ਵਿੱਤ ਮੰਤਰਾਲਾ
azadi ka amrit mahotsav

ਮਨੀ ਲੌਂਡਰਿੰਗ ਅਤੇ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਭਾਰਤ ਦੀ ਵਿੱਤੀ ਖੁਫੀਆ ਯੂਨਿਟ ਅਤੇ ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰੀ ਬੋਰਡ (ਐੱਸਈਬੀਆਈ) ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 16 APR 2026 1:19PM by PIB Chandigarh

ਭਾਰਤ ਵਿੱਚ ਮਨੀ ਲੌਂਡਰਿੰਗ ਅਤੇ ਵਿੱਤੀ ਅਪਰਾਧਾਂ ਦੇ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਵਿੱਤੀ ਖੁਫੀਆ ਯੂਨਿਟ-ਭਾਰਤ (ਐੱਫਆਈਯੂ-ਆਈਐੱਨਡੀ) ਅਤੇ ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰੀ ਬੋਰਡ (ਐੱਸਈਬੀਆਈ) ਨੇ ਜਾਣਕਾਰੀ ਸਾਂਝੀ ਕਰਨ ਅਤੇ ਤਾਲਮੇਲ ਨੂੰ ਵਧਾਉਣ ਲਈ ਇੱਕ ਵਿਆਪਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।

ਇਸ ਸਹਿਮਤੀ ਪੱਤਰ ‘ਤੇ ਐੱਫਆਈਯੂ-ਆਈਐੱਨਡੀ ਦੇ ਡਾਇਰੈਕਟਰ ਸ਼੍ਰੀ ਅਮਿਤ ਮੋਹਨ ਗੋਵਿਲ ਅਤੇ ਐੱਸਈਬੀਆਈ ਦੇ ਪੂਰੇ ਸਮੇਂ ਦੇ ਮੈਂਬਰ ਸ਼੍ਰੀ ਸੰਦੀਪ ਪ੍ਰਧਾਨ ਨੇ ਹਸਤਾਖਰ ਕੀਤੇ, ਜੋ ਭਾਰਤ ਵਿੱਚ ਮਨੀ-ਲੌਂਡਰਿੰਗ ਅਤੇ ਵਿੱਤੀ ਅਪਰਾਧਾਂ ਦੇ ਵਿਰੁੱਧ ਲੜਾਈ ਵਿੱਚ ਮੋਹਰੀ ਦੋ ਏਜੰਸੀਆਂ ਦਰਮਿਆਨ ਸਹਿਯੋਗਾਤਮਕ ਖੁਫੀਆ  ਜਾਣਕਾਰੀ ਸਾਂਝੀ ਕਰਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ।

ਇਸ ਸਹਿਯੋਗ ਨਾਲ ਸਬੰਧਿਤ ਡੇਟਾਬੇਸ ਵਿੱਚ ਉਪਲਬਧ ਪ੍ਰਾਸੰਗਿਕ ਖੁਫੀਆ ਜਾਣਕਾਰੀ ਅਤੇ ਸੂਚਨਾਵਾਂ ਨੂੰ ਸਾਂਝਾ ਕਰਨਾ, ਅਤੇ ਪੀਐੱਮਐੱਲ ਨਿਯਮਾਂ ਦੇ ਪ੍ਰਾਵਧਾਨਾਂ ਦੇ ਤਹਿਤ ਰੈਗੂਲੇਟਰੀ ਸੰਸਥਾਵਾਂ ਅਤੇ ਰਿਪੋਰਟਿੰਗ ਸੰਸਥਾਵਾਂ ਦੁਆਰਾ ਐੱਫਆਈਯੂ- ਆਈਐੱਨਡੀ ਨੂੰ ਰਿਪੋਰਟਿੰਗ ਲਈ ਪ੍ਰਕਿਰਿਆਵਾਂ ਅਤੇ ਤੌਰ-ਤਰੀਕਿਆਂ ਨੂੰ ਨਿਰਧਾਰਿਤ ਕਰਨਾ ਸ਼ਾਮਲ ਹੋਵੇਗਾ। ਇਹ ਸਹਿਮਤੀ ਪੱਤਰ ਐਗਮੌਂਟ ਸਿਧਾਂਤਾਂ ਰਾਹੀਂ ਵਿਦੇਸ਼ਾ ਐੱਫਆਈਯੂ ਦੇ ਨਾਲ ਸੂਚਨਾਵਾਂ ਦੇ ਅਦਾਨ-ਪ੍ਰਦਾਨ ਵਿੱਚ ਵੀ ਸਹਾਇਤਾ ਕਰੇਗਾ।

ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਵਾਂ ਏਜੰਸੀਆਂ ਨੂੰ ਰੈਗੂਲੇਟਰੀ/ਰਿਪੋਰਟਿੰਗ ਸੰਸਥਾਵਾਂ ਲਈ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਮਰੱਥ ਬਣਾਉਣਾ ਹੈ, ਜਿਸ ਵਿੱਚ ਐੱਸਈਬੀਆਈ ਦੁਆਰਾ ਰੈਗੂਲੇਟਿਡ ਸੰਸਥਾਵਾਂ ਦਰਮਿਆਨ ਮਨੀ-ਲੌਂਡਰਿੰਗ ਵਿਰੋਧੀ ਅਤੇ ਅੱਤਵਾਦ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ (ਏਐੱਮਐੱਲ/ਸੀਐੱਫਟੀ) ਸਮਰੱਥਾਵਾਂ ਨੂੰ ਉੱਨਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਦੋਵੇਂ ਧਿਰਾਂ ਲਾਗੂ ਅੰਤਰਰਾਸ਼ਟਰੀ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਅਤੇ ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਆਪਸੀ ਹਿਤ ਦੇ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਲਈ ਤਿਮਾਹੀ ਮੀਟਿੰਗਾਂ ਆਯੋਜਿਤ ਕਰਨਗੇ।

