ਗ੍ਰਹਿ ਮੰਤਰਾਲਾ
ਪਦਮ ਪੁਰਸਕਾਰ 2027 ਦੇ ਲਈ ਨਾਮਾਂਕਨ ਸ਼ੁਰੂ
Posted On:
15 MAR 2026 5:04PM by PIB Chandigarh
ਗਣਤੰਤਰ ਦਿਵਸ 2027 ਦੇ ਮੌਕੇ ‘ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ-2027 ਦੇ ਲਈ ਨਾਮਾਂਕਨ/ਸਿਫਾਰਸ਼ਾਂ 15 ਮਾਰਚ, 2026 ਤੋਂ ਸ਼ੁਰੂ ਹੋ ਗਈਆਂ ਹਨ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ ਦੀ ਆਖਰੀ ਮਿਤੀ 31 ਜੁਲਾਈ, 2026 ਹੈ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ/ਸਿਫਾਰਸ਼ਾਂ ਸਿਰਫ਼ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ‘ਤੇ ਔਨਲਾਈਨ ਹੀ ਸਵੀਕਾਰ ਕੀਤੇ ਜਾਣਗੇ।
ਪਦਮ ਪੁਰਸਕਾਰ ਭਾਵ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ, ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਹਨ। 1954 ਵਿੱਚ ਸ਼ੁਰੂ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਵਰ੍ਹੇ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤਾ ਜਾਂਦਾ ਹੈ। ਇਹ ਪਰੁਸਕਾਰ ‘ਵਿਸ਼ਿਸ਼ਟ ਕਾਰਜ’ ਲਈ ਦਿੱਤੇ ਜਾਂਦੇ ਹਨ। ਇਹ ਪਰੁਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਚਿਕਿਤਸਾ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਕੰਮ, ਸਿਵਿਲ ਸੇਵਾ, ਵਪਾਰ ਅਤੇ ਉਦਯੋਗ ਆਦਿ ਜਿਹੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਪ੍ਰਾਪਤੀਆਂ/ਸੇਵਾ ਦੇ ਲਈ ਦਿੱਤੇ ਜਾਂਦੇ ਹਨ। ਜਾਤੀ, ਕਾਰੋਬਾਰ, ਅਹੁਦਾ ਜਾਂ ਲਿੰਗ ਦੇ ਵਿਤਕਰੇ ਤੋਂ ਬਿਨਾ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਲਈ ਯੋਗ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ, ਜਨਤਕ ਖੇਤਰ ਦੇ ਉਪਕ੍ਰਮ ਵਿੱਚ ਕੰਮ ਕਰਨ ਵਾਲੇ ਲੋਕਾਂ ਸਮੇਤ ਸਰਕਾਰੀ ਕਰਮਚਾਰੀ ਪਦਮ ਪੁਰਸਕਾਰਾਂ ਦੇ ਲਈ ਯੋਗ ਨਹੀਂ ਹਨ।
ਸਰਕਾਰ ਪਦਮ ਪੁਰਸਕਾਰਾਂ ਨੂੰ ‘ਜਨਤਾ ਦਾ ਪਦਮ’ ਬਣਾਉਣ ਲਈ ਵਚਨਬੱਧ ਹੈ। ਇਸ ਲਈ, ਸਾਰੇ ਨਾਗਰਿਕਾਂ ਨੂੰ ਤਾਕੀਦ ਹੈ ਕਿ ਉਹ ਖੁਦ ਦੇ ਨਾਮਾਂਕਨ ਸਮੇਤ ਨਾਮਾਂਕਨ/ਸਿਫਾਰਸ਼ਾਂ ਭੇਜਣ। ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਮਿਲ ਕੇ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਦੀ ਉੱਤਮਤਾ ਅਤੇ ਪ੍ਰਾਪਤੀਆਂ ਅਸਲ ਵਿੱਚ ਪਛਾਣ ਦੀਆਂ ਹੱਕਦਾਰ ਹਨ। ਉਹ ਵਿਅਕਤੀ ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰਿਆਂ, ਦਿਵਯਾਂਗਜਨਾਂ ਵਿੱਚੋਂ ਹੋ ਸਕਦੇ ਹਨ ਜੋ ਕਿ ਸਮਾਜ ਦੀ ਨਿਰਸੁਆਰਥ ਸੇਵਾ ਕਰ ਰਹੇ ਹੋਣ।
ਨਾਮਾਂਕਨ/ਸਿਫਾਰਸ਼ਾਂ ਵਿੱਚ ਉੱਪਰ ਦੱਸੇ ਗਏ ਪੋਰਟਲ ‘ਤੇ ਉਪਲਬਧ ਫਾਰਮੈੱਟ ਵਿੱਚ ਦਿੱਤੀ ਗਈ ਸਾਰੀ ਉਚਿਤ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਵਿੱਚ ਸਿਫਾਰਸ਼ ਕੀਤੇ ਵਿਅਕਤੀ ਦੀ ਆਪਣੇ ਨਾਲ ਸਬੰਧਿਤ ਖੇਤਰ/ਵਿਸ਼ੇ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਪ੍ਰਾਪਤੀਆਂ/ਸੇਵਾਵਾਂ ਨੂੰ ਸਾਫ ਤੌਰ ‘ਤੇ ਜ਼ਿਕਰ ਕੀਤਾ ਗਿਆ ਹੋਵੇ।
ਇਸ ਸਬੰਧ ਵਿੱਚ ਵਿਸਥਾਰ ਸਹਿਤ ਜਾਣਕਾਰੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in) ‘ਤੇ ‘ਐਵਾਰਡਸ ਅਤੇ ਮੈਡਲ’ ‘ਸਿਰਲੇਖ ਹੇਠ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ਵੀ ਉਪਲਬਧ ਹੈ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਨਿਯਮ ਅਤੇ ਕਾਨੂੰਨ ਵੈੱਬਸਾਈਟ ‘ਤੇ ਇਸ ਲਿੰਕ https://padmaawards.gov.in/AboutAwards.aspx ‘ਤੇ ਉਪਲਬਧ ਹਨ।
*****
ਆਰਕੇ/ਆਰਆਰ/ਪੀਆਰ/ਪੀਐੱਸ/ ਏਕੇ
(Release ID: 2240497)
ਵਿਜ਼ੀਟਰ ਕਾਊਂਟਰ : 8
Read this release in:
Tamil
,
Bengali
,
English
,
Urdu
,
Marathi
,
हिन्दी
,
Assamese
,
Gujarati
,
Odia
,
Telugu
,
Kannada
,
Malayalam