ਖੇਤੀਬਾੜੀ ਮੰਤਰਾਲਾ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ‘ਤੇ ਗਲੋਬਲ ਸੰਮਲੇਨ ਦਾ ਉਦਘਾਟਨ ਕੀਤਾ, ਜਿਸ ਵਿੱਚ ਖੇਤੀਬਾੜੀ ਪਰਿਵਰਤਨ ਦੇ ਪ੍ਰੇਰਕ ਦੇ ਰੂਪ ਵਿੱਚ ਮਹਿਲਾਵਾਂ ਨੂੰ ਉਜਾਗਰ ਕੀਤਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਹਿਲਾਵਾਂ ਨੂੰ ‘ਨਾਰਾਇਣੀ’ ਕਹਿ ਕੇ ਸੰਬੋਧਨ ਕੀਤਾ ਅਤੇ ਗਲੋਬਲ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਖੇਤਰ ਵਿੱਚ ਮਹਿਲਾਵਾਂ ਦੀ ਸ਼ਕਤੀ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਭਾਰਤ ਦੇ ਵਿਗਿਆਨਿਆਂ ਵਿੱਚੋਂ 41% ਵਿਗਿਆਨੀ ਮਹਿਲਾਵਾਂ ਹਨ
Posted On:
12 MAR 2026 6:55PM by PIB Chandigarh
ਖੇਤੀਬਾੜੀ ਵਿੱਚ ਮਹਿਲਾਵਾਂ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਮਾਨਤਾ ਦੇਣ ਅਤੇ ਉਸ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਗਲੋਬਲ ਪਹਿਲ ਦੇ ਤਹਿਤ,ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ‘ਤੇ ਗਲੋਬਲ ਸੰਮੇਲਨ (GCWAS–2026) ਦਾ ਉਦਘਾਟਨ ਅੱਜ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਭਾਰਤ ਰਤਨ ਸੀ ਸੁਬ੍ਰਾਮਣਯਮ ਹਾਲ, ਆਈਸੀਏਆਰ ਕਨਵੈਂਸ਼ਨ ਸੈਂਟਰ, ਐੱਨਏਐੱਸਸੀ ਕੰਪਲੈਕਸ, ਨਵੀਂ ਦਿੱਲੀ ਵਿੱਚ ਕੀਤਾ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।

ਇਸ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਪਰੰਪਰਾ ਦਾ ਹਿੱਸਾ ਹੈ ਕਿ ਇੱਥੇ ਭੈਣਾਂ-ਬੇਟੀਆਂ ਨੂੰ ਸਮਾਜ ਵਿੱਚ ਸਰਬਉੱਚ ਸਥਾਨ ਦਿੱਤਾ ਗਿਆ ਹੈ। ਇੱਥੇ ਧਰਤੀ ਨੂੰ ਵੀ ਮਾਤਾ ਦਾ ਨਾਂ ਦਿੱਤਾ ਗਿਆ ਹੈ ਅਤੇ ਮਾਂ ਮੰਨ ਕੇ ਅਸੀਂ ਇਸ ਦੀ ਵੰਦਨਾ ਕਰਦੇ ਹਾਂ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਖੇਤੀਬਾੜੀ ਵਿਗਿਆਨਿਆਂ ਵਿੱਚ ਮਹਿਲਾ ਵਿਗਿਆਨਿਆਂ ਦੀ ਸੰਖਿਆ 41 ਪ੍ਰਤੀਸ਼ਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਮਹਿਲਾਵਾਂ ਦੀ ਵਧਦੀ ਭੂਮਿਕਾ ਦਾ ਇਹ ਪ੍ਰਮਾਣ ਹੈ।

