ਖਾਣ ਮੰਤਰਾਲਾ
ਖਾਣ ਮੰਤਰਾਲੇ ਨੇ ਖਣਿਜ ਰਿਆਇਤ ਨਿਯਮਾਂ ਵਿੱਚ ਮਹੱਤਵਪੂਰਨ ਸੋਧਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਵਿੱਚ ਬੀਐੱਚਕਿਊ (BHQ) ਅਤੇ ਬੀਐੱਚਜੇ ( BHJ) ਸਮੇਤ ਨਿਰਧਾਰਿਤ ਸੀਮਾਵਾਂ ਤੋਂ ਹੇਠਾਂ ਦੇ ਹੇਮੇਟਾਈਟ ਆਇਰਨ ਔਰ ਦੇ ਏਐੱਸਪੀ ਦੀ ਪ੍ਰਕਾਸ਼ਨ ਵਿਧੀ ਦਾ ਪ੍ਰਾਵਧਾਨ ਹੈ
प्रविष्टि तिथि:
14 APR 2026 11:10AM by PIB Chandigarh
ਖਾਣ ਮੰਤਰਾਲੇ ਨੇ 10 ਅਪ੍ਰੈਲ, 2026 ਨੂੰ ਖਣਿਜ (ਪਰਮਾਣੂ ਅਤੇ ਹਾਈਡ੍ਰੋਕਾਰਬਨ ਊਰਜਾ ਖਣਿਜਾਂ ਤੋਂ ਇਲਾਵਾ) ਰਿਆਇਤ (ਤੀਜੀ ਸੋਧ) ਨਿਯਮ, 2026 ਨੂੰ ਸੂਚਿਤ ਕੀਤਾ ਹੈ, ਜਿਸ ਵਿੱਚ ਸੀਮਾ ਕੀਮਤ ਤੋਂ ਹੇਠਾਂ ਹੈਮੇਟਾਈਟ ਆਇਰਨ ਔਰ ਦੀ ਔਸਤ ਵਿਕਰੀ ਕੀਮਤ (ਏਐੱਸਪੀ) ਦੇ ਪ੍ਰਕਾਸ਼ਨ ਲਈ ਕਾਰਜ ਪ੍ਰਣਾਲੀ ਪ੍ਰਦਾਨ ਕੀਤੀ ਗਈ ਹੈ। ਇਸ ਵਿੱਚ ਬੈਂਡਡ ਹੇਮੇਟਾਈਟ ਕੁਆਰਟਜ਼ਾਈਟ (ਬੀਐੱਚਕਿਊ)(BHQ) ਅਤੇ ਬੈਂਡਡ ਹੇਮੇਟਾਈਟ ਜੈਸਪਰ (ਬੀਐੱਚਜੇ)(BHJ) ਵੀ ਸ਼ਾਮਲ ਹਨ।
ਕਿਸੇ ਖਣਿਜ ਦਾ ਥ੍ਰੈਸ਼ਹੋਲਡ ਮੁੱਲ ਉਹ ਵੱਧ ਤੋਂ ਵੱਧ ਸੀਮਾ ਹੈ ਜਿਸ ਤੋਂ ਹੇਠਾਂ ਮਾਈਨਿੰਗ ਤੋਂ ਬਾਅਦ ਪ੍ਰਾਪਤ ਕੀਤੀ ਸਮੱਗਰੀ ਨੂੰ ਰਹਿੰਦ-ਖੂੰਹਦ ਵਜੋਂ ਹਟਾਇਆ ਜਾ ਸਕਦਾ ਹੈ। ਹੇਮੇਟਾਈਟ ਆਇਰਨ ਔਰ ਲਈ ਸੂਚਿਤ ਥ੍ਰੈਸ਼ਹੋਲਡ ਮੁੱਲ 45% ਐੱਫਈ (ਘੱਟੋ-ਘੱਟ) ਹੈ। ਦੇਸ਼ ਵਿੱਚ ਇਸ ਥ੍ਰੈਸ਼ਹੋਲਡ ਮੁੱਲ ਤੋਂ ਹੇਠਾਂ ਆਇਰਨ ਔਰ ਦੇ ਮਹੱਤਵਪੂਰਨ ਮਾਤਰਾ ਮੌਜੂਦ ਹੈ, ਜਿਨ੍ਹਾਂ ਵਿੱਚੋਂ ਕੁਝ BHQ ਜਾਂ BHJ ਦੇ ਰੂਪ ਵਿੱਚ ਹਨ , ਜੋ ਆਇਰਨ ਔਰ ਦੀ ਪ੍ਰਮੁੱਖ ਅਧਾਰ ਚੱਟਾਨਾਂ ਹਨ। ਪ੍ਰੋਸੈੱਸਿੰਗ ਅਤੇ ਸੰਸ਼ੋਧਨ ਦੀਆਂ ਤਕਨਾਲੋਜੀਆਂ ਵਿੱਚ ਸੁਧਾਰਾਂ ਦੇ ਨਾਲ, ਬੀਐੱਚਕਿਊ ਅਤੇ ਬੀਐੱਚਜੇ ਸਮੇਤ ਥ੍ਰੈਸ਼ਹੋਲਡ ਮੁੱਲ ਤੋਂ ਹੇਠਾਂ ਆਇਰਨ ਔਰ ਦੇ ਸਰੋਤਾਂ ਦੀ ਪ੍ਰਮੋਸ਼ਨ ਕਰਕੇ ਉੱਚ-ਸ਼੍ਰੇਣੀ ਦੇ ਆਇਰਨ ਔਰ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਦੀ ਵਰਤੋਂ ਸਟੀਲ ਬਣਾਉਣ ਲਈ ਕੱਚੇ ਆਇਰਨ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਨਿਮਨ ਸ਼੍ਰੇਣੀ ਦੇ ਆਇਰਨ ਔਰ ਦੇ ਸੰਸ਼ੋਧਨ ਨੂੰ ਪਹੁੰਚਯੋਗ ਬਣਾਉਣ ਲਈ ਇੱਕ ਢੁਕਵੀਂ ਨੀਤੀ ਦੀ ਜ਼ਰੂਰਤ ਸੀ।
ਨਿਯਮਾਂ ਵਿੱਚ ਮੌਜੂਦਾ ਸੋਧ ਤੋਂ ਪਹਿਲਾਂ, 45% ਤੋਂ ਘੱਟ ਐੱਫਈ ਸਮੱਗਰੀ ਵਾਲੇ ਹੇਮੇਟਾਈਟ ਆਇਰਨ ਔਰ ਜਿਸ ਵਿੱਚ (BHQ ਅਤੇ BHJ ਵੀ ਸ਼ਾਮਲ ਹਨ ) ਲਈ ਏਐੱਸਪੀ ਪ੍ਰਕਾਸ਼ਿਤ ਕਰਨ ਦੀ ਕੋਈ ਕਾਰਜ ਪ੍ਰਣਾਲੀ ਨਹੀਂ ਸੀ। ਇਸ ਤਰ੍ਹਾਂ, 45% ਤੋਂ 51% ਐੱਫਈ ਤੋਂ ਘੱਟ ਐੱਫਈ ਗ੍ਰੇਡ ਵਾਲੇ ਹੇਮੇਟਾਈਟ ਆਇਰਨ ਔਰ ਦੇ ਸਭ ਤੋਂ ਘੱਟ ਗ੍ਰੇਡ ਲਈ ਪ੍ਰਕਾਸ਼ਿਤ ਏਐੱਸਪੀ ਨੂੰ ਇਨ੍ਹਾਂ ਗ੍ਰੇਡਾਂ ਲਈ ਏਐੱਸਪੀ ਮੰਨਿਆ ਜਾਂਦਾ ਸੀ। ਥ੍ਰੈਸ਼ਹੋਲਡ ਤੋਂ ਹੇਠਾਂ ਵਾਲੇ ਗ੍ਰੇਡਾਂ ਲਈ ਰਾਏਲਿਟੀ, ਨਿਲਾਮੀ ਪ੍ਰੀਮੀਅਮ ਆਦਿ ਲਗਾਉਣ ਲਈ ਉੱਚ ਗ੍ਰੇਡਾਂ ਦੇ ਏਐੱਸਪੀ ਦੀ ਵਰਤੋਂ ਕਰਨ ਨਾਲ ਅਜਿਹੇ ਖਣਿਜਾਂ ਦਾ ਲਾਭ ਗੈਰ-ਲਾਭਕਾਰੀ ਹੋ ਜਾਂਦਾ ਸੀ। ਨਿਯਮਾਂ ਵਿੱਚ ਮੌਜੂਦਾ ਸੋਧ ਇਸ ਸਮੱਸਿਆ ਦਾ ਸਮਾਧਾਨ ਕਰਦੀ ਹੈ। ਇਸ ਤਰ੍ਹਾਂ, ਸੋਧੇ ਹੋਏ ਨਿਯਮ ਵਿੱਚ ਇਹ ਪ੍ਰਾਵਧਾਨ ਹੈ ਕਿ ਥ੍ਰੈਸ਼ਹੋਲਡ ਤੋਂ ਘੱਟ ਐੱਫਈ ਸਮੱਗਰੀ ਵਾਲੇ ਹੇਮੇਟਾਈਟ ਆਇਰਨ ਔਰ ਦੇ ਏਐੱਸਪੀ ਦੀ ਹੇਠਾਂ ਲਿਖੇ ਤਰੀਕੇ ਨਾਲ ਗਣਨਾ ਕੀਤੀ ਜਾਵੇਗੀ:
(ੳ) 35 ਪ੍ਰਤੀਸ਼ਤ ਤੋਂ 45 ਪ੍ਰਤੀਸ਼ਤ ਤੋਂ ਘੱਟ ਆਇਰਨ ਔਰ ਦੇ ਗ੍ਰੇਡ ਲਈ, ਔਸਤ ਵਿਕਰੀ ਕੀਮਤ 45 ਪ੍ਰਤੀਸ਼ਤ ਤੋਂ 51 ਪ੍ਰਤੀਸ਼ਤ ਤੋਂ ਘੱਟ ਦੇ ਆਇਰਨ ਔਰ ਦੇ ਗ੍ਰੇਡ ਦੀ ਔਸਤ ਵਿਕਰੀ ਕੀਮਤ ਦੇ 75 ਪ੍ਰਤੀਸ਼ਤ ਦੇ ਬਰਾਬਰ ਹੋਵੇਗੀ;
(ਅ) 35 ਪ੍ਰਤੀਸ਼ਤ ਤੋਂ ਘੱਟ ਆਇਰਨ ਔਰ ਲਈ, ਔਸਤ ਵਿਕਰੀ ਕੀਮਤ 45 ਪ੍ਰਤੀਸ਼ਤ ਤੋਂ 51 ਪ੍ਰਤੀਸ਼ਤ ਤੋਂ ਘੱਟ ਆਇਰਨ ਔਰ ਦੀ ਔਸਤ ਵਿਕਰੀ ਕੀਮਤ ਦੇ 50 ਪ੍ਰਤੀਸ਼ਤ ਦੇ ਬਰਾਬਰ ਹੋਵੇਗੀ।
ਘੱਟ-ਗ੍ਰੇਡ ਦੇ ਸਰੋਤਾਂ ਨੂੰ ਵਰਤੋਂ ਯੋਗ ਸ਼੍ਰੇਣੀ ਵਿੱਚ ਲਿਆਉਣ ਨਾਲ ਉੱਚ-ਗ੍ਰੇਡ ਦੇ ਆਇਰਨ ਔਰ ਸਰੋਤਾਂ ਦੀ ਕਮੀ ਦੀ ਚਿੰਤਾ ਦਾ ਸਮਾਧਾਨ ਹੋਵੇਗਾ ਅਤੇ ਇਸ ਨਾਲ ਸਟੀਲ ਉਦਯੋਗ ਨੂੰ ਖਣਿਜ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾਵੇਗੀ। ਘੱਟ-ਗ੍ਰੇਡ ਦੇ ਆਇਰਨ ਔਰ ਦੇ ਸਰੋਤਾਂ ਦੀ ਵਰਤੋਂ ਖਣਿਜ ਸੰਭਾਲ ਦੇ ਹਿੱਤ ਵਿੱਚ ਹੋਵੇਗੀ ਅਤੇ ਨਾਲ ਹੀ ਆਇਰਨ ਔਰ ਦੇ ਸਰੋਤਾਂ ਦੀ ਵਿਗਿਆਨਕ ਅਤੇ ਅਨੁਕੂਲ ਖੁਦਾਈ ਨੂੰ ਵੀ ਉਤਸ਼ਾਹਿਤ ਕਰੇਗੀ। ਨਤੀਜੇ ਵਜੋਂ, ਦੇਸ਼ ਆਇਰਨ ਔਰ ਵਿੱਚ ਆਤਮ-ਨਿਰਭਰ ਬਣਿਆ ਰਹੇਗਾ।
