ਖੇਤੀਬਾੜੀ ਮੰਤਰਾਲਾ
azadi ka amrit mahotsav

ਪੀਐੱਮ-ਕਿਸਾਨ: ਕੇਂਦਰ ਨੇ ਸ਼ੁਰੂਆਤ ਤੋਂ ਹੁਣ ਤੱਕ 22 ਕਿਸ਼ਤਾਂ ਵਿੱਚ 4.27 ਲੱਖ ਕਰੋੜ ਰੁਪਏ ਵੰਡੇ ਹਨ

Posted On: 24 MAR 2026 6:16PM by PIB Chandigarh

ਪੀਐੱਮ-ਕਿਸਾਨ ਯੋਜਨਾ ਇੱਕ ਕੇਂਦਰੀ ਖੇਤਰ ਯੋਜਨਾ ਹੈ ਜਿਸ ਨੂੰ ਫਰਵਰੀ 2019 ਵਿੱਚ ਪ੍ਰਧਾਨ ਮੰਤਰੀ ਦੁਆਰਾ ਖੇਤੀਬਾੜੀ ਯੋਗ ਭੂਮੀਧਾਰਕ ਕਿਸਾਨਾਂ ਦੀ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦੇ ਤਹਿਤ, ਪ੍ਰਤੀ ਵਰ੍ਹੇ 6,000/- ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਤਿੰਨ ਸਮਾਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਟ੍ਰਾਂਸਫਰ ਕੀਤੀ ਜਾਂਦੀ ਹੈ। ਭਾਰਤ ਸਰਕਾਰ ਨੇ ਹੁਣ ਤੱਕ 22 ਕਿਸ਼ਤਾਂ ਵਿੱਚ 4.27 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਹੈ।

19 ਨਵੰਬਰ, 2025 ਨੂੰ ਪੀਐੱਮ-ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਜਾਰੀ ਹੋਣ ਦੌਰਾਨ, 935 ਕਰੋੜ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ।

ਪੀਐੱਮ-ਕਿਸਾਨ ਯੋਜਨਾ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਵਾਲੇ ਕਈ ਅਧਿਐਨ ਹੋਏ ਹਨ, ਜਿਨ੍ਹਾਂ ਵਿੱਚ ਕਿਸਾਨਾਂ ਦੀ ਆਮਦਨ ਅਤੇ ਗ੍ਰਾਮੀਣ ਅਰਥਵਿਵਸਥਾ ‘ਤੇ ਇਸ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ ਹੈ। ਇਨ੍ਹਾਂ ਦੇ ਸਿੱਟੇ ਇਸ ਤਰ੍ਹਾਂ ਹਨ:

  1. ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਟਿਊਟ (IFPRI) ਦੁਆਰਾ 2019 ਵਿੱਚ ਕੀਤੇ ਗਏ ਇੱਕ ਸੁਤੰਤਰ ਅਧਿਐਨ ਵਿੱਚ ਵਿਸ਼ਲੇਸ਼ਣ ਕੀਤਾ ਗਿਆ ਕਿ ਪੀਐੱਮ-ਕਿਸਾਨ ਦੇ ਤਹਿਤ ਉਪਲਬਧ ਕਰਵਾਏ ਗਏ ਫੰਡਾਂ ਨੇ ਗ੍ਰਾਮੀਣ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਲੋਨ ਸਬੰਧੀ ਰੁਕਾਵਟਾਂ ਨੂੰ ਘੱਟ ਕੀਤਾ ਹੈ, ਅਤੇ ਖੇਤੀਬਾੜੀ ਇਨਪੁਟ ਵਿੱਚ ਨਿਵੇਸ਼ ਵਧਾਇਆ ਹੈ। ਇਸ ਤੋਂ ਇਲਾਵਾ, ਇਨ੍ਹਾਂ ਫੰਡਾਂ ਨੇ ਕਿਸਾਨਾਂ ਦੀ ਜੋਖਮ ਲੈਣ ਦੀ ਸਮਰੱਥਾ ਵਿੱਚ ਸੁਧਾਰ ਕੀਤਾ ਹੈ, ਜਿਸ ਨਾਲ ਉਹ ਉਤਪਾਦਕ ਲੇਕਿਨ ਵਧੇਰੇ ਜੋਖਮ ਭਰੇ ਨਿਵੇਸ਼ ਕਰਨ ਵਿੱਚ ਸਮਰੱਥ ਹੋਏ ਹਨ।

