ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕਿਵੇਂ ਨਵੀਂ ਮੁੰਬਈ ਟੈਕਸਟਾਈਲ ਵੇਸਟ ਨੂੰ ਲੋਕਾਂ ਅਤੇ ਵਾਤਾਵਰਣ ਲਈ ਇੱਕ ਮੌਕਾ ਬਣਾ ਰਿਹਾ ਹੈ
Posted On:
06 APR 2026 1:23PM by PIB Chandigarh
ਨਵੀਂ ਮੁੰਬਈ ਦੀ ਟੈਕਸਟਾਈਲ ਰਿਕਵਰੀ ਸਹੂਲਤ, ਸਰਕੂਲਰ ਪ੍ਰਣਾਲੀਆਂ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਟੈਕਸਟਾਈਲ ਵੇਸਟ ਨੂੰ ਮੌਕਿਆਂ ਵਿੱਚ ਬਦਲਣ ਦਾ ਕੰਮ ਕਰ ਰਹੀ ਹੈ। ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਤਹਿਤ ਇਹ ਪਹਿਲਕਦਮੀ ਨਾ ਸਿਰਫ਼ ਲੈਂਡਫਿਲ ਵੇਸਟ ਨੂੰ ਘਟਾ ਰਹੀ ਹੈ, ਸਗੋਂ ਰੁਜ਼ਗਾਰ ਦੇ ਨਵੇਂ ਰਸਤੇ ਵੀ ਖੋਲ੍ਹ ਰਹੀ ਹੈ ਅਤੇ ਸ਼ਹਿਰੀ ਭਾਰਤ ਲਈ ਇੱਕ ਪ੍ਰਭਾਵਸ਼ਾਲੀ ਅਤੇ ਸਕੇਲੇਬਲ ਮਾਡਲ ਪੇਸ਼ ਕਰ ਰਹੀ ਹੈ।

ਭਾਰਤ ਵਿੱਚ ਹਰ ਸਾਲ ਲਗਭਗ 78 ਲੱਖ ਮੀਟ੍ਰਿਕ ਟਨ ਟੈਕਸਟਾਈਲ ਵੇਸਟ ਪੈਦਾ ਹੁੰਦਾ ਹੈ, ਜੋ ਘਰਾਂ, ਸੰਸਥਾਨਾਂ ਅਤੇ ਉਦਯੋਗਾਂ ਦੁਆਰਾ ਵਰਤੇ ਜਾਣ ਵਾਲੇ ਟੈਕਸਟਾਈਲ ਦੀ ਵਿਆਪਕਤਾ ਅਤੇ ਵਿਭਿੰਨਤਾ ਨੂੰ ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ। ਸਾੜੀਆਂ ਅਤੇ ਵਰਦੀਆਂ ਤੋਂ ਲੈ ਕੇ ਡੈਨੀਮ ਅਤੇ ਘਰੇਲੂ ਲਿਨੇਨ ਤੱਕ, ਟੈਕਸਟਾਈਲ ਅਰਬਨ ਵੇਸਟ ਦੇ ਪ੍ਰਵਾਹ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਨੂੰ ਅਕਸਰ ਅਣਦੇਖਾ ਕਰ ਦਿੱਤਾ ਜਾਂਦਾ ਹੈ। ਸ਼ਹਿਰਾਂ ਵਿੱਚ ਟੈਕਸਟਾਈਲ ਦੀ ਰਿਕਵਰੀ, ਮੁੜ ਵਰਤੋਂ ਅਤੇ ਰੀਸਾਈਕਲਿੰਗ ਲਈ ਯੋਜਨਾਬੱਧ ਪ੍ਰਣਾਲੀਆਂ ਵਿਕਸਿਤ ਕਰਨ ਦੀ ਜ਼ਰੂਰਤ ਨੂੰ ਤੇਜ਼ੀ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਸਰਕੂਲਰ ਆਰਥਿਕ ਦ੍ਰਿਸ਼ਟੀਕੋਣ ਅਤੇ ਸਰੋਤ ਕੁਸ਼ਲਤਾ 'ਤੇ ਵੱਧਦੇ ਧਿਆਨ ਦੁਆਰਾ, ਨਗਰ ਨਿਗਮ ਅਜਿਹੇ ਨਵੀਨਤਾਕਾਰੀ, ਸਮਾਧਾਨਾਂ ਦੀ ਖ਼ੋਜ ਕਰ ਰਹੀ ਹੈ ਜੋ ਟੈਕਸਟਾਈਲ ਨੂੰ ਲੈਂਡਫਿਲ ਵਿੱਚ ਜਾਣ ਤੋਂ ਰੋਕਦੇ ਹਨ।
ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਤਹਿਤ, ਨਵੀਂ ਮੁੰਬਈ ਨਗਰ ਨਿਗਮ (ਐੱਨਐੱਮਐੱਮਸੀ) ਇਸ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਮੋਹਰੀ ਬਣ ਕੇ ਉਭਰਿਆ ਹੈ। ਯੋਜਨਾਬੱਧ ਉਪਾਵਾਂ ਰਾਹੀਂ ਟੈਕਸਟਾਈਲ ਵੇਸਟ ਦੀ ਸਮੱਸਿਆ ਨਾਲ ਨਜਿੱਠਣ ਦੇ ਮੌਕੇ ਨੂੰ ਪਛਾਣਦੇ ਹੋਏ, ਐੱਨਐੱਮਐੱਮਸੀ ਨੇ ਨਵੀਂ ਮੁੰਬਈ ਬੇਲਾਪੁਰ ਵਿੱਚ ਭਾਰਤ ਦੀ ਪਹਿਲੀ ਮਿਊਂਸੀਪਲ ਟੈਕਸਟਾਈਲ ਰਿਕਵਰੀ ਫੈਸੀਲਿਟੀ (TRF) ਦੀ ਸਥਾਪਨਾ ਕੀਤੀ। ਵਿਕੇਂਦਰੀਕ੍ਰਿਤ ਸੰਗ੍ਰਹਿ, ਵਿਗਿਆਨਕ ਛਾਂਟੀ, ਟਰੇਸੇਬਿਲਟੀ ਅਤੇ ਮਹਿਲਾਵਾਂ ਦੀ ਅਗਵਾਈ ਵਾਲੀ ਰੋਜ਼ੀ-ਰੋਟੀ ਪੈਦਾ ਕਰਨ ਨੂੰ ਏਕੀਕ੍ਰਿਤ ਕਰਕੇ, TRF ਟੈਕਸਟਾਈਲ ਵੇਸਟ ਨੂੰ ਇੱਕ ਅਪੇਖਿਤ ਧਾਰਾ ਨਾਲ ਸ਼ਹਿਰੀ ਸਰਕੂਲਰ ਅਰਥਵਿਵਸਥਾ ਦੇ ਇੱਕ ਮੁੱਲਵਾਨ ਕੰਪੋਨੈਂਟ ਵਜੋਂ ਮੁੜ ਸਥਾਪਿਤ ਕਰਦ ਹੈ।

ਨਵੀਂ ਮੁੰਬਈ ਦੀ ਟੈਕਸਟਾਈਲ ਰਿਕਵਰੀ ਫੈਸੀਲਿਟੀ (ਟੀਆਰਐੱਫ) ਦੀ ਕਲਪਨਾ, ਇੱਕ ਸੁਤੰਤਰ ਸੰਗ੍ਰਹਿ ਕੇਂਦਰ ਵਜੋਂ ਨਹੀਂ, ਸਗੋਂ ਇੱਕ ਵਿਆਪਕ ਸਰਕੂਲਰ ਈਕੋਸਿਸਟਮ ਵਜੋਂ ਕੀਤੀ ਗਈ ਹੈ ਜੋ ਸੰਗ੍ਰਹਿ, ਛਾਂਟੀ, ਟੈਕਨਾਲੌਜੀ ਅਤੇ ਆਜੀਵਿਕਾ ਸਿਰਜਣ ਨੂੰ ਜੋੜਦਾ ਹੈ।
ਇਸ ਮਾਡਲ ਦੀ ਸ਼ੁਰੂਆਤ ਵਿਕੇਂਦਰੀਕ੍ਰਿਤ ਸੰਗ੍ਰਹਿ ਪ੍ਰਣਾਲੀ ਨਾਲ ਹੁੰਦੀ ਹੈ, ਜਿਸ ਦੇ ਤਹਿਤ ਸਾਰੇ 8 ਨਗਰ ਨਿਗਮ ਵਾਰਡਾਂ ਵਿੱਚ ਸਥਿਤ ਹਾਊਸਿੰਗ ਸੋਸਾਇਟੀਆਂ ਵਿੱਚ ਬ੍ਰਾਂਡੇਡ ਕੱਪੜਿਆਂ ਦੇ ਕੂੜੇਦਾਨ ਲਗਾਏ ਗਏ ਹਨ। ਹੁਣ ਤੱਕ 140 ਕੂੜੇਦਾਨ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ 250 ਕੂੜੇਦਾਨ ਲਗਾਉਣ ਦਾ ਟੀਚਾ ਹੈ ਜਿਸ ਨਾਲ ਜ਼ਮੀਨੀ ਪੱਧਰ 'ਤੇ ਪਹੁੰਚਯੋਗਤਾ ਅਤੇ ਨਾਗਰਿਕ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।

ਰ ਦੇ ਇੱਕ ਪੁਰਾਣੇ ਸ਼ਹਿਰੀ ਸਿਹਤ ਕੇਂਦਰ ਵਿੱਚ ਸਥਾਪਿਤ ਅੰਤਰਿਮ TRF ਵਿੱਚ, ਵਿਗਿਆਨਕ ਛਾਂਟੀ ਅਤੇ ਟਰੇਸੇਬਿਲਟੀ ਸਮਰੱਥਾਵਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਕੱਠੇ ਕੀਤੇ ਟੈਕਸਟਾਈਲ ਦਾ ਭਾਰ ਕੀਤਾ ਜਾਂਦਾ ਹੈ, ਉਨ੍ਹਾਂ ‘ਤੇ ਟੈਗ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਯੋਜਨਾਬੱਧ ਢੰਗ ਨਾਲ ਮੁੜ ਵਰਤੋਂ ਯੋਗ, ਰੀਸਾਈਕਲ ਕਰਨ ਯੋਗ, ਅਪਸਾਈਕਲ ਕਰਨ ਯੋਗ, ਡਾਊਨਸਾਈਕਲ ਕਰਨ ਯੋਗ ਅਤੇ ਅਸਵੀਕਾਰ ਸ਼੍ਰੇਣੀਆਂ ਵਿੱਚ ਵਰਗੀਕਰਨ ਕੀਤਾ ਜਾਂਦਾ ਹੈ। ਕੋਸ਼ਾ ਹੈਂਡਹੈਲਡ ਸਕੈਨਰਾਂ ਦੇ ਏਕੀਕਰਣ ਨਾਲ ਕਪਾਹ, ਪੌਲੀਕੌਟਨ, ਪੋਲਿਸਟਰ, ਉੱਨ ਅਤੇ ਰੇਸ਼ਮ ਸਮੇਤ ਫਾਈਬਰਾਂ ਦੀ ਤੁਰੰਤ ਪਛਾਣ ਸੰਭਵ ਹੋ ਪਾਉਂਦੀ ਹੈ, ਜਿਸ ਨਾਲ ਵਿਗਿਆਨਕ ਵਰਗੀਕਰਨ ਨੂੰ ਹੁਲਾਰਾ ਮਿਲਦਾ ਹੈ ਅਤੇ ਸਮੱਗਰੀ ਦੀ ਰਿਕਵਰੀ ਨੂੰ ਅਨੁਕੂਲ ਕੀਤਾ ਜਾਂਦਾ ਹੈ।
ਦਾਤਾ ਤੋਂ ਅੰਤਿਮ ਉਤਪਾਦ ਤੱਕ ਵਸਤੂ ਦੀ ਯਾਤਰਾ ਨੂੰ ਟ੍ਰੈਕ ਕਰਨ ਲਈ ਇੱਕ ਵਿਸ਼ੇਸ਼ ਐੱਮਆਈਐੱਸ ਪਲੈਟਫਾਰਮ ਵਿਕਸਿਤ ਕਰਦੀ ਹੈ, ਜੋ ਡਿਜੀਟਲ ਨਿਗਰਾਨੀ, ਪਾਰਦਰਸ਼ਿਤਾ, ਜਵਾਬਦੇਹੀ ਅਤੇ ਡੇਟਾ-ਅਧਾਰਿਤ ਫੈਸਲਾ ਪ੍ਰਕਿਰਿਆ ਨੂੰ ਹੁਲਾਰਾ ਦਿੰਦਾ ਹੈ। ਪਛਾਣ ਤੋਂ ਬਾਅਦ, ਅੱਗੇ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਟੈਕਸਟਾਈਲ ਨੂੰ ਕਪੜੇ ਦੀ ਤਰ੍ਹਾਂ, ਰੰਗ ਅਤੇ ਸਥਿਤੀ ਦੇ ਅਧਾਰ ‘ਤੇ ਅਲਗ ਕੀਤਾ ਜਾਂਦਾ ਹੈ। ਛਾਂਟੀ ਕੀਤੇ ਗਏ ਪਦਾਰਥਾਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਤੋਂ ਪਹਿਲਾ ਸਵੱਛਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਚੰਗੀ ਤਰ੍ਹਾਂ ਨਾਲ ਕੀਟਾਣੂ-ਰਹਿਤ ਕੀਤਾ ਜਾਂਦਾ ਹੈ।
ਢੁਕਵੇਂ ਫੈਬਰਿਕਾਂ ਨੂੰ ਸਵੈ-ਸਹਾਇਤਾ ਸਮੂਹਾਂ ਦੀਆਂ ਹੁਨਰਮੰਦ ਮਹਿਲਾਵਾਂ ਦੁਆਰਾ ਹੈਂਡੀਕ੍ਰਾਫਟਿਡ ਬੈਗਾਂ, ਮੈਟ, ਸਹਾਇਕ ਉਪਕਰਣ, ਕੱਪੜੇ ਅਤੇ ਘਰੇਲੂ ਸਜਾਵਟ ਦੀਆਂ ਵਸਤੂਆਂ ਵਿੱਚ ਤਬਦੀਲ ਕੀਤਾ ਜਾਂਦਾ ਹੈ। ਇਨ੍ਹਾਂ ਵੱਲੋਂ ਉਤਪਾਦਾਂ ਨੂੰ ਬਾਅਦ ਵਿੱਚ ਪ੍ਰਦਰਸ਼ਨੀਆਂ ਵਿੱਚ ਪ੍ਰਦਰਸ਼ਿਤ ਅਤੇ ਵੇਚਿਆ ਜਾਂਦਾ ਹੈ। ਇਸ ਨਾਲ ਉਨ੍ਹਾਂ ਸਮੱਗਰੀਆਂ ਨੂੰ ਨਵਾਂ ਜੀਵਨ ਅਤੇ ਅਰਥ ਮਿਲਦਾ ਹੈ, ਜਿਨ੍ਹਾਂ ਨੂੰ ਕਦੇ ਵੇਸਟ ਸਮਝਿਆ ਜਾਂਦਾ ਸੀ।

