ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਖੁਫੀਆ ਯੂਨਿਟ-ਭਾਰਤ ਅਤੇ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ ਨੇ ਮਨੀ ਲੌਂਡਰਿੰਗ ਅਤੇ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 16 APR 2026 1:21PM by PIB Chandigarh

ਭਾਰਤ ਵਿੱਚ ਮਨੀ ਲੌਂਡਰਿੰਗ ਅਤੇ ਵਿੱਤੀ ਅਪਰਾਧਾਂ ਦੇ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਵਿੱਤੀ ਖੁਫੀਆ ਯੂਨਿਟ-ਭਾਰਤ (ਐੱਫਆਈਯੂ-ਆਈਐੱਨਡੀ) ਅਤੇ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੀਐੱਫਆਰਡੀਏ) ਨੇ ਜਾਣਕਾਰੀ ਸਾਂਝੀ ਕਰਨ ਅਤੇ ਤਾਲਮੇਲ ਨੂੰ ਵਧਾਉਣ ਲਈ ਇੱਕ ਵਿਆਪਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।

ਐੱਫਆਈਯੂ-ਆਈਐੱਨਡੀ ਦੇ ਡਾਇਰੈਕਟਰ ਸ਼੍ਰੀ ਅਮਿਤ ਮੋਹਨ ਗੋਵਿਲ ਅਤੇ ਪੀਐੱਫਆਰਡੀਏ ਦੇ ਪੂਰੇ ਸਮੇਂ ਦੇ ਮੈਂਬਰ ਸ਼੍ਰੀ ਰਣਦੀਪ ਸਿੰਘ ਜਗਪਾਲ ਨੇ ਪੀਐੱਫਆਰਡੀਏ ਦੇ ਚੇਅਰਪਰਸਨ ਸ਼੍ਰੀ ਸ਼ਿਵਸੁਬਰਾਮਣੀਯਨ ਰਾਮਨ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।

ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਏਜੰਸੀਆਂ ਨੂੰ ਰੈਗੂਲੇਟਿਡ/ਰਿਪੋਰਟਿੰਗ ਸੰਸਥਾਵਾਂ ਲਈ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਮਰੱਥ ਬਣਾਉਣਾ ਹੈ ਜਿਸ ਵਿੱਚ ਪੀਐੱਫਆਰਡੀਏ ਦੁਆਰਾ ਰੈਗੂਲੇਟਿਡ ਸੰਸਥਾਵਾਂ ਦਰਮਿਆਨ ਮਨੀ ਲੌਂਡਰਿੰਗ ਵਿਰੋਧੀ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ (ਏਐੱਮਐੱਲ/ਸੀਐੱਫਟੀ) ਸਮਰੱਥਾਵਾਂ ਨੂੰ ਉੱਨਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਦੋਵੇਂ ਧਿਰਾਂ ਲਾਗੂ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਯਕੀਨੀ ਕਰਨਗੇ ਅਤੇ ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਆਪਸੀ ਹਿਤ ਦੇ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਲਈ ਤਿਮਾਹੀ ਮੀਟਿੰਗਾਂ ਆਯੋਜਿਤ ਕਰਨਗੇ।

ਸਮਝੌਤੇ ਦੀ ਹਰੇਕ ਧਿਰ ਦੁਆਰਾ ਇੱਕ ਨੋਡਲ ਅਧਿਕਾਰੀ ਅਤੇ ਇੱਕ ਵਿਕਲਪਿਕ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇਗੀ ਤਾਂ ਜੋ ਦੋਹਾਂ ਏਜੰਸੀਆਂ ਦਰਮਿਆਨ ਨਿਯਮਿਤ ਤਾਲਮੇਲ ਅਤੇ ਸੰਵਾਦ ਪਹੁੰਚਯੋਗ ਹੋ ਸਕੇ। ਇਹ ਸਹਿਮਤੀ ਪੱਤਰ ਐਗਮੌਂਟ ਸੂਚਨਾ ਸਿਧਾਤਾਂ ਰਾਹੀਂ ਵਿਦੇਸ਼ੀ ਐੱਫਆਈਯੂ ਦੇ ਨਾਲ ਸੂਚਨਾਵਾਂ ਦੇ ਅਦਾਨ-ਪ੍ਰਦਾਨ ਵਿੱਚ ਵੀ ਸਹਾਇਤਾ ਕਰੇਗਾ।

