ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਟੈਲੀ-ਮਾਨਸ ਬਾਰੇ ਅਪਡੇਟ


ਟੈਲੀ-ਮਾਨਸ ਦਾ ਦੇਸ਼ ਭਰ ਵਿੱਚ ਵਿਸਤਾਰ: 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 53 ਸੈੱਲ ਕਾਰਜਸ਼ੀਲ, 20 ਭਾਸ਼ਾਵਾਂ ਵਿੱਚ ਸਹਾਇਤਾ ਉਪਲਬਧ

ਟੈਲੀ-ਮਾਨਸ ਹੈਲਪਲਾਈਨ ਰਾਹੀਂ 34.34 ਲੱਖ ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਅਤੇ ਹੱਲ ਕੀਤੀਆਂ ਗਈਆਂ

Posted On: 23 MAR 2026 12:44PM by PIB Chandigarh

ਦੇਸ਼ ਵਿੱਚ ਮਿਆਰੀ ਮਾਨਸਿਕ ਸਿਹਤ ਸਲਾਹ ਅਤੇ ਦੇਖਭਾਲ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਲਈ, ਸਰਕਾਰ ਨੇ 10 ਅਕਤੂਬਰ, 2022 ਨੂੰ "ਨੈਸ਼ਨਲ ਟੈਲੀ-ਮੈਂਟਲ ਹੈਲਥ ਪ੍ਰੋਗਰਾਮ" ਸ਼ੁਰੂ ਕੀਤਾ। 3 ਮਾਰਚ, 2026 ਤੱਕ, 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 53 ਟੈਲੀ-ਮਾਨਸ ਸੈੱਲ ਸਥਾਪਿਤ ਕੀਤੇ ਹਨ। ਟੈਲੀ-ਮਾਨਸ ਸੇਵਾਵਾਂ 20 ਭਾਸ਼ਾਵਾਂ ਵਿੱਚ ਉਪਲਬਧ ਹਨ, ਜੋ ਕਿ ਰਾਜਾਂ ਦੁਆਰਾ ਚੁਣੀ ਗਈ ਭਾਸ਼ਾ ਦੇ ਅਧਾਰ ‘ਤੇ ਹਨ। ਇਸ ਦੀ ਸ਼ੁਰੂਆਤ ਤੋਂ ਲੈ ਕੇ, ਹੈਲਪਲਾਈਨ ਨੰਬਰ ਰਾਹੀਂ 34.34 ਲੱਖ ਤੋਂ ਵੱਧ ਕਾਲਾਂ ਦਾ ਸਮਾਧਾਨ ਕੀਤਾ ਜਾ ਚੁੱਕਿਆ ਹੈ।

