ਜਲ ਸ਼ਕਤੀ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਜਲ ਮਹੋਤਸਵ 2026 ਦੇ ਰਾਸ਼ਟਰੀ ਸਮਾਗਮ ਵਿੱਚ ਸ਼ਿਰਕਤ ਕੀਤੀ
ਪਹਿਲਾ ਰਾਸ਼ਟਰੀ ਜਲ ਉਤਸਵ ਅਭਿਆਨ 8 ਮਾਰਚ ਤੋਂ 22 ਮਾਰਚ, 2026 ਤੱਕ ਚੱਲੇਗਾ, ਜਿਸ ਵਿੱਚ ਸੁਜਲ ਗ੍ਰਾਮ ਲਈ ਗ੍ਰਾਮ ਪੰਚਾਇਤਾਂ ਰਾਹੀਂ ਜਨਤਕ ਭਾਗੀਦਾਰੀ ਮਨਾਈ ਜਾਵੇਗੀ
ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਜਲ ਮਹੋਤਸਵ 2026 ਦੇ ਰਾਸ਼ਟਰੀ ਸਮਾਗਮ ਵਿੱਚ ਜ਼ਮੀਨੀ ਪੱਧਰ ਦੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ
Posted On:
11 MAR 2026 8:22PM by PIB Chandigarh

ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (DDWS) ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਜਲ ਮਹੋਤਸਵ 2026 ਦੇ ਰਾਸ਼ਟਰੀ ਸਮਾਗਮ ਦਾ ਆਯੋਜਨ ਕੀਤਾ ਜੋ ਜਲ ਜੀਵਨ ਮਿਸ਼ਨ (JJM) ਦੇ ਤਹਿਤ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਭਾਈਚਾਰਕ ਭਾਗੀਦਾਰੀ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ 8-22 ਮਾਰਚ 2026 ਤੱਕ ਪੂਰੇ ਦੇਸ਼ ਵਿੱਚ ਚੱਲ ਰਹੇ ਅਭਿਆਨ ਦਾ ਹਿੱਸਾ ਹੈ ।
ਇਸ ਰਾਸ਼ਟਰੀ ਸਮਾਗਮ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਵੀ ਮੌਜੂਦ ਸਨ, ਜਿਨ੍ਹਾਂ ਨੇ ਜਲ ਕਲਸ਼ ਸਮਾਰੋਹ ਦੀ ਅਗਵਾਈ ਕੀਤੀ ਅਤੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਬੰਧਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਭਾਈਚਾਰੇ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਮਾਣਯੋਗ ਰਾਸ਼ਟਰਪਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਾਣੀ ਸਿਰਫ਼ ਇੱਕ ਮੁੱਢਲੀ ਸੇਵਾ ਨਹੀਂ ਹੈ, ਸਗੋਂ ਸਿਹਤ, ਮਾਣ ਅਤੇ ਟਿਕਾਊ ਵਿਕਾਸ ਦਾ ਇੱਕ ਬੁਨਿਆਦੀ ਥੰਮ੍ਹ ਹੈ।

