ਵਿੱਤ ਮੰਤਰਾਲਾ
8th ਸੈਂਟਰਲ ਪੇਅ ਕਮਿਸ਼ਨ ਨੇ ਹਿਤਧਾਰਕਾਂ ਤੋਂ ਸੁਝਾਅ ਮੰਗੇ ਹਨ
ਸੁਝਾਅ innovateindia.mygov.in ਅਤੇ 8cpc.gov.in ਰਾਹੀਂ ਔਨਲਾਈਨ ਜਮ੍ਹਾਂ ਕੀਤੇ ਜਾ ਸਕਦੇ ਹਨ
ਕਰਮਚਾਰੀਆਂ, ਪੈਨਸ਼ਨਰਾਂ ਅਤੇ ਸੰਗਠਨਾਂ ਤੋਂ 30 ਅਪ੍ਰੈਲ, 2026 ਤੱਕ ਮੈਮੋਰੈਂਡਮ ਪੇਸ਼ ਕਰਨ ਦੀ ਤਾਕੀਦ ਕੀਤੀ ਗਈ ਹੈ
Posted On:
05 MAR 2026 9:31PM by PIB Chandigarh
8th ਸੈਂਟਰਲ ਪੇਅ ਕਮਿਸ਼ਨ ਨੇ ਆਪਣੀ ਵੈੱਬਸਾਈਟ (8cpc.gov.in) ‘ਤੇ ਸੇਵਾ ਕਰ ਰਹੇ ਕਰਮਚਾਰੀਆਂ/ਪੈਨਸ਼ਨਰਾਂ ਦੀਆਂ ਐਸੋਸੀਏਸ਼ਨਾਂ/ਯੂਨੀਅਨਾਂ, ਸੰਗਠਨਾਂ/ਸੰਸਥਾਵਾਂ ਦੇ ਨਾਲ-ਨਾਲ ਕਰਮਚਾਰੀਆਂ, ਪੈਨਸ਼ਨਰਾਂ ਅਤੇ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਤੋਂ ਮੈਮੋਰੈਂਡਮ/ਸੁਝਾਅ ਮੰਗਵਾਉਣ ਲਈ ਇੱਕ ਔਨਲਾਈਨ ਫਾਰਮੈਟ ਉਪਲਬਧ ਕਰਵਾਇਆ ਹੈ। 30 ਅਪ੍ਰੈਲ, 2026 ਤੱਕ ਵਿਚਾਰ ਅਤੇ ਸੁਝਾਅ ਦਿੱਤੇ ਜਾ ਸਕਦੇ ਹਨ।

ਮੈਮੋਰੈਂਡਮ ਪੇਸ਼ ਕਰਨ ਦਾ ਫਾਰਮੈਟ MyGov.in ਪੋਰਟਲ (innovateindia.mygov.in) ‘ਤੇ ਵੀ ਉਪਲਬਧ ਹੈ। ਕਮਿਸ਼ਨ ਨੇ ਹਿਤਧਾਰਕਾਂ ਤੋਂ ਤਾਕੀਦ ਕੀਤੀ ਹੈ ਕਿ ਉਹ ਸਿਰਫ ਉਪਰੋਕਤ ਪੋਰਟਲ 'ਤੇ ਹੀ ਆਪਣੇ ਸੁਝਾਅ ਪੇਸ਼ ਕਰਨ। ਕਾਗਜ਼ੀ ਕਾਪੀਆਂ/ਈਮੇਲ/ਪੀਡੀਐੱਫ ਸਵੀਕਾਰ ਨਹੀਂ ਕੀਤੇ ਜਾਣਗੇ।
****************
ਐੱਨਬੀ/ਸ੍ਰੀ/ਬਲਜੀਤ ਸਿੰਘ
(Release ID: 2236017)
ਵਿਜ਼ੀਟਰ ਕਾਊਂਟਰ : 56