300 ਤੋਂ ਵੱਧ ਮਹਿਲਾਵਾਂ ਨੇ ਫਾਈਬਰ ਦੀ ਪਛਾਣ, ਵੱਖ ਕਰਨ ਦੇ ਪ੍ਰੋਟੋਕੋਲ, ਮੁਰੰਮਤ ਤਕਨੀਕਾਂ ਅਤੇ ਅਪਸਾਈਕਲਿੰਗ ਹੁਨਰ ਨੂੰ ਕਵਰ ਕਰਨ ਵਾਲੇ 8 ਦਿਨਾਂ ਦੇ 'ਟ੍ਰੇਨਿੰਗ-ਔਫ-ਟ੍ਰੇਨਰ' (ToT) ਮੌਡਿਊਲ ਵਿੱਚ ਹਿੱਸਾ ਲਿਆ ਹੈ। 150 ਤੋਂ ਵੱਧ ਮਹਿਲਾਵਾਂ ਹੁਣ ਟੈਕਸਟਾਈਲ ਛਾਂਟੀ, ਸਿਲਾਈ ਅਤੇ ਉਤਪਾਦ ਪਰਿਵਰਤਨ ਰਾਹੀਂ ਪ੍ਰਤੀ ਮਹੀਨਾ 9,000 ਰੁਪਏ ਤੋਂ 15,000 ਰੁਪਏ ਦੇ ਵਿਚਕਾਰ ਕਮਾ ਰਹੀਆਂ ਹਨ।
ਇਸ ਪਹਿਲ ਨੇ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਇਆ ਹੈ। ਇਸ ਨੇ ਗ੍ਰਹਿਣੀਆਂ (ਘਰੇਲੂ ਮਹਿਲਾਵਾਂ) ਨੂੰ ਕੁਸ਼ਲ ਸਰਕੂਲਰ ਅਰਥਵਿਵਸਥਾ ਦੇ ਮੋਢੀ ਵਜੋਂ ਉਭਰਣ ਦੇ ਯੋਗ ਬਣਾਇਆ ਹੈ। ਇਹ ਸਹੂਲਤ ਇੱਕ ਸਮਰਪਿਤ ਅਪਸਾਈਕਲਿੰਗ ਕੇਂਦਰ ਵਜੋਂ ਕੰਮ ਕਰਦੀ ਹੈ ਜਿੱਥੇ ਸਵੈ-ਸਹਾਇਤਾ ਸਮੂਹਾਂ (SHGs) ਦੇ ਮੈਂਬਰ ਰਿਕਵਰੀ ਟੈਕਸਟਾਈਲ ਤੋਂ ਬੈਗ, ਕੱਪੜੇ, ਪਾਊਚ ਅਤੇ ਘਰੇਲੂ ਸਜਾਵਟ ਦੇ ਉਤਪਾਦ ਬਣਾਉਂਦੇ ਹਨ। ਟੈਕਸਟਾਈਲ ਰੀਸਾਈਕਲਿੰਗ ਇੱਕ ਸੁਚਾਰੂ ਆਜੀਵਿਕਾ ਦਾ ਸਾਧਨ ਬਣ ਕੇ ਉਭਰਿਆ ਹੈ ਜੋ ਹਰਿਤ ਰੁਜ਼ਗਾਰ ਪੈਦਾ ਕਰਦਾ ਹੈ, ਸਥਾਨਕ ਉੱਦਮ ਨੂੰ ਮਜ਼ਬੂਤ ਕਰਦਾ ਹੈ ਅਤੇ ਸ਼ਹਿਰੀ ਸਥਿਰਤਾ ਦੇ ਢਾਂਚੇ ਦੇ ਅੰਦਰ ਕਿਰਤ ਦੀ ਸ਼ਾਨ ਨੂੰ ਮਜ਼ਬੂਤ ਕਰਦਾ ਹੈ।