ਉਨ੍ਹਾਂ ਨੇ ਭਾਰਤ ਦੇ ਸੱਭਿਆਚਾਰਕ ਅਤੇ ਵਿਕਾਸ ਦੇ ਤਾਣੇ-ਬਾਣੇ ਵਿੱਚ ਪਾਣੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਜੇਜੇਐੱਮ ਦੇ ਅਧੀਨ ਸੁਰੱਖਿਅਤ, ਗ੍ਰਾਮੀਣ ਪੀਣ ਵਾਲੇ ਪਾਣੀ ਦੀ ਭਰੋਸੇਮੰਦ ਸੇਵਾ ਨੂੰ ਅੱਗੇ ਵਧਾਉਣ ਵਾਲੀਆਂ ਔਰਤਾਂ ਦੀ ਅਗਵਾਈ ਵਾਲੇ, ਭਾਈਚਾਰਕ ਮਾਲਕੀ ਹੱਕ ਵਾਲੇ ਮਾਡਲ ਨੂੰ ਸਵੀਕਾਰ ਕੀਤਾ। ਦਹਾਕਿਆਂ ਤੋਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਦੂਰ-ਦੁਰਾਡੇ ਸਰੋਤਾਂ ਤੋਂ ਪਾਣੀ ਲਿਆਉਣ ਦਾ ਬੋਝ ਉਠਾਉਣਾ ਪੈਂਦਾ ਸੀ, ਜਿਸ ਨਾਲ ਅਕਸਰ ਉਨ੍ਹਾਂ ਦੀ ਸਿਹਤ, ਸਿੱਖਿਆ ਅਤੇ ਸਮੁੱਚੀ ਤੰਦਰੁਸਤੀ ‘ਤੇ ਅਸਰ ਪੈਂਦਾ ਸੀ।
ਉਨ੍ਹਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ ਨੇ ਇਹ ਯਕੀਨੀ ਬਣਾ ਕੇ ਇੱਕ ਵੱਡਾ ਬਦਲਾਅ ਲਿਆਂਦਾ ਹੈ ਕਿ ਕਾਰਜਸ਼ੀਲ ਨਲ ਕਨੈਕਸ਼ਨਾਂ ਰਾਹੀਂ ਪੇਂਡੂ ਘਰਾਂ ਤੱਕ ਸੁਰੱਖਿਅਤ ਪੀਣ ਵਾਲਾ ਪਾਣੀ ਪਹੁੰਚੇ।
ਉਨ੍ਹਾਂ ਨੇ ਕਿਹਾ ਕਿ ਮਿਸ਼ਨ ਦੀ ਸਫਲਤਾ ਸਿਰਫ਼ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਹੀ ਨਹੀਂ ਹੈ, ਸਗੋਂ ਭਾਈਚਾਰੇ ਨੂੰ ਪੀਣ ਵਾਲੇ ਪਾਣੀ ਦੀਆਂ ਪ੍ਰਣਾਲੀਆਂ ਦਾ ਪ੍ਰਬੰਧ ਕਰਨ ਅਤੇ ਬਣਾਏ ਰੱਖਣ ਵਿੱਚ ਵੀ ਹੈ। ਗ੍ਰਾਮ ਪੰਚਾਇਤਾਂ, ਗ੍ਰਾਮੀਣ ਜਲ ਅਤੇ ਸੈਨੀਟੇਸ਼ਨ ਕਮੇਟੀਆਂ (VWSC), ਸਵੈ-ਸਹਾਇਤਾ ਸਮੂਹ,ਅਤੇ ਸਿਖਲਾਈ ਪ੍ਰਾਪਤ ਭਾਈਚਾਰਕ ਮੈਂਬਰ ਗ੍ਰਾਮੀਣ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀ ਦੇ ਸੰਚਾਲਨ ਅਤੇ ਰੱਖ-ਰਖਾਅ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਨੇ ਗ੍ਰਾਮੀਣ ਜਲ ਪ੍ਰਬੰਧਨ ਵਿੱਚ ਔਰਤਾਂ ਦੀ ਵੱਧਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ। ਦੇਸ਼ ਭਰ ਵਿੱਚ, ਫੀਲਡ ਟੈਸਟ ਕਿੱਟਾਂ (ਐੱਫਟੀਕੇ) ਦੀ ਵਰਤੋਂ ਵਿੱਚ ਸਿਖਲਾਈ ਪ੍ਰਾਪਤ ਔਰਤਾਂ ਪਿੰਡ ਦੇ ਪੱਧਰ ‘ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੀਆਂ ਹਨ, ਜਿਸ ਨਾਲ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਵਿੱਚ ਸਥਾਨਕ ਸਮਰੱਥਾ ਅਤੇ ਭਾਈਚਾਰੇ ਦਾ ਵਿਸ਼ਵਾਸ ਮਜ਼ਬੂਤ ਹੋ ਰਿਹਾ ਹੈ।
ਉਨ੍ਹਾਂ ਨੇ ਪਾਰਦਰਸ਼ਿਤਾ ਅਤੇ ਕੁਸ਼ਲਤਾ ਨੂੰ ਮਜ਼ਬੂਤ ਕਰਨ ਵਿੱਚ ਤਕਨਾਲੋਜੀ ਦੇ ਏਕੀਕਰਣ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸੁਜਲਮ ਭਾਰਤ ਐਪ, ਰੀਅਲ-ਟਾਈਮ ਡੈਸ਼ਬੋਰਡ, ਡਿਸੀਜ਼ਨ ਸਪੋਰਟ ਸਿਸਟਮ, ਮੇਰੀ ਪੰਚਾਇਤ ਐਪ ਐਂਡ ਪੰਚਾਇਤ ਡੈਸ਼ਬੋਰਡ ਵਰਗੇ ਡਿਜੀਟਲ ਪਲੈਟਫਾਰਮ ਡੇਟਾ-ਅਧਾਰਿਤ ਯੋਜਨਾਨੂੰ ਸਮਰੱਥ ਬਣਾ ਰਹੇ ਹਨ ਅਤੇ ਗ੍ਰਾਮ ਪੰਚਾਇਤ ਪੱਧਰ 'ਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਨੂੰ ਯਕੀਨੀ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਲ ਸੇਵਾ ਅੰਕਾਲਣ ਪਹਿਲਕਦਮੀ ਗ੍ਰਾਮੀਣ ਜਲ ਸਪਲਾਈ ਪ੍ਰਣਾਲੀਆਂ ਦੇ ਨਿਯਮਿਤ ਮੁਲਾਂਕਣ ਵਿੱਚ ਮਦਦ ਕਰ ਰਹੀ ਹੈ, ਜਦੋਂ ਕਿ ਨਲ ਜਲ ਮਿੱਤਰ ਪ੍ਰੋਗਰਾਮ ਸਥਾਨਕ ਔਰਤਾਂ ਅਤੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰ ਰਿਹਾ ਹੈ, ਸੰਚਾਲਨ ਅਤੇ ਰੱਖ-ਰਖਾਅ ਸਮਰੱਥਾ ਨੂੰ ਵਧਾ ਰਿਹਾ ਹੈ ਅਤੇ ਆਜੀਵਿਕਾ ਦੇ ਮੌਕੇ ਪੈਦਾ ਕਰ ਰਿਹਾ ਹੈ।
ਮਾਣਯੋਗ ਰਾਸ਼ਟਰਪਤੀ ਨੇ ਗ੍ਰੇਵਾਟਰ ਪ੍ਰਬੰਧਨ, ਭੂਮੀਗਤ ਪਾਣੀ ਰੀਚਾਰਜ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਟਿਕਾਊ ਜਲ ਸਰੋਤ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਵਿੱਚ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਵਿਸ਼ਵ ਪਲੰਬਰ ਦਿਵਸ ਦੇ ਮੌਕੇ 'ਤੇ, ਉਨ੍ਹਾਂ ਨੇ ਗ੍ਰਾਮੀਣ ਜਲ ਸਪਲਾਈ ਬੁਨਿਆਦੀ ਢਾਂਚੇ ਨੂੰ ਬਣਾਈ ਰੱਖਣ ਵਿੱਚ ਪਲੰਬਰਾਂ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ (SHGs) ਦੀ ਸਰਗਰਮ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪਾਣੀ ਸੁਰੱਖਿਆ ਲਈ ਭਾਈਚਾਰਕ ਯਤਨਾਂ ਦਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ, ਜੋ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀਆਂ ਦੀ ਲੰਬੇ ਸਮੇਂ ਦੀ ਸਥਿਰਤਾ ਲਈ ਜ਼ਰੂਰੀ ਹੈ।
ਜਲ ਹੈ ਤੋਂ ਕੱਲ੍ਹ ਹੈ” ਦੇ ਸੰਦੇਸ਼ ਨੂੰ ਦੁਹਰਾਉਂਦੇ ਹੋਏ, ਰਾਸ਼ਟਰਪਤੀ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ।
ਸਮਾਰੋਹ ਵਿੱਚ ਮੌਜੂਦ ਜ਼ਮੀਨੀ ਲੀਡਰਸ ਅਤੇ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਸਮਰਪਣ ਦਰਸਾਉਂਦਾ ਹੈ ਕਿ ਕਿਵੇਂ ਭਾਈਚਾਰੇ ਦੀ ਭਾਗੀਦਾਰੀ, ਤਕਨਾਲੋਜੀ ਅਤੇ ਪ੍ਰਭਾਵਸ਼ਾਲੀ ਸ਼ਾਸਨ ਮਿਲ ਕੇ ਜਨਤਕ ਸੇਵਾ ਸਪਲਾਈ ਨੂੰ ਬਦਲ ਸਕਦੇ ਹਨ। ਉਨ੍ਹਾਂ ਕਿਹਾ, "ਸਾਫ਼ ਪੀਣ ਵਾਲੇ ਪਾਣੀ ਤੱਕ ਪਹੁੰਚ ਸਿਹਤ, ਸਨਮਾਨ ਅਤੇ ਸਮਾਜਿਕ ਵਿਕਾਸ ਲਈ ਜ਼ਰੂਰੀ ਹੈ। ਜਲ ਜੀਵਨ ਮਿਸ਼ਨ ਦੀਆਂ ਪ੍ਰਾਪਤੀਆਂ ਦਰਸਾਉਂਦੀਆਂ ਹਨ ਕਿ ਨੀਤੀ, ਤਕਨਾਲੋਜੀ ਅਤੇ ਭਾਈਚਾਰਕ ਭਾਗੀਦਾਰੀ ਮਿਲ ਕੇ ਗ੍ਰਾਮੀਣ ਸੇਵਾ ਸਪਲਾਈ ਨੂੰ ਬਦਲ ਸਕਦੀ ਹੈ। ਅੱਜ ਪਛਾਣੇ ਜਾ ਰਹੇ ਜ਼ਮੀਨੀ ਲੀਡਰਸ ਇਸ ਰਾਸ਼ਟਰੀ ਪਰਿਵਰਤਨ ਦੇ ਸੱਚੇ ਚੈਂਪੀਅਨ ਹਨ।"

ਸਮਾਰੋਹ ਦੌਰਾਨ, ਰਾਸ਼ਟਰਪਤੀ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਦਾ ਕੰਮ ਪਿੰਡ ਦੇ ਪੀਣ ਵਾਲੇ ਪਾਣੀ ਦੀ ਵਿਵਸਥਾ ਦਾ ਪ੍ਰਬੰਧ ਕਰਨ ਅਤੇ ਬਣਾਏ ਰੱਖਣ ਵਿੱਚ ਸ਼ਾਨਦਾਰ ਕੰਮ ਦਿਖਾਉਂਦਾ ਹੈ।
