ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕੇਰਲਮ ਦੇ ਏਰਨਾਕੁਲਮ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 11 MAR 2026 2:39PM by PIB Chandigarh

ਕੇਰਲਮ ਦੇ ਰਾਜਪਾਲ ਰਾਜੇਂਦਰ ਆਰਲੇਕਰ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸੁਰੇਸ਼ ਗੋਪੀ ਜੀ, ਜਾਰਜ ਕੁਰੀਅਨ ਜੀ, ਸੰਸਦ ਮੈਂਬਰ ਅਤੇ ਵਿਧਾਇਕ, ਸਾਬਕਾ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਜੀ, ਦੇਵੀਓ ਅਤੇ ਸੱਜਣੋ!

 

ਕੋਚੀ ਆਉਣਾ ਹਮੇਸ਼ਾ ਹੀ ਇੱਕ ਸ਼ਾਨਦਾਰ ਅਨੁਭਵ ਹੁੰਦਾ ਹੈ। ਅੱਜ ਇਸ ਜੀਵੰਤ ਤਟਵਰਤੀ ਸ਼ਹਿਰ ਤੋਂ ਮੈਨੂੰ ਕੇਰਲਮ ਦੇ ਵਿਕਾਸ ਨੂੰ ਹੋਰ ਗਤੀ ਦੇਣ ਦਾ ਮੌਕਾ ਮਿਲਿਆ ਹੈ। ਥੋੜ੍ਹੀ ਦੇਰ ਪਹਿਲਾਂ ਕੇਰਲਮ ਦੇ ਵਿਕਾਸ ਨਾਲ ਜੁੜੇ around eleven thousand crore rupees ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਅਤੇ ਉਦਘਾਟਨ ਕੀਤਾ ਗਿਆ ਹੈ। ਮੈਂ ਕੇਰਲਮ ਦੇ ਲੋਕਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਲਈ ਬਹੁਤ- ਬਹੁਤ ਵਧਾਈ ਦਿੰਦਾ ਹਾਂ।

 

ਮੇਰੇ ਪਿਆਰੇ ਦੋਸਤੋ,

ਆਤਮ-ਨਿਰਭਰ ਭਾਰਤ ਬਣਾਉਣ ਲਈ, ਮੇਕ ਇਨ ਇੰਡੀਆ ਲਈ ਪੈਟਰੋਲੀਅਮ ਸੈਕਟਰ ਦਾ ਵਿਸਥਾਰ ਕਰਨਾ ਬਹੁਤ ਜ਼ਰੂਰੀ ਹੈ। ਅੱਜ ਕੋਚੀ ਰਿਫਾਇਨਰੀ ਵਿਖੇ ਪੌਲੀ-ਪ੍ਰੋਪਾਈਲੀਨ ਯੂਨਿਟ ਦੇ ਨੀਂਹ ਪੱਥਰ ਰੱਖਣ ਦੇ ਪਿੱਛੇ ਵੀ ਇਹੀ ਟੀਚਾ ਹੈ। ਇਸ ਯੂਨਿਟ ਤੋਂ ਸਾਲਾਨਾ ਲਗਭਗ 4 ਲੱਖ ਟਨ ਪੌਲੀ-ਪ੍ਰੋਪਾਈਲੀਨ ਦਾ ਉਤਪਾਦਨ ਹੋਵੇਗਾ । ਆਉਣ ਵਾਲੇ ਸਮੇਂ ਵਿੱਚ  ਇਹ ਪਲਾਂਟ ਪੈਕੇਜਿੰਗ, ਟੈਕਸਟਾਈਲ, ਆਟੋਮੋਬਾਈਲ ਅਤੇ ਮੈਡੀਕਲ ਉਪਕਰਣਾਂ ਜਿਹੇ ਕਈ ਉਦਯੋਗਾਂ ਨੂੰ ਸਮਰਥਨ ਦੇਵੇਗਾ। 


 

ਮੇਰੇ ਪਿਆਰੇ ਦੋਸਤੋ,

 

 ਭਾਰਤ ਅੱਜ ਨਿਰਮਾਣ ਦਾ ਬਹੁਤ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਏਆਈ ਅਤੇ ਸੈਮੀਕੰਡਕਟਰ ਖੇਤਰਾਂ ਵਿੱਚ ਵੀ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਅਜਿਹੇ ਸਾਰੇ ਕੰਮਾਂ ਲਈ ਵਧੇਰੇ ਊਰਜਾ ਦੀ ਲੋੜ ਹੈ, ਵੱਧ ਤੋਂ ਵੱਧ ਹਰੀ ਅਤੇ ਸਾਫ਼ ਊਰਜਾ ਦੀ ਲੋੜ ਹੈ। ਅਤੇ ਭਾਰਤ ਸੂਰਜੀ ਊਰਜਾ ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ ਦੇਸ਼ਾਂ ਵਿੱਚੋਂ ਇੱਕ ਬਣ ਚੁੱਕਾ ਹੈ। ਸਾਡੀ ਕੋਸ਼ਿਸ਼ ਹੈ ਕਿ ਕੇਰਲਮ ਵੀ ਸੂਰਜੀ ਊਰਜਾ ਉਤਪਾਦਨ ਵਿੱਚ ਹੋਰ ਅੱਗੇ ਵਧੇ। ਇਸ ਉਦੇਸ਼ ਲਈ ਅੱਜ ਪੱਛਮੀ ਕਾਲਾਡਾ, ਉਸ ਵਿੱਚ 50 ਮੈਗਾਵਾਟ ਦੇ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਕੇਰਲਮ ਵਿੱਚ ਤਾਂ ਬਹੁਤ ਵੱਡੀ ਗਿਣਤੀ ਵਿੱਚ ਜਲ ਸਰੋਤ ਹਨ। ਇਸ ਲਈ, ਇੱਥੇ ਫਲੋਟਿੰਗ ਸੋਲਰ ਪਾਵਰ ਸੈਕਟਰ ਵਿੱਚ ਬਹੁਤ ਸੰਭਾਵਨਾਵਾਂ ਹਨ।

