ਖੇਤੀਬਾੜੀ ਮੰਤਰਾਲਾ
3 ਦਿਨ... ਰਾਸ਼ਟਰੀ ਪੱਧਰ ਦੇ ਖੇਤੀਬਾੜੀ ਮੇਲੇ ਵਿੱਚ ਸਾਰੀਆਂ ਯੋਜਨਾਵਾਂ ਨਾਲ ਕਿਸਾਨ ਹੋਣਗੇ ਰੂ-ਬ-ਰੂ
ਰਾਏਸੇਨ ਦੇ ਖੇਤੀਬਾੜੀ ਮੇਲੇ ਵਿੱਚ ਉੱਨਤ ਬੀਜ, ਸੰਤੁਲਿਤ ਖਾਦਾਂ, ਜੈਵਿਕ ਪ੍ਰਮਾਣੀਕਰਣ ਅਤੇ ਕਿਸਾਨਾਂ ਦੇ ਅਧਿਕਾਰਾਂ 'ਤੇ ਫੋਕਸ- ਸ਼ਿਵਰਾਜ ਸਿੰਘ ਚੌਹਾਨ
ਪਿੰਡਾਂ ਤੋਂ ਹਜ਼ਾਰਾਂ ਕਿਸਾਨ ਉੱਨਤ ਖੇਤੀਬਾੜੀ ਮਹੋਤਸਵ ਵਿੱਚ ਹੋਣਗੇ ਸ਼ਾਮਲ; ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਸਰਪੰਚਾਂ ਨਾਲ ਕੀਤੀ ਗੱਲਬਾਤ
Posted On:
08 APR 2026 9:13PM by PIB Chandigarh
ਰਾਏਸੇਨ/ਭੋਪਾਲ/ਨਵੀਂ ਦਿੱਲੀ: ਰਾਏਸੇਨ ਵਿੱਚ 11 ਤੋਂ 13 ਅਪ੍ਰੈਲ ਤੱਕ ਹੋਣ ਵਾਲੇ ਰਾਸ਼ਟਰੀ ਖੇਤੀਬਾੜੀ ਮੇਲੇ ਵਿੱਚ ਫਸਲ ਬੀਮਾ, ਕਰਜ਼ਾ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ, ਉੱਨਤ ਬੀਜ-ਖਾਦ, ਜੈਵਿਕ ਪ੍ਰਮਾਣੀਕਰਣ, ਐੱਫਪੀਓ-ਮਾਰਕੀਟਿੰਗ ਅਤੇ ਭਵਿੱਖ ਦਾ “ਐਗਰੀਕਲਚਰ ਰੋਡਮੈਪ”- ਕਿਸਾਨ ਨੂੰ ਹਰ ਜਾਣਕਾਰੀ ਇੱਕ ਹੀ ਪਲੈਟਫਾਰਮ ‘ਤੇ ਮਿਲੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਖੇਤਰ ਦੇ ਸਰਪੰਚਾਂ ਨਾਲ ਇੱਕ ਵਰਚੁਅਲ ਗੱਲਬਾਤ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਤੋਂ ਵੱਧ ਤੋਂ ਵੱਧ ਕਿਸਾਨਾਂ ਦੀ ਭਾਗੀਦਾਰੀ ਯਕੀਨੀ ਬਣਾ ਕੇ ਇਸ ਖੇਤੀਬਾੜੀ ਮੇਲੇ ਨੂੰ ਕਿਸਾਨ ਭਾਗੀਦਾਰੀ ਨਾਲ ਸਫਲ ਬਣਾਉਣ।
