ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਉਜਾਗਰ ਕਰਦਿਆਂ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 03 APR 2026 9:03AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਿੱਖਿਆ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ ਹੈ, ਸਗੋਂ ਜੀਵਨ ਨੂੰ ਉੱਤਮ ਬਣਾਉਣ ਦਾ ਪ੍ਰਭਾਵਸ਼ਾਲੀ ਜ਼ਰ੍ਹੀਆ ਵੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਹ ਉਹ ਅਨਮੋਲ ਪੂੰਜੀ ਹੈ, ਜਿਸ ਰਾਹੀਂ ਅੱਜ ਸਾਡੀ ਯੁਵਾ ਸ਼ਕਤੀ ਹਰ ਖੇਤਰ ਵਿੱਚ ਨਵੇਂ ਰਿਕਾਰਡ ਕਾਇਮ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ—

“श्रियः प्रदुग्धे विपदो रुणद्धि

यशांसि सूते मलिनं प्रमार्ष्टि।

संस्कारशौचेन परं पुनीते

शुद्धा हि बुद्धिः किल कामधेनुः॥”

ਇਹ ਸੁਭਾਸ਼ਤਮ ਇਹ ਸੰਦੇਸ਼ ਦਿੰਦਾ ਹੈ ਕਿ ਇੱਕ ਸਿੱਖਿਅਤ, ਸ਼ੁੱਧ ਅਤੇ ਸੁੱਚੀ ਬੁੱਧੀ ਵਾਲੇ ਵਿਅਕਤੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਦੀ ਹੈ ਅਤੇ ਉਸਦੇ ਜੀਵਨ ਵਿੱਚ ਸਫਲਤਾ, ਸਨਮਾਨ, ਸ਼ਾਂਤੀ ਅਤੇ ਤਰੱਕੀ ਲਿਆਉਂਦੀ ਹੈ। ਅਸਲ ਵਿੱਚ ਇੱਕ ਗਿਆਨਵਾਨ ਮਨ ਨੂੰ ਕਾਮਾਧੇਨੂ ਵਾਂਗ ਮੰਨਿਆ ਜਾਂਦਾ ਹੈ, ਜੋ ਹਰ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਸਮਰੱਥ ਹੁੰਦਾ ਹੈ । 

  ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ:

"ਸਿੱਖਿਆ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ , ਸਗੋਂ ਜੀਵਨ ਨੂੰ ਉੱਤਮ ਬਣਾਉਣ ਦਾ ਪ੍ਰਭਾਵਸ਼ਾਲੀ ਜ਼ਰ੍ਹੀਆ ਵੀ ਹੈ। ਇਹ ਉਹ ਅਨਮੋਲ ਪੂੰਜੀ ਹੈ, ਜਿਸ ਰਾਹੀਂ ਅੱਜ ਸਾਡੀ ਯੁਵਾ ਸ਼ਕਤੀ ਹਰ ਖੇਤਰ ਵਿੱਚ ਨਵੇਂ-ਨਵੇਂ ਰਿਕਾਰਡ ਬਣਾ ਕੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ ।"

श्रियः प्रदुग्धे विपदो रुणद्धि

यशांसि सूते मलिनं प्रमार्ष्टि।

संस्कारशौचेन परं पुनीते

शुद्धा हि बुद्धिः किल कामधेनुः॥”

********

 

ਐੱਮਜੇਪੀਐੱਸ/ਐੱਸਟੀ


(Release ID: 2249646) ਵਿਜ਼ੀਟਰ ਕਾਊਂਟਰ : 21