ਸਰਕਾਰ ਦੀਆਂ ਪ੍ਰਮੁੱਖ ਪਹਿਲਕਦਮਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦਾ ਜ਼ਿਕਰ ਕੀਤਾ, ਜਿਸ ਦੇ ਤਹਿਤ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਰਾਹੀਂ 10 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਸੰਗਠਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭਗ ਤਿੰਨ ਕਰੋੜ ਮਹਿਲਾਵਾਂ ਪਹਿਲਾਂ ਹੀ ‘ਲਖਪਤੀ ਦੀਦੀ’ ਬਣ ਚੁੱਕਿਆਂ ਹਨ, ਜਿਨ੍ਹਾਂ ਦੀ ਸਲਾਨਾ ਆਮਦਨ 1 ਲੱਖ ਰੁਪਏ ਤੋਂ ਵੱਧ ਹੈ, ਜਦੋਂ ਕਿ ਸਰਕਾਰ ਦਾ ਟੀਚਾ ਆਉਣ ਵਾਲੇ ਵਰ੍ਹਿਆਂ ਵਿੱਚ 6 ਕਰੋੜ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣਾ ਹੈ।

ਸ਼੍ਰੀ ਚੌਹਾਨ ਨੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਆਈਸੀਏਆਰ-ਸੈਂਟਰਲ ਇੰਸਟੀਟਿਊਟ ਫਾਰ ਵੂਮੈਨ ਇਨ ਐਗਰੀਕਲਚਰ, ਭੂਵਨੇਸ਼ਵਰ, 1996 ਵਿੱਚ ਖੇਤੀਬਾੜੀ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਖੋਜ ਸੇਵਾ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 2006-07 ਵਿੱਚ 7.9 ਪ੍ਰਤੀਸ਼ਤ ਤੋਂ ਵਧ ਕੇ 2023-24 ਵਿੱਚ ਲਗਭਗ 41 ਪ੍ਰਤੀਸ਼ਤ ਹੋ ਗਈ ਹੈ, ਜੋ ਖੇਤੀਬਾੜੀ ਵਿਗਿਆਨ ਅਤੇ ਨਵੀਨਤਾ ਵਿੱਚ ਮਹਿਲਾਵਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ।

ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾਵਾਂ ਦੀ ਵਧੇਰੇ ਭਾਗੀਦਾਰੀ ਅਤੇ ਅਗਵਾਈ ਨਾਲ ਖੇਤੀਬਾੜੀ ਦਾ ਭਵਿੱਖ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਖੇਤੀਬਾੜੀ ਅਤੇ ਵਾਤਾਵਰਣ ਸੰਭਾਲ ਵਿੱਚ ਮਹਿਲਾ ਕਿਸਾਨਾਂ ਦੇ ਕੀਮਤੀ ਯੋਗਦਾਨ ਬਾਰੇ ਜਾਗਰੂਕਤਾ ਵਧਾਉਣ ਲਈ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣਿਆਂ ਨੂੰ ਸਾਂਝਾ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਨੇ ਕਿਹਾ ਕਿ ਜੈਵਿਕ ਖੇਤੀ, ਬੀਜ ਸੰਭਾਲ ਅਤੇ ਭਾਈਚਾਰਕ ਅਗਵਾਈ ਵਿੱਚ ਜ਼ਿਕਰਯੋਗ ਯੋਗਦਾਨ ਦੇਣ ਵਾਲੀਆਂ ਕਈ ਮਹਿਲਾ ਕਿਸਾਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਮਲਾ ਦੇਵੀ ਰੋਂਗਮੇਈ, ਮਹਾਰਾਸ਼ਟਰ ਦੀ ‘ਬੀਜ ਮਾਤਾ’ ਰਾਹੀਬਾਈ ਸੋਮਾ ਪੋਪੇਰੇ,ਤ ਬਿਹਾਰ ਦੀ ‘ਕਿਸਾਨ ਚਾਚੀ’ ਰਾਜਕੁਮਾਰੀ ਦੇਵੀ ਅਤੇ ਓਡੀਸ਼ਾ ਦੀ ਕਮਲਾ ਪੁਜਾਰੀ ਸ਼ਾਮਲ ਹਨ।

