ਵਿੱਤ ਮੰਤਰਾਲਾ
ਆਰਬੀਆਈ ਨੇ ਅਣਅਧਿਕਾਰਤ ਇਲੈਕਟ੍ਰੌਨਿਕ ਬੈਂਕਿੰਗ ਲੈਣ-ਦੇਣ ‘ਤੇ ਆਪਣਾ ਫ੍ਰੇਮਵਰਕ ਮਜ਼ਬੂਤ ਕੀਤਾ
ਆਰਬੀਆਈ ਦੇ ਸੰਸ਼ੋਧਿਤ ਨਿਰਦੇਸ਼ਾਂ ਵਿੱਚ ਮੁਆਵਜ਼ਾ ਵਿਧੀ ਦੀ ਸ਼ੁਰੂਆਤ, ਏਆਈ ਰਾਹੀਂ ਧੋਖਾਧੜੀ ਵਿਸ਼ਲੇਸ਼ਣ ਦਾ ਵਿਸਥਾਰ ਅਤੇ ਵਿੱਤੀ ਸਾਖਰਤਾ
ਅਭਿਆਨਾਂ ਦੇ ਨਾਲ-ਨਾਲ ਫਰਜ਼ੀ ਖਾਤਿਆਂ ਅਤੇ ਸਾਈਬਰ ਧੋਖਾਧੜੀ ਦੇ ਵਿਰੁੱਧ ਸੁਰੱਖਿਆ ਤਰੀਕਿਆਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਗਈ ਹੈ
Posted On:
24 MAR 2026 4:07PM by PIB Chandigarh
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2017 ਵਿੱਚ ਅਣਅਧਿਕਾਰਤ ਇਲੈਕਟ੍ਰੌਨਿਕ ਬੈਂਕਿੰਗ ਲੈਣ-ਦੇਣ ਵਿੱਚ ਗ੍ਰਾਹਕਾਂ ਦੀ ਦੇਣਦਾਰੀ ਨੂੰ ਸੀਮਿਤ ਕਰਨ ਦੇ ਸਬੰਧ ਵਿੱਚ ਮੌਜੂਦਾ ਨਿਰਦੇਸ਼ ਜਾਰੀ ਕੀਤੇ ਸਨ। ਹਾਲਾਂਕਿ, ਬੈਂਕਿੰਗ ਖੇਤਰ ਅਤੇ ਭੁਗਤਾਨ ਪ੍ਰਣਾਲੀਆਂ ਵਿੱਚ ਤਕਨਾਲੋਜੀ ਦੇ ਤੇਜ਼ੀ ਨਾਲ ਅਪਣਾਉਣ ਨੂੰ ਦੇਖਦੇ ਹੋਏ, ਆਰਬੀਆਈ ਨੇ ਆਪਣੇ ਮੌਜੂਦਾ ਨਿਰਦੇਸ਼ਾਂ ਦੀ ਸਮੀਖਿਆ ਕੀਤੀ। ਸੰਸ਼ੋਧਿਤ ਨਿਰਦੇਸ਼, ਜਿਨ੍ਹਾਂ ਵਿੱਚ ਛੋਟੇ ਮੁੱਲ ਦੇ ਧੋਖਾਧੜੀ ਵਾਲੇ ਇਲੈਕਟ੍ਰੌਨਿਕ ਬੈਕਿੰਗ ਲੈਣ-ਦੇਣ ਦੇ ਮਾਮਲੇ ਵਿੱਚ ਮੁਆਵਜ਼ਾ ਵਿਧੀ ਸ਼ਾਮਲ ਹੈ, 6 ਮਾਰਚ, 2026 ਨੂੰ ਜਨਤਾ/ਹਿਤਧਾਰਕਾਂ ਦੀ ਸਲਾਹ ਲਈ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ https://www.rbi.org.in/Scripts/BS_PressReleaseDisplay.aspx?prid=62340 ‘ਤੇ ਉਪਲਬਧ ਹਨ।
ਇੰਡੀਅਨ ਡਿਜੀਟਲ ਪੇਮੈਂਟ ਇੰਟੈਲੀਜੈਂਸ ਕਾਰਪੋਰੇਸ਼ਨ (ਆਈਡੀਪੀਆਈਸੀ) ਨੂੰ ਕੰਪਨੀ ਐਕਟ, 2013 ਦੇ ਤਹਿਤ ਧਾਰਾ 8 ਦੇ ਅਧੀਨ 16/10/2025 ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦਾ ਪ੍ਰਮੁੱਖ ਉਦੇਸ਼ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਮਸ਼ੀਨ ਲਰਨਿੰਗ (ਐੱਮਐੱਲ) ਅਤੇ ਬਿਗ ਡੇਟਾ ਐਨਾਲਿਟਿਕਸ ਦੇ ਨਾਲ-ਨਾਲ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਭਾਰਤ ਦੀ ਤੇਜ਼ੀ ਨਾਲ ਵਧਦੀ ਡਿਜੀਟਲ ਭੁਗਤਾਨ ਵਿਧੀ ਵਿੱਚ ਧੋਖਾਧੜੀ ਦੇ ਅਸਲ ਸਮੇਂ ਵਿੱਚ ਪਤਾ ਲਗਾਉਣਾ, ਰੋਕਣਾ ਅਤੇ ਇਸ ਦਾ ਵਿਸ਼ਲੇਸ਼ਣ ਕਰਨਾ ਹੈ।
ਸਰਕਾਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਹੋਰ ਸਬੰਧਿਤ ਰੈਗੂਲੇਟਰਾਂ/ਹਿਤਧਾਰਕਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਦੇਸ਼ ਭਰ ਵਿੱਚ ਸਾਈਬਰ ਧੋਖਾਧੜੀ ਵਿੱਚ ਫੰਡਾਂ ਦੀ ਡਾਇਵਰਜ਼ਨ ਅਤੇ ਲੇਅਰਿੰਗ ਲਈ ਇਸਤੇਮਾਲ ਹੋਣ ਵਾਲੇ ਜਾਅਲੀ ਖਾਤਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ, ਆਰਬੀਆਈ ਨੇ ਜਾਅਲੀ ਖਾਤਿਆਂ ਦਾ ਪਤਾ ਲਗਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ/ਮਸ਼ੀਨ ਲਰਨਿੰਗ ‘ਤੇ ਅਧਾਰਿਤ ਸਮਾਧਾਨ “ਮਿਊਲਹੰਟਰ. ਏਆਈ” ਲਾਂਚ ਕੀਤਾ ਹੈ। ਇਹ ਸਮਾਧਾਨ ਫਿਲਹਾਲ 26 ਬੈਂਕਾਂ ਵਿੱਚ ਲਾਗੂ ਹੈ ਅਤੇ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ।
ਆਰਬੀਆਈ ਨੇ ਬੈਂਕਾਂ ਨੂੰ ਸਲਾਹ ਵੀ ਦਿੱਤੀ ਹੈ, ਜਿਸ ਵਿੱਚ ਸਾਈਬਰ ਧੋਖਾਧੜੀ ਅਤੇ ਸ਼ੱਕੀ ਜਾਅਲੀ ਖਾਤਿਆਂ ਦੀ ਰੋਕਥਾਮ ਅਤੇ ਪਛਾਣ ਲਈ ਮਜ਼ਬੂਤ ਪ੍ਰਣਾਲੀਆਂ ਅਤੇ ਕੰਟਰੋਲ ਦੇ ਜ਼ਰੀਏ ਬੈਂਕਿੰਗ ਚੈਨਲਾਂ ਦੀ ਦੁਰਵਰਤੋਂ ਨੂੰ ਘੱਟ ਕਰਨ ਲਈ ਚੁੱਕੇ ਜਾਣ ਵਾਲੇ ਵਿਸ਼ੇਸ਼ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਬੈਂਕਾਂ ਨੂੰ ਅਸਲ ਸਮੇਂ ਵਿੱਚ ਲੈਣ-ਦੇਣ ਦੀ ਨਿਗਰਾਨੀ ਲਈ ਮਜ਼ਬੂਤ ਸਾਫਟਵੇਅਰ ਦੀ ਤੈਨਾਤੀ ਅਤੇ ਅਪਣਾਉਣ ਨੂੰ ਯਕੀਨੀ ਬਣਾਉਣ ਲਈ ਅਤੇ ਸ਼ੱਕੀ ਅਤੇ ਧੋਖਾਧੜੀ ਵਾਲੇ ਲੈਣ-ਦੇਣ ਦੇ ਪੈਟਰਨ ਦਾ ਪਤਾ ਲਗਾਉਣ ਵਿੱਚ ਏਆਈ/ਐੱਮਐੱਲ ਉਪਕਰਣਾਂ ਦੀ ਵਰਤੋਂ ਕਰਨ ਦੇ ਨਾਲ-ਨਾਲ ਮਨੀ ਲਾਂਡਰਿੰਗ ਨੈੱਟਵਰਕ ਦੀ ਪਛਾਣ ਕਰਨ ਵਿੱਚ ਨੈੱਟਵਰਕ ਐਨਾਲਿਟਿਕਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਨਾਗਰਿਕਾਂ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਦਰਮਿਆਨ ਸਾਈਬਰ ਸੁਰੱਖਿਆ ਜਾਗਰੂਕਤਾ ਫੈਲਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਹੋਰ ਬਿੰਦੂਆਂ ਦੇ ਨਾਲ ਹੀ ਹੇਠ ਲਿਖੇ ਸ਼ਾਮਲ ਹਨ:
