ਵਿੱਤ ਮੰਤਰਾਲਾ
ਜਨ ਸਮਰੱਥ ਪੋਰਟਲ ਰਾਹੀਂ 1,06,306 ਕਰੋੜ ਰੁਪਏ ਦੀ ਰਾਸ਼ੀ ਦੇ 41 ਲੱਖ ਤੋਂ ਵੱਧ ਬਿਨੈ-ਪੱਤਰ ਨਿਪਟਾਏ ਗਏ, ਬੈਂਕਾਂ ਨੇ 35.07 ਲੱਖ ਲਾਭਪਾਤਰੀਆਂ ਨੂੰ 84,365.55 ਕਰੋੜ ਰੁਪਏ ਦੀ ਡਿਜੀਟਲ ਪ੍ਰਵਾਨਗੀ ਪ੍ਰਦਾਨ ਕੀਤੀ
ਕ੍ਰੈਡਿਟ ਲਿੰਕਡ ਸਰਕਾਰੀ ਯੋਜਨਾਵਾਂ ਲਈ ਰਾਸ਼ਟਰੀ ਪੋਰਟਲ
Posted On:
30 MAR 2026 6:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 6 ਜੂਨ 2022 ਨੂੰ ਜਨ ਸਮਰੱਥ ਪੋਰਟਲ ਨੂੰ ਕਈ ਕ੍ਰੈਡਿਟ ਲਿੰਕਡ ਸਰਕਾਰੀ ਯੋਜਨਾਵਾਂ ਦੇ ਮਾਧਿਅਮ ਰਾਹੀਂ, ਸਰਕਾਰ ਦੁਆਰਾ ਸਪਾਂਸਰ ਕੀਤੀਆਂ ਯੋਜਨਾਵਾਂ ਦੀ ਪਹੁੰਚ ਵਧਾਉਣ ਅਤੇ ਸਾਰੇ ਹਿੱਸੇਦਾਰਾਂ ਲਈ ਕ੍ਰੈਡਿਟ ਵੰਡ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਦੋਹਰੇ ਉਦੇਸ਼ਾਂ ਨਾਲ ਕਲਪਨਾ ਕੀਤੀ ਹੈ। ਵਰਤਮਾਨ ਵਿੱਚ, ਖੇਤੀਬਾੜੀ, ਨਵਿਆਉਣਯੋਗ ਊਰਜਾ, ਵਪਾਰਕ ਗਤੀਵਿਧੀ, ਰੋਜ਼ੀ-ਰੋਟੀ ਅਤੇ ਰਿਹਾਇਸ਼ ਆਦਿ ਵਰਗੇ ਵੱਖ-ਵੱਖ ਖੇਤਰਾਂ ਨੂੰ ਪੂਰਾ ਕਰਨ ਵਾਲੀਆਂ ਕੇਂਦਰ ਸਰਕਾਰ ਦੀਆਂ 15 ਕ੍ਰੈਡਿਟ-ਲਿੰਕਡ ਯੋਜਨਾਵਾਂ ਇੱਕੋ ਸਾਂਝੇ ਮੰਚ 'ਤੇ ਉਪਲਬਧ ਹਨ। ਪੋਰਟਲ ਸਾਰੇ ਲਾਭਪਾਤਰੀਆਂ, ਵਿੱਤੀ ਸੰਸਥਾਵਾਂ, ਕੇਂਦਰ/ਰਾਜ ਸਰਕਾਰ ਦੀਆਂ ਏਜੰਸੀਆਂ ਅਤੇ ਨੋਡਲ ਏਜੰਸੀਆਂ ਤੱਕ ਪਹੁੰਚ ਵਿੱਚ ਅਸਾਨੀ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਹ ਵਿੱਤੀ ਈਕੋਸਿਸਟਮ ਦੇ ਵੱਖ-ਵੱਖ ਹਿੱਸੇਦਾਰਾਂ ਨੂੰ ਇੱਕੋ ਮੰਚ 'ਤੇ ਜੋੜਦਾ ਹੈ ਅਤੇ ਸਮਾਵੇਸ਼ੀ ਵਿਕਾਸ ਅਤੇ ਵਪਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਦਾ ਹੈ।
