ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਇੰਡੀਆਏਆਈ ਸਟਾਰਟਅੱਪਸ ਗਲੋਬਲ ਐਕਸੇਲਰੇਸ਼ਨ ਪ੍ਰੋਗਰਾਮ ਦੇ ਕੋਹੋਰਟ-II (Cohort II) ਲਈ 10 ਅਤਿ-ਆਧੁਨਿਕ ਭਾਰਤੀ ਸਟਾਰਟਅੱਪ ਦੀ ਚੋਣ ਕੀਤੀ ਗਈ
ਦੂਜੇ ਸਮੂਹ ਵਿੱਚ ਹੈਲਥ ਟੈੱਕ, ਕਲਾਈਮੇਟ ਟੈੱਕ, ਐਡਟੈੱਕ, ਸੈਟੇਲਾਈਟ ਇੰਟੈਲੀਜੈਂਸ, ਕੌਗਨੀਟਿਵ ਏਆਈ ਅਤੇ ਹੋਰ ਖੇਤਰ ਸ਼ਾਮਲ ਹਨ – ਇਹ ਸਟੇਸ਼ਨ ਐੱਫ ਅਤੇ ਐੱਚਈਸੀ ਪੈਰਿਸ ਨਾਲ ਇੰਡੀਆਏਆਈ ਮਿਸ਼ਨ ਦੀ ਭਾਈਵਾਲੀ ਰਾਹੀਂ ਗਲੋਬਲ ਏਆਈ ਲੀਡਰ ਬਣਾਉਣ ਦੇ ਭਾਰਤ ਦੇ ਯਤਨਾਂ ਨੂੰ ਅੱਗੇ ਵਧਾਉਂਦਾ ਹੈ
Posted On:
17 APR 2026 11:50AM by PIB Chandigarh
ਦੁਨੀਆ ਭਰ ਵਿੱਚ ਭਾਰਤ ਦੀਆਂ ਏਆਈ ਸਮਰੱਥਾਵਾਂ ਨੂੰ ਅੱਗੇ ਵਧਾਉਣ ਦੀ ਨਿਰੰਤਰ ਵਚਨਬੱਧਤਾ ਅਧੀਨ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਅਧੀਨ ਇੰਡੀਆਏਆਈ ਮਿਸ਼ਨ ਨੇ ਸਟੇਸ਼ਨ ਐੱਫ, ਪੈਰਿਸ ਅਤੇ ਐੱਚਈ ਪੈਰਿਸ ਨਾਲ ਭਾਈਵਾਲੀ ਵਿੱਚ ਵਿਕਸਿਤ ਅੰਤਰਰਾਸ਼ਟਰੀ ਪਹਿਲ-ਇੰਡੀਆਏਆਈ ਸਟਾਰਟਅੱਪਸ ਗਲੋਬਲ ਐਕਸੇਲਰੇਸ਼ਨ ਪ੍ਰੋਗਰਾਮ ਦੇ ਦੂਜੇ ਬੈਚ ਲਈ 10 ਅਤਿ-ਆਧੁਨਿਕ ਭਾਰਤੀ ਏਆਈ ਸਟਾਰਟਅੱਪਸ ਦੀ ਚੋਣ ਦਾ ਐਲਾਨ ਕੀਤਾ ਹੈ।
ਇੰਡੀਆਏਆਈ ਸਟਾਰਟਅੱਪਸ ਗਲੋਬਲ ਐਕਸੇਲਰੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਇੰਡੀਆਏਆਈ ਮਿਸ਼ਨ, ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਆਪਣੇ ਸਟਾਰਟਅੱਪ ਫਾਈਨੈਂਸਿੰਗ ਪਿਲਰ ਦੇ ਤਹਿਤ, ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅੱਪ ਕੈਂਪਸ ਸਟੇਸ਼ਨ ਐੱਫ ਅਤੇ ਯੂਰੋਪ ਦੇ ਪ੍ਰਮੁੱਖ ਬਿਜ਼ਨੇਸ ਸਕੂਲਾਂ ਵਿੱਚੋਂ ਇੱਕ, ਐੱਚਈਸੀ ਪੈਰਿਸ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੀ। ਹਰੇਕ ਬੈਚ ਵਿੱਚ 10 ਚੁਣੇ ਹੋਏ ਭਾਰਤੀ ਏਆਈ ਸਟਾਰਟਅੱਪਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਿਸਥਾਰ ਕਰਨ ਲਈ ਜ਼ਰੂਰੀ ਸਰੋਤਾਂ, ਮੁਹਾਰਤ ਅਤੇ ਰਣਨੀਤਿਕ ਸੰਪਰਕ ਪ੍ਰਦਾਨ ਕੀਤੇ ਜਾਂਦੇ ਹਨ।
ਇਹ ਪ੍ਰੋਗਰਾਮ ਭਾਰਤ ਦੀ ਰਾਸ਼ਟਰੀ ਏਆਈ ਰਣਨੀਤੀ ਦੇ ਨਾਲ ਅਨੁਸਾਰ ਹੈ, ਜੋ ਸਰਹੱਦ ਪਾਰ ਗਿਆਨ ਦੇ ਅਦਾਨ-ਪ੍ਰਦਾਨ, ਉੱਨਤ ਉੱਦਮੀ ਈਕੋਸਿਸਟਮ ਨਾਲ ਜੁੜਾਅ ਅਤੇ ਗਲੋਬਲ ਮਾਰਕਿਟ ਏਕੀਕਰਣ 'ਤੇ ਜ਼ੋਰ ਦਿੰਦਾ ਹੈ। ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਨੂੰ ਸਰਲ ਬਣਾ ਕੇ, ਨਵੀਨਤਾ ਨੂੰ ਉਤਸ਼ਾਹਿਤ ਕਰਕੇ ਅਤੇ ਆਲਮੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਕੇ, ਇਹ ਪਹਿਲਕਦਮੀ ਏਆਈ-ਅਧਾਰਿਤ ਸਮਾਧਾਨਾਂ ਵਿੱਚ ਮੋਹਰੀ ਬਣਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੀ ਹੈ।
ISG ਬੈਚ- II ਲਈ ਚੁਣੇ ਗਏ ਸਟਾਰਟਅੱਪਸ
-
ਏਆਈ ਹੈਲਥ ਹਾਈਵੇ ਇੰਡੀਆ ਪ੍ਰਾਈਵੇਟ ਲਿਮਿਟੇਡ: ਕਾਰਡੀਓ ਅਤੇ ਸਾਹ ਸਬੰਧੀ ਵਿਕਾਰਾਂ ਦੀ ਜਾਂਚ, ਖੋਜ ਅਤੇ ਭਵਿੱਖਬਾਣੀ ਕਰਨ ਲਈ ਏਆਈ ਸਮਰਥਿਤ ਸਮਾਰਟ ਸਟੈਥੋਸਕੋਪ
-