  2. ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨ ਕਾਲ ਸੈਂਟਰ (ਕੇਸੀਸੀ) ਦੀ ਵਰਤੋਂ ਕਰਦੇ ਹੋਏ ਇੱਕ ਵਿਆਪਕ ਪ੍ਰਤੀਕਿਰਿਆ ਵਿਧੀ ਵੀ ਲਾਗੂ ਕੀਤੀ ਹੈ ਅਤੇ ਇਸ ਦੇ ਸਰਵੇਖਣਾਂ ਤੋਂ ਪਤਾ ਚਲਦਾ ਹੈ ਕਿ 93% ਤੋਂ ਵੱਧ ਕਿਸਾਨ ਖੇਤੀਬਾੜੀ ਗਤੀਵਿਧੀਆਂ ਲਈ ਲਾਭਾਂ ਦੀ ਵਰਤੋਂ ਕਰ ਰਹੇ ਹਨ।

  3. ਨੀਤੀ ਆਯੋਗ ਦੇ ਵਿਕਾਸ ਨਿਗਰਾਨੀ ਅਤੇ ਮੁਲਾਂਕਣ ਦਫ਼ਤਰ (ਡੀਐੱਮਈਓ) ਨੇ ਪੀਐੱਮ-ਕਿਸਾਨ ਯੋਜਨਾ ‘ਤੇ ਇੱਕ ਪ੍ਰਭਾਵ ਮੁਲਾਂਕਣ ਅਧਿਐਨ ਕੀਤਾ। ਅਧਿਐਨ ਦੇ ਸਿੱਟਿਆਂ ਤੋਂ ਪਤਾ ਚਲਦਾ ਹੈ ਕਿ ਇਹ ਯੋਜਨਾ ਖੇਤੀਬਾੜੀ ਭੂਮੀ ਧਾਰਕ ਕਿਸਾਨਾਂ ਨੂੰ ਪ੍ਰਤੱਖ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਪ੍ਰਾਥਮਿਕ ਕਾਰਜ ਨੂੰ ਸਫ਼ਲਤਾਪੂਰਵਕ ਪੂਰਾ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਰਤਾ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਵਾਧਾ ਹੋ ਰਿਹਾ ਹੈ।

ਅਧਿਐਨ ਤੋਂ ਇਹ ਵੀ ਪਤਾ ਚਲਦਾ ਹੈ ਕਿ 92 ਪ੍ਰਤੀਸ਼ਤ ਤੋਂ ਵੱਧ ਲਾਭਾਰਥੀ ਕਿਸਾਨਾਂ ਨੇ ਬੀਜ, ਖਾਦ ਅਤੇ ਕੀਟਨਾਸ਼ਕ ਜਿਹੇ ਜ਼ਰੂਰੀ ਖੇਤੀਬਾੜੀ ਇਨਪੁਟ ਦੇ ਲਈ ਵਿੱਤੀ ਸਹਾਇਤਾ ਦੀ ਵਰਤੋਂ ਕੀਤੀ, ਜੋ ਵਧਦੀ ਲਾਗਤ ਅਤੇ ਮੌਸਮ ਸਬੰਧੀ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹਨ। ਇਸ ਦੇ ਇਲਾਵਾ, ਲਗਭਗ 85 ਪ੍ਰਤੀਸ਼ਤ ਲਾਭਾਰਥੀ ਕਿਸਾਨਾਂ ਨੇ ਖੇਤੀਬਾੜੀ ਆਮਦਨ ਵਿੱਚ ਵਾਧਾ ਅਤੇ ਫਸਲ ਖਰਾਬ ਹੋਣ ਜਾਂ ਮੈਡੀਕਲ ਐਮਰਜੈਂਸੀ ਸਥਿਤੀ ਦੌਰਾਨ ਗੈਰ-ਰਸਮੀ ਲੋਨ ‘ਤੇ ਨਿਰਭਰਤਾ ਵਿੱਚ ਜ਼ਿਕਰਯੋਗ ਕਮੀ ਦੀ ਸੂਚਨਾ ਦਿੱਤੀ। ਇਹ ਅਧਿਐਨ ਗ਼ਰੀਬੀ ਦੇ ਖਾਤਮੇ, ਖੁਰਾਕ ਸੁਰੱਖਿਆ, ਜੈਂਡਰ ਸਮਾਨਤਾ ਅਤੇ ਸੰਸਥਾਗਤ ਪਾਰਦਰਸ਼ਿਤਾ ਨਾਲ ਸਬੰਧਿਤ ਟਿਕਾਊ ਵਿਕਾਸ ਟੀਚਿਆਂ ਦੀ ਦਿਸ਼ਾ ਵਿੱਚ ਭਾਰਤ ਦੀ ਤਰੱਕੀ ਵਿੱਚ ਯੋਜਨਾ ਦੇ ਯੋਗਦਾਨ ਨੂੰ ਦਰਸਾਉਂਦਾ ਹੈ।