ਇਸ ਸਹਿਯੋਗ ਵਿੱਚ ਸਬੰਧਿਤ ਵਿੱਤੀ ਉਪ-ਖੇਤਰਾਂ ਵਿੱਚ ਮਨੀ-ਲੌਂਡਰਿੰਗ ਅਤੇ ਅੱਤਵਾਦ ਵਿੱਤ ਪੋਸ਼ਣ (ਐੱਮਐੱਲ/ਟੀਐੱਫ) ਦੇ ਜੋਖਮਾਂ ਅਤੇ ਕਮਜ਼ੋਰੀਆਂ ਦਾ ਮੁਲਾਂਕਣ, ਸ਼ੱਕੀ ਲੈਣ-ਦੇਣ ਲਈ ਚੇਤਾਵਨੀ ਸੰਕੇਤਕਾਂ ਦੀ ਪਛਾਣ ਅਤੇ ਪ੍ਰਸਾਰ, ਅਤੇ ਪੀਐੱਮਐੱਲਏ, ਪੀਐੱਮਐੱਲ ਨਿਯਮਾਂ ਅਤੇ ਐੱਸਈਬੀਆਈ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜ਼ਿੰਮੇਵਾਰੀਆਂ ਦੇ ਨਾਲ ਰਿਪੋਰਟਿੰਗ ਸੰਸਥਾਵਾਂ ਦੁਆਰਾ ਪਾਲਣਾ ਦੀ ਨਿਗਰਾਨੀ ਅਤੇ ਮੌਨਿਟਰਿੰਗ ਵੀ ਸ਼ਾਮਲ ਹੋਵੇਗੀ।

 

ਭਾਰਤ ਦੀ ਵਿੱਤੀ ਖੁਫੀਆ ਯੂਨਿਟ (ਐੱਫਆਈਯੂ-ਆਈਐੱਨਡੀ) ਬਾਰੇ

ਐੱਫਆਈਯੂ-ਆਈਐੱਨਡੀ ਇੱਕ ਕੇਂਦਰੀ ਰਾਸ਼ਟਰੀ ਏਜੰਸੀ ਹੈ ਜੋ ਸ਼ੱਕੀ ਵਿੱਤੀ ਲੈਣ-ਦੇਣ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ, ਸੰਸਾਧਿਤ ਕਰਨ, ਵਿਸ਼ਲੇਸ਼ਣ ਕਰਨ ਅਤੇ ਪ੍ਰਸਾਰਿਤ ਕਰਨ ਅਤੇ ਮਨੀ-ਲੈਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਵਿਰੁੱਧ ਯਤਨਾਂ ਦੇ ਤਾਲਮੇਲ ਲਈ ਜ਼ਿੰਮੇਵਾਰ ਹੈ।

ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰੀ ਬੋਰਡ (ਐੱਸਈਬੀਆਈ) ਬਾਰੇ

ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰੀ ਬੋਰਡ (ਐੱਸਈਬੀਆਈ) ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰੀ ਬੋਰਡ ਐਕਟ, 1992 ਦੇ ਤਹਿਤ ਸਥਾਪਿਤ ਇੱਕ ਕਾਨੂੰਨੀ ਰੈਗੂਲੇਟਰੀ ਸੰਸਥਾ ਹੈ, ਜੋ ਭਾਰਤ ਵਿੱਚ ਪ੍ਰਤੀਭੂਤੀ ਬਜ਼ਾਰ ਨੂੰ ਨਿਯਮਿਤ ਕਰਨ ਅਤੇ ਨਿਗਰਾਨੀ ਕਰਨ ਅਤੇ ਨਿਵੇਸ਼ਕਾਂ ਦੇ ਹਿਤਾਂ ਦੀ ਰੱਖਿਆ ਕਰਨ ਲਈ ਜ਼ਿੰਮੇਵਾਰ ਹੈ। ਐੱਸਈਬੀਆਈ ਬਜ਼ਾਰ ਵਿਚੌਲਿਆਂ, ਸੂਚੀਬੱਧ ਸੰਸਥਾਵਾਂ ਅਤੇ ਪ੍ਰਤੀਭੂਤੀ ਬਜ਼ਾਰ ਦੇ ਹੋਰ ਭਾਗੀਦਾਰਾਂ ਲਈ ਇੱਕ ਵਿਆਪਕ ਰੈਗੂਲੇਟਰੀ ਅਤੇ ਨਿਗਰਾਨੀ ਢਾਂਚਾ ਪ੍ਰਦਾਨ ਕਰਦਾ ਹੈ ਤਾਂ ਜੋ ਬਜ਼ਾਰ ਈਕੋਸਿਸਟਮ ਵਿੱਚ ਪਾਰਦਰਸ਼ਿਤਾ, ਅਖੰਡਤਾ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਸਕੇ।

****

ਐੱਨਬੀ/ਕੇਐੱਮਐੱਨ


(Release ID: 2252654) ਵਿਜ਼ੀਟਰ ਕਾਊਂਟਰ : 7