ਇਹ ਸਨਮਾਨਾਂ ਨੇ ਪਿੰਡ ਦੀ ਪੀਣ ਵਾਲੇ ਪਾਣੀ ਦੀ ਸੇਵਾ ਨੂੰ ਲੰਬੇ ਸਮੇਂ ਲਈ ਬਣਾਈ ਰੱਖਣ ਵਿੱਚ ਸਥਾਨਕ ਲੀਡਰਸ਼ਿਪ, ਭਾਈਚਾਰਕ ਭਾਗੀਦਾਰੀ ਅਤੇ ਜਵਾਬਦੇਹੀ ਦੀ ਮਹੱਤਵਪੂਰਨ ਭੂਮਿਕਾ ਦਰਸਾਇਆ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਨੇ ਚਾਲੂ ਘਰੇਲੂ ਨਲ ਕਨੈਕਸ਼ਨਾਂ ਰਾਹੀਂ ਸੁਰੱਖਿਅਤ ਅਤੇ ਢੁਕਵਾਂ ਪੀਣ ਵਾਲਾ ਪਾਣੀ ਯਕੀਨੀ ਬਣਾ ਕੇ ਗ੍ਰਾਮੀਣ ਭਾਰਤ ਵਿੱਚ ਇੱਕ ਇਤਿਹਾਸਕ ਤਬਦੀਲੀ ਲਿਆਂਦੀ ਹੈ।
ਉਨ੍ਹਾਂ ਕਿਹਾ ਕਿ ਸੁਰੱਖਿਅਤ ਪੀਣ ਵਾਲੇ ਪਾਣੀ ਦਾ ਸਿੱਧਾ ਅਸਰ ਸਿਹਤ, ਸਿੱਖਿਆ, ਸੈਨੀਟੇਸ਼ਨ ਅਤੇ ਮਹਿਲਾਵਾਂ ਦੇ ਸਸ਼ਕਤੀਕਰਣ 'ਤੇ ਪੈਂਦਾ ਹੈ, ਨਾਲ ਹੀ ਪਾਣੀ ਲਿਆਉਣ ਵਿੱਚ ਲੱਗਣ ਵਾਲੇ ਸਮੇਂ ਨੂੰ ਵੀ ਕਾਫ਼ੀ ਘਟਾਉਂਦਾ ਹੈ।

ਉਨ੍ਹਾਂ ਨੇ ਜੇਜੇਐੱਮ 2.0 ਨੂੰ ਕੈਬਨਿਟ ਦੀ ਪ੍ਰਵਾਨਗੀ ‘ਤੇ ਖੁਸ਼ੀ ਪ੍ਰਗਟ ਕੀਤੀ, ਜਿਸ ਵਿੱਚ ਵੱਧ ਵਿੱਤੀ ਖਰਚ ਸ਼ਾਮਲ ਹੈ, ਜਿਸ ਨਾਲ ਸਾਰੇ ਪੇਂਡੂ ਘਰਾਂ ਨੂੰ ਨਲ ਦੇ ਪਾਣੀ ਨਾਲ ਜੋੜਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ, “ਜਲ ਜੀਵਨ ਮਿਸ਼ਨ ਸਿਰਫ਼ ਨਲ ਦੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕਰਨ ਬਾਰੇ ਨਹੀਂ ਹੈ; ਇਹ ਭਾਈਚਾਰਿਆਂ ਨੂੰ ਆਪਣੇ ਪਾਣੀ ਦੀ ਵਿਵਸਥਾ ਦਾ ਪ੍ਰਬੰਧਨ ਕਰਨ ਅਤੇ ਬਣਾਏ ਰੱਖਣ ਲਈ ਮਜ਼ਬੂਤ ਬਣਾਉਣ ਬਾਰੇ ਹੈ। ਜਲ ਮਹੋਤਸਵ ਜਨਤਕ ਭਾਗੀਦਾਰੀ ਦੀ ਇਸ ਭਾਵਨਾ ਦਾ ਜਸ਼ਨ ਮਨਾਉਂਦਾ ਹੈ ਅਤੇ ਉਨ੍ਹਾਂ ਜ਼ਮੀਨੀ ਪੱਧਰ ਦੇ ਚੈਂਪੀਅਨਾਂ ਨੂੰ ਮਾਨਤਾ ਦਿੰਦਾ ਹੈ ਜੋ ਪੂਰੇ ਦੇਸ਼ ਵਿੱਚ ਭਰੋਸੇਯੋਗ ਅਤੇ ਟਿਕਾਊ ਗ੍ਰਾਮੀਣ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਨੂੰ ਯਕੀਨੀ ਬਣਾ ਰਹੇ ਹਨ।“ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੇ ਜਾਣ ਤੋਂ ਬਾਅਦ, ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਮਿਸ਼ਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਸ ਭਾਈਚਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ।

