ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav AI Impact Summit 2026

ਭਾਰਤ ਅਤੇ ਸਵੀਡਨ ਨੇ ਐੱਸਆਈਟੀਏਸੀ ਢਾਂਚੇ ਰਾਹੀਂ ਏਆਈ ਦੇ ਖੇਤਰ ਵਿੱਚ ਭਾਈਵਾਲੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ


ਇੰਡੀਆਏਆਈ ਮਿਸ਼ਨ ਅਤੇ ਬਿਜ਼ਨਸ ਸਵੀਡਨ ਦੁਆਰਾ ਸਵੀਡਨ-ਭਾਰਤ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਕੌਰੀਡੋਰ (ਐੱਸਆਈਟੀਏਸੀ) ਦੀ ਸਥਾਪਨਾ

ਏਆਈ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ, ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਜ਼ਿੰਮੇਵਾਰ, ਸਕੇਲੇਬਲ ਡਿਜੀਟਲ ਨਵੀਨਤਾ ਨੂੰ ਗਤੀ ਦੇਣਾ ਇਸ ਸਾਂਝੇਦਾਰੀ ਦਾ ਉਦੇਸ਼

Posted On: 25 FEB 2026 7:02PM by PIB Chandigarh

ਇੰਡੀਆ ਏਆਈ ਇੰਪੈਕਟ ਸਮਿਟ 2026 ਦੌਰਾਨ, ਇੰਡੀਆਏਆਈ ਮਿਸ਼ਨ ਅਤੇ ਬਿਜ਼ਨਸ ਸਵੀਡਨ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਡਿਜੀਟਲ ਤਕਨਾਲੋਜੀਆਂ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਭਾਰਤ ਅਤੇ ਸਵੀਡਨ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਰਾਦਾ ਪੱਤਰ (ਐੱਸਓਆਈ) 'ਤੇ ਹਸਤਾਖਰ ਕੀਤੇ।

ਇਰਾਦਾ ਪੱਤਰ ਅਸਲ ਉਦਯੋਗਿਕ ਅਤੇ ਸਮਾਜਿਕ ਨਤੀਜਿਆਂ 'ਤੇ ਜ਼ੋਰ ਦਿੰਦੇ ਹੋਏ, ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸਬੰਧਿਤ ਸਮਾਧਾਨਾਂ ਦੇ ਵਿਕਾਸ, ਵਰਤੋਂ ਅਤੇ ਉਨ੍ਹਾਂ ਨੂੰ ਅਪਣਾਉਣ 'ਤੇ ਸਹਿਯੋਗ ਲਈ ਇੱਕ ਵਿਵਸਥਿਤ ਢਾਂਚਾ ਪ੍ਰਦਾਨ ਕਰਦਾ ਹੈ। ਇਹ ਸਹਿਯੋਗ ਭਾਰਤ ਅਤੇ ਸਵੀਡਨ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ 'ਤੇ ਅਧਾਰਿਤ ਹੈ ਅਤੇ ਨਵੀਨਤਾ, ਆਰਥਿਕ ਵਿਕਾਸ ਅਤੇ ਟਿਕਾਊ ਵਿਕਾਸ ਲਈ ਏਆਈ ਦਾ ਲਾਭ ਉਠਾਉਣ ਦੇ ਨਾਲ-ਨਾਲ ਇਸ ਨਾਲ ਸਬੰਧਿਤ ਜੋਖਮਾਂ ਦਾ ਸਮਾਧਾਨ ਕਰਨ ਵਿੱਚ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਰਾਸ਼ਟਰੀ ਤਰਜੀਹਾਂ ਨੂੰ ਦਰਸਾਉਂਦਾ ਹੈ। 

ਇਸ ਸਾਂਝੇਦਾਰੀ ਬਾਰੇ ਬੋਲਦਿਆਂ, ਇੰਡੀਆਏਆਈ ਮਿਸ਼ਨ ਦੀ ਸੀਓਓ, ਸੁਸ਼੍ਰੀ ਕਵਿਤਾ ਭਾਟੀਆ ਨੇ ਕਿਹਾ, "ਭਾਰਤ ਅਤੇ ਸਵੀਡਨ ਸਿਰਫ਼ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਭਾਈਵਾਲ ਨਹੀਂ ਹਨ, ਸਗੋਂ ਮੁੱਲ-ਅਧਾਰਿਤ, ਟਿਕਾਊ ਅਤੇ ਭਰੋਸੇਮੰਦ ਏਆਈ ਭਵਿੱਖ ਦੇ ਸਹਿ-ਨਿਰਮਾਤਾ ਹਨ। ਸਾਡਾ ਸਹਿਯੋਗ ਪੂਰਕ ਸ਼ਕਤੀਆਂ ਅਤੇ ਸਾਂਝੇ ਲੋਕਤੰਤਰੀ ਮੁੱਲਾਂ ਨੂੰ ਦਰਸਾਉਂਦਾ ਹੈ, ਜੋ ਦੋਵਾਂ ਦੇਸ਼ਾਂ ਨੂੰ ਵਿਸ਼ਵਵਿਆਪੀ ਤਕਨੀਕੀ ਤਬਦੀਲੀ ਦੇ ਅਗਲੇ ਪੜਾਅ ਨੂੰ ਆਕਾਰ ਦੇਣ ਲਈ ਤਿਆਰ ਕਰਦਾ ਹੈ।"

ਸ਼੍ਰੀਮਤੀ ਸੋਫੀਆ ਹੋਗਮੈਨ, ਭਾਰਤ ਵਿੱਚ ਸਵੀਡਨ ਦੀ ਵਪਾਰ ਅਤੇ ਨਿਵੇਸ਼ ਕਮਿਸ਼ਨਰ ਨੇ ਕਿਹਾ "ਇੰਡੀਆਏਆਈ ਨਾਲ ਇਹ ਇਰਾਦਾ ਪੱਤਰ ਇੱਕ ਮਹੱਤਵਪੂਰਨ ਤਰੱਕੀ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਸਾਡੇ ਸਾਂਝੇ ਰਣਨੀਤਕ ਦ੍ਰਿਸ਼ਟੀਕੋਣ ਨੂੰ ਠੋਸ ਨਤੀਜਿਆਂ ਵਿੱਚ ਬਦਲਦਾ ਹੈ। ਐੱਸਆਈਟੀਸੀ ਰਾਹੀਂ, ਅਸੀਂ ਆਪਣੇ ਈਕੋ-ਸਿਸਟਮ ਨੂੰ ਜੋੜਨ ਅਤੇ ਦੋਵਾਂ ਦੇਸ਼ਾਂ ਤੋਂ ਸਭ ਤੋਂ ਵਧੀਆ ਏਆਈ ਅਤੇ ਡਿਜੀਟਲ ਤਕਨਾਲੋਜੀ ਨਾਲ ਜੁੜੀਆਂ ਨਵੀਨਤਾਵਾਂ ਨੂੰ ਇਕੱਠਾ ਕਰਕੇ ਨਵੇਂ ਵਪਾਰਕ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ," । 

ਦੋਵੇਂ ਦੇਸ਼ ਸਾਂਝੇ ਤੌਰ 'ਤੇ ਸਵੀਡਨ-ਭਾਰਤ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਕੌਰੀਡੋਰ (ਐੱਸਆਈਟੀਏਸੀ) ਨਾਮਕ ਇੱਕ ਵਿਸ਼ੇਸ਼ ਪ੍ਰੋਗਰਾਮ ਵਿਕਸਿਤ ਕਰਨਗੇ। ਐੱਸਆਈਟੀਏਸੀ ਦੋਵਾਂ ਦੇਸ਼ਾਂ ਦੀਆਂ ਸਰਕਾਰੀ ਏਜੰਸੀਆਂ, ਉਦਯੋਗ ਜਗਤ ਦੇ  ਹਿੱਸੇਦਾਰਾਂ, ਸਟਾਰਟਅੱਪ ਉੱਦਮਾਂ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਢਾਂਚਾਗਤ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁੱਖ ਪਲੈਟਫਾਰਮ ਵਜੋਂ ਕੰਮ ਕਰੇਗਾ। 