ਬੈਂਕਾਂ ਦੀ ਔਨਬੋਰਡਿੰਗ ਸਥਿਤੀ:
20 ਮਾਰਚ 2026 ਤੱਕ, ਲਗਭਗ 254 ਕਰਜ਼ਦਾਤਾਵਾਂ (12 ਜਨਤਕ ਖੇਤਰ ਦੇ ਬੈਂਕ, 20 ਨਿੱਜੀ ਖੇਤਰ ਦੇ ਬੈਂਕ, 28 ਖੇਤਰੀ ਗ੍ਰਾਮੀਣ ਬੈਂਕ, 173 ਡੀਸੀਸੀਬੀ, 15 ਐੱਨਬੀਐੱਫਸੀ ਅਤੇ 6 ਐੱਸਐੱਫਬੀ) ਨੂੰ ਪਹਿਲਾਂ ਹੀ ਵੱਖ-ਵੱਖ ਯੋਜਨਾਵਾਂ ਲਈ ਸ਼ਾਮਲ ਕੀਤਾ ਜਾ ਚੁੱਕਿਆ ਹੈ।
20 ਮਾਰਚ 2026 ਤੱਕ ਦੀ ਸਮੁੱਚੀ ਪ੍ਰਗਤੀ:
ਇਸ ਦੀ ਸ਼ੁਰੂਆਤ ਤੋਂ ਬਾਅਦ, ਜਨ ਸਮਰੱਥ ਪੋਰਟਲ ਦੇ ਮਾਧਿਅਮ ਰਾਹੀਂ 1,06,306 ਕਰੋੜ ਰੁਪਏ ਦੀ ਰਾਸ਼ੀ ਦੇ ਲਗਭਗ 41.14 ਲੱਖ ਬਿਨੈ-ਪੱਤਰਾਂ 'ਤੇ ਕਾਰਵਾਈ ਕੀਤੀ ਗਈ ਹੈ ਅਤੇ ਬੈਂਕਾਂ ਦੁਆਰਾ 84,365.55 ਕਰੋੜ ਰੁਪਏ ਦੀ ਰਾਸ਼ੀ ਦੇ 35.07 ਲੱਖ ਲਾਭਪਾਤਰੀਆਂ ਨੂੰ ਡਿਜੀਟਲ ਮਨਜ਼ੂਰੀ ਦਿੱਤੀ ਗਈ ਹੈ।
ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਜਨ ਸਮਰੱਥ ਪੋਰਟਲ ਲਾਭਪਾਤਰੀਆਂ ਲਈ ਫਰੰਟ-ਐਂਡ ਯੂਜ਼ਰ ਇੰਟਰਫੇਸ ਵਾਲਾ ਇੱਕ ਡਿਜੀਟਲ ਮਾਰਕੀਟਪਲੇਸ ਹੈ, ਜੋ ਕੇਂਦਰੀਕ੍ਰਿਤ ਡੇਟਾ ਸਰੋਤਾਂ ਦੀ ਵਿਸਤ੍ਰਿਤ ਲੜੀ ਨਾਲ ਏਕੀਕ੍ਰਿਤ ਹੈ। ਬਿਨੈਕਾਰਾਂ ਦੁਆਰਾ “ਜਨ ਸਮਰੱਥ” ਪੋਰਟਲ ਦੀ ਵਰਤੋਂ ਕਰਜ਼ਾ ਅਰਜ਼ੀ ਅਤੇ ਵੰਡ ਪ੍ਰਕਿਰਿਆ ਨੂੰ ਆਸਾਨ ਬਣਾਉਂਦੀ ਹੈ ਕਿਉਂਕਿ ਬਿਨੈਕਾਰ ਆਪਣੀ ਅਰਜ਼ੀ ਅਪਲੋਡ ਕਰ ਸਕਦਾ ਹੈ ਅਤੇ ਅਰਜ਼ੀਆਂ ਦੀ ਪ੍ਰਵਾਨਗੀ ਲਈ ਨਿਯਮ ਇੰਜਣ ਇਨਬਿਲਟ ਹੈ। ਇਸ ਨਾਲ ਸਮੇਂ ਅਤੇ ਮਿਹਨਤ ਦੀ ਬਚਤ ਹੋਵੇਗੀ ਕਿਉਂਕਿ ਬਿਨੈਕਾਰ ਪੋਰਟਲ 'ਤੇ ਕਰਜ਼ੇ ਲਈ ਅਪਲਾਈ ਕਰ ਸਕਦਾ ਹੈ ਜੋ 24/7 ਅਧਾਰ 'ਤੇ ਉਪਲਬਧ ਹੈ।