ਇਹ ਤਿੰਨ ਦਿਨ ਕਿਸਾਨਾਂ ਲਈ "ਲਿਵਿੰਗ ਯੂਨੀਵਰਸਿਟੀ" ਵਾਂਗ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਏਸੇਨ ਵਿੱਚ 11 ਤੋਂ 13 ਅਪ੍ਰੈਲ ਤੱਕ ਹੋਣ ਵਾਲੇ ਰਾਸ਼ਟਰੀ ਪੱਧਰ ਦਾ ਖੇਤੀਬਾੜੀ ਮੇਲਾ ਅਸਲ ਵਿੱਚ ਖੇਤੀ ਦਾ ਗੇਂਮ-ਚੇਂਜਰ "ਕ੍ਰਿਸ਼ੀ ਮਹਾਕੁੰਭ" ਹੋਵੇਗਾ, ਜਿੱਥੇ ਬੀਜਾਂ ਤੋਂ ਲੈ ਕੇ ਬਜ਼ਾਰਾਂ ਅਤੇ ਬੀਮਾ ਤੋਂ ਲੈ ਕੇ ਕ੍ਰੈਡਿਟ ਤੱਕ ਹਰ ਪਹਿਲੂ ‘ਤੇ ਸਮਾਧਾਨ ਇੱਕ ਹੀ ਥਾਂ ਉਪਲਬਧ ਰਹੇਗਾ। ਵਰਚੁਅਲ ਗੱਲਬਾਤ ਵਿੱਚ ਉਨ੍ਹਾਂ ਨੇ ਸਰਪੰਚਾਂ ਨੂੰ ਕਿਹਾ ਕਿ ਇਹ ਤਿੰਨ ਦਿਨ ਕਿਸਾਨਾਂ ਲਈ "ਲਿਵਿੰਗ ਯੂਨੀਵਰਸਿਟੀ" ਵਰਗੇ ਹਨ, ਜਿੱਥੇ ਉਹ ਆਧੁਨਿਕ ਮਸ਼ੀਨਰੀ, ਡਰੋਨ, ਬੀਜ, ਖਾਦਾਂ, ਜੈਵਿਕ ਖੇਤੀ ਅਤੇ FPO-ਮਾਰਕੀਟਿੰਗ ਦੇ ਮਾਡਲਾਂ ਦੇ ਨਾਲ-ਨਾਲ ਬੀਮਾ, ਕਰਜ਼ੇ, ਬੁਨਿਆਦੀ ਢਾਂਚੇ ਅਤੇ ਐਗਰੀਕਲਚਰਲ ਰੋਡਮੈਪ ਰਾਹਂ ਭਵਿੱਖ ਦੀ ਸੁਰੱਖਿਆ ਅਤੇ ਸਮ੍ਰਿੱਧ ਖੇਤੀ ਦੀ ਦਿਸ਼ਾ ਤੈਅ ਕਰ ਸਕਣ।

ਸ਼੍ਰੀ ਚੌਹਾਨ ਨੇ ਅੱਜ ਖੇਤਰ ਦੇ ਰਾਏਸੇਨ, ਵਿਦਿਸ਼ਾ, ਸਿਹੋਰ ਅਤੇ ਆਲੇ-ਦੁਆਲੇ ਦੇ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨਾਲ ਵਰਚੁਅਲ ਚਰਚਾ ਵਿੱਚ ਵਿਸਤਾਰ ਨਾਲ ਮੇਲੇ ਦੀ ਰੂਪ-ਰੇਖਾ ਸਾਂਝਾ ਕੀਤੀ ਅਤੇ ਉਨ੍ਹਾਂ ਤੋਂ ਅਪੀਲ ਕੀਤੀ ਕਿ ਉਹ ਹਰੇਕ ਪਿੰਡ ਤੋਂ ਵੱਧ ਤੋਂ ਵੱਧ ਕਿਸਾਨਾਂ, ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਐੱਫਪੀਓ ਮੈਂਬਰਾਂ ਨੂੰ ਮੇਲੇ ਦੀ ਜਗ੍ਹਾ ‘ਤੇ ਲਿਆਉਣ ਲਈ ਸਹਿਭਾਗੀ ਬਣਨ। ਹਜ਼ਾਰਾਂ ਕਿਸਾਨ ਇਸ ਆਯੋਜਨ ਵਿੱਚ ਸ਼ਾਮਲ ਹੋ ਕੇ ਲਾਭ ਹਾਸਲ ਕਰ ਸਕਣਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਸਰਪੰਚ ਇਸ ਨੂੰ ਆਪਣੇ ਪਿੰਡ ਦਾ ਮਿਸ਼ਨ ਬਣਾ ਲੈਣ ਤਾਂ ਇਹ ਮੇਲਾ ਕਿਸਾਨਾਂ ਦੀ ਭਾਗੀਦਾਰੀ ਵਾਲਾ ਲੋਕ-ਉਤਸਵ ਬਣ ਜਾਵੇਗਾ, ਜੋ ਆਉਣ ਵਾਲੇ ਵਰ੍ਹਿਆਂ ਦੀ ਖੇਤੀ ਦੀ ਦਿਸ਼ਾ ਤੈਅ ਕਰੇਗਾ।
ਫਸਲ ਬੀਮਾ, ਬੀਮਾ ਕੰਪਨੀਆਂ ਅਤੇ “ਕ੍ਰਿਸ਼ੀ ਰਕਸ਼ਕ” ਪਲੈਟਫਾਰਮ
ਸ਼ਿਵਰਾਜ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ਸੈਕਸ਼ਨ ਵਿੱਚ ਬੀਮਾ ਕੰਪਨੀਆਂ ਮੌਕੇ ‘ਤੇ ਹੀ ਇੱਛੂਕ ਕਿਸਾਨਾਂ ਨੂੰ ਫਸਲ ਬੀਮਾ ਪੌਲਿਸੀ ਉਪਲਬਧ ਕਰਵਾਉਣਗੀਆਂ, ਤਾਂ ਜੋ ਕਿਸਾਨ ਲਾਈਵ ਬੀਮਾ ਕਵਰ ਲੈ ਕੇ ਹੀ ਵਾਪਿਸ ਜਾਣ। “ਕਿਸਾਨ ਪਾਠਸ਼ਾਲਾ” (Farmers’ Workshop), AIDE ਐਪ (App for Intermediary Enrolment– ਵਿਚੋਲਾ ਰਜਿਸਟ੍ਰੇਸ਼ਨ ਮੋਬਾਈਲ ਐਪਲੀਕੇਸ਼ਨ, IEC ਸਮੱਗਰੀ, ਕੌਮਿਕ-ਬੁਕਲੇਟ, ਸਵਾਲਾਂ ਦੀ ਕਿਤਾਬ, ਪਰਚੇ, ਅਨੁਭਵ-ਵੀਡੀਓ ਅਤੇ “ਕ੍ਰਿਸ਼ੀ ਰਕਸ਼ਕ ਪੋਰਟਲ ਅਤੇ ਹੈਲਪਲਾਈਨ” ਦੀ ਜਾਣਕਾਰੀ ਰਾਹੀਂ ਬੀਮਾ ਨਾਲ ਜੁੜੀਆਂ ਸਾਰੀਆਂ ਸ਼ੰਕਾਵਾਂ ਦਾ ਮੌਕੇ ‘ਤੇ ਹੀ ਸਮਾਧਾਨ ਕੀਤਾ ਜਾਵੇਗਾ।