ਨਿਯਮਾਂ ਵਿੱਚ ਸੋਧ ਨਾਲ ਇਹ ਵੀ ਸਪੱਸ਼ਟ ਹੋਇਆ ਹੈ ਕਿ ਜੇਕਰ ਮਾਈਨਜ਼ ਤੋਂ ਨਿਕਲੇ ਕੱਲੇ ਮਾਲ ਦੀ ਪ੍ਰੋਸੈੱਸਿੰਗ ਨਾਲ ਉਸ ਦੇ ਆਰਥਿਕ ਮੁੱਲ ਵਿੱਚ ਕਮੀ ਆਉਂਦੀ ਹੈ, ਤਾਂ ਸ਼ੁਰੂਆਤੀ ਜਾਂਚ ਤੋਂ ਬਾਅਦ ਕੱਚੇ ਮਾਲ ਅਤੇ ਬਚੇ ਹੋਏ ਮਾਲ 'ਤੇ ਰਾਇਲਟੀ ਲਾਗੂ ਹੋਵੇਗੀ । ਮਾਈਨਜ਼ ਤੋਂ ਨਿਕਲਿਆ ਕੱਚਾ ਮਾਲ, ਲੀਜ਼ ਵਾਲੇ ਖੇਤਰ ਦੇ ਖਣਿਜੀ ਜ਼ੋਨ ਤੋਂ ਬਲਾਸਟਿੰਗ ਜਾਂ ਖੁਦਾਈ ਤੋਂ ਬਾਅਦ ਪ੍ਰਾਪਤ ਕੀਤੀ ਗਈ ਕੁਦਰਤੀ ਸਥਿਤੀ ਵਿੱਚ ਅਣ-ਪ੍ਰੋਸੈੱਸਡ ਜਾਂ ਅਣ-ਕੁਚਲੇ ਕੱਚੇ ਪਦਾਰਥਾਂ ਦਾ ਹਵਾਲਾ ਦਿੰਦਾ ਹੈ। ਕੱਚੇ, ਅਣ-ਪ੍ਰੋਸੈੱਸਡ ਖਣਿਜਾਂ ਦੀ ਪ੍ਰੋਸੈੱਸਿੰਗ ਕਰਨਾ ਜ਼ਰੂਰੀ ਹੈ ਤਾਂ ਜੋ ਟੀਚਾਗਤ ਖਣਿਜਾਂ ਦੀ ਇਕਾਗਰਤਾ ਵਧਾਈ ਜਾ ਸਕੇ , ਅਸ਼ੁੱਧੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਪਦਾਰਥਾਂ ਨੂੰ ਅਜਿਹੇ ਰੂਪ ਵਿੱਚ ਪਰਿਵਰਤਿਤ ਕੀਤਾ ਜਾ ਸਕੇ ਜਿਸ ਦਾ ਉਦਯੋਗ ਅਸਲ ਵਿੱਚ ਉਪਯੋਗ ਕਰ ਸਕਣ। ਨਿਯਮਾਂ ਵਿੱਚ ਮੌਜੂਦਾ ਸੋਧ ਇਹ ਸਪੱਸ਼ਟ ਕਰਦੀ ਹੈ ਕਿ ਖਾਣ ਤੋਂ ਨਿਕਲੀ ਅਣ-ਪ੍ਰੋਸੈੱਸਡ ਆਇਰਨ ਦੀ ਪ੍ਰੋਸੈੱਸਿੰਗ ਦੇ ਨਾਮ 'ਤੇ ਖਣਿਜ ਦੇ ਆਰਥਿਕ ਕੀਮਤ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਹੈ।
* * * *
ਸ਼ੁਹੈਬ ਟੀ
(रिलीज़ आईडी: 2251996)
आगंतुक पटल : 39