i. “ਜਨ ਸਮਰੱਥ” ਕੇਂਦਰ ਸਰਕਾਰ ਦੀਆਂ 15 ਕ੍ਰੈਡਿਟ-ਲਿੰਕਡ ਯੋਜਨਾਵਾਂ ਦੀਆਂ ਅਰਜ਼ੀਆਂ ਜਮ੍ਹਾ ਕਰਨ (ਪੋਰਟਲ 'ਤੇ 12 ਯੋਜਨਾਵਾਂ ਦੀ ਕਰਜ਼ਾ ਪ੍ਰਕਿਰਿਆ ਅਤੇ ਬਾਕੀ 3 ਯੋਜਨਾਵਾਂ ਲਈ ਰੀ-ਡਾਇਰੈਕਸ਼ਨ ਯਾਤਰਾ ਦੇ ਨਾਲ) ਅਤੇ 254 ਮੈਂਬਰ ਕਰਜ਼ਾ ਸੰਸਥਾਵਾਂ (ਸਾਰੇ ਜਨਤਕ ਖੇਤਰ ਦੇ ਬੈਂਕਾਂ ਸਮੇਤ) ਲਈ ਸਿੰਗਲ-ਵਿੰਡੋ ਸਹੂਲਤ ਪ੍ਰਦਾਨ ਕਰਦਾ ਹੈ।
ii. ਪੋਰਟਲ ਯੋਗਤਾ ਦੀ ਜਾਂਚ ਕਰੇਗਾ, ਸਿਧਾਂਤਕ ਪ੍ਰਵਾਨਗੀ ਦੇਵੇਗਾ ਅਤੇ ਚੁਣੀ ਗਈ ਬੈਂਕ ਸ਼ਾਖਾ ਨੂੰ ਅਰਜ਼ੀ ਭੇਜੇਗਾ।
iii. ਇਹ ਬੈਂਕ ਸ਼ਾਖਾਵਾਂ ਦੇ ਵਾਰ-ਵਾਰ ਚੱਕਰ ਲਗਾਉਣ ਦੀ ਜ਼ਰੂਰਤ ਤੋਂ ਬਿਨਾਂ, ਪ੍ਰਕਿਰਿਆ ਦੇ ਹਰ ਪੜਾਅ 'ਤੇ ਲਾਭਪਾਤਰੀਆਂ ਨੂੰ ਅਪਡੇਟ ਵੀ ਪ੍ਰਦਾਨ ਕਰੇਗਾ।
iv. ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ), ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ), ਉੱਦਮ, ਨੈਸ਼ਨਲ ਈ-ਗਵਰਨੈਂਸ ਸਰਵਿਸਿਜ਼ ਲਿਮਿਟੇਡ (ਐੱਨਈਐੱਸਐੱਲ), ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ), ਸਿਬਿਲ, ਐਗਰੀਸਟੈਕ, ਕਿਸਾਨ ਕਰਜ਼ਾ ਪੋਰਟਲ, ਡੀਪੀਆਈਆਈਟੀ ਦਾ ਸਟਾਰਟਅੱਪ ਪੋਰਟਲ, ਲੋਕੋਸ, ਈ-ਪਛਾਣ ਆਦਿ ਕਰਜ਼ੇ ਦੀ ਤੇਜ਼ੀ ਨਾਲ ਪ੍ਰਕਿਰਿਆ ਨੂੰ ਯਕੀਨੀ ਬਣਾਉਣਗੇ।
v. ਕਈ ਹੋਰ ਰਾਜ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਜਨ ਸਮਰੱਥ ਪੋਰਟਲ 'ਤੇ ਸ਼ਾਮਲ ਹੋਣ ਦੀ ਪ੍ਰਕਿਰਿਆ ਵਿੱਚ ਹਨ।
ਉਦੇਸ਼:
i. ਜਨ ਸਮਰੱਥ ਪੋਰਟਲ ਦਾ ਮੁੱਖ ਉਦੇਸ਼ ਸਰਲ ਅਤੇ ਅਸਾਨ ਡਿਜੀਟਲ ਪ੍ਰਕਿਰਿਆਵਾਂ ਰਾਹੀਂ ਸਹੀ ਕਿਸਮ ਦੇ ਸਰਕਾਰੀ ਲਾਭਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਕੇ ਵੱਖ-ਵੱਖ ਖੇਤਰਾਂ ਦੇ ਸਮਾਵੇਸ਼ੀ ਵਿਕਾਸ ਅਤੇ ਪ੍ਰਗਤੀ ਨੂੰ ਉਤਸ਼ਾਹਿਤ ਕਰਨਾ ਹੈ।
