ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੀਆਈਸੀ ਜੇਤੂ ਨੇ ਮੁੰਬਈ ਵਿੱਚ ਆਯੋਜਿਤ ਅਮਿਊਜ਼ਮੈਂਟ ਐਕਸਪੋ 2026 ਵਿੱਚ ਮੇਡ ਇਨ ਇੰਡੀਆ ਐਕਸਆਰ ਇਨੋਵੇਸ਼ਨਜ਼ ਦਾ ਪ੍ਰਦਰਸ਼ਨ ਕੀਤਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ‘ਕ੍ਰਿਏਟ ਇਨ ਇੰਡੀਆ’ ਪਹਿਲ ਦੁਆਰਾ ਸਟਾਰਟਅੱਪਸ ਦੇ ਜ਼ਰੀਏ ਏਵੀਜੀਸੀ-ਐਕਸਆਰ ਨਵੀਨਤਾ ਨੂੰ ਨਿਰੰਤਰ ਹੁਲਾਰਾ
Posted On:
11 MAR 2026 4:41PM by PIB Chandigarh
ਯੂਥ ਬਜ਼, ਜੋ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਸ ਪਹਿਲ ਦੇ ਤਹਿਤ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਸੀਜ਼ਨ 1 ਦੇ ਜੇਤੂ ਸਟਾਰਟਅੱਪਸ ਵਿੱਚੋਂ ਇੱਕ ਹੈ। ਇਸ ਦੇ ਰਾਹੀਂ 10 ਤੋਂ 12 ਮਾਰਚ, 2026 ਤੱਕ ਮੁੰਬਈ, ਮਹਾਰਾਸ਼ਟਰ ਦੇ ਗੋਰੇਗਾਓਂ ਸਥਿਤ ਬੰਬੇ ਪ੍ਰਦਰਸ਼ਨੀ ਕੇਂਦਰ ਵਿੱਚ ਆਯੋਜਿਤ ਹੋਣ ਵਾਲੇ ਅਮਿਊਜ਼ਮੈਂਟ ਐਕਸਪੋ ਵਿੱਚ ਆਪਣੇ ਨਵੀਨਤਾਕਾਰੀ ਇਮਰਸਿਵ ਐਕਸਆਰ ਸਮਾਧਾਨਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਵੇਵਐਕਸ ਸਟਾਰਟਅੱਪ ਐਕਸੇਲੇਰੇਟਰ ਪ੍ਰੋਗਰਾਮ ਦੇ ਤਹਿਤ ਇਨਕਿਊਬੇਟ ਕੀਤੇ ਗਏ ‘ਯੂਥਬਜ਼’ ਸਟਾਰਟਅੱਪ ਦੇ ਦੁਆਰਾ ਗੇਮਿੰਗ ਲਈ ਭਾਰਤ ਵਿੱਚ ਬਣੇ ਕਈ ਤਰ੍ਹਾਂ ਦੇ ਮਨੋਰੰਜਨ ਅਨੁਭਵ ਪ੍ਰਦਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ‘ਇਮਰਸਿਵ ਵਾਰਫੇਅਰ’, ‘ਮੇਟਾ ਦਵਾਰ’ ਆਦਿ ਗੇਮ ਸ਼ਾਮਲ ਹਨ। ਇਹ ਸਟਾਰਟਅੱਪਸ ਰੇਸਿੰਗ ਅਤੇ ਫਲਾਇੰਗ ਅਨੁਭਵਾਂ ਦੇ ਲਈ ਸਿਮੁਲੇਟਰ ਦੇ ਨਾਲ-ਨਾਲ ਆਰਸੀ ਕਲਾਊਡ ਅਰੇਨਾ ਨਾਮਕ ਕਲਾਊਡ-ਕਨੈਕਟਿਡ ਰਿਮੋਰਟ-ਕੰਟ੍ਰੋਲਡ (ਆਰਸੀ) ਗੇਮਿੰਗ ਪਲੈਟਫਾਰਮ ਵੀ ਪ੍ਰਦਰਸ਼ਿਤ ਕਰ ਰਿਹਾ ਹੈ, ਜਿ ਹਿਤਧਾਰਕਾਂ ਨੂੰ ਇੰਟਰਨੈੱਟ ਰਾਹੀਂ ਅਸਲ ਦੁਨੀਆ ਦੇ ਆਰਸੀ ਉਪਕਰਣਾਂ ਨੂੰ ਕੰਟਰੋਲ ਕਰਨ ਦੀ ਸੁਵਿਧਾ ਦਿੰਦਾ ਹੈ।

