ਰੱਖਿਆ ਮੰਤਰਾਲਾ
azadi ka amrit mahotsav

ਨਵੀਂ ਦਿੱਲੀ ਸਥਿਤ ਰੱਖਿਆ ਦਫ਼ਤਰ ਕੰਪਲੈਕਸ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ


Posted On: 27 FEB 2026 12:24PM by PIB Chandigarh

 ਮੈਡੀਕਲ ਸੇਵਾਵਾਂ (AFMS) ਦੇ ਡਾਇਰੈਕਟਰ ਜਨਰਲ ਦਫ਼ਤਰ ਦੇ ਸਹਿਯੋਗ ਨਾਲ, 26 ਫਰਵਰੀ, 2026 ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਲਈ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਨਵੀਂ ਦਿੱਲੀ ਵਿਖੇ ਅਫਰੀਕਾ ਐਵੇਨਿਊ ਮਾਰਗ ‘ਤੇ ਰੱਖਿਆ ਦਫ਼ਤਰ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ ਸੀ।

ਦਿੱਲੀ ਕੈਂਟ ਸਥਿਤ ਆਰਮਡ ਫੋਰਸਿਜ਼ ਟ੍ਰਾਂਸਫਿਊਜ਼ਨ ਸੈਂਟਰ, ਦੀ ਇੱਕ ਮੈਡੀਕਲ ਟੀਮ ਨੇ ਕੈਂਪ ਦੇ ਸੰਚਾਲਨ ਲਈ ਜ਼ਰੂਰੀ ਲੌਜਿਸਟਿਕਸ ਅਤੇ ਮਨੁੱਖੀ ਸ਼ਕਤੀ ਸਹਾਇਤਾ ਉਪਲਬਧ ਕਰਵਾਈ।

ਇਸ ਸਮਾਗਮ ਨੂੰ ਕਰਮਚਾਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜੋ ਕਿ ਹਥਿਆਰਬੰਦ ਸੈਨਾਵਾਂ ਦੀ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੁਹਿੰਮ ਦੌਰਾਨ ਕੁੱਲ 131 ਅਧਿਕਾਰੀਆਂ ਨੇ ਖੂਨਦਾਨ ਕੀਤਾ, ਜਿਸ ਵਿੱਚ ਆਰਮਡ ਫੋਰਸਿਜ਼ ਹੈੱਡਕੁਆਰਟਰ (AFHQ) ਦੇ ਸਿਵਿਲੀਅਨ ਅਧਿਕਾਰੀ ਅਤੇ ਸੇਵਾ ਕਰਮਚਾਰੀ ਸ਼ਾਮਲ ਸਨ।

ਖੂਨਦਾਨ ਕਰਨ ਵਾਲਿਆਂ ਨੂੰ ਮੌਕੇ 'ਤੇ ਹੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

 

************

ਐੱਸਆਰ/ਰੁਚੀ/ਏਕੇ


(Release ID: 2233863) ਵਿਜ਼ੀਟਰ ਕਾਊਂਟਰ : 27