ii. ਪੋਰਟਲ ਸਾਰੀਆਂ ਸਬੰਧਿਤ ਯੋਜਨਾਵਾਂ ਦੀਆਂ ਸਾਰੀਆਂ ਪ੍ਰਕਿਰਿਆਵਾਂ ਅਤੇ ਗਤੀਵਿਧੀਆਂ ਦਾ ਐਂਡ-ਟੂ-ਐਂਡ (ਸ਼ੁਰੂ ਤੋਂ ਅੰਤ ਤੱਕ) ਕਵਰੇਜ ਯਕੀਨੀ ਬਣਾਉਂਦਾ ਹੈ।
ਯੋਗਤਾ:
ਪੋਰਟਲ ਸਬਸਿਡੀ ਦੀ ਯੋਗਤਾ ਦੀ ਜਾਂਚ ਲਈ ਲਾਭਪਾਤਰੀਆਂ ਨੂੰ ਸਹਿਜ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਅਤਿ-ਆਧੁਨਿਕ ਤਕਨੀਕਾਂ ਅਤੇ ਸਮਾਰਟ ਐਨਾਲਿਟਿਕਸ ਦੀ ਵਰਤੋਂ ਕਰਦਾ ਹੈ। ਆਟੋ ਸਿਫ਼ਾਰਿਸ਼ ਪ੍ਰਣਾਲੀ ਲਾਭਪਾਤਰੀ ਦੀਆਂ ਜ਼ਰੂਰਤਾਂ ਅਤੇ ਕ੍ਰੇਡੈਂਸ਼ੀਅਲਸ ਦੇ ਅਨੁਸਾਰ ਸਭ ਤੋਂ ਢੁਕਵੀਆਂ ਯੋਜਨਾਵਾਂ ਪ੍ਰਦਾਨ ਕਰਦੀ ਹੈ। ਉੱਨਤ ਤਕਨਾਲੋਜੀਆਂ ਡਿਜੀਟਲ ਤਸਦੀਕ ਦੇ ਅਧਾਰ 'ਤੇ ਕਰਜ਼ੇ ਦੀਆਂ ਸਮੁੱਚੀਆਂ ਪ੍ਰਕਿਰਿਆਵਾਂ ਨੂੰ ਸਵੈਚਾਲਿਤ ਕਰਦੀਆਂ ਹਨ ਜਿਸ ਨਾਲ ਪੂਰੀ ਪ੍ਰਕਿਰਿਆ ਸਰਲ, ਤੇਜ਼ ਅਤੇ ਪਰੇਸ਼ਾਨੀ ਮੁਕਤ ਹੋ ਜਾਂਦੀ ਹੈ।
ਬਿਨੈ-ਪੱਤਰ ਪ੍ਰਕਿਰਿਆ:
ਲਾਭਪਾਤਰੀ ਕੁਝ ਸਰਲ ਪੜਾਵਾਂ ਵਿੱਚ ਯੋਗਤਾ ਦੀ ਡਿਜੀਟਲ ਜਾਂਚ ਕਰ ਸਕਦੇ ਹਨ, ਪਾਤਰ ਯੋਜਨਾਵਾਂ ਦੇ ਅਧੀਨ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਡਿਜੀਟਲ ਪ੍ਰਵਾਨਗੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਪੜਾਅ ਇਸ ਪ੍ਰਕਾਰ ਹਨ:
ਪੜਾਅ 1: ਲਾਭਪਾਤਰੀ ਕੁਝ ਪ੍ਰਸ਼ਨਾਂ ਦੇ ਉੱਤਰ ਦੇ ਕੇ ਆਪਣੀ ਯੋਗਤਾ ਦੀ ਜਾਂਚ ਕਰ ਸਕਦਾ ਹੈ ਅਤੇ ਸਭ ਤੋਂ ਢੁਕਵੀਂ ਯੋਜਨਾਵਾਂ ਨਾਲ ਮਿਲਾਨ ਕਰ ਸਕਦਾ ਹੈ।
