ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 6 ਮਾਰਚ ਨੂੰ ਓਡੀਸ਼ਾ ਵਿੱਚ ਇਫਕੋ ਦਾ ਸਲਫਿਊਰਿਕ ਐਸਿਡ ਪਲਾਂਟ (SAP-III) ਰਾਸ਼ਟਰ ਨੂੰ ਸਮਰਪਿਤ ਕਰਨਗੇ


ਸਹਿਕਾਰਤਾ ਅਤੇ ਡੇਅਰੀ ਨਾਲ ਜੁੜੇ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲਾਂਚ ਕਰਨਗੇ

ਭੁਵਨੇਸ਼ਵਰ ਵਿੱਚ ਸਹਿਕਾਰਤਾ ਖੇਤਰ ਨਾਲ ਜੁੜੀਆਂ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਅਤੇ MoUs ਹੋਣਗੇ

1159.03 ਕਰੋੜ ਰੁਪਏ ਦੀ ਲਾਗਤ ਵਾਲੇ 69 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ 2116.06 ਕਰੋੜ ਰੁਪਏ ਦੀ ਲਾਗਤ ਵਾਲੇ 130 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ

Posted On: 05 MAR 2026 6:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਿਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਨਿਰੰਤਰ ਜਾਰੀ ਯਤਨਾਂ ਦੀ ਲੜੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 6 ਮਾਰਚ 2026 ਨੂੰ ਓਡੀਸ਼ਾ ਦੇ ਦੌਰੇ ਦੌਰਾਨ ਪਾਰਾਦੀਪ ਵਿੱਚ ਇਫਕੋ ਦੁਆਰਾ ਸਥਾਪਿਤ ਸਲਫਿਊਰਿਕ ਐਸਿਡ ਪਲਾਂਟ (SAP-III) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਸਹਿਕਾਰਤਾ, ਡੇਅਰੀ ਵਿਕਾਸ ਅਤੇ ਗ੍ਰਹਿ ਮੰਤਰਾਲੇ ਨਾਲ ਸਬੰਧਿਤ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਲਾਂਚ ਕਰਨਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਪਾਰਾਦੀਪ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਇਫਕੋ ਦੇ ਪਾਰਾਦੀਪ ਪਲਾਂਟ ਵਿੱਚ ਸਥਾਪਿਤ ਸਲਫਿਊਰਿਕ ਐਡਿਸ ਪਲਾਂਟ (SAP-III) ਰਾਸ਼ਟਰ ਨੂੰ ਸਮਰਪਿਤ ਕਰਨਗੇ। 

ਇਸ ਤੋਂ ਬਾਅਦ ਸ਼੍ਰੀ ਅਮਿਤ ਸ਼ਾਹ ਭੁਵਨੇਸ਼ਵਰ ਸਥਿਤ ਆਈਡੀਸੀਓ ਪ੍ਰਦਰਸ਼ਨੀ ਮੈਦਾਨ, ਯੂਨਿਟ ।।। ਵਿੱਚ ਸਹਿਕਾਰਤਾ ਖੇਤਰ ਨਾਲ ਜੁੜੀਆਂ ਕਈ ਮਹੱਤਵਪੂਰਨ ਪਹਿਲਕਦਮੀਆਂ ਵੀ ਲਾਂਚ ਕਰਨਗੇ। ਇਨ੍ਹਾਂ ਵਿੱਚ ਰਾਜ ਸਹਿਕਾਰਤਾ ਨੀਤੀ ਦਾ ਉਦਘਾਟਨ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦੇ ਤਹਿਤ ਸਕੂਲ ਦੀ ਸਥਾਪਨਾ ਲਈ ਸਹਿਮਤੀ ਪੱਤਰ, ਬਦਾਂਬਾ ਸ਼ੂਗਰ ਇੰਡਸਟ੍ਰੀਜ਼ (Badamba Sugar Industries) ਦੀ ਮੁੜ-ਸੁਰਜੀਤੀ ਲਈ ਸਮਝੌਤਾ-ਪੱਤਰ ਅਤੇ PACS/LAMPS ਦੁਆਰਾ ਸੰਚਾਲਿਤ 1567 ਕੌਮਨ ਸਰਵਿਸ ਸੈਂਟਰਾਂ ਦਾ ਸਮਰਪਣ ਸ਼ਾਮਲ ਹੈ।