ਸੰਯੁਕਤ ਰਾਸ਼ਟਰ ਦੁਆਰਾ 2026 ਨੂੰ ਅੰਤਰਰਾਸ਼ਟਰੀ ਮਹਿਲਾ ਕਿਸਾਨ ਸਲਾਨਾ ਘੋਸ਼ਿਤ ਕੀਤੇ ਜਾਣ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਜੈਂਡਰ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਖੇਤੀਬਾੜੀ ਵਿੱਚ ਮਹਿਲਾਵਾਂ ਦੀ ਅਗਵਾਈ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗੀ।
ਮਹਿਲਾ ਸਸ਼ਕਤੀਕਰਣ ਲਈ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ 57 ਕਰੋੜ ਬੈੰਕ ਖਾਤਿਆਂ ਵਿੱਚੋਂ 56 ਪ੍ਰਤੀਸ਼ਤ ਮਹਿਲਾਵਾਂ ਦੇ ਹਨ, ਜਦੋਂ ਕਿ ਮੁਦਰਾ ਯੋਜਨਾ ਦੇ ਲਾਭਾਰਥੀਆਂ ਵਿੱਚ 68 ਪ੍ਰਤੀਸ਼ਤ ਮਹਿਲਾਵਾਂ ਹਨ। ਉਨ੍ਹਾਂ ਨੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ(DAY-NRLM), ਨਮੋ ਡ੍ਰੋਨ ਦੀਦੀ ਯੋਜਨਾ ਅਤੇ 6 ਕਰੋੜ ‘ਲਖਪਤੀ ਦੀਦੀ’ ਸਿਰਜਿਤ ਕਰਨ ਦੇ ਮਿਸ਼ਨ ਜਿਹੇ ਪ੍ਰੋਗਰਾਮਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦਾ ਉਦੇਸ਼ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਮਜ਼ਬੂਤ ਕਰਨਾ ਹੈ।
ਰਾਸ਼ਟਰਪਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਅਤੇ ਸੰਸਾਧਨਾਂ, ਤਕਨਾਲੋਜੀ ਅਤੇ ਅਗਵਾਈ ਦੇ ਮੌਕਿਆਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਪ੍ਰਾਪਤ ਕਰਨ ਅਤੇ ਵਧੇਰੇ ਸਮਾਵੇਸ਼ੀ ਅਤੇ ਟਿਕਾਊ ਭਵਿਖ ਦੇ ਨਿਰਮਾਣ ਲਈ ਮਹੱਤਵਪੂਰਨ ਹੋਵੇਗਾ।

ਟਰੱਸਟ ਫਾਰ ਐਡਵਾਂਸਮੈਂਟ ਆਫ਼ ਐਗਰੀਕਲਚਰਲ ਸਾਇੰਸਿਜ਼ (ਟੀਏਏਐੱਸ) ਦੇ ਚੇਅਰਮੈਨ ਡਾ. ਆਰ.