ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲਾ 17 ਅਪ੍ਰੈਲ, 2026 ਨੂੰ ਮੁੰਬਈ ਵਿੱਚ ਵਪਾਰਕ ਕੋਲਾ ਖਾਣਾਂ ਲਈ ਨੀਲਾਮੀ ਦੇ 15ਵੇਂ ਦੌਰ ਦੀ ਸ਼ੁਰੂਆਤ ਕਰੇਗਾ ਅਤੇ ਹਿੱਸੇਦਾਰਾਂ ਨਾਲ ਇੱਕ ਸਲਾਹ-ਮਸ਼ਵਰਾ ਮੀਟਿੰਗ ਕਰੇਗਾ

Posted On: 16 APR 2026 10:33AM by PIB Chandigarh

ਕੋਲਾ ਮੰਤਰਾਲਾ 17 ਅਪ੍ਰੈਲ, 2026 ਨੂੰ ਵਪਾਰਕ ਕੋਲਾ ਖਾਣ ਨੀਲਾਮੀਆਂ ਦੇ 15ਵੇਂ ਦੌਰ ਦੀ ਸ਼ੁਰੂਆਤ ਦੇ ਨਾਲ-ਨਾਲ  "ਆਤਮਨਿਰਭਰ ਭਾਰਤ: ਊਰਜਾ ਸੁਰੱਖਿਆ ਲਈ ਕੋਲਾ" ਵਿਸ਼ੇ 'ਤੇ ਹਿੱਸੇਦਾਰਾਂ ਨਾਲ ਇੱਕ ਸਲਾਹ-ਮਸ਼ਵਰਾ ਮੀਟਿੰਗ ਦਾ ਆਯੋਜਨ ਕਰੇਗਾ। ਇਹ ਸਮਾਗਮ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਕੋਲਾ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਕ੍ਰਮ ਦੇਵ ਦੱਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਪਹਿਲ ਭਾਰਤ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਮੰਤਰਾਲੇ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।

 

ਵਪਾਰਕ ਕੋਲਾ ਖਾਣਾਂ ਦੀ ਨੀਲਾਮੀ ਦੀ ਸ਼ਾਨਦਾਰ ਸਫਲਤਾ ਦੇ ਅਧਾਰ 'ਤੇ, ਕੋਲਾ ਮੰਤਰਾਲਾ ਵਿਕਾਸ, ਕੁਸ਼ਲਤਾ ਅਤੇ ਆਤਮ-ਨਿਰਭਰਤਾ 'ਤੇ ਨਵੇਂ ਸਿਰ੍ਹੇ ਤੋਂ ਧਿਆਨ ਕੇਂਦ੍ਰਿਤ ਕਰਦੇ ਹੋਏ, ਭਾਰਤ ਦੇ ਊਰਜਾ ਦ੍ਰਿਸ਼ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 2020 ਵਿੱਚ ਵਪਾਰਕ ਕੋਲਾ ਮਾਈਨਜ਼ ਦੀ ਸ਼ੁਰੂਆਤ ਤੋਂ ਬਾਅਦ, ਇਸ ਪਹਿਲਕਦਮੀ ਨੇ ਘਰੇਲੂ ਕੋਲੇ ਦੀ ਉਪਲਬਧਤਾ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ ਅਤੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਹੈ।

ਆਉਣ ਵਾਲਾ 15ਵਾਂ ਪੜਾਅ ਇਸ ਪ੍ਰਗਤੀਸ਼ੀਲ ਯਾਤਰਾ ਨੂੰ ਅੱਗੇ ਵਧਾ ਰਿਹਾ ਹੈ, ਜਿਸ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਉਤਸ਼ਾਹਿਤ ਕਰਨ, ਵਿਭਿੰਨ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਉਦਯੋਗ ਦੀ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਵੱਧ ਉਦਾਰ ਸ਼ਰਤਾਂ 'ਤੇ ਕੋਲਾ ਖਾਣਾਂ ਦੀ ਪੇਸ਼ਕਸ਼ ਕਰਦਾ ਹੈ। ਇਹ ਪੜਾਅ ਪੂਰੀ ਤਰ੍ਹਾਂ ਖੋਜੇ ਗਏ ਅਤੇ ਅੰਸ਼ਿਕ ਤੌਰ 'ਤੇ ਖੋਜੇ ਗਏ ਕੋਲਾ ਬਲਾਕਾਂ ਦਾ ਇੱਕ ਨਵਾਂ ਸੈੱਟ ਪੇਸ਼ ਕਰੇਗਾ, ਜਿਸ ਵਿੱਚ ਤਜ਼ਰਬੇਕਾਰ ਮਾਈਨਰਾਂ, ਨਵੇਂ ਪ੍ਰਵੇਸ਼ ਕਰਨ ਵਾਲਿਆਂ ਅਤੇ ਤਕਨਾਲੋਜੀ-ਅਧਾਰਿਤ ਉੱਦਮਾਂ ਨੂੰ ਸਮਾਨ ਰੂਪ ‘ਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਵੇਗਾ। ਕੋਲਾ ਖੇਤਰ ਦੇ ਅੰਦਰ ਇੱਕ ਜੀਵੰਤ ਅਤੇ ਪ੍ਰਤੀਯੋਗੀ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਨਾਲ ਇਸ ਨੂੰ ਹੋਰ ਸਸ਼ਕਤ ਬਣਾਉਣ ਦੀ ਉਮੀਦ ਹੈ, ਜਦਕਿ ਨਾਲ ਹੀ ਵਧੇ ਹੋਏ ਨਿਵੇਸ਼, ਨੌਕਰੀਆਂ ਦੀ ਸਿਰਜਣਾ ਅਤੇ ਸੰਪੂਰਨ ਖੇਤਰੀ ਵਿਕਾਸ ਲਈ ਰਾਹ ਪੱਧਰਾ ਹੋਵੇਗਾ।