ਇਸ ਤੋਂ ਇਲਾਵਾ, 141 ਪੈਕਸ ਲਈ ਜ਼ਰੂਰਤ-ਅਧਾਰਿਤ ਬੁਨਿਆਦੀ ਢਾਂਚੇ ਦਾ ਵਰਚੁਅਲ ਤੌਰ ‘ਤੇ ਉਦਘਾਟਨ, ਆਈਸੀਐੱਸ ਦਫਤਰੀ ਪੋਰਟਲ ਦਾ ਲਾਂਚ, ਰਾਸ਼ਟਰੀ ਸਹਿਕਾਰੀ ਔਰਗੈਨਿਕ ਲਿਮਿਟੇਡ ਦੇ ਡਾਇਰੈਕਟ-ਟੂ-ਕੰਜ਼ਿਊਮਰ (D2C) ਪੋਰਟਲ ਦਾ ਡਿਜੀਟਲ ਲਾਂਚ ਅਤੇ ਰਾਸ਼ਟਰੀ ਸਹਿਕਾਰੀ ਨਿਰਯਾਤ ਲਿਮਿਟੇਡ ਦੁਆਰਾ ਵਿਕਸਿਤ “Coop Marque” ਅਤੇ “Savidya”, ਏਆਈ-ਸਮਰੱਥ ਬਹੁ-ਭਾਸ਼ਾਈ ਡਿਜੀਟਲ ਲਰਨਿੰਗ ਪਲੈਟਫਾਰਮ ਵੀ ਲਾਂਚ ਕੀਤਾ ਜਾਵੇਗਾ।

ਡੇਅਰੀ ਖੇਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮ ਵਿੱਚ OMFED ਨਾਲ ਸਬੰਧਿਤ ਪਹਿਲਕਦਮੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਦੋ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵੰਡੇ ਜਾਣਗੇ। ਨਾਲ ਹੀ ਮੁੱਖ ਮੰਤਰੀ ਕਾਮਧੇਨੂ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਗ੍ਰਾਂਟ ਜਾਰੀ ਕੀਤੀ ਜਾਵੇਗੀ ਅਤੇ ਟ੍ਰੇਨਿੰਗ ਅਤੇ ਪ੍ਰਦਰਸ਼ਨ ਕੇਂਦਰ ਦੇ ਅੱਪਗ੍ਰੇਡੇਸ਼ਨ ਲਈ NDDB ਨਾਲ ਸਹਿਮਤੀ-ਪੱਤਰ ‘ਤੇ ਹਸਤਾਖਰ ਕੀਤੇ ਜਾਣਗੇ।

ਇਸ ਮੌਕੇ ‘ਤੇ, ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਪ੍ਰੋਜੈਕਟਾਂ ‘ਤੇ ਵੀਡੀਓ ਪੇਸ਼ਕਾਰੀ ਦਿੱਤੀ ਜਾਵੇਗੀ, ਅਤੇ ਕੁੱਲ 1,159.03 ਕਰੋੜ ਰੁਪਏ ਦੀ ਲਾਗਤ ਵਾਲੇ 69 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ 2,116.06 ਕਰੋੜ ਰੁਪਏ ਦੀ ਲਾਗਤ ਵਾਲੇ 130 ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।

************

ਆਰਕੇ/ਏਕੇ/ ਬਲਜੀਤ ਸਿੰਘ


(Release ID: 2236029) ਵਿਜ਼ੀਟਰ ਕਾਊਂਟਰ : 26