ਮੇਲੇ ਵਿੱਚ ਮਾਹਿਰ ਕਿਸਾਨ ਭਰਾਵਾਂ ਨੂੰ ਪ੍ਰੀਮੀਅਮ ਸ਼ੇਅਰ, ਕਲੇਮ ਪ੍ਰਕਿਰਿਆ, ਨੁਕਸਾਨ ਦੀ ਰਿਪੋਰਟਿੰਗ, ਸਰਵੇ ਅਤੇ ਸਮੇਂ ‘ਤੇ ਭੁਗਤਾਨ ਵਰਗੇ ਵਿਸ਼ਿਆਂ ‘ਤੇ ਅਸਾਨ ਭਾਸ਼ਾ ਵਿੱਚ ਮਾਰਗ ਦਰਸ਼ਨ ਦੇਣਗੇ।
ਖੇਤੀਬਾੜੀ ਕ੍ਰੈਡਿਟ, ਕੇਸੀਸੀ ਅਤੇ ਬੁਨਿਆਦੀ ਫੰਡ
ਖੇਤੀਬਾੜੀ ਕਰਜ਼ਾ ਅਤੇ ਕ੍ਰੈਡਿਟ ਸੈਸ਼ਨਾਂ ਵਿੱਚ ਕਿਸਾਨ ਕ੍ਰੈਡਿਟ ਕਾਰਡ (KCC), ਟਰਮ ਲੋਨ, ਸੰਯੁਕਤ ਦੇਣਦਾਰੀ ਸਮੂਹ (JLGs), ਸਵੈ-ਸਹਾਇਤਾ ਸਮੂਹ ਕਰਜ਼ੇ, ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (AIF) ਦੇ ਅਧੀਨ ਵੇਅਰਹਾਊਸ, ਕੋਲਡ-ਸਟੋਰੇਜ ਯੂਨਿਟ, ਪ੍ਰਾਇਮਰੀ ਪ੍ਰੋਸੈੱਸਿੰਗ ਫੈਕਲਿਟੀਜ਼, ਵੈਲਿਊ-ਐਡੀਸ਼ਨ ਅਤੇ ਲੌਜਿਸਟਿਕਸ ਪ੍ਰੋਜੈਕਟਾਂ ਲਈ ਵਿਆਜ਼-ਸਬਵੇਂਸ਼ਨ ਅਤੇ ਕ੍ਰੈਡਿਟ ਗਰੰਟੀ ਜਿਹੀ ਸੁਵਿਧਾਵਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ। ਕਿਸਾਨਾਂ ਨੂੰ ਇਹ ਸਮਝਾਇਆ ਜਾਵੇਗਾ ਕਿ "ਸੁਰੱਖਿਅਤ ਉਪਜ, ਸਮ੍ਰਿੱਧ ਕਿਸਾਨ" ਦਾ ਟੀਚਾ ਉਦੋਂ ਪੂਰਾ ਹੋਵੇਗਾ, ਜਦੋਂ ਚੰਗੀ ਫਸਲ ਦੇ ਨਾਲ ਚੰਗਾ ਸਟੋਰੇਜ, ਪ੍ਰੋਸੈੱਸਿੰਗ ਅਤੇ ਬਜ਼ਾਰ-ਜੁੜਾਅ ਵੀ ਯਕੀਨੀ ਹੋਵੇ। ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਸਟਾਲ ‘ਤੇ ਅਰਜ਼ੀਆਂ, ਦਸਤਾਵੇਜ਼ਾਂ ਅਤੇ ਯੋਗ ਕਿਸਾਨਾਂ ਲਈ ਔਨ-ਦ-ਸਪੌਟ ਮਨਜ਼ੂਰੀ ਵੀ ਸੁਵਿਧਾ ਵੀ ਉਪਲਬਧ ਕਰਵਾਉਣ ਦੀ ਯੋਜਨਾ ਹੈ ਤਾਂ ਜੋ ਕਿਸਾਨ ਕਾਗਜ਼ਾਂ ਦੇ ਚੱਕਰ ਤੋਂ ਮੁਕਤ ਹੋ ਕੇ ਸਿੱਧਾ ਨਿਵੇਸ਼ ਦੀ ਦਿਸ਼ਾ ਵਿੱਚ ਅੱਗੇ ਵੱਧ ਸਕੇ।