ਪੀਐੱਮ-ਕਿਸਾਨ ਪੋਰਟਲ ‘ਤੇ ਕਿਸਾਨਾਂ ਲਈ ਇੱਕ ਵਿਸ਼ੇਸ਼ ‘ਕਿਸਾਨ ਕੌਰਨਰ’ ਬਣਾਇਆ ਗਿਆ ਹੈ, ਜਿੱਥੇ ਲਾਭਾਰਥੀ ਦੀ ਸਥਿਤੀ ਅਤੇ ਕਿਸ਼ਤ ਭੁਗਤਾਨ ਦੀ ਜਾਣਕਾਰੀ ਸਮੇਤ ਕਈ ਸੁਵਿਧਾਵਾਂ ਉਪਲਬਧ ਹਨ। ਪੋਰਟਲ ‘ਤੇ ‘ਆਪਣੀ ਸਥਿਤੀ ਜਾਣੋ’, ਨਾਮਕ ਇੱਕ ਵਾਧੂ ਸੁਵਿਧਾ ਵੀ ਦਿੱਤੀ ਗਈ ਹੈ, ਜਿਸ ਦੇ ਰਾਹੀਂ ਕਿਸਾਨ ਆਪਣੀ ਯੋਗਤਾ ਅਤੇ ਭੁਗਤਾਨ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਕਿਸਾਨ ਆਪਣੇ ਨਜ਼ਦੀਕੀ ਭਾਈਚਾਰਕ ਸੇਵਾ ਕੇਂਦਰ ‘ਤੇ ਜਾ ਕੇ ਵੀ ਲਾਭਾਰਥੀ ਦੀ ਸਥਿਤੀ ਅਤੇ ਕਿਸ਼ਤ ਭੁਗਤਾਨ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਤੋਂ  ਇਲਾਵਾ, ਯੋਜਨਾ ਦੇ ਲਾਭਰਥੀਆਂ ਦੀ ਵੱਡੀ ਸੰਖਿਆ ਨੂੰ ਦੇਖਦੇ ਹੋਏ, ਲਾਭਾਰਥੀਆਂ ਦੁਆਰਾ ਚੁੱਕੇ ਗਏ ਆਮ ਸਵਾਲਾਂ ਅਤੇ ਸ਼ਿਕਾਇਤਾਂ ਦਾ ਤੁਰੰਤ ਸਮਾਧਾਨ ਕਰਨ ਲਈ, ਇੱਕ ਵਾਇਸ-ਬੇਸਡ ਪੀਐੱਮ-ਕਿਸਾਨ ਏਆਈ ਚੈਟਬੌਟ (ਕਿਸਾਨ-ਈ-ਮਿਤ੍ਰ) ਵਿਕਸਿਤ ਕੀਤਾ ਗਿਆ ਹੈ। ਇਹ ਚੈਟਬੌਟ ਕਿਸਾਨਾਂ ਦੇ ਸਵਾਲਾਂ ਦੇ ਤੁਰੰਤ, ਸਹੀ ਅਤੇ ਸਪਸ਼ਟ ਜਵਾਬ 24 ਘੰਟੇ ਉਨ੍ਹਾਂ ਦੀ ਮਾਤ੍ਰ ਭਾਸ਼ਾ ਵਿੱਚ ਪ੍ਰਦਾਨ ਕਰਦਾ ਹੈ, ਜਿਸ ਨਾਲ ਸਿਸਟਮ ਵਧੇਰੇ ਪਹੁੰਚਯੋਗ ਅਤੇ ਉਪਯੋਗਕਰਤਾ ਦੇ ਅਨੁਕੂਲ ਬਣ ਜਾਂਦਾ ਹੈ। ਇਹ ਵੈੱਬ, ਮੋਬਾਈਲ ਆਦਿ ਸਾਰੇ ਪਲੈਟਫਾਰਮਾਂ ‘ਤੇ ਉਪਲਬਧ ਹੈ। ਕਿਸਾਨ-ਈ-ਮਿਤ੍ਰ ਚੈਟਬੌਟ ਵਰਤਮਾਨ ਵਿੱਚ 11 