ਵਪਾਰਕ ਕੋਲਾ ਖਾਣਾਂ ਦੀ ਨੀਲਾਮੀ ਦੀ ਪ੍ਰਕਿਰਿਆ ਨੇ ਪਾਰਦਰਸ਼ਿਤਾ ਦੀ ਸ਼ੁਰੂਆਤ ਕਰਕੇ, ਮੁਕਾਬਲੇ ਨੂੰ ਉਤਸ਼ਾਹਿਤ ਕਰਕੇ ਅਤੇ ਸਾਰੇ ਭਾਗੀਦਾਰਾਂ ਲਈ ਬਰਾਬਰ ਮੌਕੇ ਪ੍ਰਦਾਨ ਕਰਕੇ ਕੋਲਾ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਸ ਨਾਲ ਘਰੇਲੂ ਉਦਯੋਗਾਂ ਲਈ ਕੋਲੇ ਦੀ ਉਪਲਬਧਤਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਨਾਲ ਆਯਾਤ 'ਤੇ ਨਿਰਭਰਤਾ ਘਟੀ ਹੈ ਅਤੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤੀ ਮਿਲੀ ਹੈ।

ਵਪਾਰਕ ਕੋਲਾ ਮਾਈਨਿੰਗ ਆਰਥਿਕ ਤਰੱਕੀ ਦੇ ਇੱਕ ਮੁੱਖ ਕਾਰਕ ਵਜੋਂ ਉਭਰੀ ਹੈ, ਜਿਸ ਨਾਲ ਕੋਲਾ ਉਤਪਾਦਨ ਵਿੱਚ ਵਾਧਾ ਹੋਇਆ ਹੈ ਅਤੇ ਦੇਸ਼ ਭਰ ਦੇ ਉਦਯੋਗਾਂ ਲਈ ਇੱਕ ਸਥਿਰ ਅਤੇ ਭਰੋਸੇਮੰਦ ਸਪਲਾਈ ਯਕੀਨੀ ਬਣਾਈ ਗਈ ਹੈ। ਨਿਵੇਸ਼ ਦਾ ਆਉਣ ਵਾਲਾ ਦੌਰ ਇਸ ਮਜ਼ਬੂਤ ​​ਨੀਂਹ ਨੂੰ ਹੋਰ ਮਜ਼ਬੂਤ ​​ਕਰੇਗਾ, ਜਿਸ ਨਾਲ ਇਸ ਖੇਤਰ ਅਤੇ ਇਸ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਵਿੱਚ ਵਿਸ਼ਵਾਸ ਹੋਰ ਵਧੇਗਾ।

ਕੋਲਾ ਮੰਤਰਾਲਾ ਦੇਸ਼ ਲਈ ਭਰੋਸੇਯੋਗ ਅਤੇ ਕਿਫਾਇਤੀ ਊਰਜਾ ਯਕੀਨੀ ਬਣਾਉਣ ਲਈ ਵਚਨਬੱਧ ਹੈ, ਨਾਲ ਹੀ ਇਸ ਖੇਤਰ ਵਿੱਚ ਟਿਕਾਊ ਵਿਕਾਸ, ਨਵੀਨਤਾ ਅਤੇ ਲੰਬੇ ਸਮੇਂ ਦੇ ਲਚਕੀਲੇਪਣ ਨੂੰ ਵੀ ਉਤਸ਼ਾਹਿਤ ਕਰਦਾ ਹੈ।

***

ਸ਼ੁਹੈਬ ਟੀ/ਏਕੇ


(Release ID: 2252889) ਵਿਜ਼ੀਟਰ ਕਾਊਂਟਰ : 9