ਅਮਿਊਜ਼ਮੈਂਟ ਐਕਸਪੋ ਵਿੱਚ ਉਨ੍ਹਾਂ ਦੀ ਭਾਗੀਦਾਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪਹਿਲ ‘ਕ੍ਰਿਏਟ ਇਨ ਇਡੀਆ ਚੈਲੇਂਜ’ ਤੋਂ ਉਭਰੇ ਜੇਤੂਆਂ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ। ਮੰਤਰਾਲਾ ਮੀਡੀਆ ਅਤੇ ਮਨੋਰੰਜਨ ਖੇਤਰ, ਵਿਸ਼ੇਸ਼ ਤੌਰ ‘ਤੇ ਏਵੀਜੀਸੀ-ਐਕਸਆਰ ਉਦਯੋਗਾਂ ਵਿੱਚ ਨਵੀਨਤਾਕਾਰੀ ਰਚਨਾਕਾਰਾਂ ਦੀ ਨਿਰੰਤਰ ਪਛਾਣ ਅਤੇ ਸਮਰਥਨ ਕਰਦਾ ਹੈ।
ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਬਾਰੇ
‘ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਵੇਵਸ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਨੂੰ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਵੱਖ-ਵੱਖ ਉਦਯੋਗ ਸੰਘਾਂ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਸੀਆਈਸੀ ਇੱਕ ਉਦਯੋਗ-ਸੰਚਾਲਿਤ, ਸਰਕਾਰੀ ਸਹਾਇਤਾ ਪ੍ਰਾਪਤ, ਯੁਵਾ-ਕੇਂਦ੍ਰਿਤ ਮੰਚ ਹੈ, ਜਿਸ ਦਾ ਉਦੇਸ਼ ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਕੌਮਿਕਸ, ਐਕਸਆਰ (ਏਵੀਜੀਸੀ-ਐਕਸਆਰ), ਸੰਗੀਤ, ਫਿਲਮ ਅਤੇ ਡਿਜੀਟਲ ਮੀਡੀਆ ਆਦਿ ਜਿਹੇ ਵੱਖ-ਵੱਖ ਮੀਡੀਆ ਅਤੇ ਮਨੋਰੰਜਨ ਖੇਤਰਾਂ ਵਿੱਚ ਭਾਰਤ ਦੀ ਰਚਨਾਤਮਕ ਪ੍ਰਤਿਭਾ ਦੀ ਪਛਾਣ, ਪੋਸ਼ਣ, ਕੌਸ਼ਲ ਵਿਕਾਸ ਅਤੇ ਅੱਗੇ ਪ੍ਰਮੋਸ਼ਨ ਅਤੇ ਪ੍ਰਦਰਸ਼ਨ ਕਰਨਾ ਹੈ। ਸੀਆਈਸੀ ਦਾ ਮੁੱਖ ਟੀਚਾ ਪ੍ਰਾਸੰਗਿਕ ਉਦਯੋਗ ਸੰਘਾਂ ਦੁਆਰਾ ਆਯੋਜਿਤ ਚੁਣੌਤੀਆਂ ਰਾਹੀਂ ਭਵਿੱਖ ਲਈ ਤਿਆਰ ਪ੍ਰਤਿਭਾਵਾਂ ਦਾ ਇੱਕ ਸਮੂਹ ਤਿਆਰ ਕਰਨਾ ਹੈ, ਜਿਨ੍ਹਾਂ ਦੇ ਕੋਲ ਮਜ਼ਬੂਤ ਬਜ਼ਾਰ ਸੰਪਰਕ ਅਤੇ ਪ੍ਰਾਸੰਗਿਕ, ਉਦਯੋਗ-ਵਿਸ਼ੇਸ਼ ਕੌਸ਼ਲ ਹੋਣ।
ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ: https://wavesbazaar.com/create-india-challange/season1
************
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਬਲਜੀਤ
(Release ID: 2238903)
ਵਿਜ਼ੀਟਰ ਕਾਊਂਟਰ : 2