ਪੜਾਅ 2: ਇਸ ਤੋਂ ਬਾਅਦ ਲਾਭਪਾਤਰੀ ਬੁਨਿਆਦੀ ਵੇਰਵੇ ਅਤੇ ਦਸਤਾਵੇਜ਼ ਜਮ੍ਹਾ ਕਰਕੇ ਆਨਲਾਈਨ ਅਪਲਾਈ ਕਰ ਸਕਦਾ ਹੈ।
ਪੜਾਅ 3: ਇਸ ਪੜਾਅ ਵਿੱਚ, ਲਾਭਪਾਤਰੀ ਆਨਬੋਰਡ ਕਰਜ਼ਦਾਤਾਵਾਂ ਤੋਂ ਆਫਰ ਦੇਖ ਸਕਦਾ ਹੈ ਅਤੇ ਚੁਣੇ ਗਏ ਬੈਂਕ ਤੋਂ ਡਿਜੀਟਲ ਪ੍ਰਵਾਨਗੀ ਪ੍ਰਾਪਤ ਕਰ ਸਕਦਾ ਹੈ।
ਪੜਾਅ 4: ਅੰਤ ਵਿੱਚ, ਲਾਭਪਾਤਰੀ ਅਸਲ ਸਮੇਂ ਦੇ ਅਧਾਰ 'ਤੇ ਆਪਣੇ ਬਿਨੈ-ਪੱਤਰ ਦੀ ਸਥਿਤੀ ਦੀ ਨਿਗਰਾਨੀ ਕਰ ਸਕਦਾ ਹੈ।
ਪੋਰਟਲ ਦੀ ਸਰਲ ਵਰਤੋਂ:
ਪੋਰਟਲ 8 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੈ, ਜੋ ਵੱਖ-ਵੱਖ ਕਿਸਮਾਂ ਦੇ ਲਾਭਪਾਤਰੀਆਂ ਦੀਆਂ ਕਰਜ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਪੋਰਟਲ ਬੈਂਕ ਦੇ ਵਪਾਰਕ ਸੰਪਰਕ ਕਰਤਾਵਾਂ/ਸਹਾਇਕ ਭਾਈਵਾਲਾਂ ਦੁਆਰਾ ਕਰਜ਼ਾ ਅਰਜ਼ੀ ਜਮ੍ਹਾ ਕਰਨ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਪੋਰਟਲ ਨੂੰ ਵੈੱਬਸਾਈਟ (www.jansamarth.in) ਅਤੇ ਮੋਬਾਈਲ ਐਪਲੀਕੇਸ਼ਨ (ਐਂਡਰੌਇਡ ਅਤੇ ਆਈਓਐੱਸ ਦੋਵਾਂ ਵਿੱਚ ਉਪਲਬਧ) ਰਾਹੀਂ ਐਕਸੈੱਸ ਕੀਤਾ ਜਾ ਸਕਦਾ ਹੈ ਅਤੇ ਅਸਲ ਸਮੇਂ ਦੀਆਂ ਰਿਪੋਰਟਾਂ ਦੇਖਣ ਲਈ ਇੱਕ ਵੱਖਰੀ ਮੋਬਾਈਲ ਐਪਲੀਕੇਸ਼ਨ ਵੀ ਉਪਲਬਧ ਹੈ।
ਸ਼ਿਕਾਇਤ ਨਿਵਾਰਣ:
ਜਨ ਸਮਰੱਥ ਪੋਰਟਲ ਵਿੱਚ ਲਾਭਪਾਤਰੀਆਂ ਅਤੇ ਬੈਂਕਾਂ ਦੋਵਾਂ ਲਈ ਇੱਕ ਸਮਰਪਿਤ ਸ਼ਿਕਾਇਤ ਨਿਵਾਰਣ ਚੈਨਲ ਹੈ। ਪੋਰਟਲ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ, ਨਿਗਰਾਨੀ ਕੀਤੀ ਜਾਂਦੀ ਹੈ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਹੱਲ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ ਗੁਣਵੱਤਾ ਅਤੇ ਪ੍ਰਕਿਰਿਆ ਵਿੱਚ ਸੁਧਾਰ ਯਕੀਨੀ ਬਣਾਉਣ ਲਈ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ।
ਪੋਰਟਲ ‘ਤੇ ਉਪਲਬਧ ਯੋਜਨਾਵਾਂ ਦੀ ਸੂਚੀ
|
ਲੜੀ ਨੰ.
|
ਮੰਤਰਾਲਾ
|
ਯੋਜਨਾ
|
|
1
|
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ
|
ਐਗਰੀ-ਕਲੀਨਿਕ ਅਤੇ ਐਗਰੀ-ਬਿਜ਼ਨਸ ਸੈਂਟਰ ਸਕੀਮ (ਏਸੀਏਬੀਸੀ)
|
|
2
|
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ
|
ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (ਏਆਈਐੱਫ)
|
|
3
|
ਵਿੱਤ ਮੰਤਰਾਲਾ, ਭਾਰਤ ਸਰਕਾਰ
|
ਨਿਰਯਾਤਕਾਂ ਲਈ ਲੋਨ ਗਰੰਟੀ ਯੋਜਨਾ (ਸੀਜੀਐੱਸਈ)
|
|
4
|
ਗ੍ਰਾਮੀਣ ਵਿਕਾਸ ਮੰਤਰਾਲਾ (ਐੱਮਓਆਰਡੀ), ਭਾਰਤ ਸਰਕਾਰ
|
ਦੀਨ ਦਯਾਲ ਅੰਤਯੋਜਨ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ
ਐੱਸਐੱਚਜੀ
ii. ਐੱਸਐੱਚਜੀ ਦਾ ਵਿਅਕਤੀਗਤ ਮੈਂਬਰ (ਆਈਈਐੱਲਪੀ)
|
|
5
|
ਖੁਰਾਕ ਅਤੇ ਜਨਤਕ ਵੰਡ ਵਿਭਾਗ, ਵੇਅਰਹਾਊਸਿੰਗ ਵਿਕਾਸ ਅਤੇ ਰੈਗੂਲੇਟਰੀ ਅਥਾਰਿਟੀ (ਡਬਲਿਊਡੀਆਰਏ), ਵਿੱਤੀ ਸੇਵਾਵਾਂ ਵਿਭਾਗ, ਅਤੇ ਨਾਬਾਰਡ
|
ਈ-ਕਿਸਾਨ ਉਪਜ ਨਿਧੀ (ਈਕੇਯੂਐੱਨ)
|
|
6
|
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਭਾਰਤ ਸਰਕਾਰ
|
ਈਡਬਲਿਊਐੱਸ, ਐੱਲਆਈਜੀ ਅਤੇ ਐੱਮਆਈਜੀ ਲਈ ਹਾਊਸਿੰਗ ਲੋਨ ਸਕੀਮ: ਸ਼ਹਿਰੀ ਖੇਤਰ
|
|
7
|
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ
|
ਕਿਸਾਨ ਕ੍ਰੈਡਿਟ ਕਾਰਡ
|
|
8
|
ਮੱਛੀ ਪਾਲਣ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਭਾਰਤ ਸਰਕਾਰ
|
ਕਿਸਾਨ ਕ੍ਰੈਡਿਟ ਕਾਰਡ- ਮੱਛੀ ਪਾਲਣ
|
|
9
|
ਵਿੱਤ ਮੰਤਰਾਲਾ, ਭਾਰਤ ਸਰਕਾਰ ਅਤੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਭਾਗ, ਵਣਜ ਅਤੇ ਉਦਯੋਗ ਮੰਤਰਾਲਾ
|
ਸਟਾਰਟਅੱਪ ਦੇ ਲਈ ਲੋਨ
|
|
10
|
ਰਾਸ਼ਟਰੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ
|
ਮਕੈਨੀਕਲ ਸੈਨੀਟੇਸ਼ਨ ਈਕੋਸਿਸਟਮ ਲਈ ਰਾਸ਼ਟਰੀ ਕਾਰਵਾਈ (ਨਮਸਤੇ)
|
|
11
|
ਵਿੱਤ ਮੰਤਰਾਲਾ, ਭਾਰਤ ਸਰਕਾਰ
|
ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ)
|
|
12
|
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਭਾਰਤ ਸਰਕਾਰ
|
ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ ਯੋਜਨਾ (ਸਵਨਿਧੀ)
|
|
13
|
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ, ਭਾਰਤ ਸਰਕਾਰ
|
ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ)
|
|
14
|
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ, ਭਾਰਤ ਸਰਕਾਰ
|
ਰੂਫ ਟੌਪ ਸੋਲਰ ਇੰਸਟਾਲੇਸ਼ਨ ਫਾਈਨੈਂਸਿੰਗ (ਸੋਲਰ)
|
|
15
|
ਟੈਕਸਟਾਈਲ ਮੰਤਰਾਲਾ, ਭਾਰਤ ਸਰਕਾਰ
|
ਬੁਨਕਰ ਮੁਦਰਾ ਯੋਜਨਾ (ਡਬਲਿਊਐੱਮਐੱਸ)
|
ਜਨ ਸਮਰੱਥ ਪੋਰਟਲ 'ਤੇ ਕਰਜ਼ਾ ਅਰਜ਼ੀ ਪ੍ਰਕਿਰਿਆ ਦਾ ਪ੍ਰਵਾਹ

*****
ਐੱਨਬੀ/ਏਡੀ/ਏਕੇ
(Release ID: 2248718)
ਵਿਜ਼ੀਟਰ ਕਾਊਂਟਰ : 19