ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿਤਿਆ ਸਿੰਧੀਆ ਨੇ ਸਪੇਨ ਦੇ ਬਾਰਸਿਲੋਨਾ ਵਿਖੇ ਆਯੋਜਿਤ ਮੋਬਾਈਲ ਵਰਲਡ ਕਾਂਗਰਸ 2026 ਵਿੱਚ ਪਵੇਲੀਅਨ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵਿਜ਼ਨ ਅਤੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ, ਭਾਰਤ ਨੇ ਮੋਬਾਈਲ ਵਰਲਡ ਕਾਂਗਰਸ 2026 ਵਿੱਚ ਭਰੋਸੇਯੋਗ ਡਿਜੀਟਲ ਲੀਡਰਸ਼ਿਪ ਦਾ ਪ੍ਰਦਰਸ਼ਨ ਕੀਤਾ
ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਨੇ ਬਾਰਸਿਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ 2026 ਵਿੱਚ ਭਾਰਤ ਦੇ ਪ੍ਰੋਗਰਾਮਾਂ ਦੀ ਅਗਵਾਈ ਕੀਤੀ
Posted On:
03 MAR 2026 10:20PM by PIB Chandigarh
ਕੇਂਦਰੀ ਸੰਚਾਰ ਅਤੇ ਉੱਤਰ ਪੂਰਵ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤਿਰਾਦਿਤਿਆ ਐੱਮ.ਸਿੰਧੀਆ ਨੇ ਅੱਜ ਸਪੇਨ ਦੇ ਬਾਰਸਿਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ 2026 ਵਿੱਚ ਭਾਰਤ ਪਵੇਲੀਅਨ ਦਾ ਉਦਘਾਟਨ ਕੀਤਾ। ਇਹ ਵਿਸ਼ਵ ਦੇ ਮੋਹਰੀ ਤਕਨਾਲੋਜੀ ਅਤੇ ਦੂਰਸੰਚਾਰ ਮੰਚਾਂ ਵਿੱਚੋਂ ਇੱਕ ਹੈ।

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਵਿਸ਼ਵ ‘IQ Era,’ ਵਿੱਚ ਕਨੈਕਟੀਵਿਟੀ ਦੇ ਭਵਿੱਖ ‘ਤੇ ਵਿਚਾਰ ਕਰ ਰਿਹਾ ਹੈ, ਤਾਂ ਭਾਰਤ ਇੰਟੈਲੀਜੈਂਸ ਅਤੇ ਇਨਫ੍ਰਾਸਟ੍ਰਕਚਰ ਦੇ ਉਸ ਮੋੜ ‘ਤੇ ਖੜ੍ਹਿਆ ਹੈ- ਜਿੱਥੇ ਕਨੈਕਟੀਵਿਟੀ ਸਮਰੱਥਾ ਤੋਂ ਮਿਲਦੀ ਹੈ ਅਤੇ ਨਵੀਨਤਾ ਸਮਾਵੇਸ਼ ਨਾਲ ਜੁੜਦੀ ਹੈ।
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਦਾ ਦੂਰਸੰਚਾਰ ਪਰਿਵਰਤਨ ਸਵਦੇਸ਼ੀ ਖੋਜ ਅਤੇ ਵਿਕਾਸ, ਭਰੋਸੇਯੋਗ ਟੈਲੀਕੌਮ ਈਕੋਸਿਸਟਮ, ਉਤਪਾਦਨ-ਅਧਾਰਿਤ ਪ੍ਰੋਤਸਾਹਨ ਅਤੇ ਗਲੋਬਲ ਵੈਲਿਊ ਚੇਨਾਂ ਵਿੱਚ ਡੂੰਘੇ ਏਕੀਕਰਣ ‘ਤੇ ਅਧਾਰਿਤ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਨੇ ਕਿਹਾ, “ਅੱਜ, ਜਦੋਂ ਅਸੀਂ ਬਾਰਸਿਲੋਨਾ ਵਿੱਚ ਖੜ੍ਹੇ ਹਾਂ, ਸੁਨੇਹਾ ਸਪਸ਼ਟ ਹੈ। ਭਾਰਤ ਨਾ ਸਿਰਫ਼ ਆਪਣੇ 1.4 ਅਰਬ ਨਾਗਰਿਕਾਂ ਦੇ ਲਈ ਨੈੱਟਵਰਕ ਦਾ ਨਿਰਮਾਣ ਕਰ ਰਿਹਾ ਹੈ, ਸਗੋਂ ਵਿਸ਼ਵ ਲਈ ਭਰੋਸੇਯੋਗ ਡਿਜੀਟਲ ਪੁਲ ਵੀ ਬਣਾ ਰਿਹਾ ਹੈ, “ ‘ਵਸੁਧੈਵ ਕੁਟੁੰਬਕਮ’ ਦੇ ਦਰਸ਼ਨਾਂ ਤੋਂ ਪ੍ਰੇਰਿਤ ਹੋ ਕੇ ਸਾਡਾ ਮੰਨਣਾ ਹੈ ਕਿ ਕਨੈਕਟੀਵਿਟੀ ਮਾਨਵਤਾ ਨੂੰ ਮਜ਼ਬੂਤ ਬਣਾਏ, ਸਾਂਝੇਦਾਰੀਆਂ ਨੂੰ ਮਜ਼ਬੂਤ ਕਰੇ ਅਤੇ ਸਾਂਝੀ ਖੁਸ਼ਹਾਲੀ ਦੀ ਸਿਰਜਣਾ ਕਰੇ।”
ਇਸ ਵਰ੍ਹੇ ਭਾਰਤ ਪਵੇਲੀਅਨ ਵਿੱਚ ਵੈਲਿਊ ਚੇਨ ਦੇ ਵੱਖ-ਵੱਖ ਪੜਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੇ 40 ਤੋਂ ਵੱਧ ਇੰਡੀਅਨ ਟੈਲੀਕੌਮ ਇਨੋਵੇਟਰਸ ਨੂੰ ਇਕੱਠੇ ਲਿਆਂਦਾ ਗਿਆ ਹੈ, ਜੋ ਕਿ 4ਜੀ/5ਜੀ ਅਤੇ ਉੱਭਰਦੇ 6ਜੀ ਤਕਨਾਲੋਜੀਆਂ, ਓਪਨ RAN, ਓਪਟੀਕਲ ਅਤੇ ਸੈਟੇਲਾਈਟ ਕਮਿਊਨੀਕੇਸ਼ਨਾਂ, ਸੈਮੀਕੰਡਕਟਰ ਡਿਜ਼ਾਈਨ ਅਤੇ ਡਿਜੀਟਲ ਪਲੈਟਫਾਰਮ ਜਿਹੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਇਸ ਵਿਸਤਾਰਿਤ ਭਾਈਵਾਲੀ ਨਾਲ ਭਾਰਤ ਦੀਆਂ ਦੂਰਸੰਚਾਰ ਸਮਰੱਥਾਵਾਂ ਹੋਰ ਤੇਜ਼ੀ ਨਾਲ ਮਜ਼ਬੂਤ ਹੁੰਦੇ ਇਨੋਵੇਟਿਵ ਈਕੋਸਿਸਟਮ ਦੇ ਪ੍ਰਤੀ ਆਲਮੀ ਭਰੋਸੇ ਵਿੱਚ ਨਿਰੰਤਰ ਵਾਧਾ ਦਿਖਾਈ ਦਿੰਦਾ ਹੈ।
ਪਵੇਲੀਅਨ ਦੇ ਦੌਰੇ ਦੌਰਾਨ, ਕੇਂਦਰੀ ਮੰਤਰੀ ਨੇ ਵੱਖ-ਵੱਖ ਕੰਪਨੀਆਂ ਦੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਅਨੰਤ ਸਿਸਟਮਸ, ਐਕਸਐੱਸ ਇਨਫੋਸੋਲ ਪ੍ਰਾਈਵੇਟ ਲਿਮਿਟੇਡ, ਸਿਗਨਲਚਿਪ, ਆਰਵੀ ਸੌਲਿਊਸ਼ਨ, ਨਿਓਸੌਫਟ ਟੈਕਨੋਲੋਜ਼ਿਜ, ਸੈਲਕੌਮ, ਸੀ-ਡੌਟ ਅਤੇ ਜੀਐਕਸ ਇੰਡੀਆ ਸਮੇਤ ਹੋਰ ਪ੍ਰਤੀਨੀਧੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਟੈਲੀਕੌਮ ਹਾਰਡਵੇਅਰ, ਸੈਮੀਕੰਡਕਟਰ ਡਿਜ਼ਾਈਨ, ਏਆਈ –ਸਮਰੱਥ ਪਲੈਟਫਾਰਮ ਅਤੇ ਅਗਲੀ ਪੀੜ੍ਹੀ ਦੇ ਨੈੱਟਵਰਕ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸਵਦੇਸ਼ੀ ਤਕਨਾਲੋਜੀਆਂ ਅਤੇ ਇਨੋਵੇਟਿਵ ਸੌਲਿਊਸ਼ਨਜ਼ ਨੂੰ ਦੇਖਿਆ ਅਤੇ ਭਾਰਤ ਦੇ ਆਤਮ-ਨਿਰਭਰ ਅਤੇ ਆਲਮੀ ਪੱਧਰ ‘ਤੇ ਕੰਪੈਟੇਟਿਵ ਟੈਲੀਕੌਮ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਨੋਟ ਕੀਤਾ ਕਿ ਪਵੇਲੀਅਨ ਵਿੱਚ ਇੰਡੀਅਨ ਇਨੋਵੇਟਰਸ ਦੀ ਸਸ਼ਕਤ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਭਾਰਤ ਸੁਰੱਖਿਅਤ ਨੈੱਟਵਰਕ ਦੇ ਨਿਰਮਾਣ, ਏਆਈ-ਸੰਚਾਲਿਤ ਟੈਲੀਕੌਮ ਇਨਫ੍ਰਾਸਟ੍ਰਕਚਰ ਨੂੰ ਅੱਗੇ ਵਧਾਉਣ, ਭਰੋਸੇਯੋਗ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਅਤੇ ਆਲਮੀ ਪੱਧਰ ‘ਤੇ ਦੂਰਸੰਚਾਰ ਨਿਰਯਾਤ ਦਾ ਵਿਸਤਾਰ ਕਰਨ ਪ੍ਰਤੀ ਵਚਨਬੱਧ ਹੈ।
ਮੋਬਾਈਲ ਵਰਲਡ ਕਾਂਗਰਸ 2026 ਵਿੱਚ ਭਾਰਤ ਦੇ ਟੈਲੀਕੌਮ ਇਨੋਵੇਟਰਸ ਦੀ ਭਾਈਵਾਲੀ ਦਾ ਆਯੋਜਨ ਦੂਰਸੰਚਾਰ ਉਪਕਰਣ ਅਤੇ ਸੇਵਾ ਨਿਰਯਾਤ ਪ੍ਰਮੋਸ਼ਨ ਕੌਂਸਲ (TEPC), ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਨੂੰ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ (DoT) ਦਾ ਸਮਰਥਨ ਪ੍ਰਾਪਤ ਹੈ।
****
ਐੱਮਆਈ/ਏਆਰਜੇ/ਏਕੇ
(Release ID: 2235659)
ਵਿਜ਼ੀਟਰ ਕਾਊਂਟਰ : 30