ਐੱਸਆਈਟੀਸੀ ਦੇ ਤਹਿਤ, ਦੋਵੇਂ ਵਿਭਾਗ ਹੇਠ ਲਿਖੀਆਂ ਪਹਿਲਕਦਮੀਆਂ ਕਰਨਗੇ: 

  • ਕਾਨਫਰੰਸਾਂ, ਸੈਮੀਨਾਰਾਂ ਅਤੇ ਥੀਮੈਟਿਕ ਵਰਕਸ਼ਾਪਾਂ ਦਾ ਆਯੋਜਨ

  • ਭਾਰਤੀ ਅਤੇ ਸਵੀਡਿਸ਼ ਏਆਈ ਈਕੋਸਿਸਟਮ ਵਿਚਕਾਰ ਅਦਾਨ-ਪ੍ਰਦਾਨ ਦੀ ਸਹੂਲਤ

  • ਨਵੀਨਤਾ ਕੇਂਦਰਾਂ ਅਤੇ ਉੱਤਮਤਾ ਕੇਂਦਰਾਂ ਦੇ ਖੇਤਰੀ ਦੌਰੇ

  • ਕੰਪਨੀਆਂ, ਨਿਵੇਸ਼ਕਾਂ, ਖੋਜਕਰਤਾਵਾਂ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਗੱਲਬਾਤ

  • ਸੰਯੁਕਤ ਨਵੀਨਤਾ ਪਲੇਟਫਾਰਮਾਂ ਅਤੇ ਨਿਵੇਸ਼ ਗਲਿਆਰਿਆਂ ਲਈ ਮੌਕਿਆਂ ਦੀ ਪਛਾਣ ਕਰਨਾ

  • ਦੋਵਾਂ ਪਾਸਿਆਂ ਦੇ ਤਰਜੀਹੀ ਖੇਤਰਾਂ ਵਿੱਚ ਏਆਈ ਸਮਾਧਾਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨਾ

ਇਹ ਭਾਈਵਾਲੀ ਇੰਡੀਆ ਏਆਈ ਮਿਸ਼ਨ ਦੇ ਉਦੇਸ਼ਾਂ ਨੂੰ ਉਦਯੋਗਿਕ ਨਵੀਨਤਾ, ਉੱਨਤ ਖੋਜ ਅਤੇ ਵਿਕਾਸ ਅਤੇ ਜ਼ਿੰਮੇਵਾਰ ਏਆਈ ਲਾਗੂਕਰਨ ਵਿੱਚ ਸਵੀਡਨ ਦੀਆਂ ਸਮਰੱਥਾਵਾਂ ਨਾਲ ਜੋੜਦੀ ਹੈ, ਜਿਸਦੇ ਤਹਿਤ ਕੰਪਿਊਟਿੰਗ, ਡੇਟਾ ਅਤੇ ਪ੍ਰਤਿਭਾ ਤੱਕ ਪਹੁੰਚ ਰਾਹੀਂ ਇੱਕ ਵਿਆਪਕ ਰਾਸ਼ਟਰੀ ਏਆਈ ਈਕੋਸਿਸਟਮ ਦਾ ਨਿਰਮਾਣ ਕੀਤਾ ਜਾਵੇਗਾ। ਇਸ ਸਹਿਯੋਗ ਤੋਂ ਦੋਵਾਂ ਦੇਸ਼ਾਂ ਦੇ ਉੱਦਮਾਂ, ਸਟਾਰਟਅੱਪਸ ਅਤੇ ਖੋਜ ਸੰਸਥਾਵਾਂ ਨੂੰ ਸਾਂਝੇ ਤੌਰ 'ਤੇ ਵਿਆਪਕ ਅਤੇ ਸਮਾਵੇਸ਼ੀ ਏਆਈ ਹੱਲ ਵਿਕਸਿਤ ਕਰਨ ਵਿੱਚ ਮਦਦ ਕਰਨ ਦੀ ਉਮੀਦ ਹੈ। 

****

ਐੱਮਐੱਸਜੈੱਡ


(Release ID: 2233071) ਵਿਜ਼ੀਟਰ ਕਾਊਂਟਰ : 4