ਸੁਧਰੇ ਹੋਏ ਬੀਜ, ਖਾਦ ਅਤੇ ਕਿਸਾਨਾਂ ਦੇ ਅਧਿਕਾਰ
ਸ਼੍ਰੀ ਚੌਹਾਨ ਨੇ ਸਰਪੰਚਾਂ ਨੂੰ ਕਿਹਾ ਕਿ ਉੱਨਤ ਬੀਜ, ਖਾਦ ਅਤੇ ਕਿਸਾਨ ਅਧਿਕਾਰ ਸੀਡ ਡਿਵੀਜ਼ਨ ਦੇ ਤਹਿਤ ਸਰਕਾਰੀ ਅਤੇ ਨਿਜੀ ਬੀਜ ਕੰਪਨੀਆਂ ਉੱਨਤ ਬੀਜ, ਉੱਚ ਉਤਪਾਦਕਤਾ ਵਾਲੀਆਂ ਕਿਸਮਾਂ, ਹਾਈਬ੍ਰਿਡ ਬੀਜ, ਰਿਸਰਚ-ਸੀਡ ਅਤੇ ਮਿੰਨੀ-ਕਿਟਾਂ ਪ੍ਰਦਰਸ਼ਿਤ ਕਰਨਗੀਆਂ। ਇਸ ਨਾਲ ਕਿਸਾਨ ਅਪਣੀ ਫਸਲ ਪ੍ਰਣਾਲੀਆਂ ਦੇ ਅਨੁਸਾਰ ਸਹੀਂ ਕਿਸਮਾਂ ਦੀ ਚੋਣ ਕਰ ਸਕਣਗੇ।
ਪੌਦਿਆਂ ਦੀਆਂ ਕਿਸਮਾਂ ਸੰਭਾਲ ਅਤੇ ਕਿਸਾਨ ਅਧਿਕਾਰ ਅਥਾਰਿਟੀ (PPVFRA) ਕਿਸਾਨਾਂ ਦੇ ਬੀਜਾਂ ਅਤੇ ਪੌਦਿਆਂ ਦੀਆਂ ਕਿਸਮਾਂ ‘ਤੇ ਉਨ੍ਹਾਂ ਦੇ ਅਧਿਕਾਰਾਂ, ਸਵਦੇਸ਼ੀ ਕਿਸਮਾਂ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੇ ਬਾਰੇ ਵਿੱਚ ਜਾਣਕਾਰੀ ਦੇਣਗੇ। ਇਸ ਦਾ ਉਦੇਸ਼ ਕਿਸਾਨਾਂ ਨੂੰ ਪੌਦਿਆਂ ਦੀਆਂ ਕਿਸਮਾਂ ਦੀ ਮਾਲਕੀ, ਸੰਭਾਲ ਅਤੇ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਸਸ਼ਕਤ ਬਣਾਉਣਾ ਹੈ।
ਉਨ੍ਹਾਂ ਨੇ ਦੱਸਿਆ ਕਿ ਖਾਦ ਕੰਪਨੀਆਂ ਜੈਵਿਕ ਖਾਦਾਂ, ਬਾਇਓ-ਸਟਿਮੂਲੈਂਟਸ, ਸੂਖਮ ਪੌਸ਼ਟਿਕ ਤੱਤਾਂ ਅਤੇ ਸੰਤੁਲਿਤ ਪੌਸ਼ਟਿਕ ਤੱਤ ਪ੍ਰਬੰਧਨ ਦੁਆਰਾ ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ‘ਤੇ ਖ਼ਾਸ ਜ਼ੋਰ ਦੇਵੇਗੀ। ਕਿਸਾਨਾਂ ਨੂੰ ਮਿੱਟੀ ਪਰੀਖਣ ਰਿਪੋਰਟਾਂ ਦੇ ਅਧਾਰ 'ਤੇ ਖਾਦਾਂ ਦੀ ਵਰਤੋਂ ਕਰਨ, ਲਾਗਤ ਵਿੱਚ ਬੱਚਤ ਕਰਨ ਅਤੇ ਉਤਪਾਦਕਤਾ ਵਧਾਉਣ ਦੇ ਵਿਵਹਾਰਕ ਮਾਡਲ ਦਿਖਾਏ ਜਾਣਗੇ, ਤਾਂ ਜੋ "ਘੱਟ ਲਾਗਤ, ਜ਼ਿਆਜਾ ਉਤਪਾਦਨ ਅਤੇ ਸਿਹਤਮੰਦ ਮਿੱਟੀ" ਦੇ ਸੰਦੇਸ਼ ਵਿਵਹਾਰਕ ਵਿੱਚ ਉੱਤਰ ਸਕੇ।
ਜੈਵਿਕ-ਕੁਦਰਤੀ ਖੇਤੀ, FPOs ਅਤੇ ਬਜ਼ਾਰ ਨਾਲ ਜੁੜਾਅ
ਜੈਵਿਕ ਖੇਤੀ ਅਤੇ ਕੁਦਰਤੀ ਖੇਤੀ ਸੈਕਸ਼ਨ ਵਿੱਚ "ਸ਼ੁੱਧ ਮਿੱਟੀ, ਸਿਹਤਮੰਦ ਫਸਲ - ਕੁਦਰਤੀ ਖੇਤੀ ਰਾਹੀਂ ਸੁਨਹਿਰਾ ਕੱਲ੍ਹ" ਦੇ ਸੰਦੇਸ਼ ਦੇ ਤਹਿਤ ਰਸਾਇਣਾਂ ਦੀ ਘਟੋਂ-ਘਟ ਵਰਤੋਂ, ਜੈਵਿਕ ਖਾਦਾਂ, ਕਮਪੋਸਟ, ਗੋਬਰ-ਅਧਾਰਿਤ ਪੋਸ਼ਣ, ਜੈਵਿਕ ਪ੍ਰਮਾਣੀਕਰਣ ਦੀਆਂ ਪ੍ਰਕਿਰਿਆਵਾਂ ਅਤੇ ਜੈਵਿਕ ਉਤਪਾਦਾਂ ਲਈ ਵਿਸ਼ੇਸ਼ ਮਾਰਕੀਟ ਲਿੰਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਨਾਲ ਹੀ, FPO-ਅਧਾਰਿਤ ਸਿੱਧੀ ਮਾਰਕੀਟਿੰਗ, ਸਹਿਕਾਰੀ ਸੰਸਥਾਵਾਂ, NAFED, NCCF, NSC ਅਤੇ ਹੋਰ ਰਾਸ਼ਟਰੀ-ਅੰਤਰਰਾਸ਼ਟਰੀ ਪਲੈਟਫਾਰਮਾਂ ਰਾਹੀਂ ਵਿਚੋਲਿਆਂ ਤੋਂ ਮੁਕਤ ਬਜ਼ਾਰਾਂ ਨਾਲ ਜੁੜਨ ਦੇ ਵਿਕਲਪਾਂ ਬਾਰੇ ਵੀ ਸਮਝਾਇਆ ਜਾਵੇਗਾ। ਕਿਸਾਨਾਂ ਨੂੰ ਉਨ੍ਹਾਂ ਦੇ ਖੇਤਰ ਲਈ ਢੁਕਵੇਂ ਫਸਲ ਵਿਭਿੰਨਤਾ ਮਾਡਲ, ਮਿਲੇਟਸ, ਬਾਗਬਾਨੀ, ਫਲ-ਸਬਜ਼ੀਆਂ ਦੀ ਪ੍ਰੋਸੈੱਸਿੰਗ ਅਤੇ ਵੈਲਿਊ-ਅਡਿਡ ਉਤਪਾਦਾਂ ਦੀ ਸ਼੍ਰੇਣੀ ਬਾਰੇ ਵੀ ਵਿਹਾਰਕ ਉਦਾਹਰਣਾਂ ਦੇ ਨਾਲ ਦੱਸਿਆ ਜਾਵੇਗਾ।
******
ਆਰਸੀ/ਐੱਮਐੱਸ/ਐੱਮਕੇ/ਬਲਜੀਤ ਸਿੰਘ
(Release ID: 2250473)
ਵਿਜ਼ੀਟਰ ਕਾਊਂਟਰ : 7