ਭਾਰਤ ਚੋਣ ਕਮਿਸ਼ਨ
ਵਿਧਾਨ ਸਭਾਵਾਂ ਲਈ ਆਮ ਚੋਣਾਂ ਅਤੇ ਜ਼ਿਮਣੀ ਚੋਣਾਂ 2026
ਵੋਟਰ ਸੂਚਨਾ ਸਲਿੱਪਾਂ (slips) ਦੀ ਵੰਡ ਸ਼ੁਰੂ
प्रविष्टि तिथि:
15 APR 2026 4:38PM by PIB Chandigarh
-
ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਤਮਿਲ ਨਾਡੂ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ (ਪੜਾਅ-1) ਲਈ ਵੋਟਰ ਸੂਚਨਾ ਸਲਿੱਪਾਂ (ਵੀਆਈਐੱਸ) ਦੀ ਵੰਡ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੇ ਲਈ ਵੋਟਾਂ 23 ਅਪ੍ਰੈਲ, 2026 (ਵੀਰਵਾਰ) ਨੂੰ ਹੋਣਗੀਆਂ।
-
ਵੀਆਈਐੱਸ ਵਿੱਚ ਵੋਟਰਾਂ ਦਾ ਵੇਰਵਾ, ਪੋਲਿੰਗ ਸਟੇਸ਼ਨ ਦਾ ਸਥਾਨ, ਪੋਲਿੰਗ ਦੀ ਮਿਤੀ ਅਤੇ ਸਮਾਂ, ਪੋਲਿੰਗ ਸਟੇਸ਼ਨ ਦੇ ਨਕਸ਼ੇ ਦਾ ਸਨੈਪਸ਼ੌਟ ਅਤੇ ਵੋਟ ਦੇ ਦਿਨ ਵੋਟਰਾਂ ਦੇ ਮਾਰਗਦਰਸ਼ਨ ਲਈ ਕੀ ਕਰੋ ਅਤੇ ਕੀ ਨਾ ਕਰੋ ਦੀ ਸੂਚੀ ਸ਼ਾਮਲ ਹੈ। ਇੱਕ ਕਿਊਆਰ ਕੋਡ ਵੀ ਵੋਟਰਾਂ ਨੂੰ ਵੋਟਰ ਵੇਰਵਿਆਂ ਵਿੱਚ ਤੇਜ਼ੀ ਨਾਲ ਲੱਭਣ/ਮਿਲਾਣ ਕਰਨ ਵਿੱਚ ਮਦਦ ਕਰਦਾ ਹੈ। ਵੀਆਈਐੱਸ ਪੋਲਿੰਗ ਸਟੇਸ਼ਨਾਂ ‘ਤੇ ਭੀੜ ਨੂੰ ਘਟਾਉਣ ਅਤੇ ਤੇਜ਼ੀ ਨਾਲ ਪੋਲਿੰਗ ਕਰਵਾਉਣ ਵਿੱਚ ਵੀ ਸਹਾਇਕ ਹੈ।
-
ਇਹ ਧਿਆਨ ਦੇਣ ਯੋਗ ਹੈ ਕਿ ਕਮਿਸ਼ਨ ਨੇ ਆਪਣੀ ਇੱਕ ਪਹਿਲ ਦੇ ਤਹਿਤ ਵੋਟਰਾਂ ਦੀ ਸੁਵਿਧਾ ਲਈ ਵੀਆਈਐੱਸ ਨੂੰ ਵਧੇਰੇ ਪੜ੍ਹਨਯੋਗ ਅਤੇ ਪਹੁੰਚਯੋਗ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਅਨੁਸਾਰ, ਵੋਟਰ ਦਾ ਭਾਗ ਨੰਬਰ ਅਤੇ ਸੀਰੀਅਲ ਨੰਬਰ ਵੀਆਈਐੱਸ ‘ਤੇ ਸਪੱਸ਼ਟ ਤੌਰ ‘ਤੇ ਪੜ੍ਹਨਯੋਗ ਬਣਾ ਦਿੱਤਾ ਗਿਆ ਹੈ ਤਾਂ ਜੋ ਪਛਾਣ ਅਤੇ ਉਪਯੋਗ ਵਿੱਚ ਅਸਾਨੀ ਹੋਵੇ।
-
ਸਬੰਧਿਤ ਬੂਥ ਲੈਵਲ ਅਫ਼ਸਰ (ਬੀਐੱਲਓ) ਦੁਆਰਾ ਘਰ-ਘਰ ਜਾ ਕੇ ਵੋਟਰਾਂ ਨੂੰ ਨਿਜੀ ਤੌਰ ‘ਤੇ ਵੀਆਈਐੱਸ ਵੰਡੇ ਜਾ ਰਹੇ ਹਨ। ਇਹ ਪ੍ਰਕਿਰਿਆ ਪੋਲਿੰਗ ਦੇ ਦਿਨ ਘੱਟ ਤੋਂ ਘੱਟ 5 ਦਿਨ ਪਹਿਲਾਂ ਸਾਰੇ ਰਜਿਸਟਰਡ ਵੋਟਰਾਂ ਤੱਕ ਪੂਰੀ ਕੀਤੀ ਜਾਣੀ ਹੈ।
