ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰੈੱਸ ਕੌਂਸਲ ਨੇ ਪਿਛਲੇ ਪੰਜ ਵਰ੍ਹਿਆਂ ਵਿੱਚ 48 ਮਾਮਲਿਆਂ ਵਿੱਚ ਕਾਰਵਾਈ ਕੀਤੀ : 15ਵੀਂ ਕੌਂਸਲ ਲਈ 14 ਮੈਂਬਰਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ
ਪ੍ਰੈੱਸ ਕੌਂਸਲ ਨੇ ਪਿਛਲੇ ਪੰਜ ਵਰ੍ਹਿਆਂ ਵਿੱਚ 48 ਮਾਮਲਿਆਂ ਵਿੱਚ ਕਾਰਵਾਈ ਕੀਤੀ : 15ਵੀਂ ਕੌਂਸਲ ਲਈ 14 ਮੈਂਬਰਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ
Posted On:
27 MAR 2026 4:40PM by PIB Chandigarh
ਪ੍ਰੈੱਸ ਕੌਂਸਲ ਆਫ ਇੰਡੀਆ ਕੋਲ ਜਨਵਰੀ 2026 ਤੱਕ ਪੈਂਡਿੰਗ ਸ਼ਿਕਾਇਤਾਂ ਦੀ ਕੁੱਲ ਸੰਖਿਆ, ਇੱਕ ਸਾਲ, ਦੋ ਸਾਲ ਅਤੇ ਪੰਜ ਸਾਲ ਤੋਂ ਜ਼ਿਆਦਾ ਸਮੇਂ ਤੋਂ ਪੈਂਡਿੰਗ ਸ਼ਿਕਾਇਤਾਂ ਦੇ ਆਧਾਰ ‘ਤੇ ਹੇਠ ਲਿਖੇ ਅਨੁਸਾਰ ਹੈ:
|
ਸਮਾਂ
|
ਪੀਸੀਆਈ ਕੋਲ ਪੈਂਡਿੰਗ ਸ਼ਿਕਾਇਤਾਂ ਦੀ ਸੰਖਿਆ
|
|
1-2 ਸਾਲ
|
463
|
|
2-5 ਸਾਲ
|
301
|
|
5 ਸਾਲ ਤੋਂ ਵੱਧ
|
313
|
|
ਕੁੱਲ
|
1077
|
ਪਿਛਲੇ ਪੰਜ ਵਰ੍ਹਿਆਂ ਵਿੱਚ (2020-21 ਤੋਂ 2024-25 ਤੱਕ), ਕੌਂਸਲ ਨੇ 48 ਮਾਮਲਿਆਂ ਵਿੱਚ ਉਲੰਘਣਕਰਤਾਵਾਂ ਦੀ ਨਿੰਦਾ, ਜਾਂ ਚੇਤਾਵਨੀ ਦੇਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ।
ਪ੍ਰੈੱਸ ਕੌਂਸਲ ਆਫ ਇੰਡੀਆ ਵਿੱਚ ਇੱਕ ਚੇਅਰਪਰਸਨ ਅਤੇ 28 ਮੈਂਬਰ ਹੁੰਦੇ ਹਨ। ਇਨ੍ਹਾਂ 28 ਮੈਂਬਰਾਂ ਵਿੱਚੋਂ 15ਵੀਂ ਪ੍ਰੈੱਸ ਕੌਂਸਲ ਦੇ 14 ਮੈਂਬਰਾਂ ਦੀ ਨਿਯੁਕਤੀ ਮਿਤੀ 19.12.2024 ਅਤੇ 02.12.2025 ਦੀ ਗਜਟ ਨੋਟੀਫਿਕੇਸ਼ਨਾਂ ਰਾਹੀਂ ਨੋਟੀਫਾਇਡ ਕੀਤੀ ਜਾ ਚੁੱਕੀ ਹੈ। ਪ੍ਰੈੱਸ ਕੌਂਸਲ (ਬੈਠਕਾਂ ਅਤੇ ਕੰਮਕਾਰ ਦੇ ਸੰਚਾਲਨ ਦੀ ਪ੍ਰਕਿਰਿਆ) ਰੈਗੂਲੇਸ਼ਨ, 1979 ਦੇ ਨਿਯਮ 4 ਅਨੁਸਾਰ, ਕੌਂਸਲ ਦੀਆਂ ਬੈਠਕਾਂ ਦੇ ਸੰਚਾਲਨ ਲਈ ਜ਼ਰੂਰੀ ਕੋਰਮ 11 ਮੈਂਬਰ ਹਨ।
ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਰਾਜ ਸਭਾ ਵਿੱਚ ਸ਼੍ਰੀ ਸਾਕੇਤ ਗੋਖਲੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਦਿੱਤੀ।
***
ਮਹੇਸ਼ ਕੁਮਾਰ /ਵਿਵੇਕ ਵਿਸ਼ਵਾਸ਼/
(Release ID: 2246378)
ਵਿਜ਼ੀਟਰ ਕਾਊਂਟਰ : 7