ਵਣਜ ਤੇ ਉਦਯੋਗ ਮੰਤਰਾਲਾ
ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ, 26 ਮਾਰਚ 2026 ਤੋਂ ਯਾਉਂਡੇ, ਕੈਮਰੂਨ ਵਿੱਚ ਸ਼ੁਰੂ ਹੋਈ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੀ 14ਵੀਂ ਮੰਤਰੀ ਪੱਧਰੀ ਕਾਨਫਰੰਸ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ
ਸ਼੍ਰੀ ਪੀਯੂਸ਼ ਗੋਇਲ ਨੇ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਵਿੱਚ ਸੁਧਾਰਾਂ ਨੂੰ ਪਾਰਦਰਸ਼ੀ, ਸੰਮਲਿਤ ਅਤੇ ਮੈਂਬਰ-ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਵਿਕਾਸ ਨੂੰ ਕੇਂਦਰ ਵਿੱਚ ਰੱਖਿਆ ਜਾਵੇ
ਸ਼੍ਰੀ ਗੋਇਲ ਨੇ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੇ ਮੂਲ ਸਿਧਾਂਤਾਂ ਅਤੇ ਉਦੇਸ਼ਾਂ—ਵਿਸ਼ੇਸ਼ ਤੌਰ 'ਤੇ ਗੈਰ-ਭੇਦਭਾਵ ਵਾਲੀ ਨੀਤੀ, ਸਰਵਸੰਮਤੀ-ਅਧਾਰਿਤ ਫੈਸਲੇ ਲੈਣ ਦੀ ਪ੍ਰਕਿਰਿਆ ਅਤੇ ਸਮਾਨਤਾ—ਨੂੰ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਵਣਜ ਅਤੇ ਉਦਯੋਗ ਮੰਤਰੀ ਨੇ ਕੈਮਰੂਨ ਦੇ ਮਾਨਯੋਗ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਡਾਇਓਨ ਨਗੂਟੇ ਜੋਸੇਫ ਨਾਲ ਮੁਲਾਕਾਤ ਕੀਤੀ ਅਤੇ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੇ ਡਾਇਰੈਕਟਰ ਜਨਰਲ ਨਾਲ ਗੱਲਬਾਤ ਕੀਤੀ
प्रविष्टि तिथि:
27 MAR 2026 8:11AM by PIB Chandigarh
ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੀ 14ਵੀਂ ਮੰਤਰੀ ਪੱਧਰੀ ਕਾਨਫਰੰਸ 26 ਮਾਰਚ 2026 ਨੂੰ ਕੈਮਰੂਨ ਦੇ ਯਾਉਂਡੇ ਵਿੱਚ ਕੈਮਰੂਨ ਦੇ ਵਪਾਰ ਮੰਤਰੀ ਦੀ ਪ੍ਰਧਾਨਗੀ ਹੇਠ ਇੱਕ ਰਸਮੀ ਸੈਸ਼ਨ ਦੇ ਨਾਲ ਸ਼ੁਰੂ ਹੋਈ। ਇਸ ਸੈਸ਼ਨ ਵਿੱਚ ਡਬਲਿਊਟੀਓ ਦੀ ਡਾਇਰੈਕਟਰ ਜਨਰਲ ਡਾ. ਨਗੋਜ਼ੀ ਓਕੋਂਜੋ-ਇਵੇਲਾ ਅਤੇ ਮੈਂਬਰ ਦੇਸ਼ਾਂ ਦੇ ਵਪਾਰ ਮੰਤਰੀ/ਸੀਨੀਅਰ ਪ੍ਰਤੀਨਿਧ ਹਾਜ਼ਰ ਸਨ। ਭਾਰਤ ਵੱਲੋਂ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਇਸ ਦੇ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲਿਆ। ਉਦਘਾਟਨੀ ਸੈਸ਼ਨ ਤੋਂ ਬਾਅਦ 15 ਸਤੰਬਰ 2025 ਨੂੰ ਮੱਛੀ ਪਾਲਣ ਸਬਸਿਡੀ ਸਮਝੌਤੇ ਦੇ ਲਾਗੂ ਹੋਣ ਦੀ ਯਾਦ ਵਿੱਚ ਇੱਕ ਸੰਖੇਪ ਸਮਾਰੋਹ ਵੀ ਆਯੋਜਿਤ ਕੀਤਾ ਗਿਆ।
ਉਦਘਾਟਨੀ ਸਮਾਰੋਹ ਤੋਂ ਬਾਅਦ, ਮੰਤਰੀਆਂ ਨੇ ਡਬਲਿਊਟੀਓ ਦੇ ਮੂਲ ਮੁੱਦਿਆਂ, ਜਿਸ ਵਿੱਚ ਇਸ ਦੇ ਸਿਧਾਂਤ ਵੀ ਸ਼ਾਮਲ ਹਨ, 'ਤੇ ਇੱਕ ਮੰਤਰੀ ਪੱਧਰੀ ਚਰਚਾ ਲਈ ਮੀਟਿੰਗ ਕੀਤੀ। ਇਸ ਸੈਸ਼ਨ ਦੇ ਦੌਰਾਨ ਭਾਰਤ ਦੇ ਮਾਨਯੋਗ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਡਬਲਿਊਟੀਓ ਵਿੱਚ ਲੋੜੀਂਦੇ ਸੁਧਾਰ ਪਾਰਦਰਸ਼ੀ, ਸੰਮਲਿਤ ਅਤੇ ਮੈਂਬਰ-ਸੰਚਾਲਿਤ ਪ੍ਰਕਿਰਿਆ ਰਾਹੀਂ ਕੀਤੇ ਜਾਣੇ ਚਾਹੀਦੇ ਹਨ, ਜਿਸ ਵਿੱਚ ਵਿਕਾਸ ਨੂੰ ਕੇਂਦਰ ਵਿੱਚ ਰੱਖਿਆ ਜਾਵੇ ਅਤੇ ਸੰਸਥਾ ਦੇ ਮੂਲ ਬੁਨਿਆਦੀ ਸਿਧਾਂਤਾਂ ਅਤੇ ਉਦੇਸ਼ਾਂ—ਵਿਸ਼ੇਸ਼ ਤੌਰ 'ਤੇ ਗੈਰ-ਭੇਦਭਾਵ ਵਾਲੀ ਨੀਤੀ, ਸਰਵਸੰਮਤੀ-ਅਧਾਰਿਤ ਫੈਸਲੇ ਲੈਣ ਦੀ ਪ੍ਰਕਿਰਿਆ ਅਤੇ ਨਿਰਪੱਖਤਾ—ਨੂੰ ਬਣਾਈ ਰੱਖਿਆ ਜਾਵੇ।
ਐੱਮਸੀ14 ਮੀਟਿੰਗਾਂ ਦੇ ਪਹਿਲੇ ਦਿਨ ਦੌਰਾਨ, ਸ਼੍ਰੀ ਗੋਇਲ ਨੇ ਕੈਮਰੂਨ ਦੇ ਮਾਨਯੋਗ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਡਾਇਓਨ ਨਗੂਟੇ ਜੋਸੇਫ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਕੈਮਰੂਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ਸਮੇਤ ਦੁਵੱਲੇ ਅਤੇ ਬਹੁਪੱਖੀ ਮੁੱਦਿਆਂ 'ਤੇ ਚਰਚਾ ਕੀਤੀ। ਸ਼੍ਰੀ ਗੋਇਲ ਨੇ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੀ ਡਾਇਰੈਕਟਰ ਜਨਰਲ ਨਾਲ ਵੀ ਦੁਵੱਲੀ ਬੈਠਕ ਕੀਤੀ, ਜਿਸ ਵਿੱਚ ਚਰਚਾ ਮੁੱਖ ਤੌਰ 'ਤੇ ਐੱਮਸੀ14 ਦੇ ਏਜੰਡੇ 'ਤੇ ਕੇਂਦ੍ਰਿਤ ਰਹੀ। ਐੱਚਸੀਆਈਐੱਮ ਨੇ ਨੀਦਰਲੈਂਡ, ਫਰਾਂਸ ਅਤੇ ਇਥੋਪੀਆ ਦੇ ਆਪਣੇ ਹਮਰੁਤਬਾ ਨਾਲ ਵੀ ਦੁਵੱਲੀਆਂ ਬੈਠਕਾਂ ਕੀਤੀਆਂ ਅਤੇ ਦੁਵੱਲੇ ਵਪਾਰਕ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਵੀ ਐੱਮਸੀ-14 ਦੌਰਾਨ ਚਿਲੀ, ਪਰਾਗਵੇ, ਅਮਰੀਕਾ, ਨੇਪਾਲ, ਫਿਲੀਪੀਨਜ਼, ਸਾਊਦੀ ਅਰਬ, ਯੂਰਪੀਅਨ ਸੰਸਦ ਦੇ ਵਫ਼ਦ, ਮੈਕਸੀਕੋ, ਪੇਰੂ, ਰੂਸ, ਨਿਊਜ਼ੀਲੈਂਡ ਅਤੇ ਯੂਰਪੀਅਨ ਯੂਨੀਅਨ ਦੇ ਆਪਣੇ ਹਮਰੁਤਬਾ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਵਿੱਚ ਐੱਮਸੀ-14 ਦੇ ਏਜੰਡੇ ਦੇ ਨਾਲ-ਨਾਲ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਵਿਕਲਪਾਂ ਦੀ ਚਰਚਾ 'ਤੇ ਕੇਂਦ੍ਰਿਤ ਰਹੀ। ਚਿਲੀ ਅਤੇ ਪੇਰੂ ਦੇ ਨਾਲ, ਦੋਵਾਂ ਪੱਖਾਂ ਨੇ ਭਾਰਤ-ਚਿਲੀ ਐੱਫਟੀਏ ਗੱਲਬਾਤ ਅਤੇ ਭਾਰਤ-ਪੇਰੂ ਐੱਫਟੀਏ ਗੱਲਬਾਤ ਦੀ ਪ੍ਰਗਤੀ 'ਤੇ ਚਰਚਾ ਕੀਤੀ। ਯੂਰਪੀਅਨ ਯੂਨੀਅਨ ਅਤੇ ਨਿਊਜ਼ੀਲੈਂਡ ਦੇ ਨਾਲ, ਦੋਵਾਂ ਪੱਖਾਂ ਨੇ ਹਾਲ ਹੀ ਵਿੱਚ ਸੰਪੰਨ ਹੋਈਆਂ ਭਾਰਤ-ਈਯੂ ਐੱਫਟੀਏ ਅਤੇ ਭਾਰਤ-ਨਿਊਜ਼ੀਲੈਂਡ ਐੱਫਟੀਏ ਗੱਲਬਾਤ 'ਤੇ ਹਸਤਾਖਰ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ।
ਦਿਨ ਦੀ ਸਮਾਪਤੀ ਕੈਮਰੂਨ ਵੱਲੋਂ ਆਯੋਜਿਤ ਇੱਕ ਰਸਮੀ ਸਵਾਗਤ ਸਮਾਰੋਹ ਅਤੇ ਸ਼ਾਨਦਾਰ ਡਿਨਰ ਨਾਲ ਹੋਈ।
*****
ਅਭਿਸ਼ੇਕ ਦਯਾਲ/ਸ਼ੱਬੀਰ ਅਜ਼ਾਦ
(रिलीज़ आईडी: 2246722)
आगंतुक पटल : 43