ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਤ ਦੀ ਰਾਸ਼ਟਰੀ ਏਆਈ ਗਵਰਨੈਂਸ ਰਣਨੀਤੀ ਦੀ ਅਗਵਾਈ ਕਰਨ ਲਈ ਸਰਕਾਰ ਨੇ ਏਆਈ ਗਵਰਨੈਂਸ ਐਂਡ ਇਕਨੌਮਿਕ ਗਰੁੱਪ (ਏਆਈਜੀਈਜੀ) ਦਾ ਗਠਨ ਕੀਤਾ
ਨੀਤੀ ਦਾ ਤਾਲਮੇਲ ਕਰਨ, ਜ਼ਿੰਮੇਵਾਰ ਏਆਈ ਨਵੀਨਤਾ ਨੂੰ ਪ੍ਰੋਤਸਾਹਨ ਦੇਣ ਅਤੇ ਕਿਰਤ ਬਜ਼ਾਰ ‘ਤੇ ਪੈਣ ਵਾਲੇ ਪ੍ਰਭਾਵ ਨੂੰ ਸੰਬੋਧਨ ਕਰਨ ਲਈ ਇਹ ਇੱਕ ਉੱਚ ਪੱਧਰੀ ਅੰਤਰ-ਮੰਤਰਾਲੀ ਸੰਸਥਾ ਹੈ
Posted On:
16 APR 2026 8:21PM by PIB Chandigarh
ਭਾਰਤ ਸਰਕਾਰ ਦੇ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਨੇ ਏਆਈ ਗਵਰਨੈਂਸ ਐਂਡ ਇਕਨੌਮਿਕ ਗਰੁੱਪ (ਏਆਈਜੀਈਜੀ) ਦਾ ਗਠਨ ਕੀਤਾ, ਜੋ ਇੱਕ ਉੱਚ-ਪੱਧਰੀ ਅੰਤਰ-ਮੰਤਰਾਲਾ ਸੰਸਥਾ ਹੈ ਅਤੇ ਏਆਈ ਗਵਰਨੈਂਸ ਨੀਤੀ ਵਿਕਾਸ ਅਤੇ ਤਾਲਮੇਲ ਲਈ ਭਾਰਤ ਦੀ ਕੇਂਦਰੀ ਸੰਸਥਾਗਤ ਵਿਧੀ ਦੇ ਤੌਰ ‘ਤੇ ਕੰਮ ਕਰੇਗਾ।
ਏਆਈਜੀਈਜੀ ਦੇ ਗਠਨ ਨਾਲ ਭਾਰਤ ਦੇ ਏਆਈ ਗਵਰਨੈਂਸ ਦਿਸ਼ਾ-ਨਿਰਦੇਸ਼ਾਂ ਅਤੇ ਆਰਥਿਕ ਸਰਵੇਖਣ ਵਿੱਚ ਕੀਤੀਆਂ ਗਈਆਂ ਸੰਸਥਾਗਤ ਸਿਫਾਰਸ਼ਾਂ ਨੂੰ ਰਸਮੀ ਰੂਪ ਦਿੱਤਾ ਗਿਆ ਹੈ।
ਦਿਸ਼ਾ-ਨਿਰਦੇਸ਼ਾਂ ਵਿੱਚ ਏਆਈ ਗਵਰਨੈਂਸ ਲਈ ਸਮੁੱਚੇ ਸਰਕਾਰੀ ਦ੍ਰਿਸ਼ਟੀਕੋਣ ਨੂੰ ਨਿਰਦੇਸ਼ਿਤ ਕਰਨ ਲਈ ਇੱਕ ਅੰਤਰ-ਮੰਤਰਾਲੀ ਸੰਸਥਾ ਦੀ ਸਥਾਪਨਾ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨਾਲ ਮੰਤਰਾਲਿਆਂ, ਵਿਭਾਗਾਂ, ਰੈਗੂਲੇਟਰਾਂ ਅਤੇ ਸਲਾਹਕਾਰ ਸੰਸਥਾਵਾਂ ਦੀਆਂ ਕਾਰਵਾਈਆਂ ਨੂੰ ਇੱਕ ਸੁਮੇਲ ਰਾਸ਼ਟਰੀ ਰਣਨੀਤੀ ਦੇ ਅਨੁਸਾਰ ਬਣਾਇਆ ਜਾ ਸਕੇ। ਉੱਥੇ ਹੀ, ਆਰਥਿਕ ਸਰਵੇਖਣ ਵਿੱਚ ਏਆਈ ਦੀ ਵਰਤੋਂ ਨੂੰ ਕਿਰਤ ਸਬੰਧੀ ਅਸਲੀਅਤਾਂ ਅਤੇ ਸਮਾਜਿਕ ਸਥਿਰਤਾ ਦੀਆਂ ਤਰਜੀਹਾਂ ਦੇ ਅਨੁਸਾਰ ਬਣਾਉਣ ਵਿੱਚ ਸਮਰੱਥ ਇੱਕ ਤਾਲਮੇਲ ਅਥਾਰਿਟੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਹੈ।
ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਏਆਈਜੀਈਜੀ ਦੀ ਪ੍ਰਧਾਨਗੀ ਕਰਨਗੇ, ਜਦੋਂ ਕਿ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਅਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਡਿਪਟੀ ਚੇਅਰਮੈਨ ਦੇ ਤੌਰ ‘ਤੇ ਕੰਮ ਸੰਭਾਲਣਗੇ। ਏਆਈਜੀਈਜੀ ਦੀ ਮੈਂਬਰਸ਼ਿਪ ਵਿੱਚ ਨੀਤੀ ਨਿਰਮਾਣ, ਵਿਗਿਆਨ ਅਤੇ ਤਕਨਾਲੋਜੀ, ਸੁਰੱਖਿਆ ਅਤੇ ਆਰਥਿਕ ਮਾਮਲਿਆਂ ਨਾਲ ਜੁੜੇ ਸਰਕਾਰ ਦੇ ਸੀਨੀਅਰ ਹਿਤਧਾਰਕ ਸ਼ਾਮਲ ਹਨ।
ਏਆਈਜੀਈਜੀ ਭਾਰਤ ਦੇ ਏਆਈ ਗਵਰਨੈਂਸ ਸੰਸਥਾਗਤ ਢਾਂਚੇ ਦੇ ਅੰਦਰ ਸਰਬਉੱਚ ਅੰਤਰ-ਮੰਤਰਾਲਾ ਸੰਸਥਾ ਦੇ ਤੌਰ ‘ਤੇ ਕੰਮ ਕਰੇਗਾ। ਇਸ ਨੂੰ ਇੱਕ ਤਕਨਾਲੋਜੀ ਅਤੇ ਨੀਤੀ ਮਾਹਿਰ ਕਮੇਟੀ (ਟੀਪੀਈਸੀ) ਦਾ ਸਹਿਯੋਗ ਪ੍ਰਾਪਤ ਹੋਵੇਗਾ, ਜੋ ਏਆਈਜੀਈਜੀ ਨੂੰ ਗਲੋਬਲ ਡਿਵੈਲਪਮੈਂਟਸ, ਉਭਰਦੀਆਂ ਤਕਨਾਲੋਜੀਆਂ, ਜੋਖਮਾਂ, ਰੈਗੂਲੇਸ਼ਨ ਅਤੇ ਏਆਈ ਨੀਤੀ ਅਤੇ ਸ਼ਾਸਨ ਨਾਲ ਸਬੰਧਿਤ ਹੋਰ ਵਿਕਸਿਤ ਤਰਜੀਹਾਂ ‘ਤੇ ਮਾਹਿਰ ਸਲਾਹ ਪ੍ਰਦਾਨ ਕਰੇਗੀ।
ਏਆਈਜੀਈਜੀ ਦੀ ਰਚਨਾ ਅਤੇ ਕਾਰਜ ਖੇਤਰ ਦੇ ਵੇਰਵੇ ਲਈ, ਕਿਰਪਾ ਕਰਕੇ ਦੇਖੋ:
https://d12aarmt01l54a.cloudfront.net/cms/files/constitution-of-aigeg/1776346498.pdf
********
ਐੱਮਐੱਸਜ਼ੈਡ
(Release ID: 2253001)
ਵਿਜ਼ੀਟਰ ਕਾਊਂਟਰ : 5