ਟੀਆਰਐੱਫ ਮਾਡਲ ਨੇ ਉਪਭੋਗਤਾ ਦੁਆਰਾ ਇਸਤੇਮਾਲ ਕੀਤੇ ਗਏ 30 ਮੈਟ੍ਰਿਕ ਟਨ ਟੈਕਸਟਾਈਲ ਵੇਸਟ ਨੂੰ ਇਕੱਠਾ ਕਰਨ ਵਿੱਚ ਮਦਦ ਕੀਤੀ ਹੈ ਜਿਸ ਵਿੱਚੋਂ 25.5 ਮੀਟ੍ਰਿਕ ਟਨ ਨੂੰ ਵਿਗਿਆਨਿਕ ਤਰੀਕੇ ਨਾਲ ਛਾਂਟਿਆ ਗਿਆ ਹੈ। ਹਰੇਕ ਦਿਨ ਔਸਤਨ ਲਗਭਗ 500 ਵਸਤੂਆਂ ਦੀ ਦਰ ਤੋਂ 41,000 ਤੋਂ ਵੱਧ ਵਸਤੂਆਂ ਦੀ ਪ੍ਰੋਸੈੱਸਿੰਗ ਕੀਤੀ ਗਈ ਹੈ। ਇਸ ਪਹਿਲ ਨੇ 1,14,575 ਤੋਂ ਵੱਧ ਪਰਿਵਾਰਾਂ ਤੱਕ ਪਹੁੰਚ ਬਣਾਈ ਹੈ, 75 ਤੋਂ ਵੱਧ ਆਈਈਸੀ ਵਰਕਸ਼ਾਪਸ ਆਯੋਜਿਤ ਕੀਤੀਆਂ ਹਨ ਅਤੇ 350 ਤੋਂ ਵੱਧ ਸਮਾਜ ਪ੍ਰਤੀਨਿਧੀਆਂ ਨੂੰ ਜੋੜਿਆ ਹੈ, ਜਿਸ ਨਾਲ ਨਾਗਰਿਕ ਭਾਗੀਦਾਰੀ ਅਤੇ ਸੰਸਥਾਗਤ ਸਹਿਯੋਗ ਨੂੰ ਬਲ ਮਿਲਿਆ ਹੈ। 400 ਤੋਂ ਵੱਧ ਅਪਸਾਈਕਲਡ ਉਤਪਾਦਾਂ ਦੇ ਨਮੂਨੇ ਵਿਕਸਿਤ ਕੀਤੇ ਗਏ ਹਨ, ਜਿਸ ਵਿੱਚ ਅਸਵੀਕ੍ਰਿਤ ਟੈਕਸਟਾਈਲ ਵੇਸਟ ਤੋਂ ਤਿਆਰ ਕੀਤੇ ਗਏ ਕਾਗਜ਼ ਦਾ ਇੱਕ ਸਫਲ ਪਾਇਲ ਬੈਚ ਵੀ ਸ਼ਾਮਲ ਹੈ। ਇਹ ਪਹਿਲ ਸੰਸਾਧਨ ਮੁੜ ਪ੍ਰਾਪਤੀ ਵਿੱਚ ਨਵੇਂ ਅਤੇ ਰਚਨਾਤਮਕ ਸਮਾਧਾਨਾਂ ਨੂੰ ਦਰਸਾਉਂਦੀ ਹੈ।
ਜਾਗਰੂਕਤਾ ਵਧਾਉਣ ਅਤੇ ਬਜ਼ਾਰ ਮੌਕਿਆਂ ਦਾ ਵਿਸਤਾਰ ਕਰਨ ਲਈ, ਟੀਆਰਐੱਫ ਨੇ 30 ਤੋਂ ਵੱਧ ਪ੍ਰਦਰਸ਼ਨੀਆਂ ਅਤੇ ਜਨਤਕ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ। ਇਨ੍ਹਾਂ ਪਲੈਟਫਾਰਮਾਂ ਨੇ ਉਪਭੋਗਤਾ ਦੁਆਰਾ ਉਪਯੋਗ ਕੀਤੇ ਗਏ ਕੱਪੜਿਆਂ ਦੀ ਰੀਸਾਈਕਲਿੰਗ ਅਤੇ ਰੀਯੂਸ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਮਹਿਲਾ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਵੇਚਣ ਦੇ ਮੌਕੇ ਵੀ ਪ੍ਰਦਾਨ ਕੀਤੇ ਹਨ।
