ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪੈਨ –ਇੰਡੀਆ AVGC-XR ਈਕੋਸਿਸਟਮ ਦੀ ਅਗਵਾਈ IICT ਕਰੇਗਾ, ਹੱਬ-ਐਂਡ-ਸਪੋਕ ਮਾਡਲ ਦੇਸ਼ ਵਿਆਪੀ ਸਹਿਯੋਗ ਨੂੰ ਅਸਾਨ ਬਣਾਏਗਾ

Posted On: 27 MAR 2026 5:17PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ AVGC ਖੇਤਰ ਦੇ ਵਿਕਾਸ  ਲਈ ਇੱਕ ਵਿਆਪਕ ਰਣਨੀਤੀ ਤਿਆਰ ਕਰਨ ਅਤੇ ਨੀਤੀਗਤ ਉਪਾਵਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਅਪ੍ਰੈਲ 2022 ਵਿੱਚ AVGC-XR ਪ੍ਰਮੋਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਸੀ। ਟਾਸਕ ਫੋਰਸ ਨੇ ਆਪਣੀ ਰਿਪੋਰਟ ਵਿੱਚ AVGC-XR ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਵਿੱਚ ਰਾਜਾਂ ਦਾ ਸਮਰਥਨ ਕਰਨ ਦੇ ਲਈ ਇੱਕ ਮਾਡਲ ਰਾਜ ਨੀਤੀ ਢਾਂਚਾ ਵੀ ਤਿਆਰ ਕੀਤਾ ਸੀ।

ਭਾਰਤ ਨੂੰ AVGC-XR, ਦਾ ਗਲੋਬਲ ਹੱਬ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਮੰਤਰੀ ਮੰਡਲ ਨੇ AVGC-XR ਦੇ ਲਈ ਇੱਕ ਰਾਸ਼ਟਰੀ ਉੱਤਮਤਾ ਕੇਂਦਰ (NCoE)  ਦੀ ਸਥਾਨਪਾ ਦੀ ਮੰਜ਼ੂਰੀ ਦੇ ਦਿੱਤੀ ਹੈ। ਇਸ ਕੇਂਦਰ ਦਾ ਨਾਮ ਮੁੰਬਈ ਵਿੱਚ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾ (IICT) ਰੱਖਿਆ ਗਿਆ ਹੈ।

IICT ਨੂੰ ਰਾਜਾਂ ਦੇ ਨਾਲ ਸਹਿਯੋਗ ਨੂੰ ਵਧਾਉਣ ਅਤੇ ਸਮਰੱਥਾ ਨਿਰਮਾਣ ਵਿੱਚ ਯਤਨਾਂ ਦਾ ਸਮਰਥਨ ਦੇਣ ਲਈ ਇੱਕ ਰਾਸ਼ਟਰੀ ਕੇਂਦਰ ਵਜੋਂ ਕੰਮ ਕਰਨ ਦੀ ਕਲਪਨਾ ਕੀਤੀ ਗਈ ਹੈ। ਇਹ ਸੰਸਥਾ ਉਨ੍ਹਾਂ ਸੰਸਥਾਵਆਂ ਨਾਲ ਜੁੜਾਅ ਨੂੰ ਉਤਸ਼ਾਹਿਤ ਕਰਦੀ ਹੈ ਜੋ AVGC-XR ਸੈਕਟਰ ਵਿੱਚ ਖੇਤਰੀ ਸਮਰੱਥਾਵਾਂ ਅਤੇ ਉੱਤਮਤਾ ਕੇਂਦਰਾਂ ਦੇ ਵਿਕਾਸ ਵਿੱਚ ਯੋਗਦਾਨ ਦੇ ਸਕਦੇ ਹਨ। ਦੇਸ਼ ਭਰ ਵਿੱਚ ਉਦਯੋਗ, ਸਿੱਖਿਆ ਜਗਤ ਅਤੇ ਹੋਰ ਹਿੱਸੇਦਾਰਾਂ ਨਾਲ ਸਹਿਯੋਗ ਨੂੰ ਅਸਾਨ ਬਣਾਉਣ ਲਈ ਸੰਸਥਾ ਨੂੰ ਹੱਬ-ਐਂਡ-ਸਪੋਕ ਮਾਡਲ ਅਧੀਨ ਵਿਕਸਿਤ ਕੀਤਾ ਜਾ ਰਿਹਾ ਹੈ।

ਆਈਆਈਸੀਟੀ (IICT) ਗਲੋਬਲ ਟੈਕਨੋਲੋਜੀ ਕੰਪਨੀਆਂ, ਉਦਯੋਗ ਭਾਈਵਾਲਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਨਾਲ ਸਹਿਯੋਗ ਕਰਦਾ ਹੈ। ਇਹ ਸਹਿਯੋਗ ਪਾਠਕ੍ਰਮ ਵਿਕਾਸ, ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮਾਂ ਦੇ ਵਿਕਾਸ, ਖੋਜ ਅਤੇ ਵਿਕਾਸ, ਇੰਟਰਨਸ਼ਿਪ, ਸਕਾਲਰਸ਼ਿਪ ਅਤੇ ਸਟਾਰਟਅੱਪ ਇਨਕਿਊਬੇਸ਼ਨ ਲਈ ਹਨ, ਜਿਸ ਨਾਲ ਉਦਯੋਗ-ਅਕਾਦਮਿਕ ਭਾਈਵਾਲੀ ਮਜ਼ਬੂਤ ਹੁੰਦੀ ਹੈ ਅਤੇ ਏਵੀਜੀਸੀ-ਐਕਸਆਰ ਖੇਤਰ ਵਿੱਚ ਪ੍ਰਤਿਭਾ ਵਿਕਾਸ ਨੂੰ ਉਤਸ਼ਾਹ ਮਿਲਦਾ ਹੈ। 

ਇਹ ਸੰਸਥਾ ਦੇਸ਼ ਭਰ ਦੇ ਵਿਭਿੰਨ ਰਾਜਾਂ ਦੇ ਵਿਦਿਆਰਥੀਆਂ ਅਤੇ ਟ੍ਰੇਨੀਜ਼ ਨੂੰ ਆਕਰਸ਼ਿਤ ਕਰ ਰਹੀ ਹੈ ਅਤੇ AVGC-XR ਡੋਮੇਨ ਵਿੱਚ ਪੈਨ-ਇੰਡੀਆ ਟੈਲੰਟ ਪੂਲ ਨੂੰ ਉਤਸ਼ਾਹਿਤ ਕਰ ਰਹੀ ਹੈ।

ਮੰਤਰਾਲੇ AVGC-XR ਸੈਕਟਰ ਨੂੰ ਉਤਸ਼ਾਹਿਤ ਕਰਨ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਰਾਜਾਂ ਦੇ ਨਾਲ ਨਿਯਮਿਤ ਤੌਰ ‘ਤੇ ਵਰਕਸ਼ਾਪਸ, ਸੰਮੇਲਨ ਅਤੇ ਵੈਬੀਨਾਰ ਆਯੋਜਿਤ ਕਰਦਾ ਹੈ। 

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਸਨਾ ਸਤੀਸ਼ ਬਾਬੂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪੇਸ਼ ਕੀਤੀ।

 

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਏਕੇ


(Release ID: 2246379) ਵਿਜ਼ੀਟਰ ਕਾਊਂਟਰ : 7