ਭਾਸ਼ਾਵਾਂ- ਅੰਗ੍ਰੇਜ਼ੀ, ਹਿੰਦੀ, ਓਡੀਆ, ਤਮਿਲ, ਬੰਗਾਲੀ, ਮਲਯਾਲਮ, ਗੁਜਰਾਤੀ, ਪੰਜਾਬੀ, ਕੰਨੜ, ਤੇਲੁਗੂ ਅਤ ਮਰਾਠੀ ਵਿੱਚ ਕੰਮ ਕਰਦਾ ਹੈ। ਹੁਣ ਤੱਕ, 53 ਲੱਖ ਤੋਂ ਵੱਧ ਕਿਸਾਨਾਂ ਦੇ 95 ਲੱਖ ਤੋਂ ਵੱਧ ਸਵਾਲਾਂ ਦਾ ਸਮਾਧਾਨ ਕੀਤਾ ਜਾ ਚੁੱਕਿਆ ਹੈ। ਇਹ ਚੈਟਬੌਟ ਕਿਸਾਨ ਦੀ ਲਾਭਾਰਥੀ ਸਥਿਤੀ ਅਤੇ ਭੁਗਤਾਨ ਵੇਰਵੇ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਲਈ ਆਧਾਰ ਨੰਬਰ ਲਾਜ਼ਮੀ ਹੈ ਅਤੇ ਪੀਐੱਮ-ਕਿਸਾਨ ਦੇ ਸਾਰੇ ਲਾਭਾਰਥੀਆਂ ਦਾ ਆਧਾਰ ਤਸਦੀਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਾਰੇ ਭੁਗਤਾਨ ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ ਰਾਹੀਂ ਸਿੱਧੇ ਲਾਭਾਰਥੀਆਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਕੀਤੇ ਜਾਂਦੇ ਹਨ। ਵਿਭਾਗ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕੌਮਨ ਸਰਵਿਸ ਸੈਂਟਰਸ (ਸੀਐੱਸਸੀ) ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੇ ਤਾਲਮੇਲ ਨਾਲ ਨਿਯਮਿਤ ਤੌਰ ‘ਤੇ ਟੀਚਾਗਤ ਅਭਿਆਨ ਚਲਾਉਂਦਾ ਹੈ ਤਾਂ ਜੋ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਿਆ ਜਾ ਸਕੇ।

ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

******

ਆਰਸੀ/ਐੱਮਐੱਸ/ਡੀਕੇ/5159


(Release ID: 2245013) ਵਿਜ਼ੀਟਰ ਕਾਊਂਟਰ : 4