ਐੱਸ. ਪਰੋਦਾ ਨੇ ਕਿਹਾ ਕਿ ਇਹ ਸੰਮੇਲਨ ਖੇਤੀਬਾੜੀ ਮੁੱਲ ਲੜੀ ਵਿੱਚ ਉਤਪਾਦਨ ਅਤੇ ਉਤਪਾਦਨ ਤੋਂ ਬਾਅਦ ਪ੍ਰਕਿਰਿਆਵਾਂ ਤੋਂ ਲੈ ਕੇ ਮੁੱਲ ਜੋੜਨ ਅਤੇ ਬਿਹਤਰ ਬਜ਼ਾਰ ਸਬੰਧਾਂ ਤੱਕ, ਮਹਿਲਾਵਾਂ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਮਾਨਤਾ ਦੇਣ ਅਤੇ ਮਜ਼ਬੂਤ ਕਰਨ ਲਈ ਇੱਕ ਇਤਿਹਾਸਿਕ ਅੰਦੋਲਨ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਰਫ਼ ਪ੍ਰਤੀਨਿਧਤਾ ਕਾਫੀ ਨਹੀਂ ਹੈ ਅਤੇ ਮਹਿਲਾਵਾਂ ਨੂੰ ਸੰਪੂਰਨ ਖੇਤੀਬਾੜੀ ਮੁੱਲ ਲੜੀ ਵਿੱਚ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਸਸ਼ਕਤ ਬਣਾਉਣਾ ਜ਼ਰੂਰੀ ਹੈ।

ਆਪਣੇ ਸੁਆਗਤ ਭਾਸ਼ਣ ਵਿੱਚ, ਭਾਰਤ ਸਰਕਾਰ ਨੇ ਬਾਇਓ ਤਕਨਾਲੋਜੀ ਵਿਭਾਗ ਦੀ ਸਾਬਕਾ ਸਕੱਤਰ ਡਾ. ਰੇਣੂ ਸਵਰੂਪ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸੰਮੇਲਨ ਦਾ ਉਦੇਸ਼ ਮਜ਼ਬੂਤ ਨੀਤੀਗਤ ਸਮਰਥਨ ਦੇ ਨਾਲ ਜੈਂਡਰ ਤੌਰ ‘ਤੇ ਸੰਵੇਦਨਸ਼ੀਲ ਪਹਿਲਕਦਮੀਆਂ ਨੂੰ ਸੰਸਥਾਗਤ ਰੂਪ ਦੇਣ ਲਈ ਰਣਨੀਤੀਆਂ ਅਤੇ ਇੱਕ ਰੋਡਮੈਪ ਵਿਕਸਿਤ ਕਰਕੇ ਸੰਵਾਦ ਨੂੰ ਕਾਰਵਾਈ ਵਿੱਚ ਬਦਲਣਾ ਹੈ।

ਰਵਾਂਡਾ ਸਥਿਤ ਕਨੈਕਟ4ਇੰਮਪੈਕਟ ਐਡਵਾਈਜ਼ਰੀ ਗਰੁੱਪ ਦੀ ਸੰਸਥਾਪਕ ਅਤੇ ਚੇਅਰਪਰਸਨ ਡਾ. ਐਗਨੇਸ ਕਾਲੀਬਾਟਾ ਨੇ ਟਿੱਪਣੀ ਕੀਤੀ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਨਾ ਸਿਰਫ਼ ਨਿਰਪਖਤਾ ਅਤੇ ਨਿਆਂ ਦਾ ਮਾਮਲਾ ਹੈ, ਸਗੋਂ ਆਰਥਿਕ ਵਿਕਾਸ, ਲਚਕੀਲੇਪਣ ਅਤੇ ਵਿਸ਼ਵਵਿਆਪੀ ਖੁਰਾਕ ਸੁਰੱਖਿਆ ਵਿੱਚ ਇੱਕ ਰਣਨੀਤਕ ਨਿਵੇਸ਼ ਵੀ ਹੈ।

ਡੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮਐੱਲ ਜਾਟ ਅਤੇ ਪਲਾਂਟ ਵੈਰਾਇਟੀਜ਼ ਪ੍ਰੋਟੈਕਸ਼ਨ ਐਂਡ ਫਾਰਮਰਜ਼ ਰਾਈਟਸ ਅਥਾਰਿਟੀ (ਪੀਪੀਵੀ ਐਂਡ ਐੱਫਆਰਏ) ਦੇ ਚੇਅਰਪਰਸਨ ਡਾ. ਤ੍ਰਿਲੋਚਨ ਮੋਹਪਾਤਰਾ ਨੇ ਵੀ ਪਲੈਟਫਾਰਮ ਦੀ ਸ਼ੋਭਾ ਵਧਾਈ, ਜਦੋਂ ਕਿ ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਵਿਸਤਾਰ) ਡਾ. ਰਾਜਬੀਰ ਸਿੰਘ ਨੇ ਉਦਘਾਟਨੀ ਸੈਸ਼ਨ ਦੌਰਾਨ ਸਹਿ-ਪ੍ਰਧਾਨ ਦੇ ਰੂਪ ਵਿੱਚ ਕੰਮ ਕੀਤਾ।
