ਖੇਤੀਬਾੜੀ ਮੰਤਰਾਲਾ
200 ਕਰੋੜ ਦਾ “ਬਨਾਨਾ ਕਲਸਟਰ” ਖੇਤੀਬਾੜੀ ਖੇਤਰ ਵਿੱਚ ਬਦਲਾਅ ਦੀ ਦਿਸ਼ਾ ਵਿੱਚ ਵੱਡਾ ਕਦਮ- ਕੇਂਦਰੀ ਖੇਤੀਬਾੜੀ ਮੰਤਰੀ
ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਦਾ ਦਿੱਤਾ ਸੱਦਾ
Posted On:
19 MAR 2026 9:35PM by PIB Chandigarh
ਗੁੜੀ ਪੜਵਾ ਦੇ ਸ਼ੁਭ ਮੌਕੇ ‘ਤੇ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਕੇਲਾ ਉਤਪਾਦਕ ਕਿਸਾਨਾਂ ਦੇ ਨਾਲ ਸੁਹਿਰਦਪੂਰਨ ਗੱਲਬਾਤ ਕੀਤੀ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਗੁੜੀ ਪੜਵਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਖਾਨਦੇਸ਼ ਦੀ ਧਰਤੀ, ਖਾਸ ਕਰਕੇ ਜਲਗਾਓਂ, ‘ਸੁਨਹਿਰੀ ਸ਼ਹਿਰ’ ਅਤੇ ‘ਕੇਲਾ ਸ਼ਹਿਰ’ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਦੇਸ਼ ਦੇ ਬਾਗਬਾਨੀ ਖੇਤਰ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ।
ਸ਼੍ਰੀ ਚੌਹਾਨ ਨੇ ਐਲਾਨ ਕੀਤਾ ਕਿ ਜਲਗਾਓਂ ਵਿੱਚ ਲੰਬੇ ਸਮੇਂ ਤੋਂ ਪੈਂਡਿੰਗ ‘ਬਨਾਨਾ ਕਲਸਟਰ’ ਪ੍ਰੋਜੈਕਟ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਨੂੰ 200 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਕਲਸਟਰ ਦੇ ਤਹਿਤ, ਖੇਤੀਬਾੜੀ ਪ੍ਰਣਾਲੀਆਂ (ਜੀਏਪੀ), ਮਸ਼ੀਨੀਕਰਣ, ਬਾਇਓ ਕੰਟਰੋਲ, ਫਲਾਂ ਨੂੰ ਢੱਕਣ ਅਤੇ ਪ੍ਰੀ-ਕੂਲਿੰਗ ਵਰਗੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਕੋਲਡ ਸਟੋਰੇਜ, ਪਕਾਉਣ ਵਾਲੇ ਚੈਂਬਰ, ਰੈਫ੍ਰਿਜਰੇਟਿਡ ਵੈਨਾਂ, ਪ੍ਰੋਸੈੱਸਿੰਗ ਅਤੇ ਨਿਰਯਾਤ ਨਾਲ ਸਬੰਧਿਤ ਬੁਨਿਆਦੀ ਢਾਂਚੇ ਦਾ ਵੀ ਵਿਕਾਸ ਕੀਤਾ ਜਾਵੇਗਾ। ਇਨ੍ਹਾਂ ਸੁਵਿਧਾਵਾਂ ਲਈ ਸਬਸਿਡੀ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (ਐੱਮਆਈਡੀਐੱਚ) ਅਤੇ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (ਏਆਈਐੱਫ) ਦੇ ਤਹਿਤ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਮਿਲਣ ਵਾਲੀਆਂ ਘੱਟ ਕੀਮਤਾਂ ਅਤੇ ਸ਼ਹਿਰੀ ਬਜ਼ਾਰਾਂ ਵਿੱਚ ਉਨ੍ਹਾਂ ਉਤਪਾਦਾਂ ਦੀ ਉੱਚੀ ਕੀਮਤਾਂ ਦਰਮਿਆਨ ਵਿਆਪਕ ਅੰਤਰ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਕਸਰ ਟਮਾਟਰ ਜਿਹੀ ਉਪਜ ਬਹੁਤ ਘੱਟ ਕੀਮਤਾਂ ‘ਤੇ ਵੇਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਜਦੋਂ ਕਿ ਸ਼ਹਿਰਾਂ ਵਿੱਚ ਉਹੀ ਵਸਤੂਆਂ ਬਹੁਤ ਉੱਚੀ ਦਰਾਂ ‘ਤੇ ਵਿਕਦੀਆਂ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਇਸ ਮੁੱਲ ਅਸਮਾਨਤਾ ਨੂੰ ਘੱਟ ਕਰਨ ਲਈ ਇੱਕ ਪ੍ਰਭਾਵਸ਼ਾਲੀ ਵਿਧੀ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨਗੀਆਂ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉੱਚਿਤ ਮੁੱਲ ਮਿਲ ਸਕੇ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਗੇ ਕਿਹਾ ਕਿ ਕੇਲੇ ਜਿਹੀਆਂ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿਵਸਥਾ ਦੇ ਤਹਿਤ ਲੰਬੇ ਸਮੇਂ ਦੇ ਸਟੋਰੇਜ ਲਈ ਨਹੀਂ ਖਰੀਦਿਆ ਜਾ ਸਕਦਾ ਹੈ। ਇਸ ਲਈ, ਸਰਕਾਰ ਇੱਕ ਵਿਕਲਪਿਕ ਮਾਡਲ ‘ਤੇ ਵਿਚਾਰ ਕਰ ਰਹੀ ਹੈ ਜਿਸ ਦੇ ਤਹਿਤ, ਜੇਕਰ ਬਜ਼ਾਰ ਮੁੱਲ ਬਹੁਤ ਜ਼ਿਆਦਾ ਡਿੱਗ ਜਾਂਦਾ ਹੈ, ਤਾਂ ਕਿਸਾਨਾਂ ਨੂੰ ਲਾਗਤ ਜਾਂ ਪੂਰਵ-ਨਿਰਧਾਰਿਤ ਮਾਡਲ ਮੁੱਲ ਅਤੇ ਪ੍ਰਚਲਿਤ ਬਜ਼ਾਰ ਮੁੱਲ ਦਰਮਿਆਨ ਦੇ ਅੰਤਰ ਲਈ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮਿਰਚ ਅਤੇ ਅੰਬ ਜਿਹੀਆਂ ਫਸਲਾਂ ਲਈ ਇਸ ਤਰ੍ਹਾਂ ਦੇ ਪ੍ਰਯੋਗ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਅਤੇ ‘ਪੀਐੱਮ-ਆਸ਼ਾ’ (ਪ੍ਰਧਾਨ ਮੰਤਰੀ ਅੰਨਦਾਤਾ ਆਏ ਸੰਰਕਸ਼ਣ ਅਭਿਆਨ) ਯੋਜਨਾ ਦੇ ਤਹਿਤ ਨਵੇਂ ਮਾਡਲ ਵਿਕਸਿਤ ਕੀਤੇ ਜਾ ਰਹੇ ਹਨ।
ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ‘ਤੇ ਚਿੰਤਾ ਜਤਾਉਂਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਨਾਲ ਮਿੱਟੀ ਦੀ ਸਿਹਤ ‘ਤੇ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮਿੱਟੀ ਵਿੱਚ ਕਾਰਬਨਿਕ ਕਾਰਬਨ ਦਾ ਪੱਧਰ ਘੱਟ ਰਿਹਾ ਹੈ, ਲਾਭਕਾਰੀ ਕੀੜੇ ਨਸ਼ਟ ਹੋ ਰਹੇ ਹਨ ਅਤੇ ਮਿੱਟੀ ਦੀ ਸਮੁੱਚੀ ਖਾਦ ਵਿੱਚ ਗਿਰਾਵਟ ਆ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਅਤੇ ਛੋਟੇ ਪੈਮਾਨੇ ‘ਤੇ ਪ੍ਰਯੋਗ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਹੀ ਤਰੀਕੇ ਨਾਲ ਕਰਨ ‘ਤੇ ਕੁਦਰਤੀ ਖੇਤੀ ਤੋਂ ਪੈਦਾਵਰ ਘੱਟ ਨਹੀਂ ਹੁੰਦੀ ਸਗੋਂ ਜ਼ਮੀਨ ਦੀ ਸਮਰੱਥਾ ਅਤੇ ਉਤਪਾਦਕਤਾ ਵਧਦੀ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੁਆਰਾ ਉਠਾਏ ਗਏ ਸੁਝਾਵਾਂ ਅਤੇ ਮੁੱਦਾਂ ਦੇ ਸਮਾਧਾਨ ਲਈ ਇੱਕ ਵਿਆਪਕ ਕਾਰਜ ਸੂਚੀ ਤਿਆਰ ਕੀਤੀ ਜਾਵੇਗੀ। ਜਲਗਾਓਂ ਦੇ ਕੇਲਿਆਂ ਨੂੰ ਵਿਸ਼ਵਵਿਆਪੀ ਪੱਧਰ ‘ਤੇ ਮਜ਼ਬੂਤ ਪਛਾਣ ਦਿਵਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਭਾਰਤੀ ਸੱਭਿਆਚਾਰ ਦੇ ਮੂਲ ਮੁੱਲਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸਾਰਿਆਂ ਦੀ ਭਲਾਈ ਅਤੇ ਸਮ੍ਰਿੱਧੀ ਦੀ ਕਾਮਨਾ ਕੀਤੀ ਅਤੇ ਕਿਸਾਨਾਂ ਨੂੰ ਆਤਮਨਿਰਭਰ ਅਤੇ ਸਮ੍ਰਿੱਧ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
******
ਆਰਸੀ/ਐੱਮਐੱਸ/ਐੱਮਕੇ
(Release ID: 2243063)
ਵਿਜ਼ੀਟਰ ਕਾਊਂਟਰ : 7