 

ਮੇਰੇ ਪਿਆਰੇ ਦੋਸਤੋ,

 

ਅੱਜ ਦੁਨੀਆ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਹੋ ਰਹੇ ਨਿਵੇਸ਼ ਲਈ ਭਾਰਤ ਦੀ ਭਰਪੂਰ ਸ਼ਲਾਘਾ ਕਰਦੀ ਹੈ । ਇਸ ਸਾਲ ਜੋ ਕੇਂਦਰ ਸਰਕਾਰ ਦਾ ਬਜਟ ਆਇਆ ਹੈ, ਉਸ ਵਿੱਚ ਵੀ ਬੁਨਿਆਦੀ ਢਾਂਚੇ ਲਈ ਰਿਕਾਰਡ ਫੰਡ ਰੱਖਿਆ ਗਿਆ ਹੈ ।  ਬੁਨਿਆਦੀ ਢਾਂਚੇ ‘ਤੇ ਹੋ ਰਹੇ ਇਸ ਨਿਵੇਸ਼ ਦਾ ਬਹੁਤਾ ਲਾਭ ਕੇਰਲਮ ਨੂੰ ਮਿਲ ਰਿਹਾ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਸ਼ੋਰਨੂਰ ਜੰਕਸ਼ਨ, ਕੁੱਟੀ-ਪੁਰਮ ਅਤੇ ਚੰਗਨਾਸੇਰੀ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ੋਰਨੂਰ-ਨੀਲਾਂਬੁਰ ਰੇਲਵੇ ਲਾਈਨ ਦੇ ਇੱਕ ਵੱਡੇ ਹਿੱਸੇ ਦਾ ਬਿਜਲੀਕਰਨ ਵੀ ਪੂਰਾ ਕੀਤਾ ਗਿਆ  ਹੈ। ਅੱਜ ਪਾਲੱਕੜ-ਪੋਲਾਚੀ ਰੇਲ ਸੇਵਾ ਵੀ ਸ਼ੁਰੂ ਹੋਈ ਹੈ। ਇਸ ਨਾਲ ਕੇਰਲ ਅਤੇ ਤਾਮਿਲਨਾਡੂ, ਦੋਵਾਂ ਸੂਬਿਆਂ ਦੇ ਲੋਕਾਂ ਨੂੰ ਹੋਰ ਵਧੇਰੇ ਸਹੂਲਤ ਹੋਵੇਗੀ । 

 

ਮੇਰੇ ਪਿਆਰੇ ਦੋਸਤੋ,

 

ਅੱਜ ਕੇਰਲਮ ਦੇ ਕਈ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਹੋਈ ਹੈ। ਛੇ-ਮਾਰਗੀ ਸੜਕ ਬਣਨ ਨਾਲ ਅਲੀਕੱਲ ਬੰਦਰਗਾਹ ਨਾਲ ਸੰਪਰਕ ਵੀ ਬਿਹਤਰ ਹੋਵੇਗਾ। ਛੇ-ਮਾਰਗੀ ਦੇ ਕੋਜ਼ੀਕੋਡ ਬਾਈਪਾਸ ਤੋਂ ਟ੍ਰੈਫਿਕ ਭੀੜ ਦੀ ਸਮੱਸਿਆ ਘੱਟ ਹੋਵੇਗੀ ਅਤੇ ਇਸ ਨਾਲ  ਯਾਤਰਾ ਸਮੇਂ ਵੀ ਬਹੁਤ ਬਚੇਗਾ। ਇਨ੍ਹਾਂ ਸਾਰੇ ਪ੍ਰੋਜੈਕਟਾਂ ਨਾਲ ਕੇਰਲਮ ਦੇ ਕਿਸਾਨਾਂ ਨੂੰ ਲਾਭ ਹੋਵੇਗਾ, ਇੱਥੇ ਸੈਰ-ਸਪਾਟਾ ਅਤੇ ਹੋਰ ਉਦਯੋਗਾਂ ਨੂੰ ਹੁਲਾਰਾ ਮਿਲੇਗਾ।

 

ਬੁਨਿਆਦੀ ਢਾਂਚੇ ‘ਤੇ ਲੱਗਣ ਵਾਲਾ ਹਰ ਰੁਪਿਆ, ਨਵੇਂ ਰੁਜ਼ਗਾਰ ਪੈਦਾ ਕਰਦਾ ਹੈ। ਇਹ ਜਿੰਨੇ ਵੀ ਪ੍ਰੋਜੈਕਟ ਹਨ, ਇਨ੍ਹਾਂ ਤੋਂ ਕੇਰਲਮ ਦੇ ਹਜ਼ਾਰਾਂ ਨੌਜਵਾਨਾਂ ਨੂੰ ਨਵੇਂ ਰੁਜ਼ਗਾਰ ਮਿਲਣ ਵਾਲੇ ਹਨ ।  ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਾਰੇ ਪ੍ਰੋਜੈਕਟ ਵਿਕਸਤ ਕੇਰਲਮ ਪ੍ਰਤੀ ਸਾਡੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਧੰਨਵਾਦ!

 

************

ਐੱਮਜੇਪੀਐੱਸ/ਵੀਜੇ/ਐੱਸਟੀ


(Release ID: 2239346) ਵਿਜ਼ੀਟਰ ਕਾਊਂਟਰ : 26