ਅਵਾਇਰੋਸ: ਇੱਕ ਵਿਜ਼ਨ ਏਆਈ ਪਲੈਟਫਾਰਮ ਜੋ ਵੱਡੇ ਪੱਧਰ 'ਤੇ ਭੌਤਿਕ ਵਾਤਾਵਰਣਾਂ ਵਿੱਚ ਏਜੈਂਟਿਕ, ਸੰਦਰਭ-ਜਾਗਰੂਕ ਇੰਟੈਲੀਜੈਂਸ ਅਤੇ ਆਟੋਮੇਸ਼ਨ ਨੂੰ ਸਮਰੱਥ ਬਣਾਉਂਦਾ ਹੈ।
-
ਕੌਗਨੈਕਟੋ: ਇੱਕ ਏਆਈ ਇਨਫ੍ਰਾਸਟ੍ਰਕਚਰ ਇੰਟੈਲੀਜੈਂਸ ਪਲੈਟਫਾਰਮ
-
ਫਲੌਂਟ: ਸੁੰਦਰਤਾ/ਫੈਸ਼ਨ ਰੁਝਾਨਾਂ ਅਤੇ ਸ਼ੌਰਟ-ਫੌਰਮ ਵੀਡੀਓ ਮਾਰਕੀਟਿੰਗ ਲਈ ਮਲਟੀਮਾਡਲ ਏਆਈ ਏਜੰਟ
-
ਗ੍ਰੀਨਐੱਫਆਈ.ਐੱਫਆਈ (ਕਲਾਈਮੇਟਫੋਰਸ ਟੈਕਨੋਲੌਜਿਜ਼ ਪ੍ਰਾਈਵੇਟ ਲਿਮਿਟੇਡ): ਵਾਤਾਵਰਣ, ਸਮਾਜਿਕ ਅਤੇ ਸ਼ਾਸਨ ਪਾਲਣਾ ਲਈ ਏਆਈ-ਸਮਰੱਥ ਜੋਖਮ ਪ੍ਰਬੰਧਨ ਸਾਫਟਵੇਅਰ
-
ਇਨਫੀਹੀਲ ਹੈਲਥਟੈੱਕ ਪ੍ਰਾਈਵੇਟ ਲਿਮਿਟੇਡ (Infiheal Healthtech Pvt. Ltd.) : Healo, ਇੱਕ ਬਹੁ-ਭਾਸ਼ਾਈ ਏਆਈ ਮਾਨਸਿਕ ਸਿਹਤ ਸਾਥੀ ਹੈ ਜਿਸ ਵਿੱਚ ਮਨੁੱਖੀ-ਦਖਲਅੰਦਾਜ਼ੀ ਦੀ ਸੁਵਿਧਾ ਹੈ।
-
ਇਨਲਸਟ੍ਰੋ ਲਰਨਿੰਗ ਪ੍ਰਾਈਵੇਟ ਲਿਮਿਟੇਡ (InLustro Learning Pvt. Ltd.) : ਏਆਈ-ਸੰਚਾਲਿਤ ਜੌਬ ਸਿਮੂਲੇਸ਼ਨ ਪਲੈਟਫਾਰਮ ਜੋ ਅਸਲ-ਦੁਨੀਆ ਵਿੱਚ ਤਾਇਨਾਤੀ ਤੋਂ ਪਹਿਲਾਂ ਮਨੁੱਖਾਂ ਅਤੇ ਏਆਈ ਏਜੰਟਾਂ ਦੀ ਲਾਗੂਕਰਨ ਤਤਪਰਤਾ (ਤਿਆਰੀ) ਨੂੰ ਪ੍ਰਮਾਣਿਤ ਕਰਦਾ ਹੈ।
-
ਪ੍ਰੈਡਕੋ (PredCo): ਮਨੁੱਖੀ ਸਰੋਤਾਂ, ਪ੍ਰਕਿਰਿਆ ਅਤੇ ਉਤਪਾਦ ਦੇ ਖੇਤਰ ਵਿੱਚ ਆਧੁਨਿਕ ਨਿਰਮਾਣ ਲਈ ਏਆਈ-ਸੰਚਾਲਿਤ ਪਾਲਣਾ।
-
ਸਕਾਈਸਰਵ (SkyServe -Hyspace Technologies Pvt. Ltd.) : ਧਰਤੀ ਅਤੇ ਪੁਲਾੜ ਨਿਗਰਾਨੀ ਲਈ ਏਆਈ ਬੁਨਿਆਦੀ ਢਾਂਚਾ
-
