ਗ੍ਰਹਿ ਮੰਤਰਾਲਾ
ਭਾਰਤ-ਯੂਕੇ ਗ੍ਰਹਿ ਮਾਮਲਿਆਂ ਦੀ ਛੇਵੀਂ ਗੱਲਬਾਤ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ
ਦੋਵੇਂ ਧਿਰਾਂ ਨੇ ਅੱਤਵਾਦ ਅਤੇ ਸੰਗਠਿਤ ਅਪਰਾਧਾਂ ਦੇ ਵਿਰੁੱਧ ਸਰਗਰਮ ਸਹਿਯੋਗ ਲਈ ਆਪਸੀ ਹਿਤਾਂ ਅਤੇ ਤਾਲਮੇਲ ਦੇ ਹੋਰ ਖੇਤਰਾਂ ਦੀ ਪਛਾਣ ਦੇ ਨਾਲ-ਨਾਲ ਆਪਸੀ ਸਹਿਯੋਗ ਦਾ ਮੁਲਾਂਕਣ ਕੀਤਾ
प्रविष्टि तिथि:
27 FEB 2026 4:46PM by PIB Chandigarh
ਭਾਰਤ-ਯੂਕੇ ਗ੍ਰਹਿ ਮਾਮਲਿਆਂ ਬਾਰੇ ਛੇਵੀਂ ਗੱਲਬਾਤ (ਐਚਏਡੀ) ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ। ਭਾਰਤੀ ਵਫ਼ਦ ਦੀ ਅਗਵਾਈ ਸਕੱਤਰ (ਬੌਰਡਰ ਮੈਨੇਜਮੈਂਟ), ਡਾ. ਰਾਜੇਂਦਰ ਕੁਮਾਰ ਨੇ ਕੀਤੀ ਅਤੇ ਯੂਕੇ ਵਫ਼ਦ ਦੀ ਅਗਵਾਈ ਗ੍ਰਹਿ ਦਫ਼ਤਰ ਦੇ ਦੂਜੇ ਸਥਾਈ ਸਕੱਤਰ, ਸ਼੍ਰੀ ਸਾਈਮਨ ਰਿਡਲੇ ਨੇ ਕੀਤੀ। ਮੀਟਿੰਗ ਵਿੱਚ ਦੋਵੇਂ ਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਮੀਟਿੰਗ ਦੌਰਾਨ ਦੋਵੇਂ ਧਿਰਾਂ ਨੇ ਮੌਜੂਦਾ ਸਹਿਯੋਗ ਦਾ ਮੁਲਾਂਕਣ ਕੀਤਾ। ਇਸ ਦੇ ਨਾਲ ਹੀ ਖਾਲਿਸਤਾਨੀ ਸਮਰਥਕ ਕੱਟੜਪੰਥੀਆਂ ਅਤੇ ਯੂਕੇ ਵਿੱਚ ਭਾਰਤ ਵਿਰੋਧੀ ਸਮੂਹਾਂ ਦੀਆਂ ਗਤੀਵਿਧੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਪ੍ਰਵਾਸ, ਅਪਰਾਧਿਕ ਨਿਆਂ ਅਤੇ ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ, ਸਾਈਬਰ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਅਤੇ ਸੰਗਠਿਤ ਅਪਰਾਧਾਂ ਆਦਿ ਦੇ ਖਿਲਾਫ ਸਰਗਰਮ ਸਹਿਯੋਗ ਲਈ ਆਪਸੀ ਹਿਤਾਂ ਅਤੇ ਤਾਲਮੇਲ ਦੇ ਹੋਰ ਖੇਤਰਾਂ ਦੀ ਪਛਾਣ ਕੀਤੀ। ਯੂਕੇ ਵਿੱਚ ਭਾਰਤੀ ਪਤਵੰਤਿਆਂ ਅਤੇ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਦੀ ਉਲੰਘਣਾ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ।

ਮੀਟਿੰਗ ਦੀ ਸਮਾਪਤੀ ਦੋਵੇਂ ਧਿਰਾਂ ਦੇ ਮੌਜੂਦਾ ਸਹਿਯੋਗ ਦੇ ਪੱਧਰ 'ਤੇ ਆਪਸੀ ਸੰਤੁਸ਼ਟੀ ਅਤੇ ਦੋਵੇਂ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ ਦੀ ਗਤੀ ਨੂੰ ਬਣਾਈ ਰੱਖਦੇ ਹੋਏ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਮਝੌਤੇ ਨਾਲ ਹੋਈ।


***************
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(रिलीज़ आईडी: 2233867)
आगंतुक पटल : 39