ਇਸ ਸਮਾਗਮ ਵਿੱਚ ਭਾਈਚਾਰਿਆਂ, ਪੀਆਰਆਈ, ਵੀਡਬਲਿਊਐੱਸਸੀ ਮੈਂਬਰਾਂ, ਸਵੈ-ਸਹਾਇਤਾ ਸਮੂਹਾਂ ਅਤੇ ਫਰੰਟਲਾਈਨ ਵਰਕਰਾਂ ਦੀ ਅਗਵਾਈ ਅਤੇ ਸਮਰਪਣ ਦਾ ਜਸ਼ਨ ਮਨਾਇਆ ਗਿਆ, ਜੋ ਦੇਸ਼ ਭਰ ਵਿੱਚ ਟਿਕਾਊ ਅਤੇ ਭਰੋਸੇਮੰਦ ਗ੍ਰਾਮੀਣ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਹ ਰਾਸ਼ਟਰੀ ਸਮਾਗਮ ਜਲ ਮਹੋਤਸਵ 2026 ਅਭਿਆਨ ਦਾ ਇੱਕ ਮੁੱਖ ਹਿੱਸਾ ਸੀ। ਇਹ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ ਜਿਸ ਨੂੰ 8 ਮਾਰਚ ਤੋਂ 22 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਜਲ ਜੀਵਨ ਮਿਸ਼ਨ ਦੇ ਤਹਿਤ ਜੀਪੀ ਰਾਹੀਂ ਜਨਤਕ ਭਾਗੀਦਾਰੀ ਅਤੇ ਗ੍ਰਾਮੀਣ ਪੀਣ ਵਾਲੇ ਪਾਣੀ ਪ੍ਰਣਾਲੀਆਂ ‘ਤੇ ਭਾਈਚਾਰਕ ਮਾਲਕੀ ਨੂੰ ਮਜ਼ਬੂਤ ਕਰਨਾ ਹੈ।

ਡੀਡੀਡਬਲਿਊਐੱਸ ਸਕੱਤਰ ਸ਼੍ਰੀ ਅਸ਼ੋਕ ਕੇ.ਕੇ. ਮੀਨਾ ਨੇ ਮਾਣਯੋਗ ਰਾਸ਼ਟਰਪਤੀ, ਮੰਤਰੀਆਂ, ਪਤਵੰਤਿਆਂ ਅਤੇ ਭਾਈਚਾਰੇ ਦੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ 8 ਤੋਂ 22 ਮਾਰਚ ਤੱਕ ਦੇਸ਼ ਭਰ ਵਿੱਚ ਮਨਾਏ ਜਾ ਰਹੇ ਜਲ ਮਹੋਤਸਵ 2026 ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਪਾਣੀ-ਸਿਹਤ-ਪੋਸ਼ਣ 'ਤੇ ਇੱਕ ਥੀਮ ਵਾਲੀ ਫਿਲਮ ਦਿਖਾਈ ਗਈ।
ਇਸ ਸਮਾਗਮ ਵਿੱਚ ਜਲ ਸ਼ਕਤੀ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ, ਜਲ ਸ਼ਕਤੀ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ, ਜਲ ਸਰੋਤ ਵਿਭਾਗ ਦੇ ਸਕੱਤਰ ਸ਼੍ਰੀ ਵੀ. ਐਲ. ਕੰਥਾ ਰਾਓ, ਡੀਡੀਡਬਲਿਊਐੱਸ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ, ਐਮਓਪੀਆਰ, ਐੱਮਓਡਬਲਿਊਸੀਡੀ, ਐੱਮਓਐੱਚਐੱਫਡਬਲਿਊ, ਏਆਈਸੀਟੀਈ, ਐੱਮਐੱਸਡੀਈ, ਵਿਕਾਸ ਭਾਗੀਦਾਰ, ਅਕਾਦਮਿਕ ਸੰਸਥਾਵਾਂ, ਸਿਵਲ ਸੋਸਾਇਟੀ ਸੰਗਠਨਾਂ ਅਤੇ ਦੇਸ਼ ਭਰ ਦੇ ਜ਼ਮੀਨੀ ਪੱਧਰ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।
ਰਾਸ਼ਟਰੀ ਪ੍ਰੋਗਰਾਮ ਦੁਪਹਿਰ ਦੇ ਖਾਣੇ ਤੋਂ ਬਾਅਦ ਚਾਰ ਥੀਮੈਟਿਕ ਸੈਸ਼ਨ ਸਨ, ਜੋ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਸਨ।
ਪਹਿਲਾ ਥੀਮੈਟਿਕ ਸੈਸ਼ਨ ਪਾਣੀ, ਪੋਸ਼ਣ ਅਤੇ ਜਨਤਕ ਸਿਹਤ ਦੇ ਜ਼ਰੂਰੀ ਮੇਲ ‘ਤੇ ਫੋਕਸ ਸੀ, ਅਤੇ ਚਰਚਾ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਸੁਰੱਖਿਅਤ ਪੀਣ ਵਾਲਾ ਪਾਣੀ ਸਿੱਧੇ ਬੱਚਿਆਂ ਦੇ ਪੋਸ਼ਣ ਅਤੇ ਸਿਹਤ ਨਤੀਜਿਆਂ ‘ਤੇ ਅਸਰ ਪਾਉਂਦਾ ਹੈ। ਇੰਟਰਨੈਸ਼ਨਲ ਪਲੰਬਰ ਡੇਅ ਦੇ ਨਾਲ ਜੁੜਿਆ ਹੋਇਆ ਸੀ, ਨਲ ਜਲ ਮਿੱਤਰ ਪ੍ਰੋਗਰਾਮ ਅਤੇ ਗ੍ਰਾਮੀਣ ਪਲੰਬਿੰਗ ਸੇਵਾਵਾਂ ਦੇ ਪੇਸ਼ੇਵਰੀਕਰਣ ‘ਤੇ ਕੇਂਦ੍ਰਿਤ ਸੀ। ਤੀਜੇ ਸੈਸ਼ਨ ਵਿੱਚ ਜਲ ਸੇਵਾ ਅਧਿਐਨ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਅਕਾਦਮਿਕ ਸੰਸਥਾਵਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਕੱਠੇ ਲਿਆਉਂਦਾ ਗਿਆ। ਭਾਗੀਦਾਰਾਂ ਨੇ ਫੀਲਡ ਐਕਸਪੋਜ਼ਰ ਤੋਂ ਮਿਲੀ ਜਾਣਕਾਰੀ ਸਾਂਝੀ ਕੀਤੀ, ਗ੍ਰਾਮੀਣ ਪਾਣੀ ਦੇ ਥੀਮਾਂ ਨੂੰ ਇੰਜੀਨੀਅਰਿੰਗ ਪਾਠਕ੍ਰਮ ਵਿੱਚ ਏਕੀਕ੍ਰਿਤ ਕਰਨ ਦੇ ਮੌਕਿਆਂ ਨੂੰ ਉਜਾਗਰ ਕੀਤਾ। ਚੌਥਾ ਅਤੇ ਆਖਰੀ ਸੈਸ਼ਨ ਟਿਕਾਊ ਗ੍ਰੇਵਾਟਰ ਪ੍ਰਬੰਧਨ ਅਤੇ ਭਾਈਚਾਰਿਆਂ ਦੀ ਅਗਵਾਈ ਵਾਲੇ ਹੱਲਾਂ ‘ਤੇ ਕੇਂਦ੍ਰਿਤ ਸੀ।
************
ਐੱਨਡੀ/ਬਲਜੀਤ
(Release ID: 2238993)
ਵਿਜ਼ੀਟਰ ਕਾਊਂਟਰ : 2