ਇਸ ਪ੍ਰੋਗਰਾਮ ਵਿੱਚ ਕਈ ਉੱਘੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੇਤਾ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਡਾ. ਬ੍ਰੈਮ ਗੋਵਾਰਟਸ, ਡਾਇਰੈਕਟਰ ਜਨਰਲ, ਸੀਆਈਐੱਮਐੱਮਵਾਈਟੀ, ਡਾ. ਸੋਮਯਾ ਸਵਾਮੀਨਾਥਨ, ਚੇਅਰਪਰਸਨ, ਐੱਮਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ; ਡਾ. ਸ਼ਕੁੰਤਲਾ ਐੱਚ. ਥਿਲਸਟੇਡ, ਵਿਸ਼ਵ ਖੁਰਾਕ ਪੁਰਸਕਾਰ ਜੇਤੂ; ਡਾ. ਨਿਤਯਾ ਰਾਓ, ਡਾਇਰੈਕਟਰ, ਐੱਨਆਈਐੱਸਡੀ, ਨੌਰਵਿਚ, ਯੂਕੇ; ਅਤੇ ਡਾ. ਨਿਕੋਲੀਨ ਡੀ ਹਾਨ, ਡਾਇਰੈਕਟਰ, ਜੈਂਡਰ ਐਂਡ ਯੂਥ ਐਕਸਲੇਟਰ ਪਲੈਟਫਾਰਮ, ਆਈਐੱਲਆਰਆਈ, ਕੀਨੀਆ ਸ਼ਾਮਲ ਸਨ।
ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅੰਤਰਰਾਸ਼ਟਰੀ ਮਹਿਲਾ ਕਿਸਾਨ ਵਰ੍ਹਾ (2026) ਦੇ ਦੌਰਾਨ ਆਯੋਜਿਤ ਇਹ ਸੰਮੇਲਨ “ਪ੍ਰਗਤੀ ਨੂੰ ਗਤੀ ਦੇਣਾ, ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨਾ” ਵਿਸ਼ੇ ‘ਤੇ ਕੇਂਦ੍ਰਿਤ ਹੈ। ਇਸ ਆਯੋਜਨ ਵਿੱਚ ਭਾਰਤ ਅਤੇ ਵਿਦੇਸ਼ ਤੋਂ 700 ਤੋਂ ਵੱਧ ਪ੍ਰਤੀਭਾਗੀ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚ ਵਿਗਿਆਨੀ, ਨੀਤੀ ਨਿਰਮਾਤਾ, ਉਦਯੋਗਪਤੀ, ਉੱਦਮੀ, ਵਿਕਾਸ ਪ੍ਰੈਕਟੀਸ਼ਨਰ, ਮਹਿਲਾ ਕਿਸਾਨ, ਸਟਾਰਟਅੱਪਸ ਅਤੇ ਵਿਦਿਆਰਥੀ ਸ਼ਾਮਲ ਹਨ। ਇਸ ਨਾਲ ਸੰਵਾਦ ਅਤੇ ਸਹਿਯੋਗ ਲਈ ਇੱਕ ਜੀਵੰਤ ਗਲੋਬਲ ਪਲੈਟਫਾਰਮ ਦਾ ਨਿਰਮਾਣ ਹੋਇਆ ਹੈ।
ਆਗਾਮੀ ਤਿੰਨ ਦਿਨਾਂ ਵਿੱਚ, ਸੰਮੇਲਨ ਵਿੱਚ ਜੈਂਡਰ ਸਮਾਨਤਾ, ਆਰਥਿਕ ਸਸ਼ਕਤੀਕਰਣ, ਤਕਨਾਲੋਜੀ ਤੱਕ ਪਹੁੰਚ, ਅਗਵਾਈ ਵਿਕਾਸ ਅਤੇ ਸਮਾਵੇਸ਼ੀ ਖੇਤੀਬਾੜੀ-ਖੁਰਾਕ ਮੁੱਲ ਲੜੀ ਜਿਹੇ ਪ੍ਰਮੁੱਖ ਵਿਸ਼ਿਆਂ ‘ਤੇ ਕੇਂਦ੍ਰਿਤ ਉੱਚ ਪੱਧਰੀ ਤਕਨੀਕੀ ਸੈਸ਼ਨ, ਨੀਤੀਗਤ ਸੰਵਾਦ ਅਤੇ ਸੰਵਾਦਾਤਮਕ ਪਲੈਟਫਾਰਮ ਆਯੋਜਿਤ ਕੀਤੇ ਜਾਣਗੇ। ਮਹਿਲਾ ਕਿਸਾਨ ਪਲੈਟਫਾਰਮ ਅਤੇ ਯੁਵਾ ਪਲੈਟਫਾਰਮ ਜਿਹੇ ਵਿਸ਼ੇਸ਼ ਪਲੈਟਫਾਰਮ ਹਿਤਧਾਰਕਾਂ ਦਰਮਿਆਨ ਸੰਵਾਦ, ਸਹਿਯੋਗ ਅਤੇ ਨੈੱਟਵਰਕਿੰਗ ਨੂੰ ਹੋਰ ਹੁਲਾਰਾ ਦੇਣਗੇ।
ਇਸ ਦੇ ਨਾਲ ਹੀ ਮਹਿਲਾ-ਕੇਂਦ੍ਰਿਤ ਖੇਤੀਬਾੜੀ ਤਕਨਾਲੋਜੀਆਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਹੈ, ਜੋ ਮਹਿਲਾ ਅਗਵਾਈ ਵਾਲੇ ਉੱਦਮਾਂ ਅਤੇ ਸਟਾਰਟਅੱਪਸ ਨੂੰ ਅਜਿਹੇ ਸਮਾਧਾਨ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ ਜੋ ਮਹਿਲਾ ਕਿਸਾਨਾਂ ਲਈ ਮਿਹਨਤ ਨੂੰ ਘਟਾਉਂਦੇ ਹੋਏ ਉਤਪਾਦਕਤਾ ਨੂੰ ਵਧਾਉਂਦੇ ਹਨ।
