵੀ ਜਾਅਲੀ ਤਿਆਰ ਕੀਤੇ ਗਏ ਸਨ।
ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਕਰੋੜਾਂ ਦੇ ਟ੍ਰਾਂਜੈਕਸ਼ਨ ਦੇ ਬਾਵਜੂਦ, ਪੈਸਾ ਸਿਰਫ਼ ਕੁਝ ਹੀ ਖਾਤਿਆਂ ਵਿੱਚ ਘੁੰਮ ਰਿਹਾ ਸੀ। ਜਿਵੇਂ ਹੀ ਭੁਗਤਾਨ ਪ੍ਰਾਪਤ ਹੁੰਦਾ, ਉਸ ਨੂੰ ਤੁਰੰਤ ਸਬੰਧਿਤ ਕੰਪਨੀਆਂ ਵਿੱਚ ਭੇਜ ਦਿੱਤਾ ਜਾਂਦਾ ਜਾਂ ਕੈਸ਼ ਨਿਕਾਲ ਲਿਆ ਜਾਂਦਾ ਸੀ। ਜਾਂਚ ਵਿੱਚ ਪਾਇਆ ਗਿਆ ਕਿ ਅਸਲ ਵਪਾਰ ਵਿੱਚ ਹੋਣ ਵਾਲੇ ਖਰਚ, ਜਿਵੇਂ ਕਿ ਸਪਲਾਇਰ ਨੂੰ ਭੁਗਤਾਨ ਅਤੇ ਟ੍ਰਾਂਸਪੋਰਟ ਦਾ ਖਰਚਾ, ਕਿਤੇ ਵੀ ਮੌਜੂਦ ਨਹੀਂ ਸੀ। ਇੰਨਾ ਹੀ ਨਹੀਂ, ਇਸ ਫਰਜੀਵਾੜੇ ਵਿੱਚ ਸ਼ਾਮਲ ਕਈ ਕੰਪਨੀਆਂ ਦੇ ਫੋਨ ਨੰਬਰ, ਆਈਪੀ ਅਡਰੈਸ ਅਤੇ ਅਕਾਊਂਟਸ ਤੱਕ ਇੱਕ ਹੀ ਸਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੂਰਾ ਗਿਰੋਹ ਇੱਕ ਹੀ ਥਾਂ ਤੋਂ ਸੰਚਾਲਿਤ ਹੋ ਰਿਹਾ ਸੀ।
ਕਪਿਲ ਚੁਘ ਨੇ ਆਪਣੇ ਨਿਰਯਾਤ ਕਾਰੋਬਾਰ ਦੇ ਟਰਨਓਵਰ ਨੂੰ ਗਲਤ ਤਰੀਕੇ ਨਾਲ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਤਾਂ ਜੋ ਯੈਸ ਬੈਂਕ ਤੋਂ ਲਗਭਗ 11 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਜਾਅਲੀ ਦਸਤਾਵੇਜ਼ਾਂ ਰਾਹੀਂ ਧੋਖਾਧੜੀ ਨਾਲ ਲੋਨ ਸੁਵਿਧਾਵਾਂ ਪ੍ਰਾਪਤ ਕਰਨ ਦੇ ਇੱਕ ਹੋਰ ਮਾਮਲਿਆਂ ਵਿੱਚ ਸੀਬੀਆਈ ਦੁਆਰਾ ਉਸ ਦੇ ਵਿਰੁੱਧ ਦੋਸ਼ ਪੱਤਰ ਵੀ ਦਾਇਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ, ਸੈਬੀ ਨੇ 30.03.2026 ਦੇ ਆਪਣੇ ਆਦੇਸ਼ ਰਾਹੀਂ ਮੈਸਰਜ਼ ਏਲੀਟਕੋਨ ਦੇ ਐੱਮਡੀ ਵਿਪਿਨ ਸ਼ਰਮਾ ਦੇ ਵਿਰੁੱਧ ਕਾਰਵਾਈ ਕੀਤੀ ਹੈ। ਉਸ ‘ਤੇ ਜੀਐੱਸਟੀ ਧੋਖਾਧੜੀ ਨਾਲ ਜੁੜੀ ਜਾਅਲੀ ਬਿਲਿੰਗ ਦੇ ਜ਼ਰੀਏ ਕੰਪਨੀ ਦੇ ਟਰਨਓਵਰ ਨੂੰ ਵਧਾ-ਚੜ੍ਹਾ ਕੇ ਦਿਖਾਉਣ ਅਤੇ ਕੰਪਨੀ ਦੇ ਮੁਲਾਂਕਣ ਵਿੱਚ ਹੇਰਫੇਰ ਕਰਨ ਦਾ ਦੋਸ਼ ਹੈ।
****
ਐੱਨਬੀ/ਕੇਐੱਮਐੱਨ/ਬਲਜੀਤ
(Release ID: 2254148)
ਵਿਜ਼ੀਟਰ ਕਾਊਂਟਰ : 9