ਇਸ ਸਹਿਯੋਗ ਵਿੱਚ ਪ੍ਰਾਸੰਗਿਕ ਵਿੱਤੀ ਉਪ-ਖੇਤਰਾਂ ਵਿੱਚ ਮਨੀ ਲੌਂਡਰਿੰਗ ਅਤੇ ਅੱਤਵਾਦ ਵਿੱਤ ਪੋਸ਼ਣ (ਐੱਮਐੱਲ/ਟੀਐੱਫ) ਦੇ ਜੋਖਮਾਂ ਅਤੇ ਕਮੀਆਂ ਦਾ ਮੁਲਾਂਕਣ, ਸ਼ੱਕੀ ਲੈਣ-ਦੇਣ ਲਈ ਚੇਤਾਵਨੀ ਸੰਕੇਤਕਾਂ ਦੀ ਪਛਾਣ ਅਤੇ ਪ੍ਰਸਾਰ ਅਤੇ ਪੀਐੱਮਐੱਲਏ, ਪੀਐੱਮਐੱਲ ਨਿਯਮਾਂ ਅਤੇ ਪੀਐੱਫਆਰਡੀਏ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜ਼ਿੰਮੇਵਾਰੀਆਂ ਦੇ ਨਾਲ ਰਿਪੋਟਿੰਗ ਸੰਸਥਾਵਾਂ ਦੁਆਰਾ ਪਾਲਣਾ ਦੀ ਨਿਗਰਾਨੀ ਅਤੇ ਮੋਨੀਟਰਿੰਗ ਵੀ ਸ਼ਾਮਲ ਹੋਵੇਗੀ।

ਵਿੱਤੀ ਖੁਫੀਆ ਯੂਨਿਟ-ਭਾਰਤ (ਐੱਫਆਈਯੂ-ਇੰਡ) ਬਾਰੇ

ਵਿੱਤੀ ਖੁਫੀਆ ਯੂਨਿਟ-ਭਾਰਤ ਇੱਕ ਕੇਂਦਰੀ ਰਾਸ਼ਟਰੀ ਏਜੰਸੀ ਹੈ ਜੋ ਸ਼ੱਕੀ ਵਿੱਤੀ ਲੈਣ-ਦੇਣ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ, ਪ੍ਰੋਸੈੱਸ ਕਰਨ, ਵਿਸ਼ਲੇਸ਼ਣ ਕਰਨ ਅਤੇ ਪ੍ਰਸਾਰਿਤ ਕਰਨ ਅਤੇ ਮਨੀ ਲੌਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਵਿਰੁੱਧ ਯਤਨਾਂ ਦੇ ਤਾਲਮੇਲ ਲਈ ਜ਼ਿੰਮੇਵਾਰ ਹੈ।

ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੀਐੱਫਆਰਡੀਏ) ਬਾਰੇ

ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੀਐੱਫਆਰਡੀਏ) ਭਾਰਤ ਵਿੱਚ ਪੈਨਸ਼ਨ ਖੇਤਰ ਦੇ ਰੈਗੂਲੇਟਰੀ, ਵਿਕਾਸ ਅਤੇ ਨਿਗਰਾਨੀ ਲਈ ਜ਼ਿੰਮੇਵਾਰ ਕਾਨੂੰਨੀ ਰੈਗੂਲੇਟਰੀ ਸੰਸਥਾ ਹੈ ਜਿਸ ਦੀ ਸਥਾਪਨਾ ਪੀਐੱਫਆਰਡੀਏ ਐਕਟ, 2013 ਦੇ ਤਹਿਤ ਕੀਤੀ ਗਈ ਹੈ। ਇਸ ਵਿੱਚ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਅਟਲ ਪੈਨਸ਼ਨ ਯੋਜਨਾ ਸ਼ਾਮਲ ਹਨ। ਪੀਐੱਫਆਰਡੀਏ ਪੈਨਸ਼ਨ ਫੰਡ, ਕੇਂਦਰੀ ਰਿਕਾਰਡਕੀਪਿੰਗ ਏਜੰਸੀਆਂ, ਟਰੱਸਟੀਆਂ, ਐਗਰੀਗੇਟਰਾਂ ਅਤੇ ਮੌਜੂਦ ਕੇਂਦਰਾਂ ਜਿਹੇ ਵਿਚੌਲਿਆਂ ਲਈ ਇੱਕ ਵਿਆਪਕ ਰੈਗੂਲੇਟਰੀ ਅਤੇ ਨਿਗਰਾਨੀ ਢਾਂਚਾ ਪ੍ਰਦਾਨ ਕਰਦਾ ਹੈ ਤਾਂ ਜੋ ਪੈਨਸ਼ਨ ਈਕੋਸਿਸਟਮ ਦਾ ਸੁਚਾਰੂ ਤੌਰ ‘ਤੇ ਵਿਕਾਸ ਯਕੀਨੀ ਹੋ ਸਕੇ ਅਤੇ ਗ੍ਰਾਹਕਾਂ ਦੇ ਹਿਤਾਂ ਦੀ ਰੱਖਿਆ ਹੋ ਸਕੇ।

************

ਐੱਨਬੀ/ਕੇਐੱਮਐੱਨ


(Release ID: 2252656) ਵਿਜ਼ੀਟਰ ਕਾਊਂਟਰ : 8