ਟੈਸਟਏਆਈਐੱਨਜੀ ਸੌਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ (TestAIng Solutions Pvt Ltd): ਏਆਈ ਸਮਾਧਾਨਾਂ ਲਈ ਇੱਕ ਵਿਆਪਕ QA ਅਤੇ ਕੰਪਲਾਇੰਸ ਸਿਊਟ, ਜੋ ਭਰੋਸੇਯੋਗ ਅਤੇ ਜ਼ਿੰਮੇਵਾਰ ਏਆਈ ਨੂੰ ਯਕੀਨੀ ਬਣਾਉਂਦਾ ਹੈ।
ਇਨ੍ਹਾਂ 10 ਸਟਾਰਟਅੱਪਸ ਦੀ ਚੋਣ ਇੱਕ ਬਹੁਤ ਹੀ ਸਖ਼ਤ ਬਹੁ-ਪੜਾਵੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਅਤੇ ਸਟੇਸ਼ਨ F ਵਿਖੇ ਭਾਰਤ ਦੇ ਗਤੀਸ਼ੀਲ ਏਆਈ ਨਵੀਨਤਾ ਈਕੋਸਿਸਟਮ ਦੀ ਨੁਮਾਇੰਦਗੀ ਕਰਨਗੇ, ਜਿੱਥੇ ਉਨ੍ਹਾਂ ਨੂੰ ਆਲਮੀ ਪੱਧਰ ‘ਤੇ ਵਿਸਥਾਰ ਕਰਨ ਵਿੱਚ ਮਦਦ ਕਰਨ ਲਈ ਇੱਕ ਇਮਰਸਿਵ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ 3 ਹਫਤਿਆਂ ਦਾ ਔਨਲਾਈਨ ਤਿਆਰੀ ਮੌਡਿਊਲ ਅਤੇ ਉਸ ਮਗਰੋਂ ਫਰਾਂਸ ਦੇ ਪੈਰਿਸ ਵਿੱਚ ਤਿੰਨ ਮਹੀਨਿਆਂ ਦਾ ਇਮਰਸਿਵ ਰੈਜ਼ੀਡੈਂਸੀ ਪ੍ਰੋਗਰਾਮ ਸ਼ਾਮਲ ਹੈ।
ਇਹ ਪਹਿਲਕਦਮੀ ਜ਼ਿੰਮੇਵਾਰ, ਸਕੇਲੇਬਲ ਅਤੇ ਸਮਾਵੇਸ਼ੀ ਏਆਈ ਵਿੱਚ ਭਾਰਤ ਦੀ ਅਗਵਾਈ ਨੂੰ ਉਤਪ੍ਰੇਰਿਤ ਕਰਨ ਲਈ ਇੰਡੀਆਏਆਈ ਮਿਸ਼ਨ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਇੱਕ ਹਿੱਸਾ ਹੈ। HEC ਪੈਰਿਸ ਦੁਆਰਾ ਡਿਜ਼ਾਈਨ ਕੀਤਾ ਗਿਆ, ਇਹ ਪ੍ਰੋਗਰਾਮ ਸਟਾਰਟਅੱਪਸ ਨੂੰ ਉਨ੍ਹਾਂ ਦੇ ਰੈਜ਼ੀਡੈਂਸੀ ਦੌਰਾਨ ਸਰੋਤਾਂ, ਮੈਂਟਰਸ਼ਿਪ ਅਤੇ ਮੋਹਰੀ ਫਰਾਂਸੀਸੀ ਅਤੇ ਯੂਰੋਪੀਅਨ ਈਕੋਸਿਸਟਮ ਪਲੇਅਰਸ ਨਾਲ ਨੈੱਟਵਰਕਿੰਗ ਦੇ ਬੇਮਿਸਾਲ ਮੌਕੇ ਪ੍ਰਦਾਨ ਕਰੇਗਾ।
****
ਐੱਮਐੱਸਜ਼ੈੱਡ/ਏਕੇ
(Release ID: 2253388)
ਵਿਜ਼ੀਟਰ ਕਾਊਂਟਰ : 11