ਵਿੱਤ ਮੰਤਰਾਲਾ
azadi ka amrit mahotsav

ਭਾਰਤ ਦੀ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ ਅਤੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਨੇ ਸਾਈਬਰ ਧੋਖਾਧੜੀ ਅਤੇ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਇੱਕ ਇਤਿਹਾਸਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ


ਇਹ ਸਹਿਮਤੀ ਪੱਤਰ ਦੋਵੇਂ ਏਜੰਸੀਆਂ ਨੂੰ ਕਾਰਜਸ਼ੀਲ ਜਾਣਕਾਰੀ ਵਿਕਸਿਤ ਕਰਨ ਅਤੇ ਵਿੱਤੀ ਅਪਰਾਧਾਂ ਨੂੰ ਰੋਕਣ, ਡਿਜੀਟਲ ਲੈਣ-ਦੇਣ ਦੀ ਸੁਰੱਖਿਆ ਕਰਨ ਅਤੇ ਸੰਪਤੀ ਦੀ ਵਸੂਲੀ ਕਰਨ ਲਈ ਜਾਂਚ ਏਜੰਸੀਆਂ ਨੂੰ ਸਹਾਇਤਾ ਪ੍ਰਦਾਨ ਕਰੇਗਾ

Posted On: 09 APR 2026 4:21PM by PIB Chandigarh

ਸਾਈਬਰ ਧੋਖਾਧੜੀ ਅਤੇ ਵਿੱਤੀ ਅਪਰਾਧਾਂ ਦੇ ਵਿਰੁੱਧ ਭਾਰਤ ਦੀ ਲੜਾਈ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ-ਇੰਡੀਆ (FIU-IND) ਅਤੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4ਸੀ) ਨੇ ਸੂਚਨਾ ਸਾਂਝਾਕਰਣ ਅਤੇ ਤਾਲਮੇਲ ਵਧਾਉਣ ਲਈ ਇੱਕ ਵਿਆਪਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ।

ਇਸ ਸਹਿਮਤੀ ਪੱਤਰ ‘ਤੇ FIU-IND ਦੇ ਡਾਇਰੈਕਟਰ ਸ਼੍ਰੀ ਅਮਿਤ ਮੋਹਨ ਗੋਵਿਲ ਅਤੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4ਸੀ), ਦੇ ਮੁੱਖ ਕਾਰਜਾਕਾਰੀ ਅਧਿਕਾਰੀ ਸ਼੍ਰੀ ਰਾਜੇਸ਼ ਕੁਮਾਰ ਨੇ ਹਸਤਾਖਰ ਕੀਤੇ। ਇਹ ਭਾਰਤ ਵਿੱਚ ਸਾਈਬਰ ਧੋਖਾਧੜੀ ਅਤੇ ਵਿੱਤੀ ਅਪਰਾਧਾਂ ਵਿਰੁੱਧ ਲੜਾਈ ਵਿੱਚ ਮੋਹਰੀ ਦੋ ਏਜੰਸੀਆਂ ਦਰਮਿਆਨ ਸਹਿਯੋਗਪੂਰਨ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ। 

ਇਹ ਸਹਿਯੋਗ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਭਾਰਤ ਦੇ ਡਿਜੀਟਲ ਪੇਮੈਂਟ ਈਕੋਸਿਸਟਮ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਹੈ, ਜਿਸ ਦੇ ਚਲਦੇ ਨਾਗਰਿਕਾਂ ਨੂੰ ਸਾਈਬਰ ਅਪਰਾਧ ਅਤੇ ਧੋਖਾਧੜੀ ਤੋਂ ਬਚਾਉਣ ਲਈ ਸੁਰੱਖਿਆ ਉਪਾਵਾਂ ਦੀ ਜ਼ਰੂਰਤ ਹੈ। ਇਹ ਸਹਿਮਤੀ ਪੱਤਰ ਦੋਨੋਂ ਏਜੰਸੀਆਂ ਨੂੰ ਕਾਰਜਸ਼ੀਲ ਜਾਣਕਾਰੀ ਵਿਕਸਿਤ ਕਰਨ ਅਤੇ ਜਾਂਚ ਏਜੰਸੀਆਂ ਨੂੰ ਵਿੱਤੀ ਅਪਰਾਧਾਂ ਨੂੰ ਰੋਕਣ, ਡਿਜੀਟਲ ਲੈਣ ਦੇਣ ਦੀ ਸੁਰੱਖਿਆ ਕਰਨ ਅਤੇ ਸੰਪਤੀ ਦੀ ਵਸੂਲੀ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ।

ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਨੋਂ ਏਜੰਸੀਆਂ ਨੂੰ ਰਾਸ਼ਟਰੀ ਪੱਧਰ ‘ਤੇ ਧੋਖਾਧੜੀ ਦਾ ਪਤਾ ਲਗਾਉਣ ਦੇ ਪ੍ਰੋਟੋਕੋਲ ਨੂੰ ਬਿਹਤਰ ਬਣਾਉਣ ਲਈ ਸਸ਼ਕਤ ਫੀਡਬੈਕ ਮਕੈਨੀਜ਼ਮ ਸਥਾਪਿਤ ਕਰਨ ਵਿੱਚ ਸਮਰੱਥ ਬਣਾਉਣਾ ਹੈ, ਨਾਲ ਹੀ ਵਿੱਤੀ ਸੰਸਥਾਨਾਂ ਨੂੰ ਸਾਈਬਰ ਧੋਖਾਧੜੀ ਦੀ ਰੋਕਥਾਮ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਦਿਸ਼ਾ-ਨਿਰਦੇਸ਼ ਅਤੇ ਚੇਤਾਵਨੀ ਸੰਕੇਤਕ ਵਿਕਸਿਤ ਕਰਨ ਅਤੇ ਪ੍ਰਸਾਰਿਤ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਨਾ ਹੈ। ਸਾਈਬਰ ਅਪਰਾਧ ਵਿਰੁੱਧ ਲੜਾਈ ਵਿੱਚ ‘ਸੰਪੂਰਨ ਸਰਕਾਰੀ ’ ਦ੍ਰਿਸ਼ਟੀਕੋਣ ਅਪਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਭਾਰਤ ਦੀ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ (FIU-IND)

ਐੱਫਆਈਯੂ-ਇੰਡੀਆ ਇੱਕ ਕੇਂਦਰੀ ਰਾਸ਼ਟਰੀ ਏਜੰਸੀ ਹੈ ਜੋ ਸ਼ੱਕੀ ਵਿੱਤੀ ਲੈਣ ਦੇਣ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ, ਵਿਸ਼ਲੇਸ਼ਣ ਕਰਨ, ਪ੍ਰਸਾਰਿਤ ਕਰਨ ਅਤੇ ਮਨੀ ਲੌਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਵਿਰੁੱਧ ਯਤਨਾਂ ਦੇ ਤਾਲਮੇਲ ਲਈ ਜਵਾਬਦੇਹ ਹੈ।

ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (14ਸੀ) ਬਾਰੇ 

14ਸੀ ਗ੍ਰਹਿ ਮੰਤਰਾਲੇ ਦਾ ਇੱਕ ਸਬੰਧਿਤ ਦਫਤਰ ਹੈ ਜੋ ਕਾਨੂੰਨ ਲਾਗੂਕਰਨ ਏਜੰਸੀਆਂ (ਐੱਲਈਏ) ਨੂੰ ਸਾਈਬਰ ਅਪਰਾਧ ਨਾਲ ਤਾਲਮੇਲ ਅਤੇ ਵਿਆਪਕ ਤਰੀਕੇ ਨਾਲ ਨਿਪਟਾਰੇ ਲਈ ਇੱਕ ਢਾਂਚਾਗਤ ਅਤੇ ਈਕੋਸਿਸਟਮ ਪ੍ਰਦਾਨ ਕਰਨ ਲਈ ਜਵਾਬਦੇਹ ਹੈ। 14ਸੀ ਨੇ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (ਐੱਨਸੀਆਰਪੀ), ਸਾਈਬਰ-ਪੁਲਿਸ, ਸ਼ੱਕੀ ਰਜਿਸਟਰੀ ਆਦਿ ਵਰਗੇ ਵੱਖੋ-ਵੱਖ ਪਲੈਟਫਾਰਮ ਵਿਕਸਿਤ ਕੀਤੇ ਹਨ, ਜੋ ਕਾਨੂੰਨ ਲਾਗੂਕਰਨ ਏਜੰਸੀਆਂ (ਐੱਲਈਏ), ਬੈਂਕਾਂ ਅਤੇ ਵਿੱਤੀ ਸੰਸਥਾਨਾਂ ਸਮੇਤ ਵੱਖ-ਵੱਖ ਹਿਤਧਾਰਕਾਂ ਦਰਮਿਆਨ ਰੀਅਲ ਟਾਈਮ ਵਿੱਚ ਖੂਫੀਆ ਜਾਣਕਾਰੀ ਸਾਂਝੀ ਕਰਨ ਅਤੇ ਤਾਲਮੇਲ ਸਥਾਪਿਤ ਕਰਨ ਲਈ ਸੁਰੱਖਿਅਤ ਪਲੈਟਫਾਰਮ ਹਨ। ਇਨ੍ਹਾਂ ਦਾ ਉਦੇਸ਼ ਦੂਰਸੰਚਾਰ, ਬੈਂਕਿੰਗ ਅਤੇ ਹੋਰ ਸਬੰਧਿਤ ਸੰਸਾਧਨਾਂ ਦੀ ਦੁਰਵਰਤੋਂ ਵਿਰੁੱਧ ਸਰਗਰਮ ਕਾਰਵਾਈ ਨੂੰ ਸਮਰੱਥ ਬਣਾ ਕੇ ਸਾਈਬਰ ਅਪਰਾਧਾਂ, ਜਿਨ੍ਹਾਂ ਵਿੱਚ ਵਿੱਤੀ ਅਪਰਾਧ ਵੀ ਸ਼ਾਮਲ ਹਨ, ਦਾ ਮੁਕਾਬਲਾ ਕਰਨਾ ਹੈ। 

 

****************

ਐੱਨਬੀ/ਕੇਐੱਮਐੱਨ/ਏਕੇ


(Release ID: 2250624) ਵਿਜ਼ੀਟਰ ਕਾਊਂਟਰ : 8