ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਨੇ ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨੋਲੋਜਿਜ਼ (IICT) ਅਤੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਸਕ ਅਤੇ ਐਕਸਟੈਂਡਿਡ ਰੀਐਲਿਟੀ (AVGC-XR) ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਰਣਨੀਤਕ ਸਾਂਝੇਦਾਰੀਆਂ ਸਥਾਪਿਤ ਕੀਤੀਆਂ

Posted On: 18 MAR 2026 5:22PM by PIB Chandigarh

WAVES ਬਜ਼ਾਰ ਸਰਕਾਰ ਦਾ ਪ੍ਰਮੁੱਖ ਗਲੋਬਲ B2B ਮਾਰਕੀਟਪਲੇਸ ਅਤੇ ਅੰਗੇਜ਼ਮੈਂਟ ਪਲੈਟਫਾਰਮ ਹੈ। ਇਸ ਨੂੰ ਭਾਰਤ ਦੇ ਮੀਡੀਆ ਅਤੇ ਐਂਟਰਟੇਨਮੈਂਟ (M&E) ਸੈਕਟਰ ਨੂੰ ਫਿਲਮਾਂ, ਐਨੀਮੇਸ਼ਨ, VFX, ਗੇਮਿੰਗ, AVGC-XR, ਇਮਰਸਿਵ ਮੀਡੀਆ, ਸੰਗੀਤ ਅਤੇ ਡਿਜੀਟਲ ਕੰਟੈਂਟ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। "ਭਾਰਤ ਵਿੱਚ ਬਣਾਓ, ਦੁਨੀਆ ਲਈ ਬਣਾਓ" ਪਹਿਲਕਦਮੀ ਵਜੋਂ ਕਲਪਨਾ ਕੀਤੀ ਗਈ, WAVES ਬਜ਼ਾਰ ਭਾਰਤੀ ਕ੍ਰਿਏਟਰਸ, ਸਟੂਡੀਓ, ਸਟਾਰਟਅੱਪਸ ਅਤੇ ਸੰਸਥਾਵਾਂ ਲਈ ਢਾਂਚਾਗਤ ਵਪਾਰਕ ਖੋਜ, ਬਜ਼ਾਰ ਤੱਕ ਪਹੁੰਚ, ਨਿਵੇਸ਼ ਸਹੂਲਤ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸਮਰੱਥ ਬਣਾਉਂਦਾ ਹੈ।

ਸਰਕਾਰ ਨੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ (AVGC-XR) ਲਈ - ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ (NCoE) ਯਾਨੀ ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨੋਲੋਜਿਜ਼ (IICT)  ਦਾ ਸਮਰਥਨ ਕਰਨ ਲਈ ਕਈ ਗਲੋਬਲ ਤਕਨਾਲੋਜੀ ਕੰਪਨੀਆਂ ਨਾਲ ਰਣਨੀਤਕ ਸਾਂਝੇਦਾਰੀਆਂ ਸਥਾਪਿਤ ਕੀਤੀਆਂ ਹਨ। ਇਨ੍ਹਾਂ ਸਹਿਯੋਗਾਂ ਦਾ ਉਦੇਸ਼ ਪਾਠਕ੍ਰਮ ਵਿਕਾਸ, ਹੁਨਰ ਵਿਕਾਸ ਪ੍ਰੋਗਰਾਮਾਂ, ਇੰਟਰਨਸ਼ਿਪਸ, ਖੋਜ ਅਤੇ ਵਿਕਾਸ ਸਹਾਇਤਾ, ਸਟਾਰਟਅੱਪ ਇਨਕਿਊਬੇਸ਼ਨ, ਸਕਾਲਰਸ਼ਿਪ ਅਤੇ ਉਦਯੋਗ ਸਲਾਹਕਾਰ ਦੁਆਰਾ IICT ਦਾ ਸਮਰਥਨ ਕਰਨਾ ਹੈ, ਜਿਸ ਨਾਲ ਦੇਸ਼ ਵਿੱਚ AVGC-XR ਈਕੋਸਿਸਟਮ ਮਜ਼ਬੂਤ ਹੋ ਸਕੇ।

ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇਫੀ) ਦਾ ਉਦੇਸ਼ ਦੇਸ਼ਾਂ ਦੀ ਭਾਗੀਦਾਰੀ, ਫਿਲਮਾਂ ਦੀਆਂ ਸ਼ੈਲੀਆਂ, ਨਿਰਮਾਣ ਦੀਆਂ ਸ਼ੈਲੀਆਂ, ਥੀਮੈਟਿਕ ਚਿੰਤਾਵਾਂ ਅਤੇ ਦਰਸ਼ਕਾਂ ਦੀ ਪਸੰਦ ਦੇ ਮਾਮਲੇ ਵਿੱਚ ਸਮਾਵੇਸ਼ੀ ਹੋਣਾ ਹੈ। ਪਿਛਲੇ 3 ਸਾਲਾਂ ਵਿੱਚ, ਜਿਨ੍ਹਾਂ ਦੇਸ਼ਾਂ ਤੋਂ ਫਿਲਮਾਂ ਇਸ ਫੈਸਟੀਵਲ ਵਿੱਚ ਜਮ੍ਹਾਂ ਕਰਨ ਲਈ ਭੇਜੀਆਂ ਗਈਆਂ ਹਨ, ਉਨ੍ਹਾਂ ਦੀ ਗਿਣਤੀ 2023 ਵਿੱਚ 106 ਤੋਂ ਵਧ ਕੇ 2025 ਵਿੱਚ 127 ਹੋ ਗਈ ਹੈ। ਫਿਲਮਾਂ ਦੀ ਅੰਤਿਮ ਲਾਈਨ-ਅੱਪ ਵਿੱਚ, ਅੰਤਰਰਾਸ਼ਟਰੀ ਭਾਗੀਦਾਰੀ 2023 ਵਿੱਚ 79 ਦੇਸ਼ਾਂ ਤੋਂ ਵਧ ਕੇ 2025 ਵਿੱਚ 84 ਦੇਸ਼ਾਂ ਤੱਕ ਪਹੁੰਚ ਗਈ ਹੈ। IFFI ਦੀਆਂ ਫਿਲਮਾਂ ਦੇ ਗੁਲਦਸਤੇ ਵਿੱਚ ਸ਼ੈਲੀਆਂ, ਤੌਰ-ਤਰੀਕਿਆਂ ਅਤੇ ਥੀਮਾਂ ਵਿੱਚ ਵੀ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ ਹੈ। ਵਿਆਪਕ ਸਮਾਵੇਸ਼ ਲਈ, ਡੈਲੀਗੇਟ ਫੀਸ ਨੂੰ ਪੂਰੇ ਫੈਸਟੀਵਲ ਦੇ ਸਮੇਂ ਲਈ 1000/- ਰੁਪਏ ਦੀ ਘੱਟ ਸੀਮਾ 'ਤੇ ਰੱਖਿਆ ਗਿਆ ਹੈ ਇਹ ਫੈਸਟੀਵਲ ਗੋਆ ਦੇ 4 ਸਥਾਨਾਂ ਜਿਵੇਂ ਕਿ ਪਣਜੀ, ਪੋਰਵੋਰਿਮ, ਮਡਗਾਓਂ ਅਤੇ ਪੋਂਡਾ ਵਿੱਚ ਆਯੋਜਿਤ ਕੀਤੀ ਗਈ ਹੈ। ਫੈਸਟੀਵਲ ਦੇ ਸਾਰੇ ਸਕ੍ਰੀਨਿੰਗ ਸਥਾਨ ਦਿਵਯਾਂਗਜਨਾਂ ਲਈ ਪਹੁੰਚਯੋਗ ਬਣਾਏ ਗਏ ਹਨ। 56ਵੇਂ IFFI ਵਿੱਚ, ਇੰਡੀਅਨ ਪੈਨੋਰਮਾ ਸੈਕਸ਼ਨ-19 ਦੀਆਂ ਫਿਲਮਾਂ ਵਿੱਚ ‘ਕਲੋਜ਼ਡ ਕੈਪਸ਼ਨ’ ਸਨ ਅਤੇ 24 ਫਿਲਮਾਂ ਵਿੱਚ ਆਡੀਓ ਵਰਣਨ ਸਨ।

 

‘ਦ ਕ੍ਰਿਏਟਿਵ ਮਾਈਂਡਸ ਆਫ ਟੂਮਾਰੋ (CMOT) ਇੱਕ ਅਜਿਹੀ ਪਹਿਲ ਹੈ ਜੋ 2021 ਵਿੱਚ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੌਰਾਨ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਫਿਲਮ ਨਿਰਮਾਣ ਦੇ ਖੇਤਰ ਵਿੱਚ ਨੌਜਵਾਨ ਰਚਨਾਤਮਕ ਪ੍ਰਤਿਭਾਵਾਂ ਦੀ ਪਛਾਣ ਕਰਨਾ, ਉਨ੍ਹਾਂ ਨੂੰ ਮਾਨਤਾ ਦੇਣਾ ਅਤੇ ਪਾਲਣ ਪੋਸ਼ਣ ਕਰਨਾ ਹੈ। 2025 ਵਿੱਚ CMOT ਦੇ ਪੰਜਵੇਂ ਐਡੀਸ਼ਨ ਵਿੱਚ, ਫਿਲਮ ਨਿਰਮਾਣ ਦੀਆਂ 13 ਫਿਲਮ ਕ੍ਰਾਫਟਸ ਨਾਲ ਜੁੜੇ ਲਗਭਗ 125 ਐਮਰਜ਼ਿੰਗ ਕ੍ਰਿਏਟਰਸ ਨੂੰ ਇਕੱਠਾ ਕੀਤਾ। 2021 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, CMOT ਲਗਾਤਾਰ ਅੱਗੇ ਵਧਿਆ ਹੈ, ਇਸ ਦੇ ਸਾਬਕਾ ਵਿਦਿਆਰਥੀਆਂ ਦੀ ਫਿਲਮੀ ਦੁਨੀਆ ਦੇ ਵੱਡੇ ਫਿਲਮ ਫੈਸਟੀਵਲਾਂ ਵਿੱਚ ਦਿਖਾਈਆਂ ਗਈਆਂ ਹਨ, ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਪਛਾਣ ਮਿਲੀ ਹੈ, ਅਤੇ ਉਨ੍ਹਾਂ ਨੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਮਨੀਸ਼ ਜੈਸਵਾਲ, ਡਾ. ਹੇਮਾਂਗ ਜੋਸ਼ੀ, ਸ਼੍ਰੀ ਮਨੋਜ ਤਿਵਾਰੀ, ਸ਼੍ਰੀ ਰਵਿੰਦਰ ਸ਼ੁਕਲਾ ਉਰਫ਼ ਰਵੀ ਕਿਸ਼ਨ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪੇਸ਼ ਕੀਤੀ।

*****

ਮਹੇਸ਼ ਕੁਮਾਰ/ਏਕੇ


(Release ID: 2242251) ਵਿਜ਼ੀਟਰ ਕਾਊਂਟਰ : 4