ਨਵੀਂ ਮੁੰਬਈ ਵਿੱਚ ਟੀਆਰਐੱਫ ਦੇ ਲਾਗੂਕਰਨ ਵਿੱਚ ਸ਼ੁਰੂਆਤੀ ਦੌਰ ਵਿੱਚ ਕਈ ਚੁਣੌਤੀਆਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਡਸਟਬੀਨ ਲਗਾਉਣ ਵਿੱਚ ਵਿਰੋਧ, ਟੈਕਸਟਾਈਲ ਅਲੱਗ-ਥਲੱਗ ਕਰਨ ਬਾਰੇ ਸੀਮਤ ਜਾਗਰੂਕਤਾ ਅਤੇ ਮਿਸ਼ਰਿਤ ਫਾਈਬਰਾਂ ਦੀ ਛਾਂਟੀ ਵਿੱਚ ਜਟਿਲਤਾਵਾਂ ਸ਼ਾਮਲ ਸਨ। ਇਨ੍ਹਾਂ ਚੁਣੌਤੀਆਂ ਨੂੰ ਪੜਾਅਵਾਰ ਲਾਗੂ ਕਰਨ, ਨਿਰੰਤਰ ਨਾਗਰਿਕ ਸ਼ਮੂਲੀਅਤ, ਅੰਤਰ-ਏਜੰਸੀ ਤਾਲਮੇਲ, ਅਤੇ ਫਾਈਬਰ-ਸਕੈਨਿੰਗ ਤਕਨਾਲੋਜੀ ਨੂੰ ਅਪਣਾ ਕੇ ਦੂਰ ਕੀਤਾ ਗਿਆ।
ਬੇਲਾਪੁਰਾ ਵਿੱਚ ਅੰਤਰਿਮ ਟੀਆਰਐੱਫ ਦੀ ਸਫਲਤਾ ਦੇ ਅਧਾਰ ‘ਤੇ, ਅਗਲੇ ਪੜਾਅ ਵਿੱਚ ਨਿਸਰਗ ਉਦਯਾਨ ਦੇ ਕੋਲ ਕੋਪਰਖੈਰਾਨ ਵਿੱਚ ਇੱਕ ਸਥਾਈ, ਉੱਚ ਸਮਰੱਥਾ ਵਾਲੀ ਟੇਕਸਟਾਈਲ ਰਿਕਵਰੀ ਫੈਸਿਲਿਟੀ ਦੀ ਪਰਿਕਲਪਨਾ ਕੀਤੀ ਗਈ ਹੈ।
ਨਵੀਂ ਮੁੰਬਈ ਸਥਿਤ ਟੈਕਸਟਾਈਲ ਰਿਕਰਵਰੀ ਫੈਸਿਲਿਟੀ ਸਾਬਤ ਕਰਦੀ ਹੈ ਕਿ ਆਮ ਤੌਰ ‘ਤੇ ਬੇਕਾਰ ਮੰਨੇ ਜਾਣ ਵਾਲੇ ਵੇਸਟ ਪਦਾਰਥਾਂ ਨੂੰ ਆਰਥਿਕ ਅਤੇ ਵਾਤਾਵਰਣਿਕ ਲਾਭ ਦੇ ਸਰੋਤ ਵਜੋਂ ਮੁੜ ਜੀਵਿਤ ਕੀਤਾ ਜਾ ਸਕਦਾ ਹੈ। ਇਹ ਸਵੱਛ ਭਾਰਤ 2.0 ਸਮਾਰਟ ਸਿਟੀ ਮਿਸ਼ਨ ਅਤੇ ਟਿਕਾਊ ਵਿਕਾਸ ਟੀਚਾ 12-ਜ਼ਿੰਮੇਵਾਰ ਖਪਤਕਾਰ ਅਤੇ ਉਤਪਾਦਨ ਦੇ ਸਿਧਾਂਤਾਂ ਦੇ ਅਨੁਸਾਰ ਹੈ।
****
ਐੱਸਕੇ/ਸ਼ੀਨਮ ਜੈਨ
(Release ID: 2249548)
ਵਿਜ਼ੀਟਰ ਕਾਊਂਟਰ : 7