ਰੱਖਿਆ ਮੰਤਰਾਲਾ
10ਵੀਂ ਭਾਰਤੀ ਫੌਜ ਮੁਖੀਆਂ ਦੀ ਕਾਨਫਰੰਸ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ
Posted On:
27 FEB 2026 4:20PM by PIB Chandigarh
10ਵੀਂ ਚੀਫ਼ਸ ਆਫ਼ ਆਰਮੀ ਸਟਾਫ਼ ਕਾਨਫਰੰਸ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ। ਇਹ ਕਾਨਫਰੰਸ 27 ਤੋਂ 28 ਫਰਵਰੀ, 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਨੇਪਾਲੀ ਫੌਜ ਦੇ ਸਾਬਕਾ ਚੀਫ਼ਸ ਆਫ਼ ਆਰਮੀ ਸਟਾਫ਼ ਅਤੇ ਭਾਰਤੀ ਫੌਜ ਦੇ ਆਨਰੇਰੀ ਜਨਰਲ ਹਿੱਸਾ ਲੈ ਰਹੇ ਹਨ।
ਨੇਪਾਲ ਦੇ ਆਨਰੇਰੀ ਜਨਰਲਾਂ ਦੀ ਸ਼ਮੂਲੀਅਤ ਇੱਕ ਵਿਸ਼ਵ ਪੱਧਰੀ ਵਿਲੱਖਣ ਅਤੇ ਇਤਿਹਾਸਿਕ ਫੌਜੀ ਪਰੰਪਰਾ ਨੂੰ ਦਰਸਾਉਂਦੀ ਹੈ, ਜੋ ਆਪਸੀ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਇੱਕ ਸਾਂਝੀ ਮਾਰਸ਼ਲ ਵਿਰਾਸਤ ਦੇ ਅਧਾਰ ’ਤੇ ਅਸਧਾਰਣ ਅਤੇ ਸਥਾਈ ਭਾਰਤ-ਨੇਪਾਲ ਸੈਨਿਕ ਸਬੰਧਾਂ ਦਾ ਪ੍ਰਤੀਕ ਹੈ। ਇਹ ਵਿਲੱਖਣ ਪ੍ਰਬੰਧ ‘ਵਿਸ਼ਵਬੰਧੂ’ ਦੀ ਸੱਭਿਅਤਾਗਤ ਰਵਾਇਤ ਅਤੇ ‘ਗੁਆਂਢੀ ਪਹਿਲਾਂ’ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ ਅਤੇ ਇਸ ਦੇ ਨੇੜਲੇ ਗੁਆਂਢੀਆਂ ਨਾਲ ਭਾਰਤ ਦੇ ਮਜ਼ਬੂਤ, ਲੋਕ ਕੇਂਦ੍ਰਿਤ ਸਬੰਧਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਹ ਕਾਨਫਰੰਸ ਮੌਜੂਦਾ ਦਰਜਾਬੰਦੀ ਅਤੇ ਸਾਬਕਾ ਮੁਖੀਆਂ ਵਿਚਕਾਰ ਪੇਸ਼ੇਵਰ ਆਪਸੀ ਤਾਲਮੇਲ ਲਈ ਇੱਕ ਮਹੱਤਵਪੂਰਨ ਸੰਸਥਾਗਤ ਮੰਚ ਪ੍ਰਦਾਨ ਕਰਦੀ ਹੈ, ਪੀੜ੍ਹੀਆਂ ਵਿਚਕਾਰ ਨਿਰੰਤਰਤਾ ਅਤੇ ਸਮੂਹਿਕ ਬੁੱਧੀ ਨੂੰ ਮਜ਼ਬੂਤ ਕਰਦੀ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਯੁੱਧ ਸਮਾਰਕ 'ਤੇ ਫੁੱਲ ਮਾਲਾ ਭੇਟ ਸਮਾਰੋਹ ਨਾਲ ਹੋਈ, ਜਿਸ ਤੋਂ ਬਾਅਦ ਕਾਰਜਸ਼ੀਲ ਤਿਆਰੀ, ਸਮਰੱਥਾ ਵਿਕਾਸ ਅਤੇ ਸਮਕਾਲੀ ਸੁਰੱਖਿਆ ਚੁਣੌਤੀਆਂ ਨਾਲ ਸਬੰਧਿਤ ਮੁੱਖ ਮੁੱਦਿਆਂ 'ਤੇ ਚਰਚਾ ਹੋਈ। ਸਾਬਕਾ ਫੌਜ ਮੁਖੀ ਨਿਰਧਾਰਿਤ ਰੁਝੇਵਿਆਂ ਦੇ ਹਿੱਸੇ ਵਜੋਂ ਚੋਣਵੇਂ ਫੌਜੀ ਸਥਾਪਨਾਵਾਂ ਅਤੇ ਸੱਭਿਆਚਾਰਕ ਸਥਾਨਾਂ ਦਾ ਵੀ ਦੌਰਾ ਕਰਨਗੇ।
ਇਹ ਮੁਖੀਆਂ ਦੀ ਕਾਨਫਰੰਸ ਭਾਰਤੀ ਫੌਜ ਦੀ ਸੰਸਥਾਗਤ ਯਾਦਦਾਸ਼ਤ ਨੂੰ ਸੁਰੱਖਿਅਤ ਰੱਖਣ, ਪੇਸ਼ੇਵਰ ਸੰਵਾਦ ਨੂੰ ਮਜ਼ਬੂਤ ਕਰਨ ਅਤੇ ਦੋਸਤੀ ਦੀ ਸਥਾਈ ਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।
SNC5.jpeg)

************
ਐੱਨਏ/ਆਰਐੱਸ/ਏਕੇ
(Release ID: 2233969)
ਵਿਜ਼ੀਟਰ ਕਾਊਂਟਰ : 6