ਸਰਕਾਰ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ (10 ਅਕਤੂਬਰ, 2024) ਦੇ ਮੌਕੇ 'ਤੇ ਟੈਲੀਮਾਨਸ ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਹੈ। ਟੈਲੀਮਾਨਸ ਮੋਬਾਈਲ ਐਪਲੀਕੇਸ਼ਨ ਮਾਨਸਿਕ ਸਿਹਤ ਮੁੱਦਿਆਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਗਿਆ ਇੱਕ ਵਿਆਪਕ ਮੋਬਾਈਲ ਪਲੈਟਫਾਰਮ ਹੈ। ਗੈਰ-ਐਮਰਜੈਂਸੀ ਇਨ-ਪਰਸਨ ਸੇਵਾਵਾਂ ਦੇ ਤਹਿਤ 47,487 ਵਿਅਕਤੀਆਂ ਨੂੰ ਰੈਫਰ ਕੀਤਾ ਗਿਆ, ਜਦਕਿ 9,590 ਵਿਅਕਤੀਆਂ ਨੂੰ ਵਿਸਤ੍ਰਿਤ ਕਲੀਨਿਕਲ ਮੁਲਾਂਕਣ ਲਈ ਰੈਫਰ ਕੀਤਾ ਗਿਆ। ਇਸ ਤੋਂ ਇਲਾਵਾ, ਵਿਸ਼ੇਸ਼ ਦੇਖਭਾਲ ਲਈ ਮਾਨਸਿਕ ਸਿਹਤ ਪੇਸ਼ੇਵਰਾਂ (ਐੱਚਐੱਚਪੀ) ਨੂੰ 19,135 ਰੈਫਰਲ ਕੀਤੇ ਗਏ। ਇਸ ਤੋਂ ਇਲਾਵਾ, ਸਥਾਨਕ ਪੱਧਰ 'ਤੇ ਚੱਲ ਰਹੀ ਸਹਾਇਤਾ ਲਈ 1,319 ਵਿਅਕਤੀਆਂ ਨੂੰ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮਾਂ (ਡੀਐੱਮਐੱਚਪੀ) ਨੂੰ ਭੇਜਿਆ ਗਿਆ ਸੀ। ਬਹੁ-ਅਨੁਸ਼ਾਸਨੀ ਧਿਆਨ ਦੀ ਲੋੜ ਵਾਲੇ ਮਾਮਲਿਆਂ ਲਈ, 10,240 ਵਿਅਕਤੀਆਂ ਨੂੰ ਮੈਡੀਕਲ ਜਾਂ ਸਰਜੀਕਲ ਮਾਹਿਰਾਂ ਕੋਲ ਰੈਫਰ ਕੀਤਾ ਗਿਆ ਜਦਕਿ ਗੰਭੀਰ ਮਾਨਸਿਕ ਸਿਹਤ ਸੰਕਟਾਂ ਦੇ ਮਾਮਲਿਆਂ ਵਿੱਚ, 5,083 ਤੁਰੰਤ ਰੈਫਰਲ ਮਨੋਵਿਗਿਆਨਿਕ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਨੂੰ ਕੀਤੇ ਗਏ ਸਨ, ਜਦਕਿ 345 ਮਰੀਜ਼ਾਂ ਨੂੰ ਬਿਹਤਰ ਕਲੀਨਿਕਲ ਪ੍ਰਬੰਧਨ ਲਈ ਮੈਡੀਕਲ ਕਾਲਜਾਂ ਅਤੇ ਤੀਜੇ ਦਰਜੇ ਦੇ ਹਸਪਤਾਲਾਂ ਨੂੰ ਰੈਫਰ ਕੀਤਾ ਗਿਆ ਸੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਰਾਸ਼ਟਰੀਯ ਕਿਸ਼ੋਰ ਸਵਾਸਥਯ ਕਾਰਯਕ੍ਰਮ (ਆਰਕੇਐੱਸਕੇ) ਮਾਨਸਿਕ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ ਅਤੇ ਕਿਸ਼ੋਰ-ਅਨੁਕੂਲ ਸਿਹਤ ਕਲੀਨਿਕਾਂ (ਏਐੱਫਐੱਚਸੀ), Peer Education Programme ਅਤੇ ਕਿਸ਼ੋਰ ਸਿਹਤ ਅਤੇ ਤੰਦਰੁਸਤੀ ਦਿਵਸ (ਏਐੱਚ ਐਂਡ ਡਬਲਿਊਡੀ) ਵਰਗੀਆਂ ਪਹਿਲਕਦਮੀਆਂ ਰਾਹੀਂ ਮਸ਼ਵਰਾ ਸੇਵਾਵਾਂ ਪ੍ਰਦਾਨ ਕਰਦਾ ਹੈ। ਪੀਅਰ ਫੈਸੀਲਿਟੇਟਰ ਭਾਈਚਾਰੇ ਵਿੱਚ 15-20 ਲੜਕੇ ਅਤੇ ਲੜਕੀਆਂ ਦੇ ਸਮੂਹ ਬਣਾਉਂਦੇ ਹਨ ਅਤੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਸਮੇਤ ਕਿਸ਼ੋਰਾਂ ਦੀ ਸਿਹਤ 'ਤੇ ਹਫਤਾਵਾਰੀ ਇੱਕ ਤੋਂ ਦੋ ਘੰਟਿਆਂ ਦੇ ਭਾਗੀਦਾਰੀ ਸੈਸ਼ਨਾਂ ਦਾ ਆਯੋਜਨ ਕਰਦੇ ਹਨ। ਆਰਕੇਐੱਸਕੇ ਦੇ ਤਹਿਤ, ਮਾਨਸਿਕ ਸਿਹਤ ਰਣਨੀਤੀ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਸ ਵਿੱਚ ਕਿਸ਼ੋਰ ਮਾਨਸਿਕ ਸਿਹਤ ਮੁੱਦਿਆਂ ਅਤੇ ਉਨ੍ਹਾਂ ਦੇ ਪ੍ਰਬੰਧਨ 'ਤੇ ਮੈਡੀਕਲ ਅਫਸਰਾਂ, ਏਐੱਨਐੱਮਜ਼ ਅਤੇ ਸਲਾਹਕਾਰਾਂ ਦੀ ਟ੍ਰੇਨਿੰਗ ਸ਼ਾਮਲ ਹੈ।

"ਮਨੋਦਰਪਣ," (Manodarpan) ਸਿੱਖਿਆ ਮੰਤਰਾਲੇ ਦੀ ਇੱਕ ਪਹਿਲਕਦਮੀ, ਵਿਦਿਆਰਥੀਆਂ, ਅਧਿਆਪਕਾਂ ਅਤੇ ਪਰਿਵਾਰਾਂ ਨੂੰ ਇੱਕ ਔਨਲਾਈਨ ਪਲੈਟਫਾਰਮ ਰਾਹੀਂ ਮਨੋਵਿਗਿਆਨਿਕ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸਲਾਹ, ਆਡੀਓ-ਵਿਜ਼ੂਅਲ ਸਰੋਤ ਅਤੇ ਭਾਵਨਾਤਮਕ ਤੰਦਰੁਸਤੀ ਬਾਰੇ ਮਾਰਗਦਰਸ਼ਨ ਸ਼ਾਮਲ ਹੈ। ਸਹਿਯੋਗ ਅਤੇ ਵਿਚਾਰ-ਵਟਾਂਦਰੇ ਵਰਗੇ ਇੰਟਰਐਕਟਿਵ ਸੈਸ਼ਨ ਵਿਦਿਆਰਥੀਆਂ ਨੂੰ ਅਕਾਦਮਿਕ ਤਣਾਅ ਅਤੇ ਭਾਵਨਾਤਮਕ ਚੁਣੌਤੀਆਂ ਨਾਲ ਨਿਪਟਣ ਵਿੱਚ ਮਦਦ ਕਰਦੇ ਹਨ।

 ‘ਆਯੁਸ਼ਮਾਨ ਭਾਰਤ ਸਕੂਲ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ’ ਦੇ ਤਹਿਤ ‘ਖੇਤਰੀ ਸਿਹਤ ਅਤੇ ਮਾਨਸਿਕ ਸਿਹਤ’ ਨੂੰ ਇੱਕ ਸਮਰਪਿਤ ਮੌਡਿਊਲ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਸਿਹਤ ਅਤੇ ਤੰਦਰੁਸਤੀ ਅੰਬੈਸਡਰਜ਼ (ਅਧਿਆਪਕ) ਪ੍ਰੋਗਰਾਮ ਦੇ ਹੋਰ ਥੀਮੈਟਿਕ ਖੇਤਰਾਂ ਦੇ ਨਾਲ-ਨਾਲ ਮਾਨਸਿਕ ਸਿਹਤ ਬਾਰੇ ਟ੍ਰੇਂਡ ਕੀਤਾ ਜਾਂਦਾ ਹੈ। ਉਹ ਵਿਦਿਆਰਥੀਆਂ ਨਾਲ ਇੰਟਰਐਕਟਿਵ ਸੈਸ਼ਨ ਕਰਦੇ ਹਨ ਅਤੇ ਹਫਤਾਵਾਰੀ ਸੈਸ਼ਨਾਂ ਰਾਹੀਂ ਸੰਦੇਸ਼ਾਂ ਦਾ ਪ੍ਰਸਾਰ ਕਰਦੇ ਹਨ, ਇੱਕ ਆਨੰਦਦਾਇਕ ਵਾਤਾਵਰਣ ਵਿੱਚ ਸਿੱਖਣ ਨੂੰ ਉਤਸ਼ਾਹਿਤ ਕਰਦੇ ਹਨ।

ਟੈਲੀ ਮਾਨਸ ਟੀਮਾਂ ਨੇ ਸਕੂਲਾਂ, ਕਾਲਜਾਂ, ਹੋਸਟਲਾਂ, ਆਈ.ਟੀ.ਆਈ., ਯੂਨੀਵਰਸਿਟੀਆਂ, ਗੈਰ-ਸਰਕਾਰੀ ਸੰਗਠਨਾਂ, ਬਿਰਧ ਆਸ਼ਰਮਾਂ, ਅਨਾਥ ਆਸ਼ਰਮਾਂ, ਸਿਹਤ ਕੇਂਦਰਾਂ, ਕਾਰਜ ਸਥਾਨਾਂ ਅਤੇ ਪੇਸ਼ੇਵਰ ਇਕੱਠਾਂ ਵਿੱਚ ਕਈ ਜਾਗਰੂਕਤਾ ਸੈਸ਼ਨ ਅਤੇ ਪ੍ਰਚਾਰ ਗਤੀਵਿਧੀਆਂ ਕੀਤੀਆਂ ਹਨ। ਭਾਰਤੀ ਰੇਲਵੇ ਦੇ ਲੋਕੋ ਪਾਇਲਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ, ਰਿਜ਼ਰਵ ਪੁਲਿਸ ਕਰਮਚਾਰੀਆਂ, ਇਨਕਮ ਟੈਕਸ ਅਧਿਕਾਰੀਆਂ, ਨਰਸਿੰਗ ਅਤੇ ਸਮਾਜਿਕ ਕਾਰਜਾਂ ਦੇ ਵਿਦਿਆਰਥੀਆਂ ਅਤੇ ਸਲਾਹਕਾਰਾਂ ਲਈ ਵਿਸ਼ੇਸ਼ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਵਿੱਚ ਇਸ ਸਮੇਂ ਦੌਰਾਨ ਕਈ ਹਜ਼ਾਰ ਭਾਗੀਦਾਰ ਸ਼ਾਮਲ ਹੋਏ।

ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

************

ਐੱਸਆਰ /ਏਕੇ 

HFW/ Update on Tele-manas/20 March 2026/1


(Release ID: 2244459) ਵਿਜ਼ੀਟਰ ਕਾਊਂਟਰ : 3