ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀ ਆਪਣੀ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
14 APR 2026 9:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀ ਆਪਣੀ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਲੜੀ ਵਿੱਚ ਕਿਹਾ:
“ਸਹਾਰਨਪੁਰ ਵਿੱਚ ਭਾਰੀ ਸੰਖਿਆ ਵਿੱਚ ਆਏ ਆਪਣੇ ਪਰਿਵਾਰਕ ਮੈਂਬਰਾਂ ਦੇ ਅਥਾਹ ਸਮਰਥਨ ਅਤੇ ਅਸ਼ੀਰਵਾਦ ਨੇ ਇੱਕ ਨਵੀਂ ਊਰਜਾ ਨਾਲ ਭਰ ਦਿੱਤਾ ਹੈ।”
“ਦੇਹਰਾਦੂਨ ਦੇ ਪ੍ਰਸਿੱਧ ਜੈ ਮਾਂ ਡਾਟ ਕਾਲੀ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਨ ਦਾ ਸੁਭਾਗ ਮਿਲਿਆ। ਦੇਵੀ ਮਾਂ ਤੋਂ ਸਾਰੇ ਦੇਸ਼ ਵਾਸੀਆਂ ਦੀ ਸੁਖ-ਸਮ੍ਰਿੱਧੀ ਅਤੇ ਅਰੋਗ ਜੀਵਨ ਦੀ ਕਾਮਨਾ ਕੀਤੀ।”
“ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਦਿੱਲੀ-ਦੇਹਰਾਦੂਨ ਇਕਨਾਮਿਕ ਕੌਰੀਡੋਰ ’ਤੇ ਬਣੇ ਵਾਈਲਡਲਾਈਫ ਐਲੀਵੇਟਿਡ ਕੌਰੀਡੋਰ ਨੂੰ ਦੇਖਣ ਦਾ ਸ਼ੁਭ ਮੌਕਾ ਮਿਲਿਆ। ਇਸ ਨਾਲ ਜੰਗਲੀ ਜੀਵਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਹੋਣ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਵਪਾਰ ਲਈ ਵੀ ਨਵੇਂ ਮੌਕੇ ਬਣਨਗੇ।”
“ਦੇਹਰਾਦੂਨ ਵਿੱਚ ਉੱਤਰਾਖੰਡ ਦੇ ਮੇਰੇ ਭੈਣਾਂ-ਭਰਾਵਾਂ ਦਾ ਬੇਮਿਸਾਲ ਜੋਸ਼ ਅਤੇ ਉਤਸ਼ਾਹ ਦੱਸ ਰਿਹਾ ਹੈ ਕਿ ਉਹ ਡਬਲ ਇੰਜਣ ਸਰਕਾਰ ਵਿੱਚ ਹੋ ਰਹੇ ਤੇਜ਼ ਵਿਕਾਸ ਤੋਂ ਕਿੰਨੇ ਖ਼ੁਸ਼ ਹਨ।”
“ਦੇਹਰਾਦੂਨ ਦੇ ਪ੍ਰੋਗਰਾਮ ਵਿੱਚ ਜਨਤਾ ਦੇ ਉਤਸ਼ਾਹ ਅਤੇ ਉਮੰਗ ਤੋਂ ਪ੍ਰਭਾਵਿਤ ਹਾਂ।”
************
ਐੱਮਜੇਪੀਐੱਸ/ਐੱਸਟੀ
(रिलीज़ आईडी: 2252447)
आगंतुक पटल : 49
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam