ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਰਮ ਪੂਜਨੀਕ ਡਾ. ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀਗਲੁ ਨੂੰ ਸ਼ਰਧਾਂਜਲੀ ਭੇਟ ਕੀਤੀ
Posted On:
01 APR 2026 10:33AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਰਮ ਪੂਜਨੀਕ ਡਾ. ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀਗਲੁ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਦਇਆ, ਨਿਮਰਤਾ ਅਤੇ ਮਨੁੱਖਤਾ ਦੀ ਅਟੁੱਟ ਸੇਵਾ ਦੇ ਪ੍ਰਤੀਕ ਵਜੋਂ ਸਭ ਦੀ ਯਾਦ ਵਿੱਚ ਅਮਰ ਹਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੂਜਿਆਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਅਤੇ ਇਹ ਸਿੱਧ ਕੀਤਾ ਕਿ ਸੱਚੀ ਮਹਾਨਤਾ ਦੂਜਿਆਂ ਦੀ ਸੇਵਾ ਵਿੱਚ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਿੱਖਿਆ, ਸਮਾਜਿਕ ਭਲਾਈ ਅਤੇ ਅਧਿਆਤਮਿਕਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੇ ਸਮਾਜ ਉੱਤੇ ਅਮਿੱਟ ਛਾਪ ਛੱਡੀ ਹੈ। ਅੱਜ ਵੀ ਉਨ੍ਹਾਂ ਦਾ ਜੀਵਨ ਅਣਗਿਣਤ ਵਿਅਕਤੀਆਂ ਨੂੰ ਨਿਸਵਾਰਥਤਾ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਲਈ ਮਾਰਗ-ਦਰਸ਼ਨ ਅਤੇ ਪ੍ਰੇਰਨਾ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ;
“ਉਨ੍ਹਾਂ ਦੀ ਜਯੰਤੀ ਦੇ ਮੌਕੇ ’ਤੇ ਮੈਂ ਪਰਮ ਪੂਜਨੀਕ ਡਾ. ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀਗਲੁ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਹ ਦਇਆ, ਨਿਮਰਤਾ ਅਤੇ ਮਨੁੱਖਤਾ ਦੀ ਅਟੁੱਟ ਸੇਵਾ ਦੇ ਪ੍ਰਤੀਕ ਵਜੋਂ ਸਭ ਦੀ ਯਾਦ ਵਿੱਚ ਅਮਰ ਹਨ। ਜੀਵਨ ਭਰ ਦੂਜਿਆਂ ਦੀ ਭਲਾਈ ਲਈ ਸਮਰਪਿਤ ਰਹਿ ਕੇ ਉਨ੍ਹਾਂ ਨੇ ਇਹ ਸਿੱਧ ਕੀਤਾ ਕਿ ਸੱਚੀ ਮਹਾਨਤਾ ਦੂਜਿਆਂ ਦੀ ਸੇਵਾ ਵਿੱਚ ਹੈ। ਸਿੱਖਿਆ, ਸਮਾਜਿਕ ਭਲਾਈ ਅਤੇ ਅਧਿਆਤਮਿਕਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੇ ਸਮਾਜ ਉੱਤੇ ਅਮਿੱਟ ਛਾਪ ਛੱਡੀ ਹੈ। ਅੱਜ ਵੀ ਉਨ੍ਹਾਂ ਦਾ ਜੀਵਨ ਅਣਗਿਣਤ ਵਿਅਕਤੀਆਂ ਨੂੰ ਨਿਸਵਾਰਥਤਾ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਲਈ ਮਾਰਗ-ਦਰਸ਼ਨ ਅਤੇ ਪ੍ਰੇਰਨਾ ਪ੍ਰਦਾਨ ਕਰਦਾ ਹੈ।”
************
ਐੱਮਜੇਪੀਐੱਸ/ਵੀਜੇ
(Release ID: 2247735)
ਵਿਜ਼ੀਟਰ ਕਾਊਂਟਰ : 2