-
ਵੋਟਰ ਸੂਚੀ ਨੂੰ ਪਹੁੰਚਯੋਗ ਅਤੇ ਵੋਟਰ-ਅਨੁਕੂਲ ਬਣਾਉਣ ਲਈ, ਕਮਿਸ਼ਨ ਨੇ ਇਹ ਨਿਰਦੇਸ਼ ਵੀ ਜਾਰੀ ਕੀਤਾ ਹੈ ਕਿ ਇਹ ਸਿਰਫ਼ ਉਨ੍ਹਾਂ ਭਾਸ਼ਾਵਾਂ ਵਿੱਚ ਹੋਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਵਿਧਾਨਸਭਾ ਖੇਤਰ ਲਈ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ।
-
ਚੋਣ ਪ੍ਰਕਿਰਿਆ ਵਿੱਚ ਦਿਵਯਾਂਗਜਨਾਂ ਦੀ ਸਾਰਥਕ ਸਕਾਰਾਤਮਕ ਭਾਗੀਦਾਰੀ ਅਤੇ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ, ਨਿਯਮਿਤ ਵੀਆਈਐੱਸ ਤੋਂ ਇਲਾਵਾ, ਨੇਤਰਹੀਣ ਵਿਅਕਤੀਆਂ ਨੂੰ ਬ੍ਰੇਲ ਵਿਸ਼ੇਸ਼ਤਾਵਾਂ ਵਾਲੀਆਂ ਪਹੁੰਚਯੋਗ ਵੋਟਰ ਸੂਚਨਾ ਸਲਿੱਪਾਂ (ਏਵੀਆਈਐੱਸ) ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
-
ਵੀਆਈਐੱਸ ਦੀ ਵੰਡ ਦੌਰਾਨ ਬੀਐੱਲਏ/ਉਮੀਦਵਾਰ ਜਾਂ ਉਨ੍ਹਾਂ ਦੇ ਏਜੰਟ ਬੀਐੱਲਓ ਨਾਲ ਜਾ ਸਕਦੇ ਹਨ।
-
ਵੀਆਈਐੱਸ (ਚੋਣ ਸਮੱਗਰੀ) ਦੀ ਕਿਸੇ ਵੀ ਅਣਅਧਿਕਾਰਤ ਵੰਡ/ਕਬਜ਼ੇ ਨੂੰ ਆਰਪੀ ਐਕਟ, 1951 ਅਤੇ ਬੀਐੱਨਐੱਸ ਨਾਲ ਸਬੰਧਿਤ ਪ੍ਰਾਵਧਾਨਾਂ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਇਸ ਲਈ ਕੈਦ ਜਾਂ ਜ਼ੁਰਮਾਨਾ ਜਾਂ ਦੋਵਾਂ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ।
-
ਵੋਟਿੰਗ ਦੌਰਾਨ ਵੀਆਈਐੱਸ ਨੂੰ ਇਕੱਲੇ ਪਛਾਣ ਪੱਤਰ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। ਵੋਟਰ ਵੋਟ ਲਈ ਈਪੀਆਈਸੀ ਤੋਂ ਇਲਾਵਾ 12 ਅਧਿਕਾਰਤ ਪਛਾਣ ਪੱਤਰਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰ ਸਕਦੇ ਹਨ।
**********
ਪੀਕੇ/ਜੀਡੀਐੱਚ/ਆਰਪੀ
(रिलीज़ आईडी: 2252608)
आगंतुक पटल : 50