GCWAS–2026 ਦਾ ਉਦੇਸ਼ ਕਾਰਵਾਈ ਯੋਗ ਸਿਫਾਰਿਸ਼ਾਂ ਤਿਆਰ ਕਰਨਾ, ਗਲੋਬਲ ਸਰਵੋਤਮ ਪ੍ਰਥਾਵਾਂ ਦਾ ਦਸਤਾਵੇਜ਼ੀਕਰਣ ਕਰਨਾ ਅਤੇ ਜੈਂਡਰ-ਸੰਵੇਦਨਸ਼ੀਲ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਇੱਕ ਰਣਨੀਤਕ ਰੋਡਮੈਪ ਦਾ ਫਾਰਮੈਟ ਤਿਆਰ ਕਰਨਾ ਹੈ, ਜਿਸ ਨਾਲ ਦੁਨੀਆ ਭਰ ਵਿੱਚ ਸਮਾਵੇਸ਼ੀ, ਟਿਕਾਊ ਅਤੇ ਲਚਕੀਲੀ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਦੀ ਕਲਪਨਾ ਨੂੰ ਅੱਗੇ ਵਧਾਇਆ ਜਾ ਸਕੇ।
ਇਸ ਸੰਮੇਲਨ ਵਿੱਚ 18 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜੋ ਇਸ ਦੇ ਮਜ਼ਬੂਤ ਗਲੋਬਲ ਸਰੂਪ ਨੂੰ ਦਰਸਾਉਂਦਾ ਹੈ। ਟਰੱਸਟ ਫਾਰ ਐਡਵਾਂਸਮੈਂਟ ਆਫ਼ ਐਗਰੀਕਲਚਰਲ ਸਾਇੰਸਜ਼ (ਟੀਏਏਐੱਸ) ਦੁਆਰਾ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ਆਈਸੀਏਆਰ), ਕੰਸਲਟੇਟਿਵ ਗਰੁੱਪ ਫਾਰ ਇੰਟਰਨੈਸ਼ਨਲ ਐਗਰੀਕਲਚਰਲ ਰਿਸਰਚ (ਸੀਜੀਆਈਏਆਰ) ਅਤੇ ਪ੍ਰੋਟੈਕਸ਼ਨ ਆਫ਼ ਪਲਾਂਟ ਵੈਰਾਇਟੀਜ਼ ਐਂਡ ਫਾਰਮਰਜ਼ ਰਾਈਟਸ ਅਥਾਰਿਟੀ (ਪੀਪੀਵੀ ਐਂਡ ਐੱਫਆਰਏ) ਦੇ ਸਹਿਯੋਗ ਨਾਲ ਆਯੋਜਿਤ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ (12-14 ਮਾਰਚ 2026) ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਸਹਿ-ਆਯੋਜਕਾਂ ਅਤੇ ਗਿਆਨ ਸਾਂਝੇਦਾਰਾਂ ਦੇ ਰੂਪ ਵਿੱਚ ਸਹਿਯੋਗ ਦਿੱਤਾ। ਇਸ ਸੰਮੇਲਨ ਨੇ ਭਾਰਤ ਅਤੇ ਵਿਸ਼ਵ ਭਰ ਦੇ ਪ੍ਰਮੁੱਖ ਨੀਤੀ ਨਿਰਮਾਤਾਵਾਂ, ਵਿਗਿਆਨਿਆਂ, ਵਿਕਾਸ ਮਾਹਿਰਾਂ, ਉੱਦਮੀਆਂ ਅਤੇ ਮਹਿਲਾ ਕਿਸਾਨਾਂ ਨੂੰ ਜੈਂਡਰ ਸਮਾਨਤਾ ਨੂੰ ਹੁਲਾਰਾ ਦੇਣ ਅਤੇ ਟਿਕਾਊ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਦੇ ਨਿਰਮਾਣ ਲਈ ਸੰਵਾਦ, ਨਵੀਨਤਾ ਅਤੇ ਨੀਤੀਗਤ ਕਾਰਵਾਈ ਨੂੰ ਅੱਗੇ ਵਧਾਉਣ ਲਈ ਇਕੱਠੇ ਲਿਆਉਂਦਾ ਹੈ।
ਰਾਸ਼ਟਰਪਤੀ ਜਨਸੰਪਰਕ ਲਿੰਕ:
https://www.pib.gov.in/PressReleasePage.aspx?PRID=2238812®=3&lang=1
*****
ਆਰਸੀ/ਐੱਮਐੱਸ/ਡੀਕੇ/ਬਲਜੀਤ
(Release ID: 2239825)
ਵਿਜ਼ੀਟਰ ਕਾਊਂਟਰ : 8