ਰਾਜ ਸਭਾ ਸਕੱਤਰੇਤ
azadi ka amrit mahotsav

ਰਾਜ ਸਭਾ ਦੇ ਮਾਣਯੋਗ ਚੇਅਰਮੈਨ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਵੱਲੋਂ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਅੱਜ ਸਦਨ ਵਿੱਚ ਦਿੱਤੀ ਗਈ ਵਿਵਸਥਾ ਦਾ ਮੂਲ ਪਾਠ

Posted On: 24 MAR 2026 4:13PM by PIB Chandigarh

ਚੇਅਰਮੈਨ: ਮਾਣਯੋਗ ਮੈਂਬਰੋ, ਮੈਂ ਤੁਹਾਡਾ ਧਿਆਨ ਰਾਜ ਸਭਾ ਵਿੱਚ ਕਾਰਜ ਸੰਚਾਲਨ ਅਤੇ ਪ੍ਰਕਿਰਿਆ ਨਿਯਮਾਂ ਦੇ ਨਿਯਮ 251 ਵੱਲ ਦਿਵਾਉਣਾ ਚਾਹੁੰਦਾ ਹਾਂ, ਜੋ ਕਿਸੇ ਮੰਤਰੀ ਨੂੰ ਜਨਤਕ ਮਹੱਤਵ ਦੇ ਕਿਸੇ ਅਤਿ ਜ਼ਰੂਰੀ ਮਾਮਲੇ 'ਤੇ, ਇਸ ਸ਼ਰਤ ਦੇ ਨਾਲ ਕਿ ਬਿਆਨ ਦਿੰਦੇ ਸਮੇਂ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ, ਬਿਆਨ ਦੇਣ ਦੀ ਇਜਾਜ਼ਤ ਦਿੰਦਾ ਹੈ।

ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਹੁਣੇ ਦਿੱਤਾ ਗਿਆ ਬਿਆਨ ਅੰਤਰਰਾਸ਼ਟਰੀ ਕੂਟਨੀਤਕ ਸਬੰਧਾਂ ਦੇ ਇੱਕ ਮਹੱਤਵਪੂਰਨ ਮੁੱਦੇ ਨਾਲ ਸਬੰਧਤ ਹੈ। ਮੈਂ ਮਾਣਯੋਗ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮਾਮਲੇ ਦੀ ਗੰਭੀਰਤਾ ਅਤੇ ਇਸ ਵਿੱਚ ਸ਼ਾਮਲ ਵਿਆਪਕ ਰਾਸ਼ਟਰੀ ਹਿੱਤ ਨੂੰ ਸਮਝਦੇ ਹੋਏ ਸਦਨ ਦੀ ਮਰਿਆਦਾ ਬਣਾਈ ਰੱਖ ਕੇ ਪੂਰਨ ਸਹਿਯੋਗ ਦੇਣ।

*** *** *** *** 

ਆਰਕੇਕੇ/ਸ਼ੀਨਮ


(Release ID: 2245150) ਵਿਜ਼ੀਟਰ ਕਾਊਂਟਰ : 35