-
ਵਿੱਤੀ ਸਾਖਰਤਾ ਕੇਂਦਰ (ਸੀਐੱਫਐੱਲ) ਪ੍ਰੋਜੈਕਟ ਦੀ ਸ਼ੁਰੂਆਤ ਆਰਬੀਆਈ ਵੱਲੋਂ 2017 ਵਿੱਚ ਕੀਤੀ ਗਈ ਸੀ, ਜਿਸ ਦਾ ਉਦੇਸ਼ ਵਿੱਤੀ ਸਾਖਰਤਾ ਦੇ ਲਈ ਭਾਈਚਾਰੇ ਦੀ ਅਗਵਾਈ ਵਾਲੇ ਨਵੀਨਤਾਕਾਰੀ ਅਤੇ ਸਹਿਭਾਗੀ ਦ੍ਰਿਸ਼ਟੀਕੋਣਾਂ ਨੂੰ ਅਪਣਾਉਣਾ ਹੈ। 31 ਮਾਰਚ, 2025 ਤੱਕ ਦੇਸ਼ ਭਰ ਵਿੱਚ ਕੁੱਲ 2,421 ਸੀਐੱਫਐੱਲ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਸੀਐੱਫਐੱਲ ਤਿੰਨ ਬਲਾਕਾਂ ਨੂੰ ਕਵਰ ਕਰਦਾ ਹੈ;
-
ਵਿੱਤੀ ਸਾਖਰਤਾ ਹਫ਼ਤਾ (ਐੱਫਐੱਲਡਬਲਿਊ) ਵਰ੍ਹੇ 2016 ਤੋਂ ਹਰ ਵਰ੍ਹੇ ਦੇਸ਼ ਭਰ ਦੇ ਨਾਗਰਿਕਾਂ ਦਰਮਿਆਨ ਵਿੱਤੀ ਸਿੱਖਿਆ ਦਾ ਸੰਦੇਸ਼ ਫੈਲਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ;
-
ਆਰਬੀਆਈ ਦਾ ਬਹੁਭਾਸ਼ਾਈ ਅਤੇ ਮੀਡੀਆ ਅਧਾਰਿਤ ਜਨਤਕ ਜਾਗਰੂਕਤਾ ਅਭਿਆਨ, ਜਿਸ ਦਾ ਸਿਰਲੇਖ “ਆਰਬੀਆਈ ਕਹਿਤਾ ਹੈ”, ਸੁਰੱਖਿਅਤ ਬੈਂਕਿੰਗ ਪ੍ਰਥਾਵਾਂ ਬਾਰੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿੱਤੀ ਸਾਖਰਤਾ ਨੂੰ ਪ੍ਰੋਤਸਾਹਨ ਦਿੰਦਾ ਹੈ।
-
ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) “ਸੇਬੀ ਬਨਾਮ ਸਕੈਮ” ਅਭਿਆਨ ਚਲਾਉਂਦਾ ਹੈ, ਜੋ ਬਜ਼ਾਰ ਬੁਨਿਆਦੀ ਢਾਂਚੇ ਸੰਸਥਾਨਾਂ (ਐੱਮਆਈਆਈ) ਦੇ ਸਹਿਯੋਗ ਨਾਲ ਟੀਵੀ, ਪ੍ਰਿੰਟ, ਰੇਡੀਓ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਧੋਖਾਧੜੀ ਪ੍ਰਤੀ ਲਗਾਤਾਰ ਜਾਗਰੂਕਤਾ ਅਭਿਆਨ ਚਲਾਉਂਦਾ ਹੈ। ਐੱਸਈਬੀਆਈ ਨੇ ਨਾਗਿਰਕਾਂ ਦੀ ਸੁਰੱਖਿਆ ਲਈ ਵਿਦਿਅਕ ਸੰਸਾਧਨ ਅਤੇ ਨਿਵੇਸ਼ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਲਾ ‘ਸਾਥੀ’ ਮੋਬਾਈਲ ਐਪ ਵੀ ਲਾਂਚ ਕੀਤਾ ਹੈ।
ਇਹ ਜਾਣਕਾਰੀ ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਦੁਆਰਾ ਅੱਜ ਰਾਜ ਸਭਾ ਵਿੱਚ ਦਿੱਤੀ ਗਈ ਸੀ।
*****
ਐੱਨਬੀ/ਏਡੀ/ਏਕੇ
(Release ID: 2245015)
ਵਿਜ਼